ਸੰਸਾਰ

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 07, 2025 07:30 PM

ਸਰੀ-ਢਾਹਾਂ ਸਾਹਿਤ ਪੁਰਸਕਾਰ 2025 ਦੇ ਵੱਕਾਰੀ ਇਨਾਮ ਨਾਲ ਸਨਮਾਨਿਤ ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਦੇ ਸਰੀ ਸਥਿਤ ਸਟੋਰ ਵਿਖੇ ਪਹੁੰਚੇ, ਜਿੱਥੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਬਹੁਪੱਖੀ ਲੇਖਕ ਮੋਹਨ ਗਿੱਲ ਅਤੇ ਸ਼ਾਇਰ ਹਰਦਮ ਮਾਨ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

ਇਨ੍ਹਾਂ ਲੇਖਕਾਂ ਨੇ ਭਗਵੰਤ ਰਸੂਲਪੁਰੀ ਨੂੰ ਢਾਹਾਂ ਸਾਹਿਤ ਐਵਾਰਡ ਲਈ ਮੁਬਾਰਕਬਾਦ ਦਿੱਤੀ। ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਭਗਵੰਤ ਰਸੂਲਪੁਰੀ ਦਾ ਨਾਂ ਅਧੁਨਿਕ ਪੰਜਾਬੀ ਕਹਾਣੀ ਦੇ ਸਰਗਰਮ ਅਤੇ ਸਮਰਪਿਤ ਰਚਨਾਕਾਰਾਂ ਵਿੱਚ ਸ਼ੁਮਾਰ ਹੈ। ਭਗਵੰਤ ਨੇ ਆਪਣੀਆਂ ਕਹਾਣੀਆਂ ਰਾਹੀਂ ਸਮਾਜਕ ਹਕੀਕਤਾਂ, ਮਨੁੱਖੀ ਸੰਬੰਧਾਂ ਅਤੇ ਮਨੋਵਿਗਿਆਨਕ ਗੁੰਝਲਾਂ ਨੂੰ ਬੇਹੱਦ ਸੁਚੱਜੇ ਢੰਗ ਨਾਲ ਉਭਾਰਿਆ ਹੈ। ਉਨ੍ਹਾਂ ਦੀ ਨਵੀਂ ਕਿਤਾਬ “ਡਿਲਿਵਰੀ ਮੈਨ” 2025 ਨੇ ਢਾਹਾਂ ਇਨਾਮ ਹਾਸਲ ਕਰ ਕੇ ਪੰਜਾਬੀ ਸਾਹਿਤ ਵਿੱਚ ਵੱਖਰੀ ਪਹਿਚਾਣ ਬਣਾਈ ਹੈ।

ਮੋਹਨ ਗਿੱਲ ਨੇ ਕਿਹਾ ਕਿ ਰਸੂਲਪੁਰੀ ਦਾ ਲਿਖਣ-ਅੰਦਾਜ਼ ਸਾਦਗੀ, ਗਹਿਰਾਈ ਅਤੇ ਰਚਨਾਤਮਕ ਸੂਝ ਦਾ ਸੁੰਦਰ ਮਿਲਾਪ ਹੈ, ਜੋ ਨਵੇਂ ਤੇ ਪੁਰਾਣੇ ਪਾਠਕਾਂ ਦੋਹਾਂ ਨੂੰ ਆਪਣੇ ਨਾਲ ਜੋੜਦਾ ਹੈ। ਹਰਦਮ ਮਾਨ ਨੇ ਕਿਹਾ ਕਿ ਭਗਵੰਤ ਦੀਆਂ ਕਹਾਣੀਆਂ ਵਿੱਚ ਅਧੁਨਿਕ ਸਮਾਜ ਅਤੇ ਜੀਵਨ ਦੇ ਬਹੁ-ਪਹਿਲੂਆਂ ਨੂੰ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਹੈ। ਭਗਵੰਤ ਰਸੂਲਪੁਰੀ ਨੇ ਵਡੇਰਾ ਮਾਣ ਦੇਣ ਲਈ ਲੇਖਕ ਮਿੱਤਰਾਂ ਦਾ ਧੰਨਵਾਦ ਕੀਤਾ ਅਤੇ ਆਪਣੀਆਂ ਕਿਤਾਬਾਂ ‘’ਡਿਲਿਵਰੀ ਮੈਨ’, ‘ਮਰਨ ਰੁੱਤ’ ਅਤੇ ‘ਤੀਜਾ ਨੇਤਰ’ ਲੇਖਕ ਦੋਸਤਾਂ ਨੂੰ ਭੇਟ ਕੀਤੀਆਂ।

Have something to say? Post your comment

 
 

ਸੰਸਾਰ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ

ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ

ਸਰੀ ਵਿੱਚ ਹੋਇਆ ਇੰਟਰਨੈਸ਼ਨਲ ਵਰਲਡ ਕੈਨੇਡਾ 2025 ਚੈਰੀਟੇਬਲ ਡਿਜ਼ਾਨੀਅਰ ਸ਼ੋਅ

ਸਨਸਿਟ ਇੰਡੋ-ਕਨੇਡੀਅਨ ਸੀਨੀਅਰ ਸੁਸਾਇਟੀ ਵੱਲੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ

ਬ੍ਰਿਟਿਸ਼ ਕੋਲੰਬੀਆ ਵੱਲੋਂ 24 ਨਵੰਬਰ ਨੂੰ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦਾ 350ਵਾਂ ਵਰ੍ਹਾ ਸਰਕਾਰੀ ਤੌਰ ’ਤੇ ਮਨਾਉਣ ਦਾ ਐਲਾਨ-ਨਾਮਾ ਜਾਰੀ

ਸਾਰੇ ਸ਼ਾਇਰਾਂ ਦੇ ਖੂਬਸੂਰਤ ਕਲਾਮ ਨੇ ਰੂਹ ਨੂੰ ਤਾਜ਼ਗੀ ਬਖਸ਼ੀ - ਪ੍ਰੋ. ਗੁਰਭਜਨ ਸਿੰਘ ਗਿੱਲ

ਫ੍ਰੇਜ਼ਰ ਹਾਈਟਸ ਅਤੇ ਵਾਲਨਟ ਗਰੋਵ ਸਕਾਊਟ ਗਰੁੱਪਾਂ ਨੇ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ

ਬੰਗਲਾਦੇਸ਼ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤ ਤੋਂ 70 ਸਿੱਖ ਸ਼ਰਧਾਲੂ ਹਿੱਸਾ ਲੈਣਗੇ

ਸਿੱਖ ਯੂਥ ਯੂਕੇ ਨੇ ਯੂਕੇ ਵਿਚ ਸ਼ੁਰੂ ਕੀਤੀ ਰਾਸ਼ਟਰੀ ਸਿੱਖ ਸੁਰੱਖਿਆ ਮੁਹਿੰਮ