ਚੰਡੀਗੜ੍ਹ-ਹਰਿਆਣਾ ਦੀ ਪਵਿੱਤਰ ਧਰਤੀ ਅੱਜ ਇੱਕ ਇਤਿਹਾਸਕ ਅਤੇ ਅਧਿਆਤਮਿਕ ਪਲ ਦੀ ਗਵਾਹ ਬਣੀ, ਜਦੋਂ ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਮਾਤਾ ਸਾਹਿਬ ਕੌਰ ਜੀ ਦੇ ਪਵਿੱਤਰ ਜੋੜਾ ਸਾਹਿਬ ਦੀ ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦੀ ਫਰੀਦਾਬਾਦ ਵਿੱਚ ਸ਼ਾਨਦਾਰ ਸੁਆਗਤ ਕੀਤਾ ਗਿਆ। ਸ਼੍ਰਧਾ, ਭਗਤੀ ਅਤੇ ਏਕਤਾ ਦਾ ਇਹ ਅਨੁਪਮ ਸੰਗਮ ਸ਼ਹਿਰ ਦੇ ਹਰੇਕ ਕੋਨੇ ਵਿੱਚ ਵਿਖਾਈ ਦਿੱਤਾ।
ਇਸ ਸੁਆਗਤ ਪ੍ਰੋਗਰਾਮ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼ਿਰਕਤ ਕੀਤੀ। ਮੁੱਖ ਮੰਤਰੀ ਨੇ ਫਰੀਦਾਬਾਦ ਦੇ ਐਨਆਈਟੀ-5 ਸਥਿਤ ਸ੍ਰੀ ਗੁਰੂ ਦਰਬਾਰ ਸਾਹਿਬ ਗੁਰੂਦੁਆਰਾ ਵਿੱਚ ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਸੁਆਗਤ ਕੀਤਾ। ਸ੍ਰੀ ਨਾਇਬ ਸਿੰਘ ਸੈਣੀ ਨੇ ਯਾਤਰਾ ਨਾਲ ਚਲ ਰਹੇ ਗੁਰੂ ਦਰਬਾਰ ਸਾਹਿਬ ਗੁਰੂਦੁਆਰਾ ਵਿੱਚ ਸਾਧ-ਸੰਗਤ ਅਤੇ ਯਾਤਰਾ ਦੀ ਅਗਵਾਈ ਕਰਨ ਵਾਲੇ ਪੰਜ ਪਿਆਰਾਂ ਦਾ ਵੀ ਪਟਕਾ ਓਢ ਕੇ ਸਨਮਾਨ ਕੀਤਾ। ਮੁੱਖ ਮੰਤਰੀ ਨੇ ਯਾਤਰਾ ਦੀ ਰਵਾਨਗੀ ਤੋਂ ਪਹਿਲਾਂ ਗੁਰੂਦੁਆਰਾ ਵਿੱਚ ਮੱਥਾ ਟੇਕਿਆ ਅਤੇ ਅਰਦਾਸ ਸੁਣੀ। ਇਸ ਤੋਂ ਬਾਅਦ ਉਨ੍ਹਾਂ ਨੇ ਪਵਿੱਤਰ ਜੋੜਾ ਸਾਹਿਬ ਦੇ ਵੀ ਦਰਸ਼ਨ ਕੀਤੇ। ਇਸ ਤੋਂ ਪਹਿਲਾਂ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਰਵਿੰਦਰ ਸਿੰਘ ਰਾਣਾ, ਸ਼੍ਰੀ ਗੁਰੂ ਦਰਬਾਰ ਸਾਹਿਬ ਗੁਰੂਦੁਆਰਾ ਦੇ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਅਤੇ ਸਿੱਖ ਸਮਾਜ ਦੇ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਦਾ ਸੁਆਗਤ ਕੀਤਾ।
ਇਸ ਮੌਕੇ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਤੋਂ ਸ਼ੁਰੂ ਹੋ ਕੇ ਬਿਹਾਰ ਸਥਿਤ ਤਖ਼ਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਤੱਕ ਜਾਣ ਵਾਲੀ ਇਸ ਮਹਾਨ ਯਾਤਰਾ ਦਾ ਪਹਿਲਾ ਵਿਸ਼ਰਾਮ ਸਥਾਨ ਫਰੀਦਾਬਾਦ ਰਿਹਾ। ਦਿੱਲੀ ਦਾ ਪ੍ਰਵੇਸ਼ ਦੁਆਰ ਕਿਹਾ ਜਾਣ ਵਾਲਾ ਇਹ ਸ਼ਹਿਰ ਗੁਰੂ ਚਰਣਾਂ ਦੀ ਧੁਲ ਨਾਲ ਪਵਿੱਤਰ ਹੋ ਗਿਆ। ਜਿਸ ਨਗਰ ਵਿੱਚ ਗੁਰੂ ਦੇ ਪਵਿੱਤਰ ਚਰਣ ਰੁਕੇ, ਉਹ ਨਗਰ ਆਪਣੇ ਆਪ ਹੀ ਤੀਰਥ ਬਣ ਜਾਂਦਾ ਹੈ ਅਤੇ ਅੱਜ ਫਰੀਦਾਬਾਦ, ਲੱਖਾਂ ਸ਼ਰਧਾਲੁਆਂ ਲਈ ਇੱਕ ਮਹਾਨ ਤੀਰਥ ਸਥਲ ਬਣ ਚੁੱਕਾ ਹੈ। ਉਨ੍ਹਾਂ ਨੇ ਇਸ ਯਾਤਰਾ ਦੇ ਆਯੋਜਨ ਲਈ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਯਾਤਰਾ ਦੇ ਆਯੋਜਕਾਂ ਦਾ ਧੰੰਨਵਾਦ ਕੀਤਾ।
ਗੁਰੂ ਗੋਬਿੰਦ ਸਿੰਘ ਜੀ-ਤਿਆਗ, ਵੀਰਤਾ ਅਤੇ ਨਿਆਂ ਦੇ ਪ੍ਰਤੀਕ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਜਦੋਂ ਇਹ ਪਵਿੱਤਰ ਜੋੜਾ ਸਾਹਿਬ ਇੱਥੇ ਪਹੁੰਚਿਆ ਹੈ ਤਾਂ ਦਸ਼ਮੇਸ਼ ਪਿਤਾ ਦਾ ਸੰਪੂਰਣ ਤੇਜ, ਤਿਆਗ ਅਤੇ ਬਲਿਦਾਨ ਸਾਡੇ ਵਿੱਚਕਾਰ ਸਾਕਾਰ ਹੋ ਉੱਠਾ ਹੈ। ਉਨ੍ਹਾਂ ਨੇ ਧਰਮ, ਰਾਸ਼ਟਰ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣਾ ਸਭ ਕੁੱਝ ਤਿਆਗ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਜੁਲਮਾਂ ਵਿਰੁਧ ਬਲਿਦਾਨ ਦਿੱਤਾ। ਉਨ੍ਹਾਂ ਨੇ ਅਨਿਆਂ ਤੋਂ ਲੜਨ ਲਈ ਇੱਕ ਸਧਾਰਨ ਮਨੁੱਖ ਨੂੰ ਖ਼ਾਲਸਾ ਬਣਾਇਆ, ਇੱਕ ਅਜਿਹੀ ਸ਼ਕਤੀ ਬਣਾਇਆ ਜਿਸ ਦਾ ਪ੍ਰਣ ਧਰਮ ਦੀ ਰੱਖਿਆ ਅਤੇ ਕਮਜੋਰਾਂ ਦੀ ਰੱਖਿਆ ਕਰਨਾ ਸੀ। ਇਹ ਜੋੜਾ ਸਾਹਿਬ ਸਾਨੂੰ ਉਨ੍ਹਾਂ ਦੀ ਉਸ ਮਹਾਨ ਪ੍ਰਤੀਗਿਆ ਦੀ ਯਾਦ ਦਿਲਾਉਂਦਾ ਹੈ ਕਿ ਸਵਾ ਲੱਖ ਨਾਲ ਇੱਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰੇ ਪੁੱਤਰਾਂ ਦਾ ਬਲਿਦਾਨ ਦਿੱਤਾ ਤਾਂ ਜੋ ਦੇਸ਼ ਦੇ ਹੋਰ ਧੀ-ਪੁੱਤਰ ਸੁਰੱਖਿਅਤ ਰਹਿ ਸਕਣ।
ਮਾਤਾ ਸਾਹਿਬ ਕੌਰ ਜੀ-ਦਇਆ ਅਤੇ ਤਾਕਤ ਦੀ ਪ੍ਰਤੀਕ
ਮੁੱਖ ਮੰਤਰੀ ਨੇ ਕਿਹਾ ਕਿ ਇਸ ਯਾਤਰਾ ਵਿੱਚ ਮਾਤਾ ਸਾਹਿਬ ਕੌਰ ਜੀ ਦਾ ਵੀ ਪਵਿੱਤਰ ਜੋੜਾ ਸਾਹਿਬ ਸ਼ਾਮਲ ਹੈ। ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸਾ ਪੰਥ ਦੀ ਮਾਂ ਹੋਣ ਦਾ ਮਾਣ ਪ੍ਰਾਪਤ ਹੈ। ਜਦੋਂ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਉਨ੍ਹਾਂ ਨੇ ਮਾਤਾ ਸਾਹਿਬ ਕੌਰ ਜੀ ਤੋਂ ਅਮ੍ਰਿਤ ਵਿੱਚ ਪਤਾਸ਼ੇ ਪਵਾਏ ਤਾਂ ਜੋ ਖ਼ਾਲਸਾ ਦੇ ਆਗੁਆਂ ਵਿੱਚ ਵੀਰਤਾ ਨਾਲ ਨਾਲ ਮਿਠਾਸ ਅਤੇ ਦਇਆ ਵੀ ਬਣੀ ਰਵੇ।
ਚਰਣ ਸੁਹਾਵੇ ਯਾਤਰਾ ਦਿੱਲੀ ਤੋਂ ਪਟਨਾ ਸਾਹਿਬ ਤੱਕ ਅਧਿਆਤਮਕ ਪੁਲ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਚਰਣ ਸੁਹਾਵੇ ਯਾਤਰਾ ਦਿੱਲੀ ਜੋ ਭਾਰਤ ਦੀ ਰਾਜਧਾਨੀ ਹੈ, ਅਤੇ ਪਟਨਾ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਜਨਮਭੂਮਿ ਹੈ ਦੇ ਵਿੱਚਕਾਰ ਇੱਕ ਸਭਿਆਚਾਰਕ ਅਤੇ ਅਧਿਆਤਮਕ ਪੁਲ ਦਾ ਨਿਰਮਾਣ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ, ਗੁਰੂਆਂ ਦੇ ਵਿਖਾਏ ਰਸਤੇ 'ਤੇ ਚਲਣ ਅਤੇ ਉਨ੍ਹਾਂ ਦੇ ਬਲਿਦਾਨ ਨੂੰ ਚਿਰਸਥਾਈ ਬਨਾਉਣ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ। ਸਰਕਾਰ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਦਿਹਾੜੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜੇ ਨੂੰ ਸ਼ਾਨਦਾਰ ਢੰਗ ਨਾਲ ਮਨਾਉਣ ਦਾ ਕੰਮ ਕੀਤਾ। ਇਸ ਦੇ ਇਲਾਵਾ ਜਿਸ ਭੂਮਿ 'ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ 40 ਦਿਨ ਰਹਿ ਕੇ ਤੱਪ ਕੀਤਾ, ਉਸ ਭੂਮਿ ਨੂੰ ਸਰਕਾਰ ਨੇ ਸਿਰਸਾ ਸਥਿਤ ਗੁਰੂਦੁਆਰਾ ਸ਼੍ਰੀ ਚਿੱਲਾ ਸਾਹਿਬ ਨੂੰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਰਾਜਭਰ ਵਿੱਚ ਸ਼ਰਧਾ ਅਤੇ ਸਨਮਾਨ ਨਾਲ ਮਨਾਵੇਗੀ। 1 ਨਵੰਬਰ ਤੋਂ ਲੈ ਕੇ 24 ਨਵੰਬਰ ਤੱਕ ਹਰਿਆਣਾ ਸੂਬੇ ਦੇ ਚਾਰੇ ਕੌਨਿਆਂ ਤੋਂ ਚਾਰ ਯਾਤਰਾਵਾਂ ਕੱਡਣਗੇ ਜਿਨ੍ਹਾਂ ਦਾ ਸਮਾਪਨ 25 ਨਵੰਬਰ ਨੂੰ ਕੁਰੂਕਸ਼ੇਤਰ ਦੀ ਪਵਿੱਤਰ ਭੂਮਿ ਜਿੱਥੇ ਸਮੇ-ਸਮੇ 'ਤੇ ਗੁਰੂਆਂ ਦੇ ਚਰਣ ਕਮਲ ਪਵੇ, ਉਸ ਸਥਾਨ 'ਤੇ ਹੋਵੇਗਾ। ਇਸ ਨੂੰ ਲੈ ਕੇ ਸਰਕਾਰ ਨੇ ਵਿਆਪਕ ਕਾਰਜ-ਯੋਜਨਾ ਬਣਾਈ ਹੈ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਹਰਿਆਣਾ ਵਿਧਾਨਸਭਾ ਦੇ ਮੌਨਸੂਨ ਸੈਸ਼ਨ ਵਿੱਚ ਇੱਕ ਪ੍ਰਸਤਾਵ ਪਾਸ ਕੀਤਾ ਹੈ। ਇਸ ਦੇ ਤਹਿਤ ਅਜਿਹੇ 121 ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਜਿਨ੍ਹਾਂ ਦੇ ਕਿਸੇ ਮੈਂਬਰ ਦੀ ਜਾਨ 1984 ਦੇ ਦੰਗਿਆਂ ਵਿੱਚ ਚਲੀ ਗਈ ਸੀ। ਇਸ ਫੈਸਲੇ 'ਤੇ ਕੈਬੀਨੇਟ ਨੇ ਵੀ ਆਪਣੀ ਸਹਿਮਤੀ ਦੀ ਮੋਹਰ ਲਗਾਈ ਹੈ ਜੋ ਸਿੱਖ ਸਮਾਜ ਪ੍ਰਤੀ ਸਨਮਾਨ ਅਤੇ ਸੰਵੇਦਨਾ ਦਾ ਉਦਾਹਰਨ ਹੈ।
ਇਸ ਮੌਕੇ 'ਤੇ ਸਾਬਕਾ ਮੰਤਰੀ ਅਤੇ ਵਿਧਾਇਕ ਸ੍ਰੀ ਮੂਲ ਚੰਦ ਸ਼ਰਮਾ, ਸ੍ਰੀਮਤੀ ਸੀਮਾ ਤ੍ਰਿਖਾ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਣ ਕੁਮਾਰ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਾਜੀਵ ਜੇਟਲੀ, ਫਰੀਦਾਬਾਦ ਦੀ ਮੇਅਰ ਪ੍ਰਵੀਣ ਬੱਤਰਾ ਜੋਸ਼ੀ ਸਮੇਤ ਹੋਰ ਮਾਣਯੋਗ ਵਿਅਕਤੀ ਮੌਜ਼ੂਦ ਰਹੇ।