ਮੋਹਾਲੀ -ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਇੱਥੇ ਲਾਰੇਂਸ ਪਬਲਿਕ ਸਕੂਲ ਸੈਕਟਰ 51ਵਿਖੇ ਡੀਈਓ ਸੈਕੰਡਰੀ ਡਾ.ਗਿੰਨੀ ਦੁੱਗਲ ਵੱਲੋਂ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ ਮਿਡਲ, ਹਾਈ, ਸੈਕੰਡਰੀ ਅਤੇ ਹੋਰਨਾਂ ਸਕੂਲ ਮੁਖੀਆਂ ਨਾਲ਼ ਰਿਵਿਊ ਮੀਟਿੰਗ ਕੀਤੀ ਗਈ। ਜਿਸ ਦੇ ਏਜੰਡੇ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡੀਈਓ ਸੈਕੰਡਰੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਇਹ ਮੀਟਿੰਗ ਡੀਈਓ ਵੱਲੋਂ ਸੱਦੀ ਗਈ ਜਿਸ ਵਿੱਚ ਸਮੂਹ ਸਕੂਲਾਂ ਦੇ ਮੁਖੀਆਂ ਨੇ ਭਾਗ ਲਿਆ। ਇਸ ਮੀਟਿੰਗ ਵਿੱਚ ਡੀਈਓ ਸੈਕੰਡਰੀ ਵੱਲੋਂ ਸਕੂਲ ਮੁਖੀਆਂ ਨੂੰ ਵੱਖ ਵੱਖ ਮਦਾਂ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਿਛਲੇ ਸੈਸ਼ਨਾਂ ਦੇ ਦਾਖ਼ਲਿਆਂ ਦੀ ਪ੍ਰਗਤੀ ਰਿਪੋਰਟ ਤੇ ਵਿਚਾਰ ਚਰਚਾ ਤੋਂ ਬਾਅਦ ਨਵੇਂ ਵਿੱਦਿਅਕ ਸੈਸ਼ਨ ਦੇ ਦਾਖ਼ਲਿਆਂ ਲਈ ਉਪਰਾਲੇ ਕਰਨ ਲਈ ਕਿਹਾ ਗਿਆ। ਮਿਸ਼ਨ ਸਮਰੱਥ ਦੇ ਅੰਕੜਿਆਂ ਤੇ ਚਰਚਾ, ਮਿਡ ਡੇ ਮੀਲ ਸੰਬੰਧੀ, ਵੱਖ ਤਰ੍ਹਾਂ ਦੇ ਪ੍ਰੋਗਰਾਮ ਜਿਵੇਂ ਬਿਜਨੈਸ ਬਲਾਸਟਰ, ਇੰਗਲਿਸ਼ ਹੈਲਪਰ, ਸੈਪ, ਡਰੱਗ ਪਰਵੈਂਸ਼ਨ, ਵਿੰਟਰ ਕੈਂਪ, ਕੈਰੀਅਰ ਕਾਊਂਸਲਿੰਗ, ਮਾਹਿਰਾਂ ਦੀ ਵਿਜ਼ਿਟ, ਜ਼ਿਲ੍ਹਾ ਮੋਹਾਲੀ ਦੀ ਸੂਬਾ ਪੱਧਰੀ ਮੈਰਿਟ ਵਿੱਚ ਸੁਧਾਰ, ਪੀ ਐੱਮ ਸ਼੍ਰੀ ਸਕੂਲ, ਸਿਵਲ ਵਰਕਸ ਦੇ ਕੰਮ, ਵਜ਼ੀਫਾ ਸਕੀਮ ਸਬੰਧੀ, ਸਕੂਲ ਮੈਨੇਜਮੈਂਟ ਕਮੇਟੀਆਂ ਆਦਿ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਕੁਝ ਸਕੂਲ ਪ੍ਰਿੰਸੀਪਲਾਂ ਅਤੇ ਹੈੱਡਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੀਟਿੰਗ ਵਿੱਚ ਬਲਾਕ ਨੋਡਲ ਅਫ਼ਸਰ, ਅਕਾਦਮਿਕ ਸੁਪੋਰਟ ਗਰੁੱਪ ਦੇ ਮੈਂਬਰ, ਆਈ ਸੀ ਟੀ ਦੇ ਮੈਂਬਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।