ਗੁਰਬਾਣੀ ਨੂੰ ਅਜਾਨ ਵਾਲੇ ਤਰੀਕੇ ਨਾਲ ਗਾਉਣ ਉੱਤੇ ਪੰਜ ਸਿੰਘ ਸਾਹਿਬਾਨਾਂ ਨੇ ਸਖਤ ਇਤਰਾਜ ਜਤਾਇਆ ਹੈ। ਇਸ ਸ਼ੈਲੀ ਨੂੰ ਗੁਰਮਤ ਕੀਰਤਨ ਵਿੱਚ ਰਲਗੱਡ ਕਰਨ ਉੱਤੇ ਸਿੰਘ ਸਾਹਿਬਾਨਾਂ ਨੇ ਖਰੜ ਵਾਲੇ ਰਾਗੀ ਕੁਲਵਿੰਦਰ ਸਿੰਘ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਨੂੰ ਸਖਤ ਤਾੜਨਾ ਕਰਦੇ ਹੋਏ ਹਦਾਇਤ ਕੀਤੀ ਹੈ ਕਿ ਕੀਰਤਨ ਕਰਨ ਲੱਗਿਆਂ ਅਜਹੀ ਸ਼ੈਲੀ ਨੂੰ ਨਾ ਅਪਣਾਇਆ ਜਾਵੇ।
ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਹੋਈ ਮੀਟਿੰਗ ਵਿੱਚ ਸਿੰਘ ਸਭਾ ਨੂੰ ਭਾਈ ਕੁਲਦੀਪ ਸਿੰਘ ਖਰੜ ਵਾਲੇ ਅਤੇ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ ਰਾਗੀਆਂ ਦੀ ਕੀਰਤਨ ਸ਼ੈਲੀ ਉੱਤੇ ਇਤਰਾਜ਼ ਹੈ। ਜਾਰੀ ਇਸ ਮਤੇ ਵਿੱਚ ਸਿੰਘ ਸਾਹਿਬਾਨਾਂ ਨੇ ਇਹ ਤਾਕੀਦ ਕੀਤੀ ਹੈ ਕਿ ਗੁਰਬਾਣੀ ਗਾਇਨ ਕਰਨ ਲੱਗਿਆਂ ਗੁਰਬਾਣੀ ਗੁਰਮਤਿ ਸੰਗੀਤ ਅਨੁਸਾਰ ਹੀ ਕੀਤੀ ਜਾਵੇ ਨਾ ਕਿ ਅਜ਼ਾਨ ਦੀ ਤਰ੍ਹਾਂ ਉੱਚੀ ਗਾਇਨ ਕੀਤਾ ਜਾਵੇ । ਅਜਾਨ ਵਿਲੱਖਣ ਗੁਰਮਤ ਸੰਗੀਤ ਸ਼ੈਲੀ ਦਾ ਹਿੱਸਾ ਨਹੀਂ । ਕੀਰਤਨ ਨੂੰ ਰਲਗੱਡ ਕਰਨ ਵਾਲੀ ਗੱਲ ਹੈ । ਪੰਜ ਸਿੰਘ ਸਾਹਿਬਾਨਾਂ ਨੇ ਕੁਲਵਿੰਦਰ ਸਿੰਘ ਖਰੜ ਅਤੇ ਭਾਈ ਮਹਿਤਾਬ ਸਿੰਘ ਨੂੰ ਸਖਤ ਹਦਾਇਤ ਵੀ ਦਿੱਤੀ ਕਿ ਅਗਾਂਹ ਤੋਂ ਦੋਵੇਂ ਕੀਰਤਨ ਕਰਨ ਲੱਗਿਆਂ ਸਿਰਫ ਨਿਰਧਾਰਤ ਗੁਰਮਤ ਸੰਗੀਤ ਸ਼ੈਲੀ ਅਨੁਸਾਰ ਹੀ ਗਾਇਨ ਕਰਨ । ਪੰਜ ਸਿੰਘ ਸਾਹਿਬਾਨਾਂ ਨੇ ਸਮੂਹ ਰਾਗੀ ਸਿੰਘਾਂ ਨੂੰ ਵੀ ਆਦੇਸ਼ ਕੀਤਾ ਕਿ ਨਿਰਧਾਰਤ ਰਾਗ ਅਧਾਰਤ ਗੁਰਮਤ ਸੰਗੀਤ ਸ਼ੈਲੀ ਅਨੁਸਾਰ ਹੀ ਗੁਰਬਾਣੀ ਗਾਇਨ ਕੀਤੀ ਜਾਵੇ। ਇਸ ਮਤੇ ਉੱਪਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੁਲਦੀਪ ਸਿੰਘ ਗੜਗੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਕੇਵਲ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਮੁੱਖ ਗ੍ਰੰਥੀ ਜੋਗਿੰਦਰ ਸਿੰਘ ਟੇਕ ਸਿੰਘ ਧਨੋਲਾ ਜਥੇਦਾਰ ਦਮਦਮਾ ਸਾਹਿਬ ਮੰਗਲ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਦਸਤਖਤ ਹਨ ।