ਨੈਸ਼ਨਲ

ਸਿੱਖ ਕੌਮ ਦੇ ਸਟੇਟਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਨਾ ਕਿ ਕੋਈ ਹੋਰ- ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | September 30, 2025 08:59 PM

ਨਵੀਂ ਦਿੱਲੀ- “ਸਿੱਖ ਕੌਮ ਕਦੇ ਵੀ ਕਿਸੇ ਹੋਰ ਕੌਮ ਦੇ ਬੁੱਤਾਂ, ਇਮਾਰਤਾਂ, ਯਾਦਗਰਾਂ ਜਾਂ ਨਿਸ਼ਾਨੀਆਂ ਨੂੰ ਖਤਮ ਕਰਨ ਜਾਂ ਤੋੜਨ ਦੇ ਗੈਰ ਇਖਲਾਕੀ ਅਮਲ ਨਹੀ ਕਰਦੀ । ਬਲਕਿ ਆਪਣੇ ਉੱਚੇ ਸੁੱਚੇ ਇਖਲਾਕ ਰਾਹੀ ਸਭ ਕੌਮਾਂ ਵਿਚ ਅੱਛਾਈਆ ਨੂੰ ਉਜਾਗਰ ਕਰਕੇ ਮਨੁੱਖਤਾ ਪੱਖੀ ਕਦਰਾਂ ਕੀਮਤਾਂ ਨੂੰ ਆਪਣੇ ਜਨਮ ਤੋ ਹੀ ਪ੍ਰਪੱਕ ਕਰਦੀ ਆਈ ਹੈ । ਕਦੀ ਵੀ ਨਾਂਹਵਾਚਕ ਅਮਲ ਨਹੀ ਕਰਦੀ ਬਲਕਿ ਆਪਣੇ ਫਖ਼ਰ ਵਾਲੇ ਇਤਿਹਾਸ ਤੇ ਪਹਿਰਾ ਦਿੰਦੀ ਹੋਈ ਵੱਡੀ ਤੋ ਵੱਡੀ ਕੁਰਬਾਨੀ ਕਰਦੀ ਹੋਈ ਆਪਣੇ ਕੌਮੀ ਅਤੇ ਸਮਾਜਿਕ ਨਿਸ਼ਾਨਿਆ ਨੂੰ ਪੂਰਨ ਕਰਦੀ ਹੈ । ਇਨ੍ਹਾਂ ਵਿਚ ਆਉਣ ਵਾਲੀ ਕਿਸੇ ਵੱਡੇ ਤੋ ਵੱਡੀ ਰੁਕਾਵਟ ਨੂੰ ਦੂਰ ਕਰਨ ਦੀ ਸਮਰੱਥਾਂ ਰੱਖਦੀ ਹੈ । ਜੋ ਬਰਤਾਨੀਆ ਵਿਚ ਗਾਂਧੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸਾਹਮਣੇ ਆਈ ਹੈ ਉਹ ਕਾਰਾ ਤਾਂ ਇਨ੍ਹਾਂ ਦੀ ਮੁਤੱਸਵੀ ਜਮਾਤ ਆਰ.ਐਸ.ਐਸ ਦਾ ਖੁਦ ਦਾ ਹੋ ਸਕਦਾ ਹੈ ਜਿਨ੍ਹਾਂ ਦੀਆਂ ਅਮਰੀਕਾ, ਕੈਨੇਡਾ ਵਿਚ ਕਾਰਵਾਈਆ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਆਪ ਹੀ ਅਜਿਹੀਆ ਸਾਜਿਸਾਂ ਰਚਦੇ ਹਨ । ਫਿਰ ਆਪ ਹੀ ਸਿੱਖ ਕੌਮ ਨੂੰ ਨਿਸਾਨਾਂ ਬਣਾਕੇ ਬਦਨਾਮ ਕਰਨ ਦੇ ਅਮਲ ਕਰਦੇ ਹਨ । ਜਿਸ ਵਿਚ ਬਹੁਤੀ ਵਾਰੀ ਇਹ ਅਸਫਲ ਹੀ ਸਾਬਤ ਹੋਏ ਹਨ । ਇਨ੍ਹਾਂ ਦਾ ਸੱਚ ਸੰਸਾਰ ਸਾਹਮਣੇ ਆ ਚੁੱਕਾ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਗਾਂਧੀ ਨੂੰ ਮਾਰਨ ਵਾਲੇ ਨੱਥੂ ਰਾਮ ਗੌਡਸੇ ਸਨ । ਜਿਨ੍ਹਾਂ ਨੂੰ ਉਸ ਸਮੇ ਦੇ ਇਨ੍ਹਾਂ ਦੇ ਆਗੂ ਸ੍ਰੀ ਪਟੇਲ ਨੇ ਹਰ ਪੱਖੋ ਬਚਾਉਣ ਦੀ ਕੋਸਿਸ ਕੀਤੀ ਸੀ । ਜੋ ਇਹ ਗਾਂਧੀ ਨੂੰ ਆਪਣਾ ਰਾਸਟਰਪਿਤਾ ਕਹਿਕੇ ਸਾਡੀ ਨਿਵੇਕਲੀ ਤੇ ਅਣਖੀਲੀ ਕੌਮੀ ਪਹਿਚਾਣ ਨੂੰ ਹਿੰਦੂਤਵ ਵਿਚ ਰਲਗਡ ਕਰਨਾ ਚਾਹੁੰਦੇ ਹਨ ਉਸ ਵਿਚ ਇਹ ਇਸ ਲਈ ਕਾਮਯਾਬ ਨਹੀ ਹੋ ਸਕਦੇ ਕਿਉਂਕਿ ਸਾਡਾ ਕੌਮੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ । ਜਿਨ੍ਹਾਂ ਨੇ ਆਪਣਾ ਸਰਬੰਸ ਵਾਰਕੇ ਬਿਨ੍ਹਾਂ ਕਿਸੇ ਜਾਤ-ਪਾਤ, ਊਚ-ਨੀਚ, ਭੇਦਭਾਵ ਤੋ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਉਤੇ ਪਹਿਰਾ ਦਿੱਤਾ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਵਿਚ ਗਾਂਧੀ ਦੇ ਬੁੱਤ ਨੂੰ ਪਹੁੰਚਾਏ ਨੁਕਸਾਨ ਸੰਬੰਧੀ ਹੁਕਮਰਾਨਾਂ ਅਤੇ ਮੁਤੱਸਵੀ ਜਮਾਤਾਂ ਵੱਲੋ ਸਿੱਖ ਕੌਮ ਵੱਲ ਇਸਾਰਾ ਕਰਨ ਦੀ ਸਾਜਿਸ ਦਾ ਬਾਦਲੀਲ ਢੰਗ ਨਾਲ ਜੁਆਬ ਦਿੰਦੇ ਹੋਏ ਅਤੇ ਇਹ ਕਾਰਾ ਖੁਦ ਹੀ ਆਰ.ਐਸ.ਐਸ. ਵੱਲੋ ਕਰਨ ਵੱਲ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹਿੰਦੂਤਵ ਹੁਕਮਰਾਨ ਹੀ ਹਨ ਜਿਨ੍ਹਾਂ ਨੇ ਸਾਜਸੀ ਢੰਗ ਨਾਲ ਸਾਡੇ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ, ਇੰਡੀਆ ਤੇ ਪੰਜਾਬ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲੇਆਮ ਕੀਤਾ ਜਿਨ੍ਹਾਂ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਅਸਫਲ ਕੋਸਿਸ ਕੀਤੀ । ਇਸ ਸਮੁੱਚੇ ਕਤਲੇਆਮ ਲਈ ਸ੍ਰੀ ਮੋਦੀ ਅਤੇ ਉਸਦੀ ਜਾਲਮ ਜੂੰਡਲੀ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਸਿੱਧੇ ਤੌਰ ਤੇ ਜਿੰਮੇਵਾਰ ਹਨ । ਇਹ ਜੂੰਡਲੀ ਕੌਮਾਂਤਰੀ ਤੌਰ ਤੇ ਉਨ੍ਹਾਂ ਮੁਲਕਾਂ ਦੀ ਵੀ ਵੱਡੀ ਦੋਸ਼ੀ ਹੈ ਜਿਨ੍ਹਾਂ ਦੀ ਇਨ੍ਹਾਂ ਨੇ ਪ੍ਰਭੂਸਤਾ ਨੂੰ ਤੋੜਿਆ ਅਤੇ ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ।

Have something to say? Post your comment

 
 
 

ਨੈਸ਼ਨਲ

ਭਾਰਤ ਅਤੇ ਚੀਨ ਵਿਚਕਾਰ ਸਿੱਧੀਆਂ ਉਡਾਣਾਂ ਅਕਤੂਬਰ ਦੇ ਅੰਤ ਤੱਕ ਮੁੜ ਸ਼ੁਰੂ ਹੋਣਗੀਆਂ: ਵਿਦੇਸ਼ ਮੰਤਰਾਲੇ

ਭਾਰਤ ਵਿੱਚ ਲੋਕਤੰਤਰ ਇਸ ਸਮੇਂ ਹਰ ਪਾਸਿਓਂ ਹਮਲੇ ਦੇ ਘੇਰੇ ਵਿੱਚ ਹੈ- ਰਾਹੁਲ ਗਾਂਧੀ

ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੀ ਭਾਜਪਾ ਕਿਹਾ 'ਭਾਰਤੀ ਲੋਕਤੰਤਰ ਅਤੇ ਤਰੱਕੀ ਦੇ ਵਿਰੁੱਧ'

ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਨੂੰ ਸਮਰਪਿਤ "ਜਾਗ੍ਰਿਤੀ ਯਾਤਰਾ" ਦਾ ਰਾਂਚੀ ਵਿੱਚ ਸ਼ਾਨਦਾਰ ਸਵਾਗਤ

ਅਣਗੌਲੇ ਨਾਇਕਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰਨਾ ਬੇਇਨਸਾਫ਼ੀ -ਹਵਾਈ ਸੈਨਾ ਮੁਖੀ

ਹਰਦੀਪ ਸਿੰਘ ਨਿੱਝਰ ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ

ਪੰਮਾ ਨੂੰ ਮਿਲਿਆ ਧਮਕੀ ਭਰਿਆ ਫੋਨ

ਪਟਨਾ ਸਾਹਿਬ ਰੇਲਵੇ ਸਟੇਸ਼ਨ 'ਤੇ ਤਖ਼ਤ ਸਾਹਿਬ ਦੇ ਦਰਸ਼ਨਾਂ ਲਈ ਗੁਰਮੁਖੀ ਐਕਸਪ੍ਰੈੱਸ ਦੇ ਠਹਿਰਾਓ ਨੂੰ ਮਿਲੀ ਮਨਜ਼ੂਰੀ

ਕੇਰਲ ਪੁਲਿਸ ਰਾਹੁਲ ਗਾਂਧੀ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਭਾਜਪਾ ਵਰਕਰ ਦੀ ਭਾਲ ਵਿੱਚ

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿੱਚ ਹੰਗਾਮਾ , ਸਦਨ 10 ਮਿੰਟ ਲਈ ਮੁਲਤਵੀ