BREAKING NEWS
ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪਰਵਾਸੀ ਭਾਰਤੀ ਮੁੱਖ ਮੰਤਰੀ ਦੇ ਮਿਸ਼ਨ ਚੜ੍ਹਦੀਕਲਾ ਦੇ ਸਮਰਥਨ ‘ਚ ਆਏ1 ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾਣਗੇ: ਬੈਂਸਬੈਂਸ ਤੇ ਸਾਥੀ ਕੈਬਨਿਟ ਮੰਤਰੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਲਈ ਪੂਰੇ ਪ੍ਰਬੰਧ ਯਕੀਨੀ ਬਣਾਉਣ ਦੇ ਹੁਕਮਕਾਗ਼ਜ਼ੀ ਕਾਰਵਾਈ ਦੀ ਲੋੜ ਖ਼ਤਮ ਹੋਈ, ਆਟੋ-ਫੈਚਿੰਗ ਨਾਲ ਹੁਣ ਦਸਤਾਵੇਜ਼ ਵਾਰ-ਵਾਰ ਜਮ੍ਹਾਂ ਨਹੀਂ ਕਰਾਉਣੇ ਪੈਣਗੇ: ਅਮਨ ਅਰੋੜਾਇਹ ਇਤਿਹਾਸਕ ਨੀਤੀ ਸਾਰਿਆਂ ਲਈ ਮਾਨਸਿਕ ਸਿਹਤ ਦੇਖਭਾਲ ਨੂੰ ਯਕੀਨੀ ਬਣਾਏਗੀ: ਸਿਹਤ ਮੰਤਰੀ ਡਾ. ਬਲਬੀਰ ਸਿੰਘਮੋਹਿੰਦਰ ਭਗਤ ਵੱਲੋਂ ਪੈਸਕੋ ਦੇ 47ਵੇਂ ਸਥਾਪਨਾ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਲਈ ਸ਼ਾਲਾਘਾ

ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਈ.ਪੀ.ਐੱਸ ਵਾਈ ਪੂਰਨ ਕੁਮਾਰ ਵਿਰੁੱਧ ਜਾਤੀਵਾਦੀ ਵਿਤਕਰੇ ਦੀ ਕੀਤੀ ਸਖ਼ਤ ਨਿੰਦਾ

ਕੌਮੀ ਮਾਰਗ ਬਿਊਰੋ/ ਚਰਨਜੀਤ ਸਿੰਘ | October 12, 2025 09:11 PM

ਸ੍ਰੀ ਅੰਮ੍ਰਿਤਸਰ-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਹਰਿਆਣਾ ਦੇ ਆਈ.ਪੀ.ਐੱਸ ਅਫ਼ਸਰ ਵਾਈ ਪੂਰਨ ਕੁਮਾਰ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸੰਦੇਸ਼ ਦਿੱਤਾ ਹੈ ਕਿ ਸਿੱਖਾਂ ਦਾ ਸਰਬਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜਾਤੀਵਾਦ ਅਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਦੇਸ਼ ਅੰਦਰ ਸਦੀਆਂ ਤੋਂ ਚੱਲਦੇ ਆ ਰਹੇ ਜਾਤੀਵਾਦ ਅਧਾਰਤ ਵਿਤਕਰੇ ਦੀ ਸਾਫ਼ ਝਲਕ ਹੀ ਹੈ ਅਤੇ ਇਸ ਦੀ ਜਿਤਨੀ ਨਿੰਦਾ ਕੀਤੀ ਜਾਵੇ ਉਤਨੀ ਘੱਟ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੰਵਿਧਾਨ ਦੇ ਤਹਿਤ ਸਮੂਹ ਭਾਈਚਾਰਿਆਂ ਦੇ ਹੱਕ ਹਕੂਕ ਸੁਰੱਖਿਅਤ ਹੋਣ ਦੇ ਬਾਵਜੂਦ ਵੀ ਕਈਆਂ ਨੂੰ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮੌਜੂਦਾ ਲੋੜ ਮਾਨਸਿਕਤਾ ਬਦਲਣ ਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਿੱਖ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਅਨੁਸਾਰ ਸਮੁੱਚੀ ਮਾਨਵਤਾ ਬਰਾਬਰ ਹੈ ਅਤੇ ਅੱਜ ਦੇ ਯੁੱਗ ਵਿੱਚ ਵੀ ਜਾਤੀਵਾਦ ਅਧਾਰਤ ਵਿਤਕਰੇ ਦੇ ਮਾਮਲੇ ਸਾਹਮਣੇ ਆਉਣਾ ਬੇਹੱਦ ਚਿੰਤਾਜਨਕ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਪੰਜਾਬ ਸਿੱਖ ਗੁਰੂ ਸਾਹਿਬਾਨ ਦੇ ਨਾਮ ਅਤੇ ਸਿਧਾਂਤ ਅਨੁਸਾਰ ਵੱਸਦੀ ਧਰਤੀ ਹੈ ਅਤੇ ਇੱਥੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਪ੍ਰਭਾਵ ਦੇ ਸਦਕਾ ਹੀ ਜਾਤੀਵਾਦ ਅਤੇ ਵਿਤਕਰੇ ਦੇ ਮਾਮਲੇ ਭਾਰਤ ਦੇ ਬਾਕੀ ਹਿੱਸਿਆਂ ਨਾਲੋਂ ਬੇਹੱਦ ਘੱਟ ਹਨ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਇਸ ਧਰਤੀ ਉੱਤੇ ਵਿਚਰ ਕੇ ਇਸ ਨੂੰ ਸਿੱਖੀ ਨਾਲ ਸਿੰਝਿਆ ਹੈ ਅਤੇ ਇੱਥੋਂ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਹੈ। ਸ੍ਰੀ ਅੰਮ੍ਰਿਤਸਰ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਇੱਥੇ ਸਥਿਤ ਸਰੋਵਰ ਸਭ ਤੋਂ ਵੱਡੇ ਉਦਾਹਰਨ ਹਨ, ਜਿੱਥੇ ਦੇਸ਼ ਦੁਨੀਆ ਤੋਂ ਕੋਈ ਵੀ ਬਿਨਾ ਕਿਸੇ ਵਿਤਕਰੇ ਦੇ ਨਤਮਸਤਕ ਹੋ ਸਕਦਾ ਹੈ, ਇਸ਼ਨਾਨ ਕਰ ਸਕਦਾ ਹੈ ਅਤੇ ਸਮਾਨਤਾ ਨਾਲ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚ ਪ੍ਰਸ਼ਾਦਾ ਛਕ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਵੱਲੋਂ ਬਖ਼ਸ਼ਿਸ਼ ਕੀਤਾ ਸਿੱਖੀ ਸਿਧਾਂਤ ਬਹੁਤ ਹੀ ਪਵਿੱਤਰ ਅਤੇ ਮਾਨਵਤਾ ਲਈ ਚਾਨਣ ਮੁਨਾਰਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਬੇਹੱਦ ਸੰਵੇਦਨਸ਼ੀਲ ਸਮਾਜਿਕ ਮਾਮਲਾ ਹੈ ਜਿਸ ਵਿਰੁੱਧ ਸਮਾਜ ਦੇ ਹਰ ਵਰਗ ਨੂੰ ਅਵਾਜ਼ ਉਠਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੂਰੇ ਦੇਸ਼ ਲਈ ਇੱਕ ਉਦਾਹਰਨ ਹੈ, ਇਸ ਲਈ ਇੱਥੋਂ ਸਿੱਖੀ ਫ਼ਲਸਫ਼ੇ ਦਾ ਸੰਦੇਸ਼ ਪੂਰੇ ਭਾਰਤ ਵਿੱਚ ਲੈ ਕੇ ਜਾਣਾ ਚਾਹੀਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਪੰਜਾਬ ਅੰਦਰ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆਵਾਂ ਦੇ ਸਦਕਾ ਹੀ ਵੱਡੀ ਗਿਣਤੀ ਵਿੱਚ ਇੱਥੇ ਵੱਸਦਾ ਨੀਵੀਆਂ ਜਾਤਾਂ ਨਾਲ ਸਬੰਧਤ ਕਿਹਾ ਜਾਣ ਵਾਲਾ ਭਾਈਚਾਰਾ ਸਿੱਖੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬ ਅੰਦਰ ਸਿੱਖੀ ਨਾਲ ਜੁੜੇ ਇਨ੍ਹਾਂ ਭਾਈਚਾਰਿਆਂ ਨੂੰ ਸਿੱਖੀ ਤੋਂ ਤੋੜਨ ਲਈ ਨਫ਼ਰਤੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ ਜੋ ਕਿ ਅਜਿਹੀਆਂ ਹੀ ਸ਼ਕਤੀਆਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਹੜੀਆਂ ਆਈ.ਪੀ.ਐੱਸ ਵਾਈ ਪੂਰਨ ਕੁਮਾਰ ਵਿਰੁੱਧ ਜਾਤੀਵਾਦ ਵਿੱਚ ਸ਼ਾਮਲ ਹਨ ਅਤੇ ਇਸ ਦਾ ਹਿੱਸਾ ਸੂਬੇ ਅੰਦਰ ਧਰਮ ਪਰਿਵਰਤਨ ਕਰਨ ਵਾਲੀ ਬ੍ਰਿਗੇਡ ਤੇ ਨਕਲੀ ਪਾਸਟਰ ਵੀ ਹਨ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਮੇਂ ਦੀ ਲੋੜ ਇਕਜੁੱਟਤਾ ਨਾਲ ਜਾਤੀਵਾਦੀ ਵਿਤਕਰੇ ਖ਼ਿਲਾਫ਼ ਲੜਨ ਅਤੇ ਗਲਤ ਬਿਰਤਾਂਤ ਤੇ ਨਫ਼ਰਤੀ ਪ੍ਰਾਪੇਗੰਡਾ ਦਾ ਮੂੰਹ ਤੋੜਵਾਂ ਜਵਾਬ ਦੇਣ ਦੀ ਹੈ। ਉਨ੍ਹਾਂ ਸੱਦਾ ਦਿੱਤਾ ਕਿ ਜਦੋਂ ਵੀ ਪੰਜਾਬ ਅੰਦਰ ਕੋਈ ਨੀਵੀਆਂ ਜਾਤਾਂ (ਸਿੱਖੀ ਸਭ ਨੂੰ ਬਰਾਬਰ ਮੰਨਦੀ ਹੈ) ਨਾਲ ਸਬੰਧਤ ਕਹੇ ਜਾਣ ਵਾਲੇ ਭਾਈਚਾਰਿਆਂ ਨੂੰ ਸਿੱਖੀ ਨਾਲੋਂ ਦੂਰ ਕਰਨ ਅਤੇ ਵੱਖ ਦਿਖਾਉਣ ਦੀ ਕੋਸ਼ਿਸ਼ ਜਾਂ ਸਾਜ਼ਸ਼ ਕਰੇ ਤਾਂ ਅਜਿਹੀਆਂ ਸ਼ਕਤੀਆਂ ਤੇ ਅਨਸਰਾਂ ਨੂੰ ਨਸ਼ਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਹਰ ਤਰ੍ਹਾਂ ਦੇ ਜਾਤੀਵਾਦੀ ਵਿਤਕਰੇ ਦੇ ਵਿਰੁੱਧ ਖੜ੍ਹਾ ਹੈ ਅਤੇ ਸਿੱਖ ਇਸ ਤਹਿਤ ਹੋਣ ਵਾਲੇ ਤਸ਼ੱਦਦ ਅਤੇ ਅਤਿਆਚਾਰ ਦਾ ਹਮੇਸ਼ਾ ਹੀ ਸਖ਼ਤ ਵਿਰੋਧ ਕਰਨਗੇ।

Have something to say? Post your comment

 
 
 

ਪੰਜਾਬ

ਪੰਜਾਬ ਦੇ ਗੱਤਕਾ ਖਿਡਾਰੀ ਬਣੇ ਰਾਸ਼ਟਰੀ ਚੈਂਪੀਅਨ, ਛੱਤੀਸਗੜ੍ਹ ਦੇ ਖਿਡਾਰੀ 13ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ‘ਚ ਰਹੇ ਉਪ ਜੇਤੂ

ਪੰਜਾਬ ਭੀਖ ਮੁਕਤ ਸੂਬਾ ਹੋਵੇਗਾ; ਬੱਚਿਆਂ ਦੀ ਥਾਂ ਸਕੂਲਾਂ ਵਿੱਚ ਫਰੀਦਕੋਟ ’ਚ 2 ਬੱਚਿਆਂ ਦਾ ਰੈਸਕਿਉ: ਡਾ. ਬਲਜੀਤ ਕੌਰ

ਬਰਨਾਲਾ ਤੋਂ ਬੰਬੀਹਾ ਗੈਂਗ ਦੇ ਦੋ ਕਾਰਕੁਨ ਛੇ ਪਿਸਤੌਲਾਂ ਸਮੇਤ ਕਾਬੂ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ: ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਚਾਰੋਂ ਨਗਰ ਕੀਰਤਨਾਂ ਦੇ ਰੂਟ ਜਾਰੀ

ਤਰਨਤਾਰਨ ਵਿਧਾਨ ਸਭਾ ਉਪ ਚੋਣ ਲਈ ਨਾਮਜ਼ਦਗੀ ਕੱਲ੍ਹ ਤੋਂ ਹੋਵੇਗੀ ਸ਼ੁਰੂ 

ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਪਰਵਾਸੀ ਭਾਰਤੀ ਮੁੱਖ ਮੰਤਰੀ ਦੇ ਮਿਸ਼ਨ ਚੜ੍ਹਦੀਕਲਾ ਦੇ ਸਮਰਥਨ ‘ਚ ਆਏ

ਪੰਜਾਬ ਸਰਕਾਰ ਦੇ ਸਖ਼ਤ ਕਦਮਾਂ ਕਾਰਨ ਲੁਧਿਆਣਾ ਵਿੱਚ ਪਾਣੀ ਦੂਸ਼ਿਤ ਹੋਣ ਦੀਆਂ ਸ਼ਿਕਾਇਤਾਂ ਵਿੱਚ 48 ਫ਼ੀਸਦ ਦੀ ਗਿਰਾਵਟ ਆਈ: ਡਾ. ਰਵਜੋਤ ਸਿੰਘ

ਕੋਈ ਵੀ ਕਹਾਣੀ ਮਹਿਜ਼ ਕਲਪਨਾ ਨਹੀਂ ਹੁੰਦੀ: ਜਸਬੀਰ ਭੁੱਲਰ

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਅੱਠ ਦਵਾਈਆਂ ਦੀ ਵਰਤੋਂ ਅਤੇ ਖਰੀਦ 'ਤੇ ਤੁਰੰਤ ਪਾਬੰਦੀ

ਪੰਜਾਬ ਕਾਂਗਰਸ ਪ੍ਰਧਾਨ ਨੇ ਆਈਪੀਐਸ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ, ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ