ਅੰਮ੍ਰਿਤਸਰ - ਸ੍ਰੀ ਦਰਬਾਰ ਸਾਹਿਬ ਤੋ ਕੀਰਤਨ ਪ੍ਰਸਾਰਣ ਲਈ ਸ਼ੋ੍ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋ ਬਣਾਏ ਯੂ ਟਿਉਬ ਚੈਨਲ ਨੂੰ ਬੀਤੀ ਰਾਤ 7 ਦਿਨ ਲਈ ਮੁਅਤਲ ਕਰ ਦਿੱਤਾ।ਇਸ ਸਮੇ ਦੌਰਾਨ ਕੋਈ ਨਵੀ ਵੀਡੀਓ ਅਪਲੋਡ ਨਹੀ ਹੋ ਸਕੇਗੀ। ਬੀਤੀ ਰਾਤ ਜਦ ਸ੍ਰੀ ਦਰਬਾਰ ਸਾਹਿਬ ਤੋ ਚਲ ਰਹੇ ਪ੍ਰਸਾਰਣ ਦੌਰਾਨ ਸੋਦਰ ਰਹਿਰਾਸ ਸਾਹਿਬ ਦਾ ਪਾਠ ਚਲ ਰਿਹਾ ਸੀ ਤਾਂ ਅਚਾਨਕ ਯੂ ਟਿਉਬ ਨੇ ਚੈਨਲ ਮੁਅਤਲ ਕਰ ਦਿੱਤਾ। ਚੈਨਲ ਮੁਅਤਲ ਹੋਣ ਦਾ ਨੌਟੀਫਿਕੇਸ਼ਨ ਸਕਰੀਨ ਤੇ ਚਲਣਾ ਼ਸੁਰੂ ਹੋ ਗਿਆ। ਸਕਰੀਨ ਤੇ ਨੌਟੀਫਿਕੇਸ਼ਨ ਵਿਚ ਹਵਾਲਾ ਦਿੱਤਾ ਗਿਆ ਹੈ ਕਿ 31 ਅਕਤੂਬਰ 2025 ਨੂੰ ਇਕ ਪ੍ਰਸਾਰਣ ਸਮੇ ਯੂ ਟਿਉਬ ਦੁਆਰਾ ਤਹਿ ਕਮਿਉਨਟੀ ਗਾਇਡ ਲਾਇਨਜ ਦੀ ਅਣਦੇਖੀ ਕੀਤੀ ਗਈ ਹੈ।ਦਸਣਯੋਗ ਹੈ ਕਿ 31 ਅਕਤੂਬਰ ਨੂੰ ਇਕ ਪ੍ਰਸਾਰਣ ਸਮੇ ਪ੍ਰਚਾਰਕ ਸਰਬਜੀਤ ਸਿੰਘ ਢੋਟੀਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਸੀ ਤੇ 1984 ਦੇ ਸਿੱਖ ਕਤਲੇਆਮ ਬਾਰੇ ਚੰਦ ਸ਼ਬਦ ਬੋਲੇ ਸਨ। ਇਸ ਦੌਰਾਨ ਸ਼ੋ੍ਰਮਣੀ ਕਮੇਟੀ ਦੇ ਮੀਤ ਸਕੱਤਰ ਸ੍ਰ ਹਰਭਜਨ ਸਿੰਘ ਵਕਤਾ ਨੇ ਇਸ ਪੱਤਰਕਾਰ ਨਾਲ ਗਲ ਕਰਦਿਆਂ ਕਿਹਾ ਕਿ ਅਸੀ ਸ਼ੋ੍ਰਮਣੀ ਕਮੇਟੀ ਵਲੋ ਅਨੇਕਾਂ ਵਾਰ ਯੂ ਟਿਉਸ ਨੂੰ ਸਿੱਖਾਂ ਬਾਰੇ ਕੀਤੇ ਜਾਂਦੇ ਨਫਰਤੀ ਭਾ਼ਸਨਾ ਤੇ ਨਫਰਤੀ ਵੀਡੀਓਜ ਬਾਰੇ ਲਿਖ ਚੁੱਕੇ ਹਾਂ ਪਰ ਕਦੇ ਵੀ ਸੁਣਵਾਈ ਨਹੀ ਹੋਈ। ਅੱਜ ਜੇਕਰ ਸਾਡੇ ਪ੍ਰਚਾਰਕ ਨੇ ਇਤਿਹਾਸ ਤੋ ਸੰਗਤਾਂ ਨੂੰ ਜਾਣੂ ਕਰਵਾਇਆ ਤਾਂ ਇਕ ਦਮ ਪਬੰਦੀਆਂ ਚੇਤੇ ਆ ਗਈਆਂ। ਉਨਾਂ ਕਿਹਾ ਕਿ ਯੂ ਟਿਉਬ ਸਾਡੀਆਂ ਸ਼ਿਕਾਇਤਾਂ ਤੇ ਵੀ ਕਾਰਵਾਈ ਕਰੇ ਤੇ ਸਿੱਖਾਂ ਬਾਰੇ ਚਲਦੀਆਂ ਨਫਰਤੀ ਵੀਡੀਓ ਤੁਰੰਤ ਬੰਦ ਕਰੇ।