ਅੰਮ੍ਰਿਤਸਰ - ਪੰਥ ਪ੍ਰਸਿੱਧ ਰਾਗੀ ਭਾਈ ਅਮਨਦੀਪ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਆਪਣੇ ਵਲੋ ਸ਼ਪਸ਼ਟੀਕਰਨ ਦਿੱਤਾ।ਸ਼ੋਸ਼ਲ ਮੀਡੀਆ ਤੇ ਉਨਾਂ ਦੀ ਸਪੁੱਤਰੀ ਦੇ ਅਨੰਦ ਕਾਰਜ ਦੌਰਾਨ ਬੀਬਾ ਦੇ ਵਲੋ ਧਾਰਨ ਕੀਤੇ ਪਹਿਰਾਵੇ ਨੂੰ ਲੈ ਕੇ ਚਲ ਰਹੇ ਵਿਵਾਦ ਦੇ ਹਲ ਲਈ ਭਾਈ ਅਮਨਦੀਪ ਸਿੰਘ ਵਲੋ ਇਹ ਪਹਿਲ ਕੀਤੀ ਗਈ। ਜਥੇਦਾਰ ਦੀ ਗ਼ੈਰ ਹਾਜਰੀ ਦੌਰਾਨ ਭਾਈ ਅਮਨਦੀਪ ਸਿੰਘ ਕੋਲੋ ਸ਼ਪਸ਼ਟੀਕਰਨ ਜਥੇਦਾਰ ਦੇ ਨਿਜੀ ਸਹਾਇਕ ਬਗੀਚਾ ਸਿੰਘ ਨੇ ਹਾਸਲ ਕੀਤਾ। ਪੱਤਰਕਾਰਾਂ ਨਾਲ ਗਲ ਕਰਦਿਆਂ ਭਾਈ ਅਮਨਦੀਪ ਸਿੰਘ ਨੇ ਕਿਹਾ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸੀ ਹਾਂ ਤੇ ਰਹਾਂਗੇ। ਬੇਟੀ ਦੇ ਅਨੰਦ ਕਾਰਜ ਦੌਰਾਨ ਜਾਣੇ ਅਣਜਾਣੇ ਵਿਚ ਹੋਈਆਂ ਭੁੱਲਾਂ ਲਈ ਉਹ ਪੰਥ ਤੋ ਖਿਮਾ ਯਾਚਨਾ ਕਰਦੇ ਹਨ। ਇਸ ਤੋ ਪਹਿਲਾਂ ਦਿੱਲੀ ਦੇ ਗੁਰਦਵਾਰਾ ਸੀਸ ਗੰਜ ਸਾਹਿਬ ਵਿਖੇ ਵੀ ਹਾਜਰੀ ਦੌਰਾਨ ਭਾਈ ਅਮਨਦੀਪ ਸਿੰਘ ਨੇ ਸੰਗਤ ਵਿਚ ਸ਼ਪਸ਼ਟੀਕਰਨ ਦਿੱਤਾ ਸੀ।