ਸੰਸਾਰ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 04, 2025 07:27 PM


ਵਿਕਟੋਰੀਆ- ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਵਿੱਚ ਅੱਜ ਸਵਾਲ-ਜਵਾਬ ਪੀਰੀਅਡ ਦੌਰਾਨ ਸਰੀ ਦੇ ਐਮਐਲਏ ਮਨਦੀਪ ਧਾਲੀਵਾਲ ਨੇ ਸਖ਼ਤ ਲਹਿਜ਼ੇ ਵਿੱਚ ਸੂਬਾਈ ਸਰਕਾਰ ਤੋਂ ਪੁੱਛਿਆ ਕਿ ਜਦੋਂ ਸਰੀ ਦੀ ਅਬਾਦੀ ਵੈਨਕੂਵਰ ਦੇ ਬਰਾਬਰ ਹੈ ਅਤੇ ਦੋਵੇਂ ਹੀ ਸ਼ਹਿਰਾਂ ਦੇਵਸਨੀਕ ਇੱਕੋ ਜਿਹੇ ਟੈਕਸ ਭਰਦੇ ਹਨ, ਤਾਂ ਸਰੀ ਨੂੰ ਬੁਨਿਆਦੀ ਸੇਵਾਵਾਂ ਘੱਟ ਕਿਉਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮਸਲਾ ਸਿਰਫ਼ ਗਿਣਤੀ ਦਾ ਨਹੀਂ, ਲੋਕਾਂ ਦੀ ਸੁਰੱਖਿਆ, ਸਿਹਤ ਅਤੇ ਭਵਿੱਖ ਨਾਲ ਸਿੱਧਾ ਜੁੜਿਆ ਹੋਇਆ ਹੈ। ਉਨ੍ਹਾਂ ਨੇ ਅੰਕੜਿਆਂ ਸਮੇਤ ਦੋਨੋਂ ਸ਼ਹਿਰਾਂ ਦੀ ਤੁਲਨਾ ਸਪਸ਼ਟ ਤੌਰ ’ਤੇ ਪੇਸ਼ ਕੀਤੀ:

· ਸਰੀ: 608 ਪੁਲਿਸ ਅਫਸਰ-ਵੈਨਕੂਵਰ: 1, 452 ਪੁਲਿਸ ਅਫਸਰ

· ਸਰੀ: 400 ਡਾਕਟਰ-ਵੈਨਕੂਵਰ: 900 ਡਾਕਟਰ

· ਸਰੀ: ਇੱਕ ਹਸਪਤਾਲ, 671 ਬਿਸਤਰੇ-ਵੈਨਕੂਵਰ: ਚਾਰ ਹਸਪਤਾਲ, 1, 900 ਤੋਂ ਵੱਧ ਬਿਸਤਰੇ

· ਸਰੀ: 100 ਤੋਂ ਵੱਧ ਧਮਕੀ ਦੇ ਕੇ ਪੈਸੇ ਮੰਗਣ (Extortion) ਦੀਆਂ ਰਿਪੋਰਟਾਂ-ਵੈਨਕੂਵਰ: 0

ਸ. ਧਾਲੀਵਾਲ ਨੇ ਸਵਾਲ ਉਠਾਇਆ ਕਿ ਆਖ਼ਰ ਕਿਉਂ ਸਰੀ ਵਰਗਾ ਤੇਜ਼ੀ ਨਾਲ ਵਧਦਾ ਸ਼ਹਿਰ ਲਗਾਤਾਰ ਪਿੱਛੇ ਧੱਕਿਆ ਜਾ ਰਿਹਾ ਹੈ, ਜਦੋਂਕਿ ਵੈਨਕੂਵਰ ਨੂੰ ਕਾਫ਼ੀ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਜਵਾਬ ਵਿੱਚ ਪ੍ਰੀਮੀਅਰ ਡੇਵਿਡ ਏਬੀ ਨੇ ਇਹ ਕਹਿ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਕਿ ਸਰੀ ਕੋਲ ਇਸ ਵੇਲੇ ਇਤਿਹਾਸਕ ਤੌਰ ’ਤੇ ਸਭ ਤੋਂ ਵੱਧ ਪੁਲਿਸ ਅਫਸਰ ਹਨ। ਸ. ਧਾਲੀਵਾਲ ਨੇ ਇਸ ਬਿਆਨ ਨੂੰ ਅਸਲ ਮੁੱਦੇ ਤੋਂ ਭਟਕਾਉਣਾ ਦੱਸਦਿਆਂ ਕਿਹਾ ਕਿ ਕੀ ਇਹ ਜਵਾਬ ਸਰੀ ਦੇ ਲੋਕਾਂ ਨੂੰ ਸੁਰੱਖਿਆ ਮਹਿਸੂਸ ਕਰਵਾ ਸਕਦਾ ਹੈ? ਪੁਲਿਸ ਦੀ ਗਿਣਤੀ ਵਧ ਜਾਣਾ ਕੋਈ ਜਿੱਤ ਨਹੀਂ—ਇਹ ਸਾਲਾਂ ਦੀ ਕਮੀ ਦਾ ਸਬੂਤ ਹੈ।

ਉਨ੍ਹਾਂ ਦਾ ਕਹਿਣਾ ਸੀ ਕਿ ਸਰੀ ਨੂੰ ਹੋਰ ਪੁਲਿਸ ਇਸ ਲਈ ਚਾਹੀਦੀ ਹੈ ਕਿਉਂਕਿ ਸੂਬਾਈ ਸਰਕਾਰ ਪਿਛਲੇ ਕਈ ਸਾਲਾਂ ਤੋਂ ਯੋਗ ਪੁਲਿਸਿੰਗ ਦੇਣ ਵਿੱਚ ਨਾਕਾਮ ਰਹੀ। ਉਨ੍ਹਾਂ ਕਿਹਾ ਕਿ ਸਰੀ ਵਿੱਚ ਵਧ ਰਹੀ ਬਦਮਾਸ਼ੀ ਅਤੇ ਧਮਕੀ ਵਾਲੇ ਮਾਮਲੇ ਸੂਬਾਈ ਲਾਪਰਵਾਹੀ ਦਾ ਨਤੀਜਾ ਹਨ।

ਮਨਦੀਪ ਧਾਲੀਵਾਲ ਨੇ ਪ੍ਰੀਮੀਅਰ ਏਬੀ ਨੂੰ ਸਰੀ ਆ ਕੇ ਲੋਕਾਂ ਨਾਲ ਸਿੱਧਾ ਸੰਪਰਕ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪ੍ਰੀਮੀਅਰ ਸਾਹਿਬ, ਸਰੀ ਵਿਚ ਜਾ ਕੇ ਉਹਨਾਂ ਪਰਿਵਾਰਾਂ ਅਤੇ ਕਾਰੋਬਾਰੀਆਂ ਨੂੰ ਮਿਲੋ ਜੋ ਇਸ ਨਾਕਾਮ ਪੁਲਿਸਿੰਗ ਸਿਸਟਮ ਦਾ ਖ਼ਮਿਆਜ਼ਾ ਹਰ ਰੋਜ਼ ਭੁਗਤ ਰਹੇ ਹਨ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਰੀ ਦੇ ਵਸਨੀਕ ਹਕੀਕਤ ਜਾਣਦੇ ਹਨ ਅਤੇ ਰਾਜਨੀਤਕ ਬਿਆਨਾਂ ਨਾਲ ਉਹਨਾਂ ਦੇ ਤਜਰਬੇ ਨਹੀਂ ਬਦਲ ਸਕਦੇ।

ਅੰਤ ਵਿੱਚ ਸ. ਧਾਲੀਵਾਲ ਨੇ ਤਿੱਖਾ ਪ੍ਰਸ਼ਨ ਕੀਤਾ ਕਿ “ਹੋਰ ਕਿੰਨਾ ਸਮਾਂ ਲੱਗੇਗਾ ਜਦੋਂ ਪ੍ਰੀਮੀਅਰ ਏਬੀ ਇਹ ਮੰਨਣਗੇ ਕਿ ਸਰੀ ਨੂੰ ਬੀ.ਸੀ. ਸਰਕਾਰ ਵੱਲੋਂ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ?”

Have something to say? Post your comment

 
 

ਸੰਸਾਰ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ

ਸਰੀ ਵਿੱਚ ਹੋਇਆ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਨੀਅਰ ਸ਼ੋਅ

ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਬ੍ਰਿਟਿਸ਼ ਕੋਲੰਬੀਆ ਵੱਲੋਂ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਸਰਕਾਰੀ ਤੌਰ ’ਤੇ ਮਨਾਉਣ ਦਾ ਐਲਾਨ-ਨਾਮਾ ਜਾਰੀ

ਸਾਰੇ ਸ਼ਾਇਰਾਂ ਦੇ ਖੂਬਸੂਰਤ ਕਲਾਮ ਨੇ ਰੂਹ ਨੂੰ ਤਾਜ਼ਗੀ ਬਖਸ਼ੀ - ਪ੍ਰੋ. ਗੁਰਭਜਨ ਸਿੰਘ ਗਿੱਲ

ਫ੍ਰੇਜ਼ਰ ਹਾਈਟਸ ਅਤੇ ਵਾਲਨਟ ਗਰੋਵ ਸਕਾਊਟ ਗਰੁੱਪਾਂ ਨੇ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ

ਬੰਗਲਾਦੇਸ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੋਂ 70 ਸਿੱਖ ਸ਼ਰਧਾਲੂ ਹਿੱਸਾ ਲੈਣਗੇ

ਸਿੱਖ ਯੂਥ ਯੂਕੇ ਨੇ ਯੂਕੇ ਵਿਚ ਸ਼ੁਰੂ ਕੀਤੀ ਰਾਸ਼ਟਰੀ ਸਿੱਖ ਸੁਰੱਖਿਆ ਮੁਹਿੰਮ

ਆਸਟਰੀਆ ਦੇ ਵਿਆਨਾ ਸ਼ਹਿਰ ਵਿੱਚ ਕਾਬਲ ਦੀਆਂ ਸਿੱਖ ਸੰਗਤਾਂ ਕਰਵਾ ਰਹੀਆਂ ਹਨ ਅੰਮ੍ਰਿਤ ਸੰਚਾਰ 30 ਨਵੰਬਰ ਦਿਨ ਐਤਵਾਰ ਨੂੰ