ਅੱਜ ਸ੍ਰੀ ਦਲਬੀਰ ਸਰੋਆ ਦੀ ਸਰਪ੍ਰਸਤੀ ਹੇਠ ਬਣਾਏ ਗਏ ਪ੍ਰਗਤੀਵਾਦੀ ਕਵਿਤਾ ਕੇਂਦਰ, ਮੋਹਾਲੀ ਦਾ ਅਗਾਂਜ਼ ਫੇਸ 6, ਮੋਹਾਲੀ ਵਿਖ਼ੇ ਧੂਮ ਧਾਮ ਨਾਲ ਕੀਤਾ ਗਿਆ l ਸਮਾਰੋਹ ਦੇ ਆਰੰਭ ਵਿੱਚ ਸ੍ਰੀ ਦਲਬੀਰ ਸਰੋਆ ਵਲੋਂ ਇਸ ਕਵਿਤਾ ਕੇਂਦਰ ਦੇ ਮੰਤਵ ਅਤੇ ਟੀਚਿਆਂ ਉੱਤੇ ਰੋਸ਼ਨੀ ਪਾਈ l ਉਸ ਉਪਰੰਤ ਸਟੇਜ ਸੰਚਾਲਣ ਦਾ ਕਂਮ ਉੱਘੇ ਸ਼ਾਇਰ ਤੇ ਲੇਖ਼ਕ ਸ੍ਰੀ ਜਗਤਾਰ ਸਿੰਘ ਜੋਗ ਨੇ ਬਾਖੂਬੀ ਨਿਭਾਇਆ l ਉਨ੍ਹਾਂ ਨੇ ਜਿਥੇ ਆਪਣੀ ਕਲਾ ਦੇ ਜੌਹਰ ਦਿਖਾਏ, ਉਥੇ ਇਕ ਇਕ ਕਰਕੇ ਸਾਰੇ ਸ਼ਇਰਾਂ ਨੂੰ ਸਟੇਜ ਤੇ ਬੁਲਾਇਆ l ਸ਼ਇਰਾਂ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ , ਸ਼੍ਰੀ ਭਗਵੰਤ ਸਿੰਘ, ਦਲਬੀਰ ਸਰੋਆ, ਕੁਲਦੀਪ ਸਿੰਘ ਦੀਪ, ਸਰਵਣ ਸਾਬਰ, ਮੰਦਰ ਗਿੱਲ, ਪਾਲ ਅਜਨਬੀ, ਕੁਲਤਾਰ ਸਿੰਘ ਬਟਾਲਵੀ, ਸੋਹਣ ਸਿੰਘ, ਪ੍ਰਹਲਾਦ ਸਿੰਘ, ਗੁਰਮੀਤ ਸਿੰਗਲ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਵਸਨ ਹਾਜ਼ਰ ਸਨ l ਸਾਰੇ ਆਦੀਬਾਂ
ਨੇ ਆਪਣੀਆਂ ਰੰਗ ਬਰੰਗੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਨਾਲ ਖੂਬ ਰੰਗ ਬੰਨਿਆ l
ਸਾਰੇ ਸ਼ਾਇਰਾਂ ਨੇ ਦਲਬੀਰ ਸਰੋਆ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਕੇਂਦਰ ਦੇ ਕਾਰਜ਼ ਨੂੰ ਅੱਗੇ ਤੋਂ ਹੋਰ ਪ੍ਰਭਾਵਸ਼ਾਲੀ ਬਣਾਉਣ ਵਿੱਚ ਮੱਦਦ ਦਾ ਭਰੋਸਾ ਦਿੱਤਾ l ਅੰਤ ਵਿੱਚ ਸ੍ਰੀ ਭਗਵੰਤ ਸਿੰਘ, ਸਾਬਕਾ ਜਿਲ੍ਹਾ ਸਿੱਖਿਆ ਅਫਸਰ ਵਲੋਂ ਕੇਂਦਰ ਦੇ ਇਸ ਸਮਾਰੋਹ ਵਿੱਚ ਸ਼ਾਮਲ ਹੋਏ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ l