ਨਵੀਂ ਦਿੱਲੀ- “ਜਦੋ ਸਾਡੀ ਸਿੱਖ ਕੌਮ ਆਪਣੀ ਕੌਮੀ ਮੰਜਿਲ ਖ਼ਾਲਿਸਤਾਨ ਦੇ ਸੰਘਰਸ ਨੂੰ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਨੁਸਾਰ ‘ਇਨ ਗਰੀਬ ਸਿੱਖਨੁ ਕੋ ਦੇਊ ਪਾਤਸਾਹੀ’ ਦੀ ਮਨੁੱਖਤਾ ਪੱਖੀ ਸੋਚ ਅਨੁਸਾਰ ਆਪਣੀ ਆਜਾਦੀ ਦਾ ਸੰਘਰਸ ਕਰ ਰਹੀ ਹੈ ਅਤੇ ਜਦੋ ਹਰ ਤਰ੍ਹਾ ਦੇ ਹਥਿਆਰ ਆ ਰਹੇ ਹਨ, ਫਿਰ ਇਕ ਵਕੀਲ ਰਾਹੀ ਸਾਡੇ ਸੰਘਰਸ ਨੂੰ ਪੈਸੇ ਆਉਣ ਦੀ ਖਬਰ ਪ੍ਰਕਾਸਿਤ ਕਰਕੇ ਇਹ ਮੁਤੱਸਵੀ ਹੁਕਮਰਾਨ ਇਕ ਤੀਰ ਨਾਲ ਮੁਸਲਿਮ ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੇ ਅਮਲ ਕਰ ਰਹੇ ਹਨ । ਇਨ੍ਹਾਂ ਦੀ ਇਸ ਪ੍ਰਕਾਸਿਤ ਖਬਰ ਵਿਚ ਕੋਈ ਸੱਚਾਈ ਤੇ ਦਮ ਨਹੀ । ਕਿਉਂਕਿ ਅਸੀ ਜੋ ਆਪਣੀ ਆਜਾਦੀ ਦਾ ਸੰਘਰਸ ਕਰ ਰਹੇ ਹਾਂ ਉਹ ਕੇਵਲ ਪੈਸੇ ਦੇ ਬਿਨ੍ਹਾਂ ਤੇ ਨਹੀ ਉਹ ਇਕ ਕੌਮੀ ਜ਼ਜਬਾਤ, ਸਿੱਖ ਕੌਮ ਦੀ ਅਣਖ, ਗੈਰਤ ਨੂੰ ਕਾਇਮ ਰੱਖਣ ਲਈ ਕਰ ਰਹੇ ਹਾਂ । ਇਹ ਹੋਰ ਵੀ ਵਿਤਕਰੇ ਅਤੇ ਗੈਰ ਵਿਧਾਨਿਕ ਵਾਲੀ ਕਾਰਵਾਈ ਹੈ ਕਿ ਜਦੋ ਬਹੁਗਿਣਤੀ ਨਾਲ ਸੰਬੰਧਤ ਹਿੰਦੂ ਆਗੂ ਅਤੇ ਸੰਸਥਾਵਾਂ ਹਿੰਦੂ ਰਾਸਟਰ ਬਣਾਉਣ ਦੀ ਗੱਲ ਕਰ ਰਹੀਆ ਹਨ ਤਾਂ ਹੁਕਮਰਾਨ ਤੇ ਇਥੋ ਦਾ ਕਾਨੂੰਨ ਉਨ੍ਹਾਂ ਨੂੰ ਕਤਈ ਦੋਸੀ ਨਹੀ ਠਹਿਰਾਉਦਾ ਅਤੇ ਜਦੋ ਸਿੱਖ ਕੌਮ ਜੋ ਨਿਰੰਤਰ ਬੀਤੇ 78 ਸਾਲਾਂ ਤੋ ਹੁਕਮਰਾਨਾਂ ਦੇ ਜਬਰ ਜੁਲਮ ਤੇ ਬੇਇਨਸਾਫ਼ੀਆਂ ਦਾ ਸਿਕਾਰ ਹੁੰਦੀ ਆ ਰਹੀ ਹੈ ਅਤੇ ਉਹ ਆਪਣੀ ਆਜਾਦੀ ਨੂੰ ਪ੍ਰਾਪਤ ਕਰਨ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਘਸੀਆ ਪਿੱਟੀਆ ਦਲੀਲਾਂ ਰਾਹੀ ਬਦਨਾਮ ਕਰਕੇ ਉਨ੍ਹਾਂ ਤੇ ਤਸੱਦਦ ਜੁਲਮ ਢਾਹਿਆ ਜਾਂਦਾ ਹੈ ਤੇ ਸਮੁੱਚੇ ਮੁਲਕ ਵਿਚ ਉਨ੍ਹਾਂ ਵਿਰੁੱਧ ਨਫਰਤ ਪੈਦਾ ਕੀਤੀ ਜਾਂਦੀ ਹੈ, ਕਿਉਂ ?” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦੇ ਅਖਬਾਰਾਂ ਵਿਚ ਇਕ ਹਰਿਆਣਾ ਦੇ ਵਕੀਲ ਰਾਹੀ ਸਿੱਖ ਕੌਮ ਦੇ ਖਾਲਿਸਤਾਨ ਦੇ ਸੰਘਰਸ ਨੂੰ ਪੈਸੇ ਆਉਣ ਦੀ ਨਿਰਆਧਾਰ ਖਬਰ ਪ੍ਰਕਾਸਿਤ ਕਰਨ ਅਤੇ ਇਸੇ ਬਹਾਨੇ ਮੁਸਲਿਮ ਤੇ ਸਿੱਖ ਦੋਵਾਂ ਘੱਟ ਗਿਣਤੀ ਕੌਮਾਂ ਵਿਰੁੱਧ ਨਫਰਤ ਪੈਦਾ ਕਰਕੇ ਨਿਸ਼ਾਨਾਂ ਬਣਾਉਣ ਦੀਆਂ ਹਕੂਮਤੀ ਕਾਰਵਾਈਆ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹਰ ਕੀਮਤ ਤੇ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦਾ ਵੀ ਖੁੱਲ੍ਹਕੇ ਵੇਰਵਾ ਦਿੱਤਾ ਕਿ ਪੁਲਵਾਮਾ ਤੇ ਪਹਿਲਗਾਮ ਦੁੱਖਦਾਇਕ ਘਟਨਾਵਾ ਜੋ ਵਾਪਰੀਆ ਹਨ, ਉਨ੍ਹਾਂ ਘਟਨਾਵਾ ਦੀ ਅੱਜ ਤੱਕ ਕਿਸੇ ਵੀ ਖੂਫੀਆ ਏਜੰਸੀ ਜਾਂ ਨਿਰਪੱਖ ਕਮਿਸਨ ਵੱਲੋ ਜਾਂਚ ਹੀ ਨਹੀ ਕਰਵਾਈ ਗਈ । ਜਿਸ ਤੋ ਪ੍ਰਤੱਖ ਹੁੰਦਾ ਹੈ ਕਿ ਇਹ ਅਜਿਹੇ ਹਮਲੇ ਵੀ ਹਕੂਮਤੀ ਸਾਜਿਸਾਂ ਦਾ ਨਤੀਜਾ ਹਨ । ਜਿਸ ਨਾਲ ਕਦੀ ਮੁਸਲਿਮ ਕੌਮ ਨੂੰ, ਕਦੀ ਸਿੱਖ ਕੌਮ ਨੂੰ ਬਦਨਾਮ ਕੀਤਾ ਜਾਂਦਾ ਹੈ । ਜੋ ਪੈਸੇ ਟਰਾਸਫਰ ਦੀ ਗੱਲ ਕੀਤੀ ਜਾ ਰਹੀ ਹੈ, ਇਹ ਪੈਸੇ ਰਿਜਬਰ ਬੈਂਕ ਆਫ ਇੰਡੀਆ ਤੇ ਦੂਜੇ ਬੈਕਾਂ ਰਾਹੀ ਹੀ ਹੋ ਸਕਦੇ ਹਨ ਫਿਰ ਸਰਕਾਰ ਆਪਣੇ ਬੈਂਕ ਨੀਤੀ ਅਨੁਸਾਰ ਅਜਿਹੇ ਖਾਤਿਆ ਤੇ ਖਾਤਾ ਧਾਰਕਾ ਦੀਆਂ ਟਰਾਸਜੈਕਸਨਾਂ ਉਤੇ ਰੋਕ ਕਿਉਂ ਨਹੀ ਲਗਾ ਸਕੀ ? ਜਾਂ ਇਨ੍ਹਾਂ ਦੇ ਬੈਂਕ ਖਾਤੇ ਫਰੀਜ ਕਿਉਂ ਨਹੀ ਕੀਤੇ ਗਏ ? ਇਸ ਅਮਲ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸਾਡੀਆ ਘੱਟ ਗਿਣਤੀ ਕੌਮਾਂ ਨੂੰ ਬਦਨਾਮ ਕਰਨ ਅਤੇ ਨਿਸ਼ਾਨਾਂ ਬਣਾਉਣ ਦੇ ਹਕੂਮਤੀ ਅਮਲ ਹੋ ਰਹੇ ਹਨ । ਉਨ੍ਹਾਂ ਹਕੂਮਤੀ ਵਧੀਕੀਆ ਤੇ ਜ਼ਬਰ ਜੁਲਮ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਬੀਤੇ ਸਮੇ ਵਿਚ ਜਦੋ ਨਾਜੀਆ ਨੇ ਯਹੂਦੀਆ ਉਤੇ ਜਬਰ ਢਾਹਿਆ ਅਤੇ ਉਨ੍ਹਾਂ ਨੂੰ ਗੈਸ ਚੈਬਰਾਂ ਵਿਚ ਬੰਦ ਕਰਕੇ ਤਸੀਹੇ ਦੇ ਕੇ ਵੱਡੀ ਗਿਣਤੀ ਵਿਚ ਮਾਰਿਆ ਤਾਂ ਉਨ੍ਹਾਂ ਨੇ ਇਹ ਅਮਲ ਉਨ੍ਹਾਂ ਮੁਲਕਾਂ ਤੇ ਖੇਤਰਾਂ ਵਿਚ ਹੀ ਕੀਤੇ ਜਿਨ੍ਹਾਂ ਨੂੰ ਹਿਟਲਰ ਨੇ ਫਤਹਿ ਕੀਤਾ ਸੀ ਜਿਵੇ ਨਾਰਵੇ, ਹਾਲੈਡ, ਫਰਾਂਸ, ਚੈਕੋਸਲਵਾਕੀਆ, ਪੋਲੈਡ ਆਦਿ । ਲੇਕਿਨ ਇੰਡੀਅਨ ਹੁਕਮਰਾਨਾਂ ਦੇ ਅਜਿਹੇ ਅਣਮਨੁੱਖੀ ਅਤੇ ਕੌਮਾਂਤਰੀ ਕਾਨੂੰਨਾਂ ਨੂੰ ਤੋੜਨ ਵਾਲੇ ਅਮਲ ਹੋਏ ਹਨ ਇਨ੍ਹਾਂ ਦੀ ਮੋਦੀ ਸਮੇਤ ਚੰਡਾਲ ਚੌਕੜੀ ਵਿਚ ਸਾਮਿਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ । ਹਿਟਲਰ ਨੇ ਕਦੇ ਵੀ ਬਾਹਰਲੇ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ ਆਦਿ ਦੇ ਯਹੂਦੀਆ ਨੂੰ ਕਦੇ ਨਹੀ ਮਾਰਿਆ । ਜਿਸ ਤੋ ਪ੍ਰਤੱਖ ਹੋ ਗਿਆ ਹੈ ਕਿ ਇਹ ਹਿਟਲਰ ਦੇ ਜ਼ਬਰ ਜੁਲਮਾਂ ਤੋ ਵੀ ਹਿੰਦੂਤਵ ਹੁਕਮਰਾਨ ਟੱਪ ਚੁੱਕੇ ਹਨ ਅਤੇ ਮਨੁੱਖੀ ਅਧਿਕਾਰਾਂ ਦਾ ਘੋਰ ਉਲੰਘਣ ਕਰ ਰਹੇ ਹਨ ।