ਨਵੀਂ ਦਿੱਲੀ - ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦੇ ਭੋਗ ਅਤੇ ਅੰਤਿਮ ਅਰਦਾਸ ਵਿੱਚ ਹਜ਼ਾਰਾਂ ਲੋਕ ਨੇ ਸੋਮਵਾਰ ਨੂੰ ਪਿੰਡ ਰੋਡੇ ਦੇ ਗੁਰਦੁਆਰਾ ਸੰਤ ਖਾਲਸਾ ਵਿਖੇ ਸ਼ਰਧਾਂਜਲੀਆਂ ਦਿੱਤੀਆਂ। ਕੈਪਟਨ ਹਰਚਰਨ ਸਿੰਘ ਰੋਡੇ ਸਿੱਖ ਪੰਥ ਦੀ ਉੱਚੀ ਸ਼ਖ਼ਸੀਅਤ ਸਨ। ਕੈਪਟਨ ਰੋਡੇ ਦਾ 1 ਨਵੰਬਰ, 2025 ਨੂੰ ਦੇਹਾਂਤ ਹੋ ਗਿਆ ਸੀ। ਉਹ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸਵਰਗੀ ਬਾਬਾ ਜੋਗਿੰਦਰ ਸਿੰਘ ਦੇ ਪੁੱਤਰ ਸਨ. ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੌਰਾਨ ਆਪਣੇ ਪਰਿਵਾਰ ਦੀ ਸਿੱਖ ਕੌਮ ਪ੍ਰਤੀ ਨਿਰਸਵਾਰਥ ਸੇਵਾ ਦੀ ਵਿਰਾਸਤ ਨੂੰ ਅੱਗੇ ਵਧਾਇਆ। ਗੁਰਦੁਆਰੇ ਦਾ ਮਾਹੌਲ ਭਾਵਨਾਵਾਂ ਨਾਲ ਭਰਿਆ ਹੋਇਆ ਸੀ। ਜਿਵੇਂ ਹੀ ਅੰਤਿਮ ਅਰਦਾਸ ਲਾਊਡਸਪੀਕਰਾਂ ਰਾਹੀਂ ਗੂੰਜ ਰਹੀ ਸੀ, ਸੰਗਤਾਂ ਕੈਪਟਨ ਹਰਚਰਨ ਸਿੰਘ ਰੋਡੇ ਨੂੰ ਯਾਦ ਕਰ ਰਹੀਆਂ ਸਨ ਜਿਨ੍ਹਾਂ ਨੇ 90' ਦੇ ਦਹਾਕੇ ਵਿੱਚ ਨਿਰਦੋਸ਼ ਸਿੱਖਾਂ ਅਤੇ ਬੇਇਨਸਾਫ਼ੀ ਵਿਚਕਾਰ ਢਾਲ ਬਣ ਕੇ ਖੜ੍ਹਾ ਸੀ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਮਦਮੀ ਟਕਸਾਲ, ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਤੇ ਅਣਗਿਣਤ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਆਪਣੀ ਹਾਜ਼ਰੀ ਲਗਵਾਈ। ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪਰਿਵਾਰ ਨੇ ਕੌਮ ਲਈ ਬੇਅੰਤ ਦਰਦ ਝੱਲਿਆ। ਉਨ੍ਹਾਂ ਕਿਹਾ, ਰੋਡੇ ਪਰਿਵਾਰ ਤੇ ਕੈਪਟਨ ਹਰਚਰਨ ਸਿੰਘ ਰੋਡੇ ਨੇ ਸਿਖਾਂ ਦੇ ਹੱਕਾਂ ਲਈ ਕਈ ਜੇਲ੍ਹਾਂ ਦੀਆਂ ਸਜ਼ਾਵਾਂ ਕੱਟੀਆਂ ਹਨ। ਕੈਪਟਨ ਹਰਚਰਨ ਸਿੰਘ ਰੋਡੇ ਨੂੰ ਇਤਿਹਾਸ ਵਿੱਚ ਉਸ ਦਰਦ ਲਈ ਯਾਦ ਕੀਤਾ ਜਾਵੇਗਾ ਜੋ ਉਨ੍ਹਾਂ ਨੇ ਸਹਿਣ ਕੀਤਾ ਤਾਂ ਜੋ ਦੂਸਰੇ ਆਜ਼ਾਦ ਹੋ ਸਕਣ। ਇਹ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਸਨ ਜਿਨ੍ਹਾਂ ਨੇ ਕੈਪਟਨ ਰੋਡੇ ਦੀ ਹਿੰਮਤ ਦੀ ਬਾਰੇ ਚਾਨਣਾ ਪਾਇਆ। "ਕੈਪਟਨ ਰੋਡੇ ਨੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਖੜ੍ਹੇ ਹੋਣ ਦੀ ਹਿੰਮਤ ਕੀਤੀ ਭਾਵੇਂ ਉਨ੍ਹਾਂ ਦੇ ਰੈਂਕ ਕੋਈ ਵੀ ਹੋਵੇ ਤੇ ਆਪਣੀ ਆਵਾਜ਼ ਪੂਰੇ ਜੋਸ਼ ਨਾਲ ਉਠਾਈ। ਕੈਪਟਨ ਰੋਡੇ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਹੱਥੋਂ ਗੈਰ-ਨਿਆਇਕ ਕਤਲ ਹੋਣ ਤੋਂ ਬਚਾਇਆ। ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਪੁੱਤਰ ਭਾਈ ਈਸ਼ਰ ਸਿੰਘ ਨੂੰ ਪੁਲਿਸ ਨੇ ਗਿਰਫ਼ਤਾਰ ਕਰਕੇ ਤਸੀਹੇ ਦਿੱਤੇ ਜਾ ਰਹੇ ਸਨ ਤਾਂ ਕੈਪਟਨ ਹਰਚਰਨ ਸਿੰਘ ਰੋਡੇ ਨੇ ਓਹਨਾ ਦੀ ਰਿਹਾਈ ਤੱਕ ਅਣਥੱਕ ਲੜਾਈ ਲੜੀ। ਕੈਪਟਨ ਰੋਡੇ ਇਹੀ ਉਹੋ ਜਿਹਾ ਆਦਮੀ ਸਨ ਜੋ ਜ਼ੁਲਮ ਦੇ ਸਾਹਮਣੇ ਨਿਡਰ ਸਨ।
ਜਦੋਂ ਸਾਬਕਾ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਰੋਡੇ ਪਰਿਵਾਰ ਦੇ ਯੋਗਦਾਨ ਪ੍ਰਤੀ ਉਨ੍ਹਾਂ ਦੀ ਸ਼ਰਧਾਂਜਲੀ ਦਿਤੀ। ਮੋਦੀ ਸਰਕਾਰ ਨੇ ਵਿਦੇਸ਼ੀ ਧਰਤੀ 'ਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ ਜਿਹਨਾਂ ਵਿਚ ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ, ਲਖਵੀਰ ਸਿੰਘ ਰੋਡੇ, ਅਵਤਾਰ ਸਿੰਘ ਖੰਡਾ, ਜਦਕਿ ਗੁਰਪਤਵੰਤ ਸਿੰਘ ਪੰਨੂ ਨੂੰ ਅਮਰੀਕੀ ਏਜੰਸੀਆਂ ਨੇ ਬਚਾ ਲਿਆ ਸੀ ਅਸੀਂ ਮੋਦੀ ਸਰਕਾਰ ਦੁਆਰਾ ਅਜਿਹੇ ਅੱਤਿਆਚਾਰਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਮਾਨ ਨੇ ਸੰਗਤ ਨੂੰ ਇਹ ਵੀ ਯਾਦ ਦਿਵਾਇਆ ਕਿ ਸੰਘਰਸ਼ ਜਾਰੀ ਹੈ ਤੇ ਭਾਈ ਜਸਬੀਰ ਸਿੰਘ ਰੋਡੇ ਦਾ ਪੁੱਤਰ ਗੁਰਮੁਖ ਸਿੰਘ ਪਹਿਲਾਂ ਹੀ ਸਿੱਖ ਭਾਈਚਾਰੇ ਲਈ ਜੇਲ੍ਹ ਵਿੱਚ ਹੈ।" ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪੁਰਾਣੇ ਸਬੰਧਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਭਾਈ ਜੋਗਿੰਦਰ ਸਿੰਘ ਨੇ 1989 ਦੀਆਂ ਚੋਣਾਂ ਦੌਰਾਨ ਮੇਰੇ ਸਵਰਗੀ ਪਿਤਾ ਜਗਦੇਵ ਸਿੰਘ ਖੁੱਡੀਆਂ ਦਾ ਸਮਰਥਨ ਕੀਤਾ। ਜਦੋਂ ਮੈਂ ਪਹਿਲੀ ਵਾਰ ਕੈਪਟਨ ਹਰਚਰਨ ਸਿੰਘ ਰੋਡੇ ਨੂੰ ਮਿਲਿਆ ਸੀ ਤਾਂ ਮੈਂ ਕਾਫ਼ੀ ਛੋਟਾ ਸੀ ਤੇ ਇਸ ਪਰਿਵਾਰ ਨਾਲ ਮੇਰਾ ਸਬੰਧ ਹੁਣ ਤੱਕ ਜਾਰੀ ਹੈ। ਕੈਪਟਨ ਹਰਚਰਨ ਸਿੰਘ ਦੇ ਜਾਣ ਨਾਲ ਪੈਦਾ ਹੋਇਆ ਖਲਾਅ ਕਦੇ ਵੀ ਭਰਿਆ ਨਹੀਂ ਜਾ ਸਕਦਾ।" ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕੈਪਟਨ ਰੋਡੇ ਦੇ ਸਿੱਖ ਕੌਮ ਲਈ ਅਣਥੱਕ ਯੋਗਦਾਨ ਦੀ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਸਾਬਕਾ ਵਿਧਾਇਕ ਸੁੱਚਾ ਸਿੰਘ ਛੋਟੇਪੁਰ ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ, ਸਾਬਕਾ ਰਾਜ ਸਭਾ ਮੈਂਬਰ ਅਤੇ ਵੱਖ-ਵੱਖ ਟਕਸਾਲਾਂ ਦੇ ਧਾਰਮਿਕ ਮੁਖੀ ਦੂਰ-ਦੁਰਾਡੇ ਪਿੰਡਾਂ ਤੋਂ ਆਏ ਆਮ ਸਿੱਖਾਂ ਨੇ ਕੈਪਟਨ ਰੋਡੇ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ। ਮਰਹੂਮ ਸਿੱਖ ਕਾਰਕੁਨ ਅਵਤਾਰ ਸਿੰਘ ਖੰਡਾ ਦੀ ਮਾਤਾ ਚਰਨਜੀਤ ਕੌਰ ਵੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ।