ਅੰਮ੍ਰਿਤਸਰ -ਪੰਜਾਬ ਯੂਨੀਵਰਸਿਟੀ ਦੇ ਬਾਹਰ ਯੂਨੀਵਰਸਿਟੀ ਬਚਾਉਣ ਲਈ ਵਿਿਦਆਰਥੀਆਂ ਵਲੋ ਲਗਾਏ ਧਰਨੇ ਦਾ ਸਮਰਥਨ ਕਰਦਿਆਂ ਸਿੱਖ ਪ੍ਰਚਾਰਕ ਅਤੇ ਪੰਥਕ ਵਿਦਵਾਨ ਗਿਆਨੀ ਤੇਜਬੀਰ ਸਿੰਘ ਖ਼ਾਲਸਾ ਦਮਦਮੀ ਟਕਸਾਲ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਸੀ, ਹੈ ਤੇ ਰਹੇਗੀ। ਇਕ ਸਾਜਿਸ਼ੀ ਢੰਗ ਨਾਲ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਤੇ ਸਥਾਈ ਕਬਜਾ ਜਮਾਉਣ ਦੀ ਨੀਯਤ ਨਾਲ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕੀਤਾ ਤੇ ਪੰਜਾਬੀ ਵਿਿਦਆਰਥੀਆਂ ਦੇ ਹੱਕਾ ਤੇ ਡਾਕਾ ਮਾਰਿਆ, ਜਿਸ ਨੂੰ ਪੰਜਾਬੀ ਕਦੇ ਵੀ ਬਰਦਾਸ਼ਤ ਨਹੀ ਕਰਨਗੇ। ਗਿਆਨੀ ਤੇਜਬੀਰ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਦੀ ਸਤਾ ਤੇ ਕੋਈ ਵੀ ਰਾਜਨੀਤਕ ਪਾਰਟੀ ਆਪਣੀ ਸਰਕਾਰ ਬਣਾ ਲਵੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਪਹਿਲਾਂ ਇਕ ਗਿਣੀ ਮਿੱਥੀ ਸ਼ਾਜਿਸ਼ ਕਾਰਨ ਕੇਂਦਰ ਸਰਕਾਰ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਪੰਜਾਬ ਨੂੰ ਨਹੀ ਸੌਪਿਆ ਤੇ ਹੁਣ ਪੰਜਾਬੀ ਵਿਿਦਆਰਥੀਆਂ ਦੇ ਭਵਿਖ ਨਾਲ ਖਿਲਵਾੜ ਕਰਨ ਲਈ ਪੰਜਾਬ ਯੂਨੀਵਰਸਿਟੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਜੋ ਕਿ ਸਵਿਧਾਨ ਦੀ ਭਾਵਨਾ ਦੇ ਵੀ ਖਿਲਾਫ ਹੈ। ਗਿਆਨੀ ਖ਼ਾਲਸਾ ਨੇ ਸਖਤ ਲਹਿਜੇ ਵਿਚ ਕਿਹਾ ਕਿ ਕੇਂਦਰ ਤੇ ਹਾਕਮ ਇਹ ਭੁੱਲ ਹੀ ਗਏ ਹਨ ਕਿ ਪੰਜਾਬੀਆਂ ਨੇ ਕਦੇ ਚੜ ਕੇ ਆਏ ਦਾ ਲਿਹਾਜ ਨਹੀ ਕੀਤਾ। ਪੰਜਾਬੀਆਂ ਨੇ ਤਾਂ ਵਿਸ਼ਵ ਵਿਜੇਤਾ ਹੋਣ ਦਾ ਦਮ ਭਰਨ ਵਾਲੇ ਸਿੰਕਦਰ ਦਾ ਵੀ ਰਾਹ ਰੋਕ ਲਿਆ ਸੀ ਇਸ ਲਈ ਕੇਂਦਰ ਦੀ ਸਤਾ ਤੇ ਬੈਠੇ ਹਾਕਮ ਕਿਸੇ ਖੁਸ਼ਫਹਿਮੀ ਵਿਚ ਨਾ ਰਹਿਣ। ਉਨਾਂ ਕੇਂਦਰੀ ਸਤਾ ਤੇ ਬੈਠੇ ਹਾਕਮਾਂ ਨੂੰ ਯਾਦ ਕਰਵਾਇਆ ਕਿ ਜਿਸ ਤਰਾਂ ਨਾਲ ਪੰਜਾਬੀਆਂ ਨੇ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਸੀ ਉਸੇ ਤਰਾਂ ਨਾਲ ਹੀ ਸਾਡੇ ਨੌਜਵਾਨ ਵਿਿਦਆਰਥੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਹਾਲ ਕਰਵਾ ਕੇ ਹੀ ਦਮ ਲੈਣਗੇ। ਉਨਾਂ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਸਰਕਾਰ ਦੀ ਪੁਲੀਸ ਦੇ ਨਾਲ ਨਾਲ ਕੇਂਦਰ ਸਰਕਾਰ ਨੂੰ ਵੀ ਸਖਤੀ ਭਰੇ ਲਹਿਜੇ ਵਿਚ ਕਿਹਾ ਕਿ ਆਪਣੇ ਹੱਕ ਲਈ ਧਰਨਾਂ ਲਗਾਈ ਬੈਠੇ ਨੌਜਵਾਨਾਂ ਤੇ ਪੁਲੀਸ ਤਸ਼ਦਦ ਬਿਲਕੁਲ ਬਰਦਾਸ਼ਤ ਨਹੀ ਕੀਤਾ ਜਾਵੇਗਾ।