ਅੰਮ੍ਰਿਤਸਰ -ਸ਼ਰੀਫ ਇਮਾਨਦਾਰ ਨਿਮਰਤਾ ਦੀ ਸਾਕਾਰ ਮੂਰਤ ਤੇ ਹਰ ਕਿਸੇ ਦਾ ਦੁੱਖ ਸਮਝਣ ਵਾਲੇ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਵੱਡੇ ਹਿੱਸੇ ਵਿਚ ਆਏ ਸਮੇ ਵਿਚ ਆਏ ਹੜ੍ਹਾਂ ਦੇ ਕਾਰਨ ਦੁਖੀ ਮਾਨਵਤਾ ਦੀ ਸੇਵਾ ਵਿਚ ਦਿਨ ਰਾਤ ਇਕ ਕਰ ਦਿੱਤਾ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਧਾਮੀ ਦੇ ਦਿਲ ਵਿਚ ਲੋਕ ਸੇਵਾ ਦੀ ਭਾਵਨਾ ਕੁਟ ਕੁਟ ਕੇ ਭਰੀ ਹੋਈ ਹੈ। ਐਡਵੋਕੇਟ ਧਾਮੀ ਦੀ ਇਮਾਨਦਾਰੀ ਤੇ ਸੇਵਾ ਭਾਵਨਾ ਤੋ ਪ੍ਰਭਾਵਿਤ ਹੋ ਕੇ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਹੜ੍ਹ ਪ੍ਰਭਾਵਿਤਾਂ ਦੀ ਮਦਦ ਕਰਨ ਲਈ ਸ਼ੋ੍ਰਮਣੀ ਕਮੇਟੀ ਨੂੰ ਫੰਡ ਭੇਜੇ। ਮਾਝੇ ਦੇ ਵੱਡੇ ਹਿੱਸੇ ਅਤੇ ਦੁਆਬੇ ਦੇ ਕੁਝ ਹਿੱਸੇ ਵਿਚ ਜਦ ਹੜ੍ਹਾਂ ਦਾ ਕਹਿਰ ਵਰਤਿਆ ਤਾਂ ਸਭ ਤੋ ਪਹਿਲਾਂ ਸਿੱਖਾਂ ਦੀ ਪਾਰਲੀਮੈਂਟ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਹੱਥ ਅਗੇ ਵਧਾਇਆ। ਐਡਵੋਕੇਟ ਧਾਮੀ ਨੇ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਕਰਮਚਾਰੀਆਂ ਦੀ ਸਹਾਇਤਾ ਨਾਲ ਹੜ੍ਹ ਪੀੜਤਾਂ ਨੂੰ ਰਾਸ਼ਨ, ਪਾਣੀ, ਲੰਗਰ ਤੇ ਰਿਹਾਇਸ਼ ਅਤੇ ਪਸ਼ੂਆਂ ਲਈ ਚਾਰਾ ਆਦਿ ਦੇ ਪ੍ਰਬੰਧ ਲਈ ਯਤਨ ਸ਼ੁਰੂ ਕੀਤੇ। ਸਾਰੇ ਕੰਮ ਦੀ ਦੇਖ ਰੇਖ ਐਡਵੋਕੇਟ ਧਾਮੀ ਖੁਦ ਕਰਦੇ ਰਹੇ।ਦਰਿਆਵਾਂ ਤੇ ਨਹਿਰਾਂ ਦੇ ਬੰਨ ਮਜਬੂਤ ਕਰਨ ਲਈ ਮੁਢਲੀ ਜਰੂਰਤ ਡੀਜਲ ਦੀ ਸੀ ਤਾਂ ਉਨਾਂ ਲੱਖਾਂ ਲੀਟਰ ਡੀਜਲ ਪ੍ਰਭਾਵਿਤ ਪਿੰਡਾਂ ਤਕ ਪਹੰੁਚਾਉਣ ਦੇ ਨਿਰਦੇਸ਼ ਦਿੱਤੇ। ਹੜ੍ਹ ਪੀੜਤਾਂ ਦੀ ਮਦਦ ਲਈ ਉਨਾਂ ਜਿਥੇ ਬਿਸਤਰੇ , ਗੱਦੇ ਤੇ ਕੰਬਲ ਆਦਿ ਭੇਜੇ, ਉਥੇ ਨਾਲ ਹੀ ਉਨਾਂ ਸ੍ਰੀ ਗੁਰੂ ਰਾਮਦਾਸ ਮੈਡੀਕਲ ਇਸਟੀਚਿਉਟ ਆਫ ਸਾਇਸਜ਼ ਵੱਲ੍ਹਾ ਵਲੋ ਇਕ ਮੈਡੀਕਲ ਟੀਮ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਤੈਨਾਤ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ।ਮੈਡੀਕਲ ਟੀਮ ਨੇ ਬਿਨਾ ਕਿਸੇ ਭੇਦਭਾਵ ਦੇ ਹੜ੍ਹ ਪੀੜਤ ਪਰਵਾਰਾਂ ਦੇ ਮੈਂਬਰਾਂ ਦਾ ਲੋੜ ਮੁਤਾਬਿਕ ਇਲਾਜ ਦੀ ਸਹੂਲਤ ਮੁਹਇਆ ਕਰਵਾ ਕੇ ਲੋਕਾਂ ਦਾ ਦਿਲ ਜਿਿਤਆ। ਕਿਸਾਨਾਂ ਨੂੰ ਖੇਤਾਂ ਵਿਚੋ ਰੇਤ ਕਢਣ ਲਈ ਇਕ ਵਾਰ ਮੁੜ ਤੋ ਡੀਜਲ ਕਣਕ ਦੇ ਉਤਮ ਕਿਸਮ ਦੇ ਬੀਜ ਤੇ ਖੇਤੀ ਲਈ ਵਰਤੋ ਵਿਚ ਆਉਣ ਵਾਲੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ। ਐਡਵੋਕੇਟ ਧਾਮੀ ਨੇ ਕਣਕ ਲਈ ਸਾਰਾ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋ ਖ੍ਰੀਦ ਕਰਵਾਇਆ ਤਾਂ ਕਿ ਚੰਗੀ ਫਸਲ ਹੋ ਸਕੇ।ਬਿਮਾਰੀਆਂ ਤੋ ਬਚਾਅ ਲਈ ਹੜ੍ਹ ਪੀੜਤਾਂ ਦੇ ਘਰਾਂ ਵਿਚ ਦਵਾਈਆਂ ਦਾ ਛਿੜਕਾਅ ਵੀ ਸ਼ੋ੍ਰਮਣੀ ਕਮੇਟੀ ਨੇ ਕਰਵਾਇਆ। ਐਡਵੋਕੇਟ ਧਾਮੀ ਨੇ ਹੜ੍ਹ ਪੀੜਤਾਂ ਦੀ ਮਦਦ ਲਈ 20 ਕਰੋੜ ਰੁਪਏ ਰਾਖਵੇ ਰਖੇ ਸਨ ਤੇ ਇਸ ਦੇ ਨਾਲ ਹੀ ਸ਼ੋ੍ਰਮਣੀ ਕਮੇਟੀ ਦੇ ਮੁਲਾਜਮਾਂ ਨੇ ਵੀ ਆਪਣੀ ਵਲੋ 2 ਕਰੋੜ ਰੁਪਏ ਪ੍ਰਧਾਨ ਧਾਮੀ ਨੂੰ ਭੇਟ ਕੀਤੇ ਤਾਂ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿਚ ਕਮੀ ਨਾ ਰਹੇ। ਸ਼ੋ੍ਰਮਣੀ ਕਮੇਟੀ ਹੜ ਪੀੜਤਾਂ ਦੇ ਮੁੜ ਵਸੇਬੇ ਲਈ ਦਿਨ ਰਾਤ ਇਕ ਕੀਤਾ ਤੇ ਇਹ ਸੇਵਾ ਅੱਜ ਵੀ ਜਾਰੀ ਹੈ।