ਨਵੀਂ ਦਿੱਲੀ -ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅੰਨਿਨ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਸਾਕੇ ਦੀ ਸ਼ਤਾਬਦੀ ਮੌਕੇ ਐਸਜੀਪੀਸੀ ਵਲੋਂ ਆਸਾਮ ਦੇ ਧੋਬੜੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਸਜਾਏ ਗਏ ਸ਼ਹੀਦੀ ਨਗਰ ਕੀਰਤਨ ਨੂੰ ਦਿੱਲੀ ਪੂਜਣ ਤੇ ਸੰਗਤਾਂ ਵਲੋਂ ਰਿਕਾਰਡ ਤੋੜ ਹੁੰਗਾਰਾ ਮਿਲਿਆ ਹੈ ਜਿਸ ਨੇ ਵਿਰੋਧੀ ਖੇਮੇ ਵਿਚ ਹਲਚਲ ਮਚਾ ਦਿੱਤੀ ਹੈ । ਇਸ ਬਾਰੇ ਗੱਲਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ, ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸਰਗਰਮ ਆਗੂ ਭਾਈ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਵਿਰੋਧੀ ਧਿਰ ਜੋ ਕਿ ਹੁਣ ਆਪਣੇ ਮੂੰਹ ਤੋਂ ਮੰਨ ਚੁਕੀ ਹੈ ਕਿ ਓਹ ਸਰਕਾਰੀ ਦਬਾਅ ਅਧੀਨ ਕਮੇਟੀ ਦਾ ਪ੍ਰਬੰਧ ਸੰਭਾਲ ਰਹੀ ਹੈ, ਵਲੋਂ ਇਸ ਸ਼ਹੀਦੀ ਯਾਤਰਾ ਵਿਚ ਖਲੱਲ ਪਾਉਣ ਦੇ ਸਾਰੇ ਮਨਸੂਬੇ ਫੇਲ ਹੋਣ ਕਰਕੇ ਓਹ ਅਜਬ ਗਜਬ ਹਰਕਤਾਂ ਕਰਕੇ ਇਕ ਨਿਵੇਕਲਾ ਕਾਲਾ ਇਤਿਹਾਸ ਬਣਾ ਰਹੇ ਹਨ । ਉਨ੍ਹਾਂ ਦਸਿਆ ਖਲੱਲ ਪਾਉਣ ਦੇ ਮੰਸੂਬਿਆਂ ਅੰਦਰ ਸ਼ਹੀਦੀ ਨਗਰ ਕੀਰਤਨ ਮੌਕੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖ਼ੇ ਐਸਜੀਪੀਸੀ ਨੂੰ ਸਮਾਗਮ ਲਈ ਲੱਖੀ ਸ਼ਾਹ ਵਣਜਾਰਾ ਹਾਲ ਨਾ ਦੇ ਕੇ ਪੰਜਾਬ ਸਰਕਾਰ ਨੂੰ ਵਣਜਾਰਾ ਹਾਲ ਦੇ ਦੇਣਾ, ਨਗਰ ਕੀਰਤਨ ਦੀ ਆਮਦ ਬਾਰੇ ਕਿਸੇ ਵੀਂ ਇਤਿਹਾਸਿਕ ਗੁਰੂਘਰ ਤੋਂ ਸੰਗਤਾਂ ਨੂੰ ਜਾਣਕਾਰੀ ਨਾ ਦੇਣਾ, ਦਿੱਲੀ ਪੁੱਜੇ ਨਗਰ ਕੀਰਤਨ ਵਿਚ ਕਿਸੇ ਕਿਸਮ ਦਾ ਸਹਿਯੋਗ ਨਹੀਂ ਦੇਣਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਮੇਟੀ ਦੇ ਜਨਰਲ ਇਜਲਾਸ ਉਪਰ ਰੋਕ ਲਗਾਉਣ ਦੇ ਬਾਵਜੂਦ ਇਜਲਾਸ ਸੱਦ ਕੇ ਤਿੰਨ ਸਾਬਕਾ ਪ੍ਰਧਾਨਾ ਦੀ ਮੈਂਬਰਸ਼ਿਪ ਖਾਰਿਜ ਕਰਕੇ ਪੰਥ ਨਾਲ ਵੱਡਾ ਧ੍ਰੋਹ ਤੇ ਕਮਾਇਆ ਹੀ ਹੈ ਤਖਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਕਰਕੇ ਆਪਣੇ ਉਪਰ ਨਾ ਮਿਟਣ ਵਾਲਾ ਦਾਗ ਲਗਵਾ ਲਿਆ ਹੈ। ਉਨ੍ਹਾਂ ਦਸਿਆ ਕਿ ਦਿੱਲੀ ਦੇ ਵੱਖ ਵੱਖ ਇਲਾਕੇਆ ਅੰਦਰ ਤਿੰਨ ਦਿਨ ਚਲੀ ਇਸ ਸ਼ਹੀਦੀ ਯਾਤਰਾ ਵਿਚ ਲੱਖਾਂ ਦੀ ਗਿਣਤੀ ਅੰਦਰ ਸੰਗਤਾਂ ਵਲੋਂ ਕੀਤੀ ਗਈ ਸ਼ਮੂਲੀਅਤ ਨੇ ਜੋ ਹੁੰਗਾਰਾ ਦਿੱਤਾ ਹੈ ਅਸੀਂ ਉਨ੍ਹਾਂ ਦੇ ਧੰਨਵਾਦੀ ਹਾਂ ਤੇ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਵਿਰੋਧੀ ਧਿਰ ਦੀਆਂ ਸਰਕਾਰੀ ਕਾਰਵਾਈਆਂ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ ਆਣ ਵਾਲੀਆਂ ਦਿੱਲੀ ਕਮੇਟੀ ਦੀ ਚੋਣਾਂ ਵਿਚ ਵੀਂ ਇਸੇ ਤਰ੍ਹਾਂ ਇੰਨ੍ਹਾ ਨੂੰ ਬਾਹਰ ਦਾ ਰਾਹ ਦਿਖਾ ਕੇ ਆਪਣੀ ਜਾਗਦੀ ਜਮੀਰ ਦੀ ਹੋਂਦ ਦਾ ਪ੍ਰਗਟਾਵਾ ਕਰੋਗੇ ।