ਅੱਜ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਵਿਰੁੱਧ ਸੀਬੀਆਈ ਨੇ ਕੇਸ ਦਰਜ ਕਰ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਕੇਸ ਉਹਨਾਂ ਦੇ ਪੁੱਤਰ ਅਕੀਲ ਅਖਤਰ ਦੀ ਸ਼ੱਕੀ ਮੌਤ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ।
ਇਹ ਕੇਸ ਅੱਜ ਸਵੇਰੇ ਤੜਕੇ ਸੀਬੀਆਈ ਦਫਤਰ ਵਿਖੇ ਦਰਜ ਕੀਤਾ ਗਿਆ ਹੈ ਇਹ ਵੀ ਪਤਾ ਲੱਗਿਆ ਹੈ ਕਿ ਸਪੈਸ਼ਲ ਕਰਾਈਮ ਬਰਾਂਚ ਦੇ ਇੰਸਪੈਕਟਰ ਬਲਵਿੰਦਰ ਸਿੰਘ ਇਸ ਕੇਸ ਦੀ ਪੜਤਾਲ ਕਰਨਗੇ
ਇੱਥੇ ਦੱਸਣਾ ਬਣਦਾ ਹੈ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਸਾਬਕਾ ਕੈਬਨਟ ਮੰਤਰੀ ਰਜੀਆ ਸੁਲਤਾਨਾ ਦੇ ਪੁੱਤਰ ਅਕੀਲ ਅਖਤਰ ਅਕੀਲ ਅਖਤਰ ਦੀ ਮੌਤ 16 ਅਕਤੂਬਰ ਨੂੰ ਦੇਰ ਰਾਤ ਪੰਚਕੂਲਾ ਦੇ ਸੈਕਟਰ 4 ਸਥਿਤ ਆਪਣੇ ਘਰ ਵਿੱਚ ਹੋਈ ਸੀ।ਇਸ ਸ਼ੱਕੀ ਮੌਤ ਸਬੰਧੀ ਹਰਿਆਣਾ ਸਰਕਾਰ ਨੇ ਗ੍ਰਹਿ ਮੰਤਰਾਲੇ ਨੂੰ ਇੱਕ ਪੱਤਰ ਭੇਜਿਆ ਅਤੇ ਸੀਬੀਆਈ ਜਾਂਚ ਦੀ ਸਿਫਾਰਿਸ਼ ਕੀਤੀ ਅਗਲੇ ਦਿਨ, 17 ਅਕਤੂਬਰ ਨੂੰ, ਮਲੇਰਕੋਟਲਾ ਦੇ ਵਸਨੀਕ ਸ਼ਮਸੁਦੀਨ ਨੇ ਪੰਚਕੂਲਾ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਵਿੱਚ, ਉਸਨੇ ਅਕੀਲ ਦੀ ਮੌਤ ਨੂੰ ਸ਼ੱਕੀ ਦੱਸਿਆ ਅਤੇ ਜਾਂਚ ਦੀ ਮੰਗ ਕੀਤੀ।