ਅੰਮ੍ਰਿਤਸਰ-¸ਖ਼ਾਲਸਾ ਕਾਲਜ ਆਫ਼ ਨਰਸਿੰਗ ਵੱਲੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਸਮਾਜਿਕ ਜਾਗਰੂਕਤਾ ਵਧਾਉਣ ਦੇ ਸਬੰਧ ’ਚ ਰੈਲੀ ਕੱਢੀ ਗਈ। ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਵਿਘਨ ਨੂੰ ਦੂਰ ਕਰਨਾ, ਏਡਜ਼ ਪ੍ਰਤੀਕ੍ਰਿਆ ਨੂੰ ਬਦਲਣਾ’ ਵਿਸ਼ੇ ਅਧੀਨ ਕੱਢੀ ਗਈ ਉਕਤ ਜਾਗ੍ਰਿਤ ਰੈਲੀ ਦਾ ਮਕਸਦ ਐੱਚ. ਆਈ. ਵੀ., ਏਡਜ਼ ਸਬੰਧੀ ਸਮਾਜਿਕ ਜਾਗਰੂਕਤਾ ਵਧਾਉਣਾ ਸੀ।
ਇਸ ਸਬੰਧੀ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਰੈਲੀ ਕਾਲਜ ਕੈਂਪਸ ਤੋਂ ਸ਼ੁਰੂ ਹੋਈ ਅਤੇ ਜੀ. ਟੀ. ਰੋਡ ਤੋਂ ਹੁੰਦੀ ਹੋਈ ਮੁੜ ਕੈਂਪਸ ਵਿਖੇ ਸਮਾਪਤ ਹੋਈ। ਉਨ੍ਹਾਂ ਕਿਹਾ ਕਿ ਰੈੱਡ ਰਿਬਨ ਕਲੱਬ ਇੰਚਾਰਜ ਸ੍ਰੀਮਤੀ ਸਮਿਤਾ ਐਨੋਸ਼ ਅਤੇ ਸ੍ਰੀਮਤੀ ਮਹਿਰੀਨ ਕੋਸਰ ਦੀ ਅਗਵਾਈ ਹੇਠ ਰੈਲੀ ਦੌਰਾਨ ਵਿਦਿਆਰਥੀਆਂ ਨੇ ਹੱਥਾਂ ’ਚ ਤਖ਼ਤੀਆਂ ਫੜ੍ਹ ਕੇ ਆਮ ਲੋਕਾਂ ਅਤੇ ਹੋਰਨਾਂ ਰਾਹਗੀਰਾਂ ਨੂੰ ਐੱਚਆਈਵੀ/ਏਡਜ਼ ਦਾ ਸੁਨੇਹਾ ਦਿੰਦਿਆਂ ਹੋਇਆ ਜਾਗਰੂਕ ਕੀਤਾ।