ਅੰਮ੍ਰਿਤਸਰ - ਹੜ੍ਹਾਂ ਨਾਲ ਬੁਰੀ ਤਰ੍ਹਾਂ ਨਾਲ ਝੰਬੇ ਗਏ ਸਰਹੱਦੀ ਪਿੰਡ ਦਰਿਆ ਮੂਸਾ ਦੇ ਲੋਕਾਂ ਲਈ ਸੇਵਾ ਪੰਥੀ ਬਾਬੇ ਆਸ ਦੀ ਕਿਰਨ ਬਣ ਕੇ ਆਏ। ਸੇਵਾ ਪੰਥੀ ਅਡਣਸ਼ਾਹੀ ਸੰਪਰਦਾ ਦੇ ਮੁਖੀ ਤੇ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਸਰਹੱਦੀ ਪਿੰਡ ਦਰਿਆ ਮੂਸਾ ਨੂੰ ਗੋਦ ਲੈਣ ਦਾ ਐਲਾਨ ਕੀਤਾ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਮਹੰਤ ਕਰਮਜੀਤ ਸਿੰਘ ਨੇ ਦਸਿਆ ਕਿ ਸੇਵਾ ਪੰਥੀ ਸੰਪਰਦਾ ਵਲੋ ਮਹੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਵਾਲਾ ਪਹਿਲਾਂ ਤੋ ਪਿੰਡ ਵਿਚ ਸੇਵਾਵਾਂ ਨਿਭਾਅ ਰਹੇ ਹਨ ਤੇ ਹੁਣ ਅਸੀ ਫੈਸਲਾ ਕੀਤਾ ਹੈ ਕਿ ਪਿੰਡ ਨੂੰ ਗੋਦ ਲਿਆ ਜਾਵੇ ਤੇ ਪਾਣੀ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਤਾਂ ਕਿ ਲੋਕਾਂ ਦਾ ਜੀਵਨ ਮੁੜ ਪਟੜੀ ਤੇ ਆ ਸਕੇ।ਉਨਾਂ ਕਿਹਾ ਕਿ ਇਸ ਕਾਰਜ ਲਈ ਮਹੰਤ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਦੀ ਮਦਦ ਲਈ ਸਿੱਖ ਏਡ ਦੇ ਮੁਖੀ ਰੋਣਕ ਸਿੰਘ ਦੀ ਵੀ ਜਿੰਮੇਵਾਰੀ ਲਗਾਈ ਗਈ ਹੈ। ਮਹੰਤ ਕਰਮਜੀਤ ਸਿੰਘ ਨੇ ਕਿਹਾ ਕਿ ਜਲਦ ਹੀ ਪਿੰਡ ਵਿਚ ਦਸ ਦੇ ਕਰੀਬ ਟਰੈਕਟਰ ਖੇਤਾਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਦਿਨ ਰਾਤ ਕੰਮ ਕਰਨਗੇ। ਉਨਾਂ ਦਸਿਆ ਕਿ ਅੱਜ ਅਸੀ ਦੋ ਹਜਾਰ ਲੀਟਰ ਡੀਜਲ ਲੈ ਕੇ ਦਸਿਆ ਮੂਸਾ ਜਾ ਰਹੇ ਹਾਂ ਤੇ ਜਿੰਨਾ ਲੋਕਾਂ ਦੇ ਘਰ ਢਹਿ ਗਏ ਹਨ , ਜਿੰਨਾ ਦੇ ਘਰਾਂ ਦਾ ਪਾਣੀ ਕਾਰਨ ਨੁਕਸਾਨ ਹੋਇਆ ਹੈ, ਛੱਤਾ ਕੰਧਾ ਜਾਂ ਹੋਰ ਲੈਂਟਰ ਆਦਿ ਡਿਗ ਪਏ ਹਨ ਤੇ ਜਿੰਨਾਂ ਦੇ ਘਰੇਲੂ ਸਮਾਨ ਦਾ ਨੁਕਸਾਨ ਹੋਈਆਂ ਹੈ ਉਹ ਮਹੰਤ ਸੁਰਿੰਦਰ ਸਿੰਘ ਦੀ ਅਗਵਾਈ ਹੇਠ ਸਿੱਖ ਏਡ ਉੜੀਸਾ ਪੂਰਤੀ ਕਰੇਗੀ। ਇਸ ਮੌਕੇ ਤੇ ਸਿੱਖ ਏਡ ਦੇ ਰੋਣਕ ਸਿੰਘ ਨੇ ਦਸਿਆ ਕਿ ਅਸੀ ਕਿਸਾਨਾਂ ਦੇ ਖੇਤਾਂ ਵਿਚ ਆਈ ਰੇਤ ਕਢਾਗੇ ਤੇ ਨਾਲ ਹੀ ਕਿਸਾਨਾਂ ਨੂੰ ਬੀਜ ਖਾਦ ਤੇ ਖੇਤੀ ਲਈ ਵਰਤੋ ਵਿਚ ਆਉਣ ਵਾਲੀਆਂ ਦਵਾਈਆਂ ਵੀ ਮੁਹਈਆ ਕਰਵਾਵਾਂਗੇ।