ਨੈਸ਼ਨਲ

328 ਸਰੂਪਾਂ ਦਾ ਰਹੱਸ ਖੋਲ੍ਹਣ ਦਾ ਸਮਾਂ ਆ ਗਿਆ ਹੈ, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ : ਹਰਮੀਤ ਸਿੰਘ ਕਾਲਕਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 08, 2025 06:45 PM

ਨਵੀਂ ਦਿੱਲੀ -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੀ ਗੁੰਮਸ਼ੁਦਾ ਰਿਪੋਰਟ ਨੂੰ ਲੈ ਕੇ ਸਿੱਖ ਕੌਮ ਦੇ ਵਿੱਚ ਵਧ ਰਹੀ ਡੂਘੀ ਨਿਰਾਸ਼ਾ ਅਤੇ ਚਿੰਤਾ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਇਹ ਪੂਰੇ ਪੰਥ ਨਾਲ ਜੁੜਿਆ ਸਭ ਤੋਂ ਸੰਵੇਦਨਸ਼ੀਲ ਅਤੇ ਗੰਭੀਰ ਮੁੱਦਾ ਹੈ, ਜਿਸ ਬਾਰੇ ਪਿਛਲੇ ਪੰਜ ਸਾਲਾਂ ਤੋਂ ਚਰਚਾ ਅਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਵੱਲੋਂ ਨਾ ਤਾਂ ਕੋਈ ਸਪਸ਼ਟ ਪੱਤਰ ਜਾਰੀ ਕੀਤਾ ਗਿਆ ਅਤੇ ਨਾ ਹੀ ਰਿਕਾਰਡ ਵਿੱਚ ਇਸਦੀ ਪੱਕੀ ਜਾਣਕਾਰੀ ਦਿਤੀ ਗਈ ਹੈ।

ਕਾਲਕਾ ਨੇ ਸਪਸ਼ਟ ਕਿਹਾ ਕਿ ਉਹਨਾਂ ਵਰ੍ਹਿਆਂ ਦੌਰਾਨ ਸਰੂਪਾਂ ਦੀ ਚੋਰੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਸਨ, ਤਾਂ ਇਸ ਮਾਮਲੇ ਦੀ ਸੱਚਾਈ ਸਾਹਮਣੇ ਲਿਆਉਣ ਲਈ ਐਸਜੀਪੀਸੀ ਵੱਲੋਂ ਗੰਭੀਰਤਾ ਨਾਲ ਕੋਈ ਜ਼ਰੂਰੀ ਉਪਰਾਲੇ ਨਹੀਂ ਲਏ ਗਏ।”ਉਨ੍ਹਾਂ ਦੱਸਿਆ ਕਿ ਅਨੇਕਾਂ ਧਾਰਮਿਕ ਤੇ ਕਿਸਾਨ ਜਥੇਬੰਦੀਆਂ, ਜੋ ਗੈਰ-ਰਾਜਨੀਤਿਕ ਤੌਰ ‘ਤੇ ਇਸ ਮੁੱਦੇ ਲਈ ਪਿਛਲੇ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਸਨ, ਹੁਣ ਉਨ੍ਹਾਂ ਦੀ ਮੰਗ ਦੇ ਅਧਾਰ ‘ਤੇ ਕੱਲ੍ਹ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ।
ਐਫਆਈਆਰ ਵਿੱਚ ਉਹ ਕਰਮਚਾਰੀ ਅਤੇ ਸੰਬੰਧਤ ਅਧਿਕਾਰੀ ਨਾਮਜ਼ਦ ਹਨ ਜਿਹੜੇ ਉਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜ਼ਿੰਮੇਵਾਰ ਅਹੁਦਿਆਂ ‘ਤੇ ਤਾਇਨਾਤ ਸਨ।

ਕਾਲਕਾ ਨੇ ਅੱਗੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਹੈ ਕਿ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਦੇ ਪ੍ਰਧਾਨ ਨੂੰ ਨੈਤਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਜਾਂਚ ਏਜੰਸੀ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ, ਤਾਂ ਕਿ ਦੋਸ਼ੀਆਂ ਉੱਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋ ਸਕੇ।”

ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਇਹ ਮਾਮਲਾ ‘ਕਲਰਕਲ ਗਲਤੀ’ ਸੀ, ਤਾਂ ਫਿਰ ਪੰਜ ਸਾਲਾਂ ਤੱਕ ਕਾਰਵਾਈ ਕਿਉਂ ਟਾਲੀ ਗਈ “ਧਾਰਮਿਕ ਗੰਭੀਰਤਾ ਅਤੇ ਪੰਥਕ ਸਤਿਕਾਰ ਦੇ ਮਾਮਲਿਆਂ ਵਿੱਚ ਅਣਦੇਖੀ ਅਤੇ ਢਿੱਲ ਅਸਵੀਕਾਰਯੋਗ ਹੈ।”
ਕਾਲਕਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਗ ਕੁਲਤਾਰ ਸਿੰਘ ਸੰਧਵਾਂ ਵੱਲੋਂ ਐਫਆਈਆਰ ਦਰਜ ਕਰਵਾਉਣ ਨੂੰ ‘ਉੱਚ ਕਦਮ’ ਕਰਾਰ ਦਿੰਦਿਆਂ ਉਮੀਦ ਜਤਾਈ ਕਿ ਪੰਜਾਬ ਸਰਕਾਰ ਇਮਾਨਦਾਰੀ ਨਾਲ ਜਾਂਚ ਨੂੰ ਅੱਗੇ ਵਧਾਏਗੀ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ।

Have something to say? Post your comment

 
 

ਨੈਸ਼ਨਲ

ਜੰਮੂ-ਕਸ਼ਮੀਰ ਵਿੱਚ ਉੱਜੜੇ ਸਿੱਖ ਪਰਿਵਾਰਾਂ ਲਈ ਵਿਸ਼ੇਸ਼ ਪੁਨਰਵਾਸ ਯੋਜਨਾ ਅਤੇ ਸਿੱਖਾਂ ਲਈ ਘੱਟ ਗਿਣਤੀ ਸਹੂਲਤਾਂ ਦੀ ਮੰਗ: ਸਾਹਨੀ

ਖਾਲਸਾ ਸਾਜਨਾ ਦਿਵਸ ਮੌਕੇ ਵਿਸ਼ਾਲ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਜਾਵੇਗਾ : ਹਰਮੀਤ ਸਿੰਘ ਕਾਲਕਾ

ਗੁਰੂ ਤੇਗ ਬਹਾਦਰ ਸਾਹਿਬ ਅਤੇ ਉਨ੍ਹਾਂ ਦੇ ਅੰਨਿਨ ਸਿੱਖਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਰਵ ਧਰਮ ਸੰਮੇਲਨ

ਐਵੋਨਲੀ ਯੂਨੀਵਰਸਿਟੀ ਵੱਲੋਂ ਐਂਗਰੀ ਮੈਨ ਪੰਮਾ ਨੂੰ ਡਾਕਟਰੇਟ ਦੀ ਉਪਾਧੀ ਨਾਲ ਕੀਤਾ ਗਿਆ ਸਨਮਾਨਿਤ

ਇੰਡੀਗੋ ਚਲਾਏਗੀ 1,650 ਉਡਾਣਾਂ, 650 ਹੋਈਆਂ ਰੱਦ

ਸਿੱਖਾਂ ਦੇ ਕਾਤਲ ਬਲਵਾਨ ਖੋਖਰ ਨੂੰ ਦਿੱਲੀ ਹਾਈਕੋਰਟ ਵੱਲੋਂ ਦਿੱਤੀ ਗਈ 21 ਦਿਨ ਦੀ ਫਰਲੋ

ਕੇਂਦਰ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਕੇ ਅਤੇ ਬਿਨਾ ਸ਼ਰਤ ਸਮੂਹ ਬੰਦੀ ਸਿੰਘਾਂ ਨੂੰ ਰਿਹਾਈ ਦੇਕੇ ਮਾਹੌਲ ਸੁਖਾਵਾ ਬਣਾਵੇ: ਜਥੇਦਾਰ  ਹਾਲੈਂਡ

ਦਿੱਲੀ ਗੁਰਦੁਆਰਾ ਕਮੇਟੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੀ ਸੰਪੂਰਨਤਾ ’ਤੇ ਵੀ ਕਰੇਗੀ ਵੱਡੇ ਸਮਾਗਮ : ਕਾਲਕਾ, ਕਾਹਲੋਂ

ਦਸਤਾਰ ਬਾਰੇ ਅਪਮਾਨਜਨਕ ਸ਼ਬਦ ਵਰਤਣ ਵਾਲੇ ਡੇਰਾ ਬਾਬਾ ਨਾਨਕ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ: ਕਰਮਸਰ

ਇਲਾਹਾਬਾਦ ਹਾਈ ਕੋਰਟ ਨੇ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਲਈ ਨੇਹਾ ਸਿੰਘ ਰਾਠੌਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਕਰ ਦਿੱਤੀ ਰੱਦ