ਅੰਮ੍ਰਿਤਸਰ -ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪ ਮਾਮਲੇ ਵਿਚ ਅੱਜ ਅੰਮ੍ਰਿਤਸਰ ਦੇ ਥਾਨਾ ਸੀ ਡਵੀਜਨ ਵਿਚ ਐਫ ਆਈ ਆਰ ਦਰਜ ਹੋ ਗਈ ਹੈ।ਇਹ ਮਾਮਲਾ ਕਰੀਬ 5 ਸਾਲ ਪੁਰਾਣਾ ਹੈ ਤੇ ਸ਼ੋ੍ਰਮਣੀ ਕਮੇਟੀ ਵਲੋ ਇਸ ਮਾਮਲੇ ਵਿਚ ਸ਼ਾਮਲ ਅਧਿਕਾਰੀਆਂ ਨੂੰ ਫਤਹਿ ਵੀ ਬੁਲਾ ਦਿੱਤੀ ਜਾ ਚੁੱਕੀ ਹੈ।ਇਸ ਮਾਮਲੇ ਵਿਜਚ ਸ਼ਾਮਲ ਕਥਿਤ ਵਿਅਕਤੀਆਂ ਨੂੰ ਕਾਨੂੰਨ ਮੁਤਾਬਿਕ ਸਜਾਵਾਂ ਦਿਵਾਉਣ ਲਈ ਬੀਤੀ 4 ਨਵੰਬਰ 2020 ਤੋ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵਿਰਾਸਤੀ ਮਾਰਗ ਤੇ ਧਰਨਾ ਲਗਾਈ ਬੈਠੇ ਹਨ। ਅੱਜ ਥਾਨਾ ਸੀ ਵਿਚ ਭਾਈ ਬਲਦੇਵ ਸਿੰਘ ਵਡਾਲਾ ਵਲੋ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਥਾਨਾ ਸੀ ਡਵੀਜਨ ਵਿਚ ਦਰਜ ਐਫ ਆਈ ਆਰ ਨੰਬਰ 0168 ਜੋ ਕਿ 16 ਵਿਅਕਤੀਆਂ ਦੇ ਨਾਮ ਤੇ ਦਰਜ ਕੀਤੀ ਗਈ ਹੈ। ਧਾਰਾ 295, 295 ਏ, 409, 465 ਏ 120 ਬੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪ ਕਥਿਤ ਤੌਰ ਤੇ ਲਾਪਤਾ ਕਰਨ ਵਿਚ ਜਿੰਮੇਵਾਰ ਸ਼ੋ੍ਰਮਣੀ ਕਮੇਟੀ ਦੇ ਤਤਕਾਲੀ ਅਧਿਕਾਰੀਆਂ ਤੇ ਆਹੁਦੇਦਾਰਾਂ ਦੇ ਖਿਲਾਫ ਦਰਜ ਐਫ ਆਈ ਆਰ ਵਿਚ ਸ਼ਿਕਾਇਤ ਕਰਤਾ ਭਾਈ ਬਲਦੇਵ ਸਿੰਘ ਵਡਾਲਾ ਸਾਬਕਾ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਲਿਖਤੀ ਸ਼ਿਕਾਇਤ ਵਿਚ ਦਸਿਆ ਕਿ ਇਸ ਮਾਮਲੇ ਵਿਚ ਮੁਖ ਸਕੱਤਰ ਡਾਕਟਰ ਰੂਪ ਸਿੰਘ, ਧਰਮ ਪ੍ਰਚਾਰ ਦੇ ਸਕੱਤਰ ਸ੍ਰ ਮਨਜੀਤ ਸਿੰਘ, ਮੀਤ ਸਕੱਤਰ ਸ੍ਰ ਗੁਰਬਚਨ ਸਿੰਘ, ਸਤਿੰਦਰ ਸਿੰਘ ਮੀਤ ਸਕੱਤਰ ਫਾਇਨਾਸ, ਨਿਸ਼ਾਨ ਸਿੰਘ ਮੀਤ ਸਕੱਤਰ, ਇੰਚਾਰਜ ਪਰਮਜੀਤ ਸਿੰਘ, ਸੁਪਰਵਾਇਜਰ ਗੁਰਮੁੱਖ ਸਿੰਘ, ਜੁਝਾਰ ਸਿੰਘ ਅਕਾਉਟੈਂਟ, ਬਾਜ ਸਿੰਘ ਕਲਰਕ, ਦਲਬੀਰ ਸਿੰਘ ਹੈਲਪਰ ਕਮਲਜੀਤ ਸਿੰਘ ਸਹਾਇਕ, ਕੁਲਵੰਤ ਸਿੰਘ ਜਿਲਦਸਾਜ, ਜ਼ਸਪ੍ਰੀਤ ਸਿੰਘ ਜਿਲਦਸਾਜ, ਹਰਚਰਨ ਸਿੰਘ ਸਾਬਕਾ ਮੁਖ ਸਕੱਤਰ, ਸਤਿੰਦਰ ਸਿੰਘ ਕੌਹਲੀ ਚਾਰਟਰ ਅਕਾਉਟੈਂਟ ਅਤੇ ਅਮਰਜੀਤ ਸਿੰਘ ਸੇਵਾਦਾਰ ਅਗੀਠਾ ਸਾਹਿਬ ਗੋਇੰਦਵਾਲ ਸਾਹਿਬ ਸ਼ਾਮਲ ਹਨ। ਇਹ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਲਾਪਤਾ ਕਰਨ, ਪਾਵਨ ਅੰਗ ਅਨਅਧਿਕਾਰਤ ਤੌਰ ਤੇ ਛਾਪਣ, ਅੰਗ ਲਾਪਤਾ ਕਰਨ ਤੇ ਰੋਲਣ ਲਈ ਮੁਖ ਤੌਰ ਤੇ ਜਿੰਮੇਵਾਰ ਹਨ। ਇਨਾਂ ਸਾਰੇ ਹੀ ਵਿਅਕਤੀਆਂ ਦਾ ਵੇਰਵਾ ਡਾਕਟਰ ਈਸ਼ਰ ਸਿੰਘ ਨੇ ਵਿਸਥਾਰਤ ਰਿਪੋਰਟ ਵਿਚ ਵੀ ਦਿੱਤਾ ਹੈ। ਉਨਾਂ ਦਸਿਆ ਕਿ ਅਸੀ ਸਭ ਸ਼ਿਕਾਇਤਕਰਤਾ ਇਸ ਜਾਂਚ ਕਮੇਟੀ ਦੀ ਰਿਪੋਰਟ ਤੇ ਵਿਸ਼ਵਾਸ ਕਰਦੇ ਹਾਂ।ਸ਼ੋ੍ਰਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਗੋਵਾਲ ਨੇ ਈਸ਼ਰ ਸਿੰਘ ਪੜਤਾਲੀਆ ਕਮੇਟੀ ਦੀ ਰਿਪੋਰਟ ਤੇ ਵਿਸ਼ਵਾਸ ਕਰਕੇ ਪ੍ਰੈਸ ਕਾਂਨਫਰੰਸ ਕੀਤੀ ਸੀ ਤੇ ਸਮੁੱਚੇ ਸਿੱਖ ਜਗਤ ਨੂੰ ਦੋਸ਼ੀਆਂ ਵਿਰੁਧ ਅਪਰਾਧੀ ਮਾਮਲੇ ਦਰਜ ਕਰਨ ਲਈ ਕਿਹਾ ਸੀ, ਪਰ ਕੋਈ ਕਾਰਵਾਈ ਨਹੀ ਹੋਈ ਉਲਟਾ ਮਾਮੂਲੀ ਆਰਥਿਕ ਜਾਂ ਧਾਰਮਿਕ ਲੀਪਾਪੋਤੀ ਕਰਕੇ ਮਾਮਲਾ ਸ਼ਾਤ ਕਰਨ ਦਾ ਯਤਨ ਕੀਤਾ।ਇਸ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਲ ਜਾਂਦੀ ਵਿਰਾਸਤੀ ਗਲੀ ਵਿਖੇ ਭਾਈ ਬਲਦੇਵ ਸਿੰਘ ਵਡਾਲਾ ਅਤੇ ਸ੍ਰ ਜਗਜੀਤ ਸਿੰਘ ਡਲੇਵਾਲ ਵਲੋ ਇਕ ਮਹਾਂ ਪੰਚਾਇਤ ਬੁਲਾਈ ਗਈ ਸੀ। ਜਿਸ ਵਿਚ ਸੰਗਤਾਂ ਨੇ ਵਧ ਚੜ੍ਹ ਕੇ ਭਾਗ ਲਿਆ।ਇਸੇ ਤਰ੍ਹਾਂ ਭਾਈ ਵਡਾਲਾ ਨੇ ਇਕ ਵਖਰੀ ਸ਼ਿਕਾਇਤ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ ਨੂੰ ਸੋਂਪ ਕੇ ਮੰਗ ਕੀਤੀ ਕਿ ਸ਼ੋ੍ਰਮਣੀ ਕਮੇਟੀ ਵਲੋ ਹਿੰਦੀ ਭਾਸ਼ਾ ਵਿਚ ਲਿਖਵਾਈਆਂ ਕਿਤਾਬਾਂ ਗੁਰੂ ਸਾਹਿਬ ਦੇ ਪਵਿਤਰ ਇਤਿਹਾਸ ਨੂੰ ਕਲੰਕਿਤ ਕਰਦੀਆਂ ਹਨ ਨੂੰ ਤੁਰੰਤ ਨੇਸਤੋਨਾਬੂਦ ਕੀਤਾ ਜਾਵੇ। ਭਾਈ ਵਡਾਲਾ ਨੇ ਕਿਹਾ ਕਿ ਇਸ ਨੂੰ ਸਰਬਤ ਦੇ ਭਲੇ ਵਾਲੀ ਖਾਲਸਾਈ ਅਡਰੀ ਸੋਚ ਤੇ ਨਸਲੀ ਹਮਲਾ ਮੰਨਿਆ ਜਾਏ। ਦੋਸ਼ੀਆਂ ਦੇ ਖਿਲਾਫ ਅਪਰਾਧਿਕ ਮੁਕਦਮਾਂ ਦਰਜ ਕਰਕੇ ਸਖਤ ਸਜਾਵਾਂ ਦਿੱਤੀਆਂ ਜਾਣ। ਨਵੇ ਸਿਰੇ ਤੋ ਗੁਰ ਇਤਿਹਾਸ ਛਪਾ ਕੇ ਦੇਸ਼ ਦੇ ਹਰੇਕ ਵਿਿਦਅਕ ਅਦਾਰੇ ਵਿਚ ਭੇਜਿਆ ਜਾਵੇ। ਸ੍ਰੀ ਦਰਬਾਰ ਸਾਹਿਬ ਵਲ ਜਾਂਦੀ ਵਿਰਾਸਤੀ ਗਲੀ ਵਿਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਅਤੇ ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਵਲੋ ਬੁਲਾਈ ਮਹਾ ਪੰਚਾਇਤ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਸ੍ਰ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਿਕ ਅੰਮ੍ਰਿਤਸਰ ਪੁਲੀਸ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪ ਲਾਪਤਾ ਕਰਨ ਤੇ ਸਿੱਖ ਇਤਿਹਾਸ ਹਿੰਦੀ ਪ੍ਰਕਾਸ਼ਿਤ ਕਰਨ ਵਿਚ ਜਿੰਮੇਵਾਰ ਸ਼ੋ੍ਰਮਣੀ ਕਮੇਟੀ ਅਧਿਕਾਰੀਆਂ ਤੇ ਆਹੁਦੇਦਾਰਾਂ ਦੇ ਖਿਲਾਫ ਤੁਰੰਤ ਐਫ ਆਈ ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾ ਨੇ ਵੀ ਕੁਝ ਪਲ ਲਈ ਸੰਬੋਧਨ ਕੀਤਾ। ਇਸ ਮੌਕੇ ਤੇ ਗੁਰੂ ਨਾਨਕ ਸਾਹਿਬ ਦੀ ਅੰਸ ਬੰਸ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ, ਸ੍ਰ ਜਗਜੀਤ ਸਿੰਘ ਡੱਲੇਵਾਲ ਸੂਬਾ ਪ੍ਰਧਾਨ ਬੀਕੇਯੂ, ਭਾਈ ਬਲਦੇਵ ਸਿੰਘ ਵਡਾਲਾ , ਸ੍ਰ ਸ਼ਮਸ਼ੇਰ ਸਿੰਘ ਪਧਰੀ ਅਕਾਲੀ ਦਲ ਵਾਰਿਸ ਪੰਜਾਬ ਦੇ, ਸ੍ਰ ਸੁਖਦੇਵ ਸਿੰਘ ਨੰਗਲਾ, ਈਮਾਨ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ , ਸ੍ਰ ਲਖਬੀਰ ਸਿੰਘ ਮਹਾਲਮ ਮੈਂਬਰ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ , ਸ੍ਰ ਬਲਦੇਵ ਸਿੰਘ ਪ੍ਰਧਾਨ ਧਰਮੀ ਫੌਜੀ ਵੈਲਫੇਅਰ ਐਸੋਸੀਏਸ਼ਨ, ਸ੍ਰ ਰਘਬੀਰ ਸਿੰਘ ਭੰਗਾਲਾ ਸੂਬਾ ਪ੍ਰਧਾਨ ਸਰਹੱਦੀ ਖੇਤਰ ਸੰਘਰਸ਼ ਕਮੇਟੀ, ਸਤਨਾਮ ਸਿੰਘ ਬਹਿਰੂ ਪ੍ਰਧਾਨ ਭਾਰਤੀ ਕਿਸਾਨ ਐਸੋਸੀਏਸ਼ਨ, ਸਿੱਖ ਸਾਧਭਾਵਨਾ ਦਲ ਦੀ ਬੀਬੀ ਕੰਵਲਜੀਤ ਕੌਰ, ਰਘਬੀਰ ਸਿੰਘ ਭੁੱਚਰ ਮੈਂਬਰ ਹਵਾਰਾ ਕਮੇਟੀ ਆਦਿ ਹਾਜਰ ਸਨ।