ਤਰਨਤਾਰਨ- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲਈ ਉਮੀਦਵਾਰ ਵੱਜੋਂ ਭਾਈ ਮਨਦੀਪ ਸਿੰਘ, ਜੋ ਕਿ ਭਾਈ ਸੰਦੀਪ ਸਿੰਘ ਦੇ ਵੱਡੇ ਭਰਾਤਾ ਹਨ, ਨੇ ਅੱਜ ਤਰਨਤਾਰਨ ਐਸ.ਡੀ.ਐਮ. ਦਫ਼ਤਰ ਵਿਖੇ ਆਪਣਾਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਤੇ ਉਹਨਾਂ ਦੇ ਪਰਿਵਾਰਿਕ ਮੈਬਰਾਂ ਵਿੱਚੋਂ ਦੂਸਰੇ ਭਰਾ ਭਾਈ ਹਰਦੀਪ ਸਿੰਘ ਵੀ ਨਾਲ ਮੌਜੂਦ ਸਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਮੂਹ ਲੀਡਰਸ਼ਿਪ ਜਿਸ ਵਿੱਚ ਮੁੱਖ ਤੌਰ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਪਿਤਾ ਬਾਪੂ ਤਰਸੇਮ ਸਿੰਘ ਜੀ, ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ, ਅਕਾਲੀ ਦਲ ਪੁਨਰ ਸੁਰਜੀਤ ਤੋਂ ਸ੍ਰ ਸੁਰਜੀਤ ਸਿੰਘ ਰੱਖੜਾ, ਸ੍ਰ ਜਗਦੀਸ਼ ਸਿੰਘ ਝੂੰਦਾ, ਸ੍ਰ ਸੁੱਚਾ ਸਿੰਘ ਛੋਟੇਪੁਰ ਤੇ ਹੋਰ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰਜੀਤ ਸਿੰਘ ਵੰਨਚਿੜੀ, ਭਾਈ ਹਰਭਜਨ ਸਿੰਘ ਤੁੜ, ਸ੍ਰ ਬਾਬੂ ਸਿੰਘ ਬਰਾੜ, ਭਾਈ ਕਾਬਲ ਸਿੰਘ, ਚਾਚਾ ਪ੍ਰਗਟ ਸਿੰਘ, ਭਾਈ ਸੁਖਦੇਵ ਸਿੰਘ ਕਾਦੀਆਂ, ਭਾਈ ਸੁਖਬੀਰ ਸਿੰਘ ਵਲਟੋਹਾ, ਭਾਈ ਭੁਪਿੰਦਰ ਸਿੰਘ ਗੱਦਲੀ (ਭਰਾਤਾ ਸ਼ਹੀਦ ਭਾਈ ਹਰਜਿੰਦਰ ਸਿੰਘ ਅਤੇ ਸੁੱਖਾ), ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ, ਅਮਨਦੀਪ ਸਿੰਘ ਡੱਡੂਆਣਾਂ, ਭਾਈ ਪ੍ਰਗਟ ਸਿੰਘ ਮੀਆਂਵਿੰਡ, ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਮੋਹਕਮ ਸਿੰਘ ਜੀ, ਭਾਈ ਪਰਮਜੀਤ ਸਿੰਘ ਅਕਾਲੀ, ਭਾਈ ਸੰਦੀਪ ਸਿੰਘ ਰੁਪਾਲੋਂ, ਭਾਈ ਦਲਜੀਤ ਸਿੰਘ ਜਵੰਦਾ, ਭਾਨਾ ਸਿੱਧੂ, ਭਾਈ ਮਨਦੀਪ ਸਿੰਘ ਸਿੱਧੂ, ਭਾਈ ਜਸਵਿੰਦਰ ਸਿੰਘ ਬਾਦਲ, ਭਾਈ ਜਰਮਨਜੀਤ ਸਿੰਘ, ਭਾਈ ਕਰਨਵੀਰ ਸਿੰਘ ਫਿਰੋਜ਼ਪੁਰ, ਭਾਈ ਅਜੇਪਾਲ ਸਿੰਘ ਢਿਲੋਂ, ਭਾਈ ਜੁਗਰਾਜ ਸਿੰਘ ਲਾਲਾਨੰਗਲ, ਭਾਈ ਰਮਨਦੀਪ ਸਿੰਘ ਮੁੰਡਾਪਿੰਡ, ਬਾਬਾ ਹਰਪ੍ਰੀਤ ਸਿੰਘ, ਐਡਵੋਕੇਟ ਕਰਨਵੀਰ ਸਿੰਘ ਪੰਨੂ, ਭਾਈ ਦਇਆ ਸਿੰਘ, ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ, ਬੀਬੀ ਮਨਜੀਤ ਕੌਰ, ਭਾਈ ਅਮਰਜੀਤ ਸਿੰਘ (ਸੋਨੂੰ ਪੰਡੋਰੀ), ਭਾਈ ਰਜਿੰਦਰ ਸਿੰਘ ਤਲਵੰਡੀ, ਭਾਈ ਚਮਕੌਰ ਸਿੰਘ, ਭਾਈ ਰਣਜੀਤ ਸਿੰਘ ਝਬਾਲ, ਭਾਈ ਹਰਪ੍ਰੀਤ ਸਿੰਘ, ਭਾਈ ਅਜੈਬ ਸਿੰਘ ਗਾਲਿਬ, ਭਾਈ ਦਲਜੀਤ ਸਿੰਘ ਮਿਆਦੀਆਂ, ਭਾਈ ਅਮਰੀਕ ਸਿੰਘ ਬਿੱਟਾ, ਤੋਂ ਇਲਾਵਾ ਹੋਰ ਜਥੇਬੰਦੀਆਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ( ਮਾਨ ) ਤੋਂ ਸ੍ਰ ਈਮਾਨ ਸਿੰਘ ਮਾਨ, ਸ੍ਰ ਹਰਪਾਲ ਸਿੰਘ ਬਲੇਰ, ਸ੍ਰ ਉਪਕਾਰ ਸਿੰਘ ਸੰਧੂ ਤੇ ਉਹਨਾਂ ਦੇ ਸਾਥੀ ਵੀ ਹਾਜ਼ਰ ਸਨ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਵਰਕਰ ਸਾਹਿਬਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇਕੱਤਰ ਹੋਏ, ਜਿੱਥੇ ਸਾਰੀ ਸੰਗਤ ਨੇ ਨਤਮਸਤਕ ਹੋ ਕੇ ਜ਼ਿਮਨੀ ਚੋਣ ਵਿੱਚ ਫ਼ਤਹਿ ਲਈ ਅਰਦਾਸ ਕੀਤੀ। ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਇਹ ਇਕੱਠ ਸਿਰਫ਼ ਇੱਕ ਚੋਣੀ ਕਾਫ਼ਲਾ ਨਹੀਂ ਸੀ, ਸਗੋਂ ਪੰਥਕ ਜੋਸ਼ ਦਾ ਪ੍ਰਗਟਾਵਾ ਸੀ। ਨੌਜਵਾਨਾਂ ਦੀਆਂ ਅੱਖਾਂ ਵਿੱਚ ਚੜਦੀ ਕਲਾ ਦਾ ਜ਼ਜ਼ਬਾ ਸੀ, ਬਜ਼ੁਰਗਾਂ ਦੇ ਚਿਹਰਿਆਂ ‘ਤੇ ਪੰਥ ਪ੍ਰਤੀ ਸਮਰਪਣ ਦੀ ਸਾਫ਼ ਨਜਰ ਆ ਰਿਹਾ ਸੀ। ਹਰ ਪਿੰਡ ਤੋਂ ਲੋਕ ਨਿਸ਼ਾਨ ਸਾਹਿਬ ਲਹਿਰਾਉਂਦੇ ਹੋਏ ਜੁੜਦੇ ਗਏ ਅਤੇ ਇਹ ਕਾਫ਼ਲਾ ਤਰਨਤਾਰਨ ਦੀ ਧਰਤੀ ‘ਤੇ ਇੱਕ ਪੰਥਕ ਲਹਿਰ ਵਾਂਗ ਵਗਦਾ ਦਿਖਾਈ ਦਿੱਤਾ। ਇਹ ਸਿਰਫ਼ ਨਾਮਜ਼ਦਗੀ ਦਾ ਦਿਨ ਨਹੀਂ ਸੀ, ਇਹ ਉਹ ਘੜੀ ਸੀ ਜਦੋਂ ਲੋਕਾਂ ਨੇ ਦੁਬਾਰਾ ਸੱਚੀ ਅਕਾਲੀ ਸਿਆਸਤ ‘ਤੇ ਭਰੋਸਾ ਜਤਾਇਆ। ਗੁ: ਬੀੜ ਬਾਬਾ ਬੁੱਢਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਕਾਫ਼ਲਾ ਸੈਂਕੜਿਆਂ ਗੱਡੀਆਂ, ਮੋਟਰਸਾਈਕਲਾਂ ਤੇ ਜ਼ਜ਼ਬੇ ਨਾਲ ਭਰਪੂਰ ਨੌਜਵਾਨਾਂ ਦੇ ਨਾਹਰਿਆਂ ਨਾਲ ਗੂੰਜਦਾ ਹੋਇਆ ਪੜਾਅ-ਦਰ-ਪੜਾਅ ਤਰਨਤਾਰਨ ਐਸ.ਡੀ.ਐਮ. ਦਫ਼ਤਰ ਪਹੁੰਚਿਆ। ਰਸਤੇ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਵੱਡੇ ਉਤਸ਼ਾਹ ਨਾਲ ਭਾਈ ਮਨਦੀਪ ਸਿੰਘ ਅਤੇ ਬਾਪੂ ਤਰਸੇਮ ਸਿੰਘ ਜੀ ਦਾ ਹਾਰਾਂ, ਫੁੱਲਾਂ ਅਤੇ ਸਿਰੋਪਾਓ ਨਾਲ ਸਵਾਗਤ ਕੀਤਾ ਗਿਆ। ਭਾਈ ਮਨਦੀਪ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਉਹ ਇਹ ਚੋਣ ਕਿਸੇ ਵਿਅਕਤੀਗਤ ਲਾਭ ਲਈ ਨਹੀਂ, ਸਗੋਂ ਸਿੱਖ ਸਿਧਾਂਤਾਂ ਅਤੇ ਪੰਥਕ ਮਰਿਆਦਾਵਾਂ ਦੀ ਰੱਖਿਆ ਲਈ ਲੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਹੀ ਉਹ ਤਾਕਤ ਹੈ ਜੋ ਪੰਜਾਬ ਦੀ ਸੱਚੀ ਸਿਆਸਤ ਨੂੰ ਮੁੜ ਜ਼ਿੰਦਾ ਕਰੇਗੀ। ਪਾਰਟੀ ਲੀਡਰਸ਼ਿਪ ਵੱਲੋਂ ਕਿਹਾ ਗਿਆ ਕਿ ਤਰਨਤਾਰਨ ਦੀ ਇਹ ਚੋਣ ਸਿਰਫ਼ ਇੱਕ ਹਲਕਾ ਨਹੀਂ, ਸਗੋਂ ਪੰਥਕ ਆਦਰਸ਼ਾਂ ‘ਤੇ ਖੜ੍ਹੀ ਜੰਗ ਦਾ ਐਲਾਨ ਹੈ, ਜਿਸ ਦਾ ਜੋੜ ਸੱਚ, ਇਨਸਾਫ ਅਤੇ ਗੁਰਮਤਿ ਨੀਤੀ ਨਾਲ ਹੈ।