ਸੰਸਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰੱਪਿਤ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਮੀਟਿੰਗ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | November 14, 2025 08:48 PM
ਸਰੀ-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿੱਚ ਕੀਤੀ ਗਈ ਮਾਸਿਕ ਮਿਲਣੀ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਹੀ। ਸਭਾ ਦੀ ਇਸ ਮਹੱਤਵਪੂਰਨ ਮੀਟਿੰਗ ਵਿੱਚ ਪ੍ਰਸਿੱਧ ਸਾਹਿਤਕਾਰ ਜਸਵੀਰ ਸਿੰਘ ਭਲੂਰੀਆ ਦੀ ਕਾਵਿ ਰਚਨਾ “ਨਵੀਆਂ ਬਾਤਾਂ” ਲੋਕ ਅਰਪਣ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪ੍ਰਿਤਪਾਲ ਗਿੱਲ, ਪਲਵਿੰਦਰ ਸਿੰਘ ਰੰਧਾਵਾ, ਜਸਵੀਰ ਭਲੂਰੀਆ ਅਤੇ ਸਾਹਿਤਕਾਰ ਕੁਲਵੰਤ ਸਰੋਤਾ ਨੇ ਕੀਤੀ।

ਸਭਾ ਵੱਲੋਂ ਲੇਖਕ ਬਲਦੇਵ ਦੂਹੜੇ, ਸਾਹਿਤਕਾਰ ਜੈਤੇਗ ਸਿੰਘ ਅਨੰਤ ਦੀ ਸੁਪਤਨੀ ਜਸਪਾਲ ਕੌਰ ਅਤੇ 1984 ਦੇ ਸਿੱਖ ਸ਼ਹੀਦਾਂ ਨੂੰ ਭਾਵਪੂਰਨ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਪ੍ਰੋ. ਕਸ਼ਮੀਰਾ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਇਤਿਹਾਸਕ, ਅਧਿਆਤਮਿਕ ਅਤੇ ਸਮਾਜਕ ਤਿੰਨਾਂ ਪੱਖਾਂ ਤੋਂ ਰੌਸ਼ਨ ਕਰਦੇ ਹੋਏ ਵਿਆਖਿਆ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਦੇ ਜਨਮ ਤੋਂ ਲੈ ਕੇ ਉਦਾਸੀਆਂ ਤੱਕ ਦੇ ਅਨਮੋਲ ਜੀਵਨ-ਪੜਾਅ, ਮਨੁੱਖਤਾ-ਕੇਂਦਰਿਤ ਸੋਚ, ਸਮਦਰਸ਼ੀ ਫ਼ਲਸਫ਼ਾ ਅਤੇ “ਨਾਮ-ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ” ਦੇ ਮੂਲ ਸਿਧਾਂਤਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੱਖਿਆ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿੱਚ ਵਿਆਪਕ ਅਨਿਆਂ, ਪਖੰਡ, ਕੁਰੀਤੀਆਂ ਅਤੇ ਭੇਦਭਾਵ ਨੂੰ ਤੋੜ ਕੇ ਸਮਾਨਤਾ, ਨੈਤਿਕਤਾ ਅਤੇ ਨਿਰਭੈ ਜੀਵਨ-ਦ੍ਰਿਸ਼ਟੀਕੋਣ ਦੀ ਜੋ ਜੋਤ ਜਗਾਈ, ਉਹ ਅੱਜ ਵੀ ਮਨੁੱਖਤਾ ਦਾ ਰਾਹ ਰੁਸ਼ਨਾ ਰਹੀ ਹੈ।

ਡਾ. ਪ੍ਰਿਥੀਪਾਲ ਸਿੰਘ ਸੋਹੀ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਅਧਿਆਤਮਕ, ਵਿਗਿਆਨ ਅਤੇ ਫ਼ਲਸਫ਼ੇ ਨਾਲ ਜੋੜਦਿਆਂ, ਗੁਰੂ ਸਾਹਿਬ ਦੇ “ਇਕ ਓਅੰਕਾਰ” ਦੇ ਅਰਥ, ਵਿਸ਼ਾਲਤਾ ਅਤੇ ਵਿਸ਼ਵਵਿਆਪੀ ਸੰਦੇਸ਼ ਨੂੰ ਵਰਤਮਾਨ ਮਨੁੱਖੀ ਜੀਵਨ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਮਨੁੱਖ ਨੂੰ ਅੰਦਰਲੀ ਆਵਾਜ਼ ਨਾਲ ਜੋੜਦਿਆਂ ਸੱਚੇ ਜੀਵਨ ਦੇ ਰਾਹ ਉੱਤੇ ਲੈ ਜਾਂਦੀ ਹੈ। ਡਾ. ਸੋਹੀ ਨੇ ਬਾਣੀ ਦੇ ਤਤਵ-ਗਿਆਨ, ਕਵਿਤਾ-ਰੂਪ, ਨੈਤਿਕ ਸੰਦੇਸ਼ ਅਤੇ ਸਮਾਜ-ਸੁਧਾਰਕ ਸੋਚ ਉੱਤੇ ਵੀ ਚਾਨਣ ਪਾਇਆ।

ਸਭਾ ਵੱਲੋਂ ਜਸਵੀਰ ਸਿੰਘ ਭਲੂਰੀਆ, ਕੁਲਵੰਤ ਸਰੋਤਾ, ਪਵਨ ਭੰਗੀਆ ਗੜ੍ਹਸ਼ੰਕਰ ਅਤੇ ਗੀਤਕਾਰ ਜਗਦੇਵ ਸਿੰਘ ਮਾਨ ਨੂੰ ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਪੁਸਤਕ “ਨਵੀਆਂ ਬਾਤਾਂ” ਦੇ ਲੋਕ ਅਰਪਣ ਸਮੇਂ ਪ੍ਰਿਤਪਾਲ ਗਿੱਲ, ਹਰਦਮ ਮਾਨ ਤੇ ਕੁਲਵੰਤ ਸਰੋਤਾ ਵੱਲੋਂ ਲੇਖਕ ਤੇ ਕਾਵਿ-ਸੰਗ੍ਰਹਿ ਬਾਰੇ ਪਰਚੇ ਪੇਸ਼ ਕੀਤੇ ਗਏ। ਜਸਵੀਰ ਭਲੂਰੀਆ ਨੇ ਆਪਣੀ ਰਚਨਾਤਮਕ ਯਾਤਰਾ ਅਤੇ ਨਵੀਂ ਪੁਸਤਕ ਬਾਰੇ ਸੰਖੇਪ ਜਾਣਕਾਰੀ ਦਿੱਤੀ। ਇਸ ਮੌਕੇ ਬਾਲ ਲੇਖਿਕਾ ਰੂਪ ਕੌਰ ਦੀ ਪੁਸਤਕ “ਰਾਵੀ ਵੰਨਾ” ਵੀ ਪ੍ਰੋ. ਹਰਿੰਦਰ ਕੌਰ ਸੋਹੀ ਵੱਲੋਂ ਸਭਾ ਨੂੰ ਭੇਟ ਕੀਤੀ ਗਈ।

ਕਵੀ ਦਰਬਾਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਗਈਆਂ। ਇਸ ਵਿੱਚ ਪਲਵਿੰਦਰ ਸਿੰਘ ਰੰਧਾਵਾ, ਚਮਕੌਰ ਸਿੰਘ ਸੇਖੋਂ, ਦਰਸ਼ਨ ਸਿੰਘ ਸੰਘਾ, ਬਿੱਕਰ ਸਿੰਘ ਖੋਸਾ, ਪਵਨ ਭੰਗੀਆ, ਹਰਚਰਨ ਸਿੰਘ ਸੰਧੂ, ਹਰਚੰਦ ਸਿੰਘ ਗਿੱਲ, ਦਵਿੰਦਰ ਕੌਰ ਜੌਹਲ, ਸੁਖਪ੍ਰੀਤ ਬੱਡੋ, ਪਰਮਿੰਦਰ ਕੌਰ ਸਵੈਚ, ਚਰਨ ਸਿੰਘ, ਕਵਿੰਦਰ ਚਾਂਦ, ਨਰਿੰਦਰ ਸਿੰਘ ਬਾਹੀਆ, ਸੁਰਜੀਤ ਸਿੰਘ ਮਾਧੋਪੁਰੀ, ਬਲਦੇਵ ਸਿੰਘ ਬਾਠ, ਇੰਦਰਜੀਤ ਸਿੰਘ ਧਾਮੀ, ਮਾਸਟਰ ਅਮਰੀਕ ਲੇਲ੍ਹ, ਹਰਿੰਦਰ ਕੌਰ ਸੋਹੀ, ਅਮਰੀਕ ਪਲਾਹੀ, ਸੁਰਿੰਦਰ ਸਿੰਘ ਜੱਬਲ, ਜਗਦੇਵ ਸਿੰਘ ਮਾਨ ਅਤੇ ਦਰਸ਼ਨ ਸਿੰਘ ਦੁਸਾਂਝ ਅਤੇ ਹੋਰ ਕਈ ਰਚਨਾਕਾਰਾਂ ਨੇ ਆਪਣਾ ਕਾਵਿਕ-ਰੰਗ ਬਿਖੇਰਿਆ। ਬਹੁਤ ਸਾਰੇ ਸਾਹਿਤ-ਪ੍ਰੇਮੀਆਂ ਦੀ ਉਤਸ਼ਾਹਪੂਰਨ ਹਾਜਰੀ ਨੇ ਸਮਾਗਮ ਨੂੰ ਵਿਸ਼ੇਸ਼ ਰੰਗ ਬਖ਼ਸ਼ਿਆ। ਅੰਤ ਵਿੱਚ ਪ੍ਰਧਾਨ ਪ੍ਰਿਤਪਾਲ ਗਿੱਲ ਨੇ ਸਭਾ ਦੇ ਮੈਂਬਰਾਂ, ਮਹਿਮਾਨਾਂ, ਸੱਜਣ-ਸਨੇਹੀਆਂ ਅਤੇ ਕਵੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਸਮਾਗਮ ਨੂੰ ਬਹੁਤ ਹੀ ਸਫਲ, ਅਰਥਪੂਰਨ ਤੇ ਯਾਦਗਾਰੀ ਕਰਾਰ ਦਿੱਤਾ।

Have something to say? Post your comment

 
 
 

ਸੰਸਾਰ

ਕੈਨੇਡਾ ਵਿਚ ਰਹਿ ਰਹੇ ਪੰਜਾਬ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਵੱਲੋਂ ਚੰਡੀਗੜ੍ਹ ਦੇ ਵਿਦਿਆਰਥੀ ਸੰਘਰਸ਼ ਦੀ ਹਮਾਇਤ

ਕਸ਼ਮੀਰ ਕੌਰ ਜੌਹਲ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ 50,000 ਡਾਲਰਦੀ ਸਹਾਇਤਾ ਦਿੱਤੀ

ਸਨਸੈਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਗੁਰੂ ਨਾਨਕ ਦੇ ਜੀਵਨ ਅਤੇ ਫ਼ਲਸਫੇ ‘ਤੇ ਸੈਮੀਨਾਰ

ਗੁਰੂ ਨਾਨਕ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਰਹੀ ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ

ਅਫਗਾਨੀ ਸਿੱਖਾਂ ਵੱਲੋਂ ਆਸਟਰੀਆ ਦੇ ਸ਼ਹਿਰ ਵਿਆਨਾਂ ਵਿੱਚ ਧੂਮਧਾਮ ਨਾਲ ਮਨਾਇਆ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ

ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਵਿਖੇ ਨਤਮਸਤਕ ਹੋਣ ਜਰੂਰ ਆਉਣ ਕੀਤੀ ਅਪੀਲ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ

ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ - ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ

ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਐਮਐਲਏ ਸੁਨੀਤਾ ਧੀਰ ਨੇ ਇੰਡੋ ਕਨੇਡੀਅਨ ਸੋਸਾਇਟੀ ਵੈਨਕੂਵਰ ਦੇ ਬਜ਼ੁਰਗਾਂ ਨਾਲ ਮਨਾਈ ਦੀਵਾਲੀ

ਸੁਰਿੰਦਰ ਸੰਘਾ ਦੀ ਪੁਸਤਕ ‘ਇੰਡੋ–ਕੈਨੇਡੀਅਨ ਪਰਵਾਸੀਆਂ ਦਾ ਸੰਘਰਸ਼ਨਾਮਾ’ ਦਾ ਲੋਕ ਅਰਪਣ ਸਮਾਗਮ