ਅੰਮ੍ਰਿਤਸਰ-ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰਸਟ ਵੱਲੋਂ ਹਰ ਮਹੀਨੇ ਦੀ 27 ਤਰੀਖ ਨੂੰ ਰਾਮ ਤੀਰਥ ਅੱਡਾ ਬਾਉਲੀ ਵਿਖੇ ਕੀਤੇ ਜਾਣ ਵਾਲੇ ਰਿਵਾਇਤੀ ਚੋਪਿਹਰਾ ਜਾਪ ਸਮਾਗਮ ਦਾ ਆਯੋਜਨ ਅੱਜ ਸ਼ਰਧਾ ਤੇ ਭਾਵਨਾ ਨਾਲ ਕੀਤਾ ਗਿਆ।
ਇਸ ਮੌਕੇ ਭਾਈ ਅਮਨਦੀਪ ਸਿੰਘ ਜੀ, ਜੋ ਟਰਸਟ ਦੇ ਮੁੱਖ ਸੇਵਾਦਾਰ ਹਨ, ਨੇ ਸੰਗਤਾਂ ਦੇ ਨਾਲ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ, ਗੁਰੂ ਜੀ ਦੇ ਇਤਿਹਾਸ ਅਤੇ ਅੰਮ੍ਰਿਤਸਰ ਸਾਹਿਬ ਦੀ ਮਹਾਨਤਾ ਬਾਰੇ ਵਿਸਥਾਰ ਨਾਲ ਵਿਵਰਣ ਦਿੱਤਾ। ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਵੇਲਾ ਸਾਂਭਣ, ਨਾਮ ਜਪਣ, ਵੰਡ ਛਕਣ ਅਤੇ ਗੁਰੂ ਦੇ ਖਾਲਸੇ ਰੂਪ ਵਿੱਚ ਜੀਵਨ ਜੀਊਣ।
ਇਸੇ ਤਰ੍ਹਾਂ ਪ੍ਰਸਿੱਧ ਕਥਾਵਾਚਕ ਭਾਈ ਗੁਰਚਰਨ ਸਿੰਘ ਜੀ ਨੇ ਗੁਰੂ ਸਾਹਿਬ ਦੀ ਕਥਾ ਅਤੇ ਅਨਮੋਲ ਵਿਚਾਰ ਸਾਂਝੇ ਕਰਦਿਆਂ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਦੀ ਸੇਧ ਦਿੱਤੀ।
ਟਰਸਟ ਦੇ ਸੇਵਾਦਾਰ ਭਾਈ ਅਮਤੇਸ਼ਵਰ ਸਿੰਘ ਜੀ ਨੇ ਦੱਸਿਆ ਕਿ ਇਹ ਸਮਾਗਮ ਹਰ ਮਹੀਨੇ ਨਿਯਮਿਤ ਤੌਰ ਤੇ 27 ਤਰੀਖ ਨੂੰ ਕਰਵਾਇਆ ਜਾਂਦਾ ਹੈ ਤਾਂ ਜੋ ਸੰਗਤਾਂ ਨੂੰ ਗੁਰਮਤ ਨਾਲ ਜੋੜਿਆ ਜਾ ਸਕੇ।
ਇਸ ਸਮਾਗਮ ਵਿੱਚ ਭਾਈ ਅਮਨਦੀਪ ਸਿੰਘ ਜੀ ਨੇ ਕੀਰਤਨ, ਭਾਈ ਗੁਰਚਰਨ ਸਿੰਘ ਜੀ ਨੇ ਕਥਾ, ਜਦਕਿ ਸਹਿਯੋਗੀ ਸੇਵਾਦਾਰਾਂ ਵਿੱਚ ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ, ਭਾਈ ਅਵਤਾਰ ਸਿੰਘ ਅਤੇ ਭਾਈ ਅੰਮ੍ਰਿਤ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।