ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਜੀਵਨ ਸਾਨੂੰ ਸੰਦੇਸ਼ ਦਿੰਦਾ ਹੈ ਕਿ ਅਤਿਆਚਾਰ ਭਾਵੇਂ ਕਿਨ੍ਹਾਂ ਵੀ ਵੱਡਾ ਹੋਵੇ, ਸੱਚ ਅਤੇ ਧਰਮ ਦੀ ਸ਼ਕਤੀ ਹਮੇਸ਼ਾ ਉਸ ਤੋਂ ਵੱਧ ਮਹਾਨ ਹੁੰਦੀ ਹੈ। ਧਰਮ ਸਿਰਫ਼ ਪੂਜਾ ਕਰਨ ਦਾ ਨਾਮ ਨਹੀਂ ਸਗੋਂ ਸੱਚ, ਸੁਤੰਤਰਤਾ ਅਤੇ ਮਨੁੱਖੀ ਗਰਿਮਾ ਦੀ ਰੱਖਿਆ ਦਾ ਰਸਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਬਲਿਦਾਨ ਮਨੁੱਖਤਾ ਦਾ ਦਿਵਯ ਉਤਸਵ ਹੈ ਅਤੇ ਭਾਰਤ ਸਦਿਆਂ ਤੋਂ ਇਸ ਅਧਿਆਤਮਿਕ ਪਰੰਪਰਾ ਦਾ ਕੇਂਦਰ ਰਿਹਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ 'ਤੇ ਕਸ਼ਮੀਰੀ ਹਿੰਦੂ ਪ੍ਰਕੋਸ਼ਠ ਹਰਿਆਣਾ ਅਤੇ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨਿਵਰਸਿਟੀ ਦੇ ਸਾਂਝੇ ਤੱਤਵਾਧਾਨ ਵਿੱਚ ਵੀਰਵਾਰ ਨੂੰ ਗੁਰੂਗ੍ਰਾਮ ਦੇ ਅਪੈਰਲ ਹਾਉਸ ਵਿੱਚ ਤਪ ਤੋਂ ਤਿਆਗ ਤੱਕ ਸੰਗੀਤਮੈਅ ਨਾਟਕ ਮੰਚਨ ਪ੍ਰੋਗਰਾਮ ਵਿੱਚ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਵਿੱਚ ਪ੍ਰਸਿੱਧ ਅਭਿਨੇਤਾ ਪਦਮ ਭੂਸ਼ਣ ਪ੍ਰਾਪਤ ਅਨੁਪਮ ਖੈਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰੋਗਰਾਮ ਦੀ ਅਗਵਾਈ ਕੀਤੀ।
ਮੁੱਖ ਮੰਤਰੀ ਦੇ ਓਐਸਡੀ ਪ੍ਰਭਲੀਨ ਸਿੰਘ ਨੇ ਮੰਚ ਤੋਂ ਸੰਗਤ ਦਾ ਸਤਿਕਾਰ ਕੀਤਾ। ਮੁੱਖ ਮੰਤਰੀ ਦੇ ਓਐਸਡੀ ਡਾ. ਰਾਜ ਨੇਹਰੂ ਨੇ ਪ੍ਰੋਗਰਾਮ ਦੇ ਮੁੱਖ ਮਹਿਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਅਭਿਨੇਤਾ ਅਨੁਪਮ ਖੈਰ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੂੰ ਸਨਮਾਨਿਤ ਕੀਤਾ। ਡਾ. ਰਾਜ ਨੇਹਰੂ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ ਵੀ ਮੌਜ਼ੂਦ ਰਹੇ।
ਸੰਸਕ੍ਰਿਤੀ ਦਾ ਆਧਾਰ ਹੈ ਤਿਆਗ-ਮੁੱਖ ਮੰਤਰੀ
ਮੁੱਖ ਮੰਤਰੀ ਨੇ ਸੰਬਧਿਤ ਕਰਦੇ ਹੋਏ ਕਿਹਾ ਕਿ ਤਪ ਤੋਂ ਤਿਆਗ ਤੱਕ ਨਾਟਕ ਮੰਚਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਸਾਡੀ ਸੰਸਕ੍ਰਿਤੀ ਦਾ ਆਧਾਰ ਤਿਆਗ ਹੈ। ਸਾਡੀ ਰਾਸ਼ਟਰ ਦੀ ਸ਼ਕਤੀ ਸੱਚ ਹੈ। ਇਹ ਨਾਟਕ ਯੁਵਾ ਪੀਢੀ ਨੂੰ ਦੱਸਦਾ ਹੈ ਕਿ ਬਲਿਦਾਨ ਸਿਰਫ਼ ਇਤਿਹਾਸ ਦਾ ਅਧਿਆਏ ਨਹੀਂ ਸਗੋਂ ਇੱਕ ਚੇਤਨਾ ਹੈ, ਜੋ ਰਾਸ਼ਟਰ ਨੂੰ ਜਿੰਦਾ ਰੱਖਦੀ ਹੈ।
1984 ਪੀੜੀਤ ਸਿੱਖ ਪਰਿਵਾਰਾਂ ਲਈ ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਆਸ਼ਰਿਤਾਂ ਨੂੰ ਮਿਲੇਗੀ ਨੌਕਰੀ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 1984 ਦੇ ਦੰਗਿਆਂ ਵਿੱਚ ਆਪਣੇ ਪਰਿਜਨਾਂ ਨੂੰ ਖੋਣ ਵਾਲੇ ਹਰਿਆਣਾ ਦੇ 121 ਸਿੱਖ ਪਰਿਵਾਰਾਂ ਦੇ ਇੱਕ -ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਫੈਸਲਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦਸੰਬਰ 2022 ਵਿੱਚ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਨ ਕਮੇਟੀ ਦੀ ਸਥਾਪਨਾ ਕੀਤੀ ਗਈ ਜਿਸ ਨਾਲ ਸੂਬੇ ਦੇ ਸਿੱਖ ਭਾਈਚਾਰੇ ਨੂੰ ਹੋਰ ਤਾਕਤ ਮਿਲੀ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਸਿੱਖ ਇਤਿਹਾਸ, ਗੁਰੂ ਪਰੰਪਰਾ ਅਤੇ ਸਿੱਖ ਭਾਈਚਾਰੇ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਮਜਬੂਤ ਕਰਦੇ ਹੋਏ ਕਈ ਮਹੱਤਵਪੂਰਨ ਕਦਮ ਚੁੱਕੇ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਯੰਤੀ ਤੋਂ ਲੈ ਕੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਬਲਿਦਾਨ ਦਿਵਸ ਤੱਕ ਅਸੀ ਤੇਜ ਗਤੀ ਨਾਲ ਅੱਗੇ ਵੱਧ ਰਹੇ ਹਾਂ। ਇਸ ਲੜੀ ਵਿੱਚ ਹਰਿਆਣਾ ਸਰਕਾਰ ਵੱਲੋਂ ਸਿੱਖ ਭਾਈਚਾਰੇ, ਸਿੱਖ ਇਤਿਹਾਸ ਅਤੇ ਗੁਰੂ ਪਰੰਪਰਾ ਦੇ ਸਨਮਾਨ ਵਿੱਚ ਵਰਣਯੋਗ ਕੰਮ ਕੀਤੇ ਜਾ ਰਹੇ ਹਨ। ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨਿਵਰਸਿਟੀ ਵਿੱਚ ਸ਼੍ਰੀ ਗੁਰੂ ਤੇਗ ਬਹਾਦੁਰ ਜੀ 'ਤੇ ਸ਼ੋਧ ਲਈ ਚੇਅਰ ਦੀ ਸਥਾਪਨਾ ਕੀਤੀ ਗਈ ਹੈ ਜੋ ਸ਼ੋਧ ਪਰੰਪਰਾ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗੀ। ਸਰਕਾਰ ਨੇ ਅਸੰਧ ਦੇ ਕਾਲੇਜ ਦਾ ਨਾਮ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦੇ ਬਾਬਾ ਫਤੇਹ ਸਿੰਘ ਜੀ ਦੇ ਨਾਮ 'ਤੇ ਰੱਖਣ ਦਾ ਫੈਸਲਾ ਲੈ ਕੇ ਸਿੱਖ ਇਤਿਹਾਸ ਪ੍ਰਤੀ ਸਨਮਾਨ ਨੂੰ ਹੋਰ ਮਜਬੂਤ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਵਿੱਚ ਬਨਣ ਵਾਲੇ ਮੈਡੀਕਲ ਕਾਲੇਜ ਦਾ ਨਾਮ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ ਜਦੋਂ ਕਿ ਲਖਨੌਰ ਸਾਹਿਬ ਵਿੱਚ ਮਾਤਾ ਗੁਜਰੀ ਦੇ ਨਾਮ ਨਾਲ ਵੀ.ਐਲ.ਡੀ. ਏ. ਕਾਲੇਜ ਸਥਾਪਿਤ ਕੀਤਾ ਗਿਆ ਹੈ।
ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਬਲਿਦਾਨ ਸੰਪੂਰਨ ਮਨੁੱਖੀ ਭਾਈਚਾਰੇ ਦਾ ਮੱਥੇ ਦਾ ਤਿਲਕ-ਅਨੁਪਮ ਖੈਰ
ਪਦਮ ਭੂਸ਼ਣ ਨਾਲ ਸਨਮਾਨਿਤ ਕਲਾਕਾਰ ਅਨੁਪਮ ਖੈਰ ਨੇ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਦੇ ਇਤਿਹਾਸ ਵਿੱਚ ਅਜਿਹੇ ਪਲ ਵਿਰਲੇ ਹੀ ਆਉਂਦੇ ਹਨ ਜਦੋਂ ਕੋਈ ਮਹਾਂਪੁਰਖ ਆਪਣੇ ਪ੍ਰਾਣਾਂ ਦਾ ਤਿਆਗ ਕਰ ਧਰਮ , ਮਾਨਵਤਾ ਅਤੇ ਸੱਚ ਨੂੰ ਨਵਾਂ ਆਯਾਮ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਬਲਿਦਾਨ ਸਿਰਫ਼ ਸਿੱਖ ਇਤਿਹਾਸ ਦੀ ਧਰੋਹਰ ਨਹੀਂ ਸਗੋਂ ਸੰਪੂਰਨ ਮਨੁੱਖੀ ਭਾਈਚਾਰੇ ਦੇ ਮੱਥੇ ਦਾ ਤਿਲਕ ਹੈ। ਸ੍ਰੀ ਖੈਰ ਨੇ ਕਿਹਾ ਕਿ ਮਹਾਰਾਜ ਦਾ ਤਿਆਗ ਭਾਰਤੀ ਅਧਿਆਤਮ, ਹਿੰਮਤ ਅਤੇ ਮਨੁੱਖਤਾ ਦੀ ਸਭ ਤੋਂ ਵੱਧ ਅਭਿਵਿਅਕਤੀ ਹੈ ਜੋ ਆਉਣ ਵਾਲੀ ਪੀਢੀਆਂ ਲਈ ਸਦਾ ਪ੍ਰੇਰਣਾ ਸਰੋਤ ਰਵੇਗੀ।
ਸ੍ਰੀ ਅਨੁਪਮ ਖੈਰ ਨੇ ਕਸ਼ਮੀਰੀ ਹਿੰਦੂ ਭਾਈਚਾਰੇ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਕਸ਼ਮੀਰੀਆਂ ਦੇ ਦਰਦ ਨੂੰ ਦੇਸ਼ ਦਾ ਦਰਦ ਬਣਾਇਆ ਹੈ ਅਤੇ ਉਨ੍ਹਾਂ ਦੇ ਪੁਨਰਵਾਸ ਲਈ ਸੰਵੇਦਨਸ਼ੀਲ ਪਹਿਲ ਕੀਤੀ। ਉਨ੍ਹਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦਾ ਵੀ ਧੰਨਵਾਦ ਕੀਤਾ । ਸ੍ਰੀ ਖੈਰ ਯਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸਿੱਖਿਆਵਾਂ ਸਾਨੂੰ ਦੱਸਦੀ ਹੈ ਕਿ ਸੱਚ ਦਾ ਰਸਤਾ ਭਲੇ ਹੀ ਔਖਾ ਹੋਵੇ ਪਰ ਉਹੀ ਇਤਿਹਾਸ ਦੀ ਦਿਸ਼ਾ ਬਦਲਣ ਦਾ ਹਿੱਮਤ ਰਖਦਾ ਹੈ।
ਆਰਐਮਕੇ ਆਰਟਸ ਫਾਉਂਡੇਸ਼ਨ, ਜੰਮੂ ਤੋਂ ਵਿਜੈ ਧਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਇਸ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ ਗਿਆ। ਕੁਲਦੀਪ ਸਪਰੂ ਨੇ ਇਸ ਨਾਟਕ ਵਿੱਚ ਸੰਗੀਤ ਅਤੇ ਧੁਨੀ ਰੂਪਾਂਕਨ ਨਾਲ ਜੀਵੰਤਤਾ ਭਰ ਦਿੱਤੀ।
ਇਸ ਆਯੋਜਨ ਵਿੱਚ ਸ੍ਰੀ ਵਿਸ਼ਵਕਰਮਾ ਕੌਸ਼ਲ ਯੂਨਿਵਰਸਿਟੀ ਦੇ ਵੀਸੀ ਪ੍ਰੋ. ਦਿਨੇਸ਼ ਕੁਮਾਰ, ਗੁਰੂਗ੍ਰਾਮ ਯੂਨਿਵਰਸਿਟੀ ਦੇ ਵੀਸੀ ਪ੍ਰੋz. ਸੰਜੈ ਕੌਸ਼ਿਕ, ਦਾਦਾ ਲਖਮੀ ਚੰਦ ਸਟੇਟ ਯੂਨਿਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜੁਅਲ ਆਰਟਸ ਦੇ ਵੀਸੀ ਅਮਿਤ ਆਰਿਆ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਾਜੀਵ ਜੇਟਲੀ ਸਮੇਤ ਵਾਧੁ ਗਿਣਤੀ ਵਿੱਚ ਕਸ਼ਮੀਰੀ ਸਮਾਜ, ਸਿੱਖ ਸਮਾਜ, ਯੂਨਿਵਰਸਿਟੀਆਂ ਅਤੇ ਹੋਰ ਸੰਸਥਾਨਾਂ ਦੇ ਮੈਂਬਰ ਮੌਜ਼ੂਦ ਰਹੇ।