ਨੈਸ਼ਨਲ

ਗਾਇਕ ਡਾ. ਸਤਿੰਦਰ ਸਰਤਾਜ ਨੂੰ "ਹਿੰਦ ਦੀ ਚਾਦਰ" ਗੀਤ ਲਈ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਗਿਆ ਸਨਮਾਨਿਤ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | November 07, 2025 06:59 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਾਇਕ ਡਾ. ਸਤਿੰਦਰ ਸਰਤਾਜ ਨੂੰ ਉਹਨਾਂ ਦੇ ਗੀਤ “ਹਿੰਦ ਦੀ ਚਾਦਰ” ਲਈ ਸਨਮਾਨਿਤ ਕੀਤਾ ਗਿਆ। ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿੱਚ ਡਾ. ਸਰਤਾਜ ਦੇ ਆਗਮਨ ਉੱਤੇ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮਸਰ, ਸਕੱਤਰ ਸਰਦਾਰ ਜੈਸਮੀਨ ਸਿੰਘ ਨੋਨੀ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਉਹਨਾਂ ਨੂੰ ਗੁਰਦੁਆਰਾ ਸ਼ੀਸ਼ ਗੰਜ ਸਾਹਿਬ ਦਾ ਮਾਡਲ, ਇਤਿਹਾਸਕ ਸਿੱਕਾ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਸਰਦਾਰ ਹਰਮੀਤ ਸਿੰਘ ਕਾਲਕਾ, ਸਰਦਾਰ ਜਗਦੀਪ ਸਿੰਘ ਕਾਹਲੋ ਅਤੇ ਸਰਦਾਰ ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਗਾਇਕ ਵਜੋਂ ਡਾ. ਸਰਤਾਜ ਨੇ ਕਈ ਧਾਰਮਿਕ ਅਤੇ ਸਭਿਆਚਾਰਕ ਗੀਤ ਗਾਏ ਹਨ, ਪਰ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ 350ਵੇਂ ਸ਼ਹੀਦੀ ਦਿਵਸ ਉੱਤੇ ਉਹਨਾਂ ਵੱਲੋਂ ਗਾਇਆ ਗਿਆ “ਹਿੰਦ ਦੀ ਚਾਦਰ” ਗੀਤ ਉਹਨਾਂ ਦੇ ਗਾਇਨ ਜੀਵਨ ਦਾ ਮੀਲ ਪੱਥਰ ਸਾਬਤ ਹੋਵੇਗਾ। ਦੇਸ਼ ਤੇ ਵਿਦੇਸ਼ ਵਿੱਚ ਜਦ ਲੋਕ ਇਹ ਗੀਤ ਆਪਣੇ ਘਰਾਂ ਤੇ ਗੱਡੀਆਂ ਵਿੱਚ ਸੁਣਣਗੇ, ਉਹਨਾਂ ਨੂੰ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਦਾ ਪੂਰਾ ਇਤਿਹਾਸ ਪਤਾ ਲੱਗੇਗਾ। ਇਸ ਗੀਤ ਵਿੱਚ ਡਾ. ਸਰਤਾਜ ਨੇ ਗੁਰੂ ਤੇਗ ਬਹਾਦੁਰ ਜੀ ਦੇ ਬਚਪਨ ਤੋਂ ਲੈ ਕੇ ਉਹਨਾਂ ਦੇ “ਤੇਗ ਮਲ ਤੋਂ ਤੇਗ ਬਹਾਦੁਰ” ਬਣਨ ਤੱਕ ਦਾ ਸਫ਼ਰ, ਗੁਰਤਾ ਗੱਦੀ ਪ੍ਰਾਪਤ ਕਰਨਾ, ਕਸ਼ਮੀਰੀ ਪੰਡਤਾਂ ਦਾ ਗੁਰੂ ਜੀ ਕੋਲ ਫ਼ਰਿਆਦ ਲੈ ਕੇ ਆਉਣਾ, ਆਨੰਦਪੁਰ ਸਾਹਿਬ ਤੋਂ ਸ਼ਹੀਦੀ ਲਈ ਚੱਲ ਪੈਣਾ, ਆਗਰਾ ਵਿੱਚ ਗ੍ਰਿਫ਼ਤਾਰੀ, ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹਾਦਤ ਅਤੇ ਭਾਈ ਜੈਤਾ ਜੀ ਵੱਲੋਂ ਗੁਰੂ ਜੀ ਦਾ ਸੀਸ ਸ਼੍ਰੀ ਆਨੰਦਪੁਰ ਸਾਹਿਬ ਲੈ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਂਟ ਕਰਨਾ — ਇਹ ਸਾਰਾ ਇਤਿਹਾਸ ਕੁਝ ਹੀ ਮਿੰਟਾਂ ਦੇ ਗੀਤ ਵਿੱਚ ਬਿਆਨ ਕੀਤਾ ਹੈ। ਸਰਦਾਰ ਕਾਲਕਾ, ਕਾਹਲੋ ਅਤੇ ਕਰਮਸਰ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸ਼ਹੀਦੀ ਸ਼ਤਾਬਦੀ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਕਮੇਟੀ ਵੱਲੋਂ ਖ਼ਾਸ ਗੀਤ ਤਿਆਰ ਕਰਵਾਇਆ ਜਾ ਰਿਹਾ ਸੀ, ਪਰ ਡਾ. ਸਰਤਾਜ ਦਾ ਇਹ ਗੀਤ ਸੁਣਣ ਤੋਂ ਬਾਅਦ ਹੁਣ ਇਸੇ ਨੂੰ ਸ਼ਹੀਦੀ ਸ਼ਤਾਬਦੀ ਦਾ ਮੁੱਖ ਗੀਤ ਬਣਾਉਂਦੇ ਹੋਏ ਹਰ ਦੇਸ਼ਵਾਸੀ ਨੂੰ “ਹਿੰਦ ਦੀ ਚਾਦਰ” ਗੀਤ ਸੁਣਨ ਅਤੇ ਵੇਖਣ ਦੀ ਅਪੀਲ ਕੀਤੀ ਜਾਵੇਗੀ। ਅੱਜ ਦਿੱਲੀ ਆਉਣ ਤੇ ਕਮੇਟੀ ਵੱਲੋਂ ਡਾ. ਸਰਤਾਜ ਨੂੰ ਸਨਮਾਨਿਤ ਕੀਤਾ ਗਿਆ। ਡਾ. ਸਤਿੰਦਰ ਸਰਤਾਜ ਨੇ ਆਪਣੇ ਆਪ ਨੂੰ ਖੁਸ਼ਕਿਸਮਤ ਦੱਸਿਆ ਕਿ ਉਹਨਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਅਤੇ ਉਹਨਾਂ ਨੂੰ ਇਹ ਗੀਤ ਲਿਖਣ ਤੇ ਗਾਉਣ ਦਾ ਮੌਕਾ ਮਿਲਿਆ। ਉਹਨਾਂ ਕਿਹਾ ਕਿ ਆਮ ਤੌਰ ‘ਤੇ ਉਹਨਾਂ ਦੇ ਸਾਰੇ ਗੀਤ ਪੰਜਾਬੀ ਵਿੱਚ ਹੁੰਦੇ ਹਨ, ਪਰ ਇਹ ਗੀਤ ਉਹਨਾਂ ਨੇ ਹਿੰਦੀ ਵਿੱਚ ਇਸ ਲਈ ਲਿਖਿਆ ਤਾਂ ਜੋ ਹਿੰਦੀ ਭਾਸ਼ਾ ਰਾਹੀਂ ਦੇਸ਼ ਦੇ ਹਰ ਰਾਜ ਅਤੇ ਹਰ ਘਰ ਤੱਕ ਗੁਰੂ ਤੇਗ ਬਹਾਦੁਰ ਜੀ ਦੀ ਸ਼ਹਾਦਤ ਦੀ ਕਹਾਣੀ ਪਹੁੰਚ ਸਕੇ।

Have something to say? Post your comment

 
 
 

ਨੈਸ਼ਨਲ

ਹਰਿਆਣਾ ਵਿੱਚ ਕੋਈ ਚੋਣ ਨਹੀਂ - ਥੋਕ ਚੋਰੀ ਹੋਈ: ਰਾਹੁਲ ਗਾਂਧੀ

“ਰੰਗਰੇਟਾ ਗੁਰੂ ਦਾ ਬੇਟਾ” ਭਾਈ ਜੇਤਾ ਜੀ ਨੂੰ ਸਮਰਪਿਤ ਬਾਈਕ ਰਾਈਡ ਦਾ ਆਯੋਜਨ

ਸਿੱਖ ਕਤਲੇਆਮ ਵਿਚ ਨਾਮਜਦ ਟਾਈਟਲਰ ਦੇ ਮਾਮਲੇ ਵਿਚ ਵਕੀਲਾਂ ਦੀ ਹੜਤਾਲ ਅਤੇ ਗਵਾਹ ਦੇ ਬਿਮਾਰੀਆਂ ਨਾਲ ਪੀੜਿਤ ਹੋਣ ਕਰਕੇ ਸੁਣਵਾਈ ਟਲੀ

ਸਿੱਖ ਕਤਲੇਆਮ ਮਾਮਲਿਆਂ ਵਿਚ ਉਮਰ ਕੈਦ ਦੀ ਸਜ਼ਾ ਦੇ ਦੋਸ਼ੀ ਬਲਵਾਨ ਖੋਖਰ ਦੀ ਫਰਲੋ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ

ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਤਖ਼ਤ ਪਟਨਾ ਸਾਹਿਬ ਵਿਖੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਹੋਈ ਨਤਮਸਤਕ

ਜੇਨ ਜੀ ਨੂੰ ਸੰਵਿਧਾਨ ਦੀ ਰੱਖਿਆ ਕਰਨੀ ਪੈਣੀ ਹੈ ਚੋਣ ਚੋਰੀ ਰੋਕਣਾ ਸਾਡੀ ਜਿੰਮੇਵਾਰੀ ਹੈ- ਰਾਹੁਲ ਗਾਂਧੀ

ਬ੍ਰਾਜ਼ੀਲੀ ਮਾਡਲ ਨੇ ਵੀ ਹਰਿਆਣਾ ਚੋਣਾਂ ਵਿੱਚ 10 ਬੂਥਾਂ ਤੇ ਵੋਟ ਪਾਈ - ਰਾਹੁਲ ਗਾਂਧੀ

ਯੂਕੇਐਸਪੀਐਫ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਦਿੱਤੀਆਂ ਸ਼ੁਭਕਾਮਨਾਵਾਂ

ਦਿੱਲੀ ਗੁਰਦੁਆਰਾ ਕਮੇਟੀ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਸਜਾਇਆ