ਸਿੱਖ ਪੰਥ ਨੇ ਸ਼ਹਾਦਤਾਂ ਦੇ ਕੇ ਇਤਿਹਾਸਿਕ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਕਰਵਾਏ ਅਤੇ ਚੰਗੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਸੀ ਸ਼੍ਰੋਮਣੀ ਕਮੇਟੀ ਦੇ ਚੁਣੇ ਪ੍ਰਬੰਧਕ ਗੁਰਦੁਆਰਿਆਂ ਦੇ ਮਾਲਕ ਨਹੀਂ ਕੇਅਰ ਟੇਕਰ ਸੇਵਾਦਾਰ ਹੁੰਦੇ ਹਨ ਉਨਾਂ ਦੀ ਜਿੰਮੇਵਾਰੀ ਬਣਦੀ ਹੈ ਕੇ ਇਤਿਹਾਸਿਕ ਗੁਰਦੁਆਰਿਆਂ ਦੇ ਚੰਗੇ ਪ੍ਰਬੰਧ ਦੇ ਨਾਲ ਨਾਲ ਧਰਮ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਸ਼੍ਰੋਮਣੀ ਕਮੇਟੀ ਪ੍ਰਬੰਧ ਹੇਠ ਆਉਂਦੇ ਅਦਾਰਿਆਂ ਵਿੱਚ ਝੂਠ ਪਰੋਸਣਾ ਸ਼ੁਰੂ ਕਰ ਦੇਵੇ ਤਾਂ ਆਉਣ ਵਾਲੀ ਪੀੜੀ ਲਈ ਦੁਬਿਧਾ ਖੜੀ ਹੋ ਜਾਵੇਗੀ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਅਤੇ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਸਿੱਖ ਪੰਥ ਦੀ ਇਤਿਹਾਸਿਕ ਵਿਰਾਸਤ ਹੈ ਜਿੱਥੇ ਸਿੱਖ ਪੰਥ ਲਈ ਕੁਰਬਾਨੀਆਂ ਕਰਨ ਸੇਵਾ ਸਿਮਰਨ ਕਰਨ ਵਾਲਿਆਂ ਦੀਆਂ ਯਾਦਾਂ ਨੂੰ ਸੰਭਾਲਿਆ ਜਾਣਾ ਚਾਹੀਦਾ ਹੈ ਪਰ ਮੌਜੂਦਾ ਸਮੇਂ ਅੰਦਰ ਪ੍ਰਬੰਧਕਾਂ ਦੀ ਅਣਗਹਿਲੀ ਜਾਂ ਮਨਮਾਨੀ ਨਾਲ ਅਜਾਇਬ ਘਰ ਵਿੱਚ ਝੂਠ ਪਰੋਸਿਆ ਜਾ ਰਿਹਾ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕੇਂਦਰੀ ਅਜਾਇਬ ਘਰ ਵਿੱਚ ਸਿੱਖ ਪੰਥ ਲਈ ਕੁਰਬਾਨੀ ਕਰਨ ਵਾਲੇ ਯੋਧਿਆਂ ਸੇਵਾ ਸਿਮਰਨ ਧਰਮ ਪ੍ਰਚਾਰ ਪ੍ਰਸਾਰ ਕਰਨ ਵਾਲੇ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਲਗਾਈਆਂ ਜਾਣੀਆਂ ਚਾਹੀਦੀਆਂ ਹਨ ਨਾ ਕੇ ਪੰਥ ਨਾਲ ਗਦਾਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਕੇਂਦਰੀ ਅਜਾਇਬ ਘਰ ਵਿੱਚ ਲਾਈਆਂ ਜਾਣ ਜ਼ਿਕਰਯੋਗ ਹੈ ਕੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਜਿੱਥੇ 1984 ਸਮੇਂ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਹਨ ਉੱਥੇ ਹੀ 1984 ਵੇਲੇ ਗਦਾਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਵੀ ਲਗਾਈਆਂ ਹੋਈਆਂ ਹਨ ਸੌਦਾ ਅਸਾਧ ਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਪਹਿਰਾ ਦੇ ਕੇ ਸ਼ਹੀਦੀ ਪਾਉਣ ਵਾਲੇ ਸਿੱਖ ਯੋਧਿਆਂ ਦੀਆਂ ਤਸਵੀਰਾਂ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗੀਆਂ ਹੋਈਆਂ ਹਨ ਅਤੇ ਨਾਲ ਹੀ ਸੌਦਾ ਅਸਾਧ ਨੂੰ ਮਾਫੀਨਾਮਾ ਜਾਰੀ ਕਰਨ ਵਾਲਿਆਂ ਦੀਆਂ ਤਸਵੀਰਾਂ ਵੀ ਉੱਥੇ ਹੀ ਲਗਾਈਆਂ ਹੋਈਆਂ ਹਨ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਇੱਕ ਦੋ ਦਿਨ ਪਹਿਲਾਂ ਲੱਗੀ ਸੰਤ ਮੋਹਨ ਸਿੰਘ ਮਤਵਾਲਾ ਦੀ ਤਸਵੀਰ ਤੇ ਟਿੱਪਣੀ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਮਤਵਾਲਾ ਜੀ ਦੀ ਤਸਵੀਰ ਲਗਾਉਣੀ ਮਾੜੀ ਗੱਲ ਨਹੀਂ ਪਰ ਤਸਵੀਰ ਉੱਤੇ ਸੰਗਤਾਂ ਨੂੰ ਝੂਠ ਪਰੋਸਣਾ ਮਾੜੀ ਗੱਲ ਹੈ ਤਸਵੀਰ ਉਤੇ ਲਿਖਿਆ ਗਿਆ ਹੈ ਕੇ ਸੰਤ ਮੋਹਨ ਸਿੰਘ ਮਤਵਾਲਾ ਦਾ ਪਿੰਡ ਤਿਲੋਕੇਵਾਲਾ ਸਿਰਸਾ ਵਿਖੇ ਜਨਮ ਹੋਇਆ ਇਹ ਸਰਾਸਰ ਝੂਠ ਹੈ ਪਿੰਡ ਤਿਲੋਕੇਵਾਲਾ ਸਮੇਤ ਸਾਰੇ ਇਲਾਕੇ ਨੂੰ ਨਹੀਂ ਪਤਾ ਕੇ ਉਹ ਕਿੱਥੋਂ ਦੇ ਸਨ ਉਨਾਂ ਬਾਰੇ ਲਿਖਣਾ ਕੇ ਉਨਾਂ ਨੇ ਗੁਰਮਤਿ ਵਿਦਿਆਲਾ ਚਲਾਇਆ ਸੀ ਜਿੱਥੋਂ ਹਜ਼ਾਰਾਂ ਕਥਾਵਾਚਕ ਅਤੇ ਰਾਗੀ ਸਿੰਘ ਬਣੇ ਇਹ ਵੀ ਸਰਾਸਰ ਝੂਠ ਹੈ ਜਦੋਂ ਕੇ ਸੰਤ ਮੋਹਨ ਸਿੰਘ ਦੀ ਗੱਦੀ ਤੇ ਬਾਅਦ ਵਿੱਚ ਪਿੰਡ ਵਲੋੰ ਬਿਠਾਏ ਵਾਰਿਸ ਗੁਰਮੀਤ ਸਿੰਘ ਹੀ ਨਾ ਤਾਂ ਕਥਾਵਾਚਕ ਹੈ ਤੇ ਨਾ ਹੀ ਕੀਰਤਨੀਆਂ ਹੈ ਜਥੇਦਾਰ ਦਾਦੂਵਾਲ ਨੇ ਕਿਹਾ ਕੇ ਹਜ਼ਾਰਾਂ ਕਥਾਵਾਚਕ ਤੇ ਰਾਗੀ ਤਾਂ ਦੂਰ ਦੀ ਗੱਲ ਗਿਣਤੀ ਦੇ 10 - 20 ਰਾਗੀ ਜਾਂ ਕਥਾਵਾਚਕਾਂ ਦੇ ਨਾਮ ਹੀ ਦੱਸ ਦਿੱਤੇ ਜਾਣ ਜਿਨਾਂ ਨੇ ਸੰਤ ਮੋਹਨ ਸਿੰਘ ਮਤਵਾਲਾ ਦੇ ਚਲਾਏ ਵਿਦਿਆਲੇ ਚੋਂ ਕੀਰਤਨ ਤੇ ਕਥਾ ਸਿੱਖ ਕੇ ਪ੍ਰਚਾਰ ਪ੍ਰਸਾਰ ਕੀਤਾ ਹੋਵੇ ਜਾਂ ਕਰ ਰਹੇ ਹੋਣ ਇਹ ਸਾਰਸਰ ਸੰਗਤਾਂ ਨੂੰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕੋਰਾ ਝੂਠ ਪਰੋਸਿਆ ਗਿਆ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕੇ ਉਹ ਕੇਂਦਰੀ ਸਿੱਖ ਅਜਾਇਬ ਘਰ ਨੂੰ ਝੂਠ ਦਾ ਪੁਲੰਦਾ ਬਨਣ ਤੋਂ ਸਖ਼ਤੀ ਨਾਲ ਰੋਕੇ ਅਤੇ ਕੀਤੀ ਗਲਤੀ ਨੂੰ ਤੁਰੰਤ ਦਰੁੱਸਤ ਕਰੇ।