ਆਸਟਰੀਆ ਦੇ ਵਿਆਨਾ ਸ਼ਹਿਰ ਵਿੱਚ ਕਾਬਲ ਦੀਆਂ ਸਿੱਖ ਸੰਗਤਾਂ ਅੰਮ੍ਰਿਤ ਸੰਚਾਰ ਕਰਵਾ ਰਹੀਆਂ ਹਨ। ਸਰਦਾਰ ਜੱਸੀ ਸਿੰਘ ਵਧਵਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 30 ਨਵੰਬਰ ਦਿਨ ਐਤਵਾਰ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਅੰਮ੍ਰਿਤ ਸੰਚਾਰ ਹੋਵੇਗਾ। ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਆਨਾ ਆਸਟਰੀਆ ਦੇ ਪ੍ਰਬੰਧਕਾਂ ਨੇ ਅੰਮ੍ਰਿਤ ਛਕਣ ਵਾਲੇ ਅਭਿਲਾਖੀ ਸਿੱਖਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਸੀ ਇਸ਼ਨਾਨ ਕਰਕੇ ਤਿਆਰ ਬਰ ਤਿਆਰ ਹੋ ਕੇ ਆਉਣ ਕਕਾਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਹੀ ਮੁਹਈਆ ਕਰਵਾਏ ਜਾਣਗੇ।
ਸਰਦਾਰ ਵਧਵਾ ਨੇ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਉੱਨਾਂ ਨਾਲ ਹੋਏ ਸਮੂਹ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ , ਭਾਈ ਦਿਆਲਾ ਜੀ ਦੀ ੩੫੦ਸਾਲਾ ਸ਼ਹੀਦੀ ਸ਼ਤਾਬਦੀ ਜੋ 25 ਨਵੰਬਰ ਨੂੰ ਹੈ ਤਿਸ ਸੰਬੰਧ ਵਿੱਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਆਨਾ ਵਿਖੇ ੩੫੦ ਸਾਲਾ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਮਹਾਨ ਗੁਰਮਤਿ ਸਮਾਗਮ ਹੋ ਰਹੇ ਹਨ ।
ਉਹਨਾਂ ਦੱਸਿਆ ਕਿ ਸਮਾਗਮ 25 ਨਵੰਬਰ ਮੰਗਲਵਾਰ ਸ਼ਾਮੀਂ
04:00 ਤੋਂ 06:00 ਸੁਖਮਨੀ ਸਾਹਿਬ ਅਤੇ ਸਲੋਕ ਮਹੱਲਾ ੯
06:00 ਤੋਂ 06:15 ਨਾਮ ਸਿਮਰਨ ਭਾਈ ਬਲਦੀਪ ਸਿੰਘ ਜੀ
06:15 ਤੋਂ 06:45 ਪਾਠ ਸੋਦਰ ਰਹਿਰਾਸ ਸਾਹਿਬ ਜੀ
06:45 ਤੋ 07:45 ਕੀਰਤਨ ਭਾਈ ਸੁਰਜੀਤ ਸਿੰਘ ਜੀ ਪਰਵਾਨਾ
( ਹਜ਼ੂਰੀ ਰਾਗੀ)
07:45 ਅਰਦਾਸ ਉਪਰੰਤ ਸਮਾਪਤੀ
28 ਨਵੰਬਰ ਸ਼ੁੱਕਰਵਾਰ
11:00 ਤੋਂ 12:00 ਕੀਰਤਨ ਭਾਈ ਜਰਨੈਲ ਸਿੰਘ ਕੋਹਾੜਕਾ
( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
12:00 ਅਰਦਾਸ ਉਪਰੰਤ ਅਰੰਭਤਾ ਸ੍ਰੀ ਅਖੰਡ ਪਾਠ ਸਾਹਿਬ ਜੀ
29 ਨਵੰਬਰ ਸ਼ਨੀਵਾਰ ਸਵੇਰੇ
05:30 ਤੋ 06:30 ਨਿਤਨੇਮ ਸਾਹਿਬ
06:30 ਤੋ 07:00 ਪ੍ਰਕਾਸ਼ ਸਾਹਿਬ ਸੰਗਤੀ ਰੂਪੀ
07:00 ਤੋਂ 08:45 ਆਸਾ ਦੀ ਵਾਰ
ਭਾਈ ਜਰਨੈਲ ਸਿੰਘ ਕੋਹਾੜਕਾ
( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
08:45 ਤੋ 09:00 ਅਖੰਡ ਪਾਠ ਸਾਹਿਬ ਮਾਈਕ੍ਰੋਫ਼ੋਨ ਰਾਹੀਂ ਸੁਨਾਇਆ ਜਾਵੇਗਾ
09:00 ਅਰਦਾਸ
29 ਨਵੰਬਰ ਸ਼ਨੀਵਾਰ ਸ਼ਾਮੀ
06:00 ਤੋਂ 06:30 ਪਾਠ ਸੋਦਰ ਰਹਿਰਾਸ ਸਾਹਿਬ ਜੀ
06:30 ਤੋਂ 07:30 ਭਾਈ ਜਰਨੈਲ ਸਿੰਘ ਕੋਹਾੜਕਾ
( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
07:30 ਤੋ 07:45 ਅਖੰਡ ਪਾਠ ਸਾਹਿਬ ਮਾਈਕ੍ਰੋਫ਼ੋਨ ਰਾਹੀਂ ਸੁਨਾਇਆ ਜਾਵੇਗਾ
07:45 ਅਰਦਾਸ
30 ਨਵੰਬਰ ਐਤਵਾਰ
11:30 ਤੋਂ 12:30 ਕੀਰਤਨ ਬੱਚੇ ਅਤੇ ਮਾਈਆਂ ਦਾ ਜੱਥਾ
12:30 ਤੋਂ 12:45 ਨਾਮ ਸਿਮਰਨ ਭਾਈ ਬਲਦੀਪ ਸਿੰਘ ਜੀ
12:45 ਤੋਂ 01:15 ਕੀਰਤਨ ਭਾਈ ਬਲਵਿੰਦਰ ਸਿੰਘ ਜੀ ਖਾਲਸਾ
( ਹੈੱਡ ਗ੍ਰੰਥੀ ਜੀ )
01:15 ਤੋ 03:00 ਅਖੰਡ ਪਾਠ ਸਾਹਿਬ ਦੀ ਸਮਾਪਤੀ ਅਤੇ
ਕੀਰਤਨ ਭਾਈ ਜਰਨੈਲ ਸਿੰਘ ਕੋਹਾੜਕਾ
( ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ)
3 ਵਜੇ ਅਰਦਾਸ ਤੋਂ ਬਾਅਦ ਸਮਾਪਤੀ ਹੋਵੇਗੀ