ਨਵੀਂ ਦਿੱਲੀ -ਸਿੱਖ ਪੰਥ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿੰਨ ਸਿੱਖ ਭਾਈ ਸਤੀ ਦਾਸ ਜੀ, ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ । ਇਸ ਦੌਰਾਨ ਦੇਖਣ ਵਿਚ ਆਇਆ ਕਿ ਜੇਲ੍ਹ ਰੋਡ ਉਪਰ ਦਿੱਲੀ ਕਮੇਟੀ ਦੇ ਮੈਂਬਰ ਰਮਨਦੀਪ ਸਿੰਘ ਥਾਪਰ ਦੇ ਨਾਮ ਹੇਠ ਇਕ ਬੋਰਡ ਜੋ ਕਿ ਲਾਲ ਕਿੱਲੇ ਉਪਰ ਹੋਣ ਵਾਲੇ ਪ੍ਰੋਗਰਾਮ ਦਾ ਗੁਰਮੁੱਖੀ ਵਿਚ ਵੇਰਵਾ ਦੇਂਦਾ ਹੋਇਆ ਪਿਸ਼ਾਬਘਰ ਦੇ ਉਪਰ ਲਗਾ ਦਿੱਤਾ ਗਿਆ ਹੈ ਜਿਸ ਨੂੰ ਦੇਖ ਕੇ ਓਥੋਂ ਨਿਕਲ ਰਹੇ ਹਰ ਗੁਰਸਿੱਖ ਵੀਰ ਅਤੇ ਭੈਣ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਹੈ । ਇਸ ਬਾਰੇ ਓਥੋਂ ਦੀਆਂ ਸੰਗਤਾਂ ਨੇ ਇਸ ਮਾਮਲੇ ਲਈ ਸਰਦਾਰ ਪਰਮਜੀਤ ਸਿੰਘ ਵੀਰਜੀ ਨੂੰ ਮਿਲ਼ ਕੇ ਦਸਿਆ ਕਿ ਅਸੀਂ ਇਸ ਬੋਰਡ ਨੂੰ ਹਟਾਉਣ ਲਈ ਰਮਨਦੀਪ ਸਿੰਘ ਥਾਪਰ ਨੂੰ ਮੁੱਖਾਤਬਿਕ ਹੁੰਦਿਆਂ ਇਕ ਵੀਡੀਓ ਵੀਂ ਜਾਰੀ ਕੀਤੀ ਹੈ, ਕਮੇਟੀ ਮੈਂਬਰ ਸਿੱਖ ਰਹਿਤ ਮਰਿਆਦਾ ਦੇ ਜਾਣੂ ਨਹੀਂ ਹੋਣ ਦੇ ਨਾਲ ਦਰਦਮੰਦ ਸਿੱਖ ਨਹੀਂ ਲਗ ਰਹੇ ਹਨ ਜੋ ਉਨ੍ਹਾਂ ਨੇ ਗਲਤ ਥਾਂ ਉਪਰ ਬੋਰਡ ਲਗਵਾਇਆ ਹੈ ਇਸ ਲਈ ਇੰਨ੍ਹਾ ਵਿਰੁੱਧ ਤਖਤ ਸਾਹਿਬ ਤੋਂ ਕਾਰਵਾਈ ਕਰਵਾਈ ਜਾਏ । ਇਸ ਬਾਰੇ ਗੱਲਬਾਤ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਦਸਿਆ ਕਿ ਸੰਗਤਾਂ ਵਲੋਂ ਸਾਨੂੰ ਵੀਡੀਓ ਅਤੇ ਫੋਟੋਆਂ ਦਿਖਾਈ ਗਈਆਂ ਹਨ ਕਿ ਇਕ ਬਹੁਤ ਗਲਤ ਥਾਂ ਉਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਪ੍ਰੋਗਰਾਮਾਂ ਦਾ ਵੇਰਵਾ ਦੇਂਦਾ ਬੋਰਡ ਲਗਾਇਆ ਗਿਆ ਹੈ । ਇਸ ਪਿੱਛੇ ਕਮੇਟੀ ਮੈਂਬਰ ਅਤੇ ਦਿੱਲੀ ਸਰਕਾਰ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਿ ਗੁਰਮੁੱਖੀ ਵਿਚ ਲਿਖਿਆ ਗਿਆ ਬੋਰਡ ਕਿਸ ਭਾਵਨਾਵਾਂ ਅਧੀਨ ਲਗਾ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰ ਰਮਨਦੀਪ ਥਾਪਰ ਨੂੰ ਗੁਰਮੁੱਖੀ ਦਾ ਇਹ ਬੋਰਡ ਗਲਤ ਥਾਂ ਉਪਰ ਲਗਵਾਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਓਹ ਪੰਥ ਦੀ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ, ਜ਼ੇਕਰ ਇਹ ਦਿੱਲੀ ਸਰਕਾਰ ਵਲੋਂ ਲਗਵਾਇਆ ਗਿਆ ਹੈ ਤਾਂ ਵੀਂ ਉਨ੍ਹਾਂ ਦਾ ਫਰਜ਼ ਬਣਦਾ ਸੀ ਕਿ ਓਹ ਹਰ ਓਸ ਥਾਂ ਨੂੰ ਦੇਖਣ ਜਿੱਥੇ ਜਿੱਥੇ ਬੋਰਡ ਲਗਾਏ ਗਏ ਹਨ ਕਿ ਓਹ ਥਾਂ ਤੇ ਬੋਰਡ ਲਗਾਣਾ ਚਾਹੀਦਾ ਹੈ ਜਾ ਨਹੀਂ । ਉਨ੍ਹਾਂ ਦਸਿਆ ਕਿ ਸੰਗਤਾਂ ਵਲੋਂ ਦਿਖਾਈ ਗਈ ਵੀਡੀਓ ਵਿਚ ਦੇਖਣ ਨੂੰ ਮਿਲਿਆ ਕਿ ਬੋਰਡ ਦੇ ਬਿਲਕੁਲ ਨਾਲ ਦੇ ਪਾਸੇ ਤੇ ਬੰਦੇ ਪਿਸ਼ਾਬ ਵੀਂ ਕਰਦੇ ਹੋਏ ਨਜਰੀ ਪੈ ਰਹੇ ਹਨ । ਉਨ੍ਹਾਂ ਕਿਹਾ ਕਿ ਇਕ ਆਮ ਸਿੱਖ ਵੀਂ ਇਤਨੀ ਗਲਤ ਹਰਕਤ ਨਹੀਂ ਕਰ ਸਕਦਾ ਫਿਰ ਇਹ ਤਾਂ ਦਿੱਲੀ ਕਮੇਟੀ ਦੇ ਮੈਂਬਰ ਹਨ ਤੇ ਗਲਤ ਥਾਂ ਤੇ ਬੋਰਡ ਲਗਵਾਦਿਆਂ ਉਨ੍ਹਾਂ ਕੁਝ ਵੀਂ ਸ਼ਰਮਿੰਦਾ ਨਹੀਂ ਹੋਏ । ਉਨ੍ਹਾਂ ਕਿਹਾ ਕਿ ਅਸੀਂ ਕਾਰਜਕਾਰੀ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੇ ਹੋਏ ਇਕ ਪੱਤਰ ਲਿਖ ਰਹੇ ਹਾਂ ਕਿ ਇਸ ਅਤਿ ਗੰਭੀਰ ਮਾਮਲੇ ਨੂੰ ਪਹਿਲ ਦੇ ਆਧਾਰ ਤੇ ਲੈ ਕੇ ਕਮੇਟੀ ਮੈਂਬਰ ਅਤੇ ਦਿੱਲੀ ਸਰਕਾਰ ਨੂੰ ਕਾਰਣ ਦਸੋ ਨੌਟਿਸ ਜਾਰੀ ਕੀਤਾ ਜਾਏ ਅਤੇ ਦੋਸ਼ ਸਾਬਿਤ ਹੋਣ ਤੇ ਕਮੇਟੀ ਮੈਂਬਰ ਉਪਰ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ । ਉਨ੍ਹਾਂ ਦਸਿਆ ਕਿ ਇਸ ਬੋਰਡ ਨੂੰ ਹਟਾਉਣ ਲਈ ਰਮਨਦੀਪ ਸਿੰਘ ਥਾਪਰ ਨੂੰ ਮੁੱਖਾਤਬਿਕ ਹੁੰਦਿਆਂ ਸੰਗਤਾਂ ਵਲੋਂ ਵੀਡੀਓ ਵੀਂ ਜਾਰੀ ਕੀਤੀ ਹੈ ਜੋ ਕਿ ਬਹੁਤ ਵਾਇਰਲ ਵੀਂ ਹੋ ਰਹੀ ਹੈ ਪਰ ਬੋਰਡ ਨੂੰ ਨਹੀਂ ਹਟਾਇਆ ਗਿਆ ਹੈ । ਵੀਰ ਜੀ ਨੇ ਕਿਹਾ ਕਿ ਦਿੱਲੀ ਸਰਕਾਰ ਅਤੇ ਕਮੇਟੀ ਦਾ ਮੈਂਬਰ ਦਾ ਆਪਣਾ ਨਿੱਜੀ ਫਰਜ਼ ਬਣਦਾ ਹੈ ਕਿ ਓਹ ਹਰ ਬੋਰਡ ਨੂੰ ਸੁਚੱਜੀ ਥਾਂ ਉਪਰ ਲਗਵਾਣਾ ਚਾਹੀਦਾ ਹੈ ਜਿਸ ਨਾਲ ਕਿਸੇ ਦਾ ਵੀਂ ਹਿਰਦਾ ਦੁੱਖੀ ਨਾ ਹੋਏ ।