ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ 1984 ਦੇ ਸਿੱਖ ਕਤਲੇਆਮ ਦੇ 41 ਸਾਲ ਪੂਰੇ ਹੋ ਜਾਣ ਦੇ ਬਾਵਜੂਦ ਕੌਮ ਅੱਜ ਤੱਕ ਇਨਸਾਫ ਨਹੀਂ ਲੈ ਸਕੀ ਇਸ ਲਈ ਮੁਖ ਰੂਪ ਵਿਚ ਸਿੱਖ ਲੀਡਰਸ਼ਿਪ ਜਿੰਮੇਵਾਰ ਹੈ। ਅੱਜ ਪੱਤਰਕਾਰਾਂ ਨਾਲ ਗਲ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੂਲ ਰੂਪ ਵਿਚ ਸਾਡੀ ਲੀਡਰਸ਼ਿਪ ਦੀ ਗਲਤੀ ਹੈ, ਸਾਡੀ ਸਥਾਪਿਤ ਲੀਡਰਸ਼ਿਪ 15 ਸਾਲ ਸਰਕਾਰ ਚਲਾ ਕੇ ਵੀ ਕੌਮ ਨੂੰ ਇਨਸਾਫ ਦਿਵਾਉਣ ਵਿੱਚ ਅਸਮਰੱਥ ਰਹੀ ਹੈ। ਨਿਕੰਮੀ ਤੇ ਨਕਾਰਾ ਲੀਡਰਸ਼ਿਪ ਦੀ ਵਜ੍ਹਾ ਕਰਕੇ 42 ਸਾਲ ਤੋਂ ਸਾਨੂੰ ਇਨਸਾਫ ਨਹੀ ਮਿਿਲਆ।ਉਨ੍ਹਾਂ ਸਥਾਪਿਤ ਲੀਡਰਸ਼ਿਪ ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਬੰਦੀ ਸਿੰਘ ਉਦੋਂ ਯਾਦ ਆਉਂਦੇ ਹਨ ਜਦੋਂ ਅਸੀਂ ਸੱਤਾ ਤੋਂ ਬਾਹਰ ਆਉਂਦੇ ਹਾਂ ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਭੁੱਲ ਜਾਂਦੇ ਹਨ, ਬਲਕਿ ਅਸੀਂ ਇਥੋ ਤਕ ਕਹਿੰਦੇ ਹਾਂ ਕਿ ਇਹ ਬੰਦੀ ਸਿੱਖ ਪੰਜਾਬ ਦੀਆਂ ਜੇਲ੍ਹਾਂ ਵਿਚ ਹੀ ਨਹੀਂ ਹੋਣੇ ਚਾਹੀਦੇ, ਜੇ ਪੰਜਾਬ ਆਉਂਦੇ ਤਾਂ ਪੰਜਾਬ ਦੇ ਮਾਹੌਲ ਨੂੰ ਖਤਰਾ ਹਨ। ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਕਿਰਦਾਰ ਹੈ।ਸ਼ੋ੍ਰਮਣੀ ਕਮੇਟੀ ਜਰਨਲ ਇਜਲਾਸ ਬਾਰੇ ਗਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਬਾਰੇ ਪਾਰਟੀ ਪਲੇਟਫਾਰਮ ਤੇ ਪਹਿਲਾਂ ਵਿਚਾਰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਲੋਕਤੰਤਰੀ ਵਿਵਸਥਾ ਹੈ। ਇਹ ਨਹੀਂ ਕਿ ਪ੍ਰਧਾਨ ਨੇ ਜੋ ਵੀ ਫੈਸਲਾ ਕਰ ਲਿਆ ਉਹ ਆਖਰੀ ਫੈਸਲਾ ਹੈ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਵੈਗਾ ਉਸ ਤੇ ਅਮਲ ਕੀਤਾ ਜਾਵੇਗਾ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੁਬਾਰਾ ਹੋਈ ਦਸਤਾਰਬੰਦੀ ਤੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਥ ਨੂੰ ਇਹ ਸ਼ਪਸ਼ਟ ਤਾਂ ਕੀਤਾ ਜਾਵੇ ਕਿ ਪਹਿਲੀ ਮਾਨਤਾ ਨੂੰ ਮੰਨਿਆ ਜਾਵੇ ਜਾਂ ਦੂਜੀ ਮਾਨਤਾ ਨੂੰ ਮੰਨਿਆ ਜਾਵੇ।ਕੁਝ ਸੰਸਥਾਵਾਂ ਰਹਿ ਗਈਆਂ ਹਨ ਇਸ ਲਈ ਇਕ ਹੋਰ ਦਸਤਾਰਬੰਦੀ ਦੀ ਵੀ ਉਡੀਕ ਕਰ ਲੈਣੀ ਚਾਹੀਦੀ ਹੈ। ਪਹਿਲੀ ਦਸਤਾਰਬੰਦੀ ਤੋ ਬਾਅਦ ਜ਼ੋ ਫੈਸਲੇ ਲਏ ਗਏ ਸਨ ਕੀ ਉਹ ਲਾਗੂ ਹੋਣਗੇ ਜਾਂ ਉਹ ਕੈਂਸਲ ਹੋਣਗੇ। ਇਤਿਹਾਸ ਵਿਚ ਪਹਿਲੀ ਵਾਰੀ ਹੋਇਆ ਹੈ ਕਿ ਪਹਿਲੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਤੀਜੀ ਕਿਸ਼ਤ ਵੀ ਜਾਰੀ ਕਰ ਦਿੱਤੀ ਜਾਵੇ। ਪਹਿਲੇ ਫੈਸਲਿਆਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ।ਉਨਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਜਿੰਨੀ ਦੇਰ ਪੰਥ ਦੀ ਪ੍ਰਵਾਨਗੀ ਨਹੀਂ ਮਿਲਦੀ ਉਨੀ ਦੇਰ ਕੋਈ ਵੀ ਜਥੇਦਾਰ ਫਸੀਲ ਦੇ ਉੱਤੇ ਨਹੀਂ ਚੜ ਸਕਦਾ। ਇਸ ਤੋ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਡੇਰਾ ਬਾਬਾ ਭੂਰੀ ਵਾਲਿਆਂ ਵਿਖੇ ਹੋਏ ਗੁਰਮਤਿ ਸਮਾਗਮ ਵਿਚ ਹਾਜਰੀ ਭਰੀ। ਇਸ ਮੌਕੇ ਤੇ ਉਨਾਂ ਨਾਲ ਸ੍ਰ ਰਘਬੀਰ ਸਿੰਘ ਰਾਜਾਸਾਂਸੀ, ਜਿੰਦਾ ਸ਼ਹੀਦ ਸ੍ਰ ਜ਼ਸਬੀਰ ਸਿੰਘ ਘੂੰਮਣ ਤੇ ਸ੍ਰ ਬਲਵਿੰਦਰ ਸਿੰਘ ਜ਼ੌੜਾ ਵੀ ਹਾਜਰ ਸਨ।