ਮਾਨਸਾ, 18 ਦਸੰਬਰ : ਜ਼ਿਲ੍ਹਾ ਪ੍ਰੀਸ਼ਦ ਮਾਨਸਾ ਅਤੇ 04 ਪੰਚਾਇਤ ਸੰਮਤੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨਿਰਧਾਰਤ ਗਿਣਤੀ ਕੇਂਦਰਾਂ ਵਿਖੇ ਹੋਈ।
ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ, ਆਈ.ਏ.ਐੱਸ. ਨੇ ਦੱਸਿਆ ਕਿ ਪੰਚਾਇਤ ਸੰਮਤੀ ਮਾਨਸਾ ਦੇ 24 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਇਕ ਜ਼ੋਨ 'ਚ ਆਜ਼ਾਦ ਉਮੀਦਵਾਰ ਨਿਰਵਿਰੋਧ ਜੇਤੂ ਰਿਹਾ। ਬੁਰਜ ਢਿੱਲਵਾਂ ਸ਼੍ਰੋਮਣੀ ਅਕਾਲੀ ਦਲ, ਬੁਰਜ ਰਾਠੀ ਸ਼੍ਰੋਮਣੀ ਅਕਾਲੀ ਦਲ, ਖਿਆਲਾ ਕਲਾਂ ਆਪ, ਕੋਟਲੀ ਕਲਾਂ ਆਪ, ਤਾਮਕੋਟ ਸ਼੍ਰੋਮਣੀ ਅਕਾਲੀ ਦਲ, ਦਲੇਲ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ, ਚਕੇਰੀਆ ਹੋਰ, ਭੈਣੀ ਬਾਘਾ ਸ਼੍ਰੋਮਣੀ ਅਕਾਲੀ ਦਲ, ਠੂਠੀਆਂਵਾਲੀ ਆਪ, ਖਾਰਾ ਕਾਂਗਰਸ, ਮਾਨਬੀਬੜੀਆਂ ਆਪ, ਹੋਡਲਾ ਕਲਾਂ ਸ੍ਰੋਮਣੀ ਅਕਾਲੀ ਦਲ, ਫਫੜੇ ਭਾਈ ਕੇ ਆਪ, ਖੀਵਾ ਕਲਾਂ ਸ੍ਰੋਮਣੀ ਅਕਾਲੀ ਦਲ, ਹੀਰੋ ਕਲਾਂ ਸ੍ਰੋਮਣੀ ਅਕਾਲੀ ਦਲ, ਸਹਾਰਨਾ ਕਾਂਗਰਸ, ਕਿਸ਼ਨਗੜ੍ਹ ਫਰਵਾਹੀ ਆਪ, ਧਲੇਵਾਂ ਸ਼੍ਰੋਮਣੀ ਅਕਾਲੀ ਦਲ, ਸਮਾਓਂ ਆਪ, ਮੱਤੀ ਸ਼੍ਰੋਮਣੀ ਅਕਾਲੀ ਦਲ, ਮਾਖਾ ਚਹਿਲਾਂ ਆਪ, ਭੁਪਾਲ ਕਲਾਂ ਸ੍ਰੋਮਣੀ ਅਕਾਲੀ ਦਲ, ਅਕਲੀਆ ਸ੍ਰੋਮਣੀ ਅਕਾਲੀ ਦਲ, ਰੱਲਾ ਹੋਰ ਜੇਤੂ ਰਹੇ ਅਤੇ ਉੱਭਾ ਵਿਖੇ ਹੋਰ ਉਮੀਦਵਾਰ ਦੀ ਨਿਰਵਿਰੋਧ ਚੋਣ ਹੋਈ।
ਪੰਚਾਇਤ ਸੰਮਤੀ ਝੁਨੀਰ ਦੇ 21 ਜ਼ੋਨਾਂ ਲਈ ਚੋਣ ਹੋਈ ਸੀ ਜਿਸ ਦੇ ਨਤੀਜੇ ਵਿਚ ਧਿੰਗੜ ਤੋਂ ਆਪ, ਪੇਰੋਂ ਤੋਂ ਸ਼੍ਰੋਮਣੀ ਅਕਾਲੀ ਦਲ, ਟਾਂਡੀਆਂ ਤੋਂ ਸ਼੍ਰੋਮਣੀ ਅਕਾਲੀ ਦਲ, ਦਲੀਏਵਾਲੀ ਅਕਾਲੀ ਦਲ, ਰਾਏਪੁਰ ਅਕਾਲੀ ਦਲ, ਮਾਖਾ ਅਕਾਲੀ ਦਲ, ਉੱਲਕ ਅਕਾਲੀ ਦਲ, ਬੀਰੇਵਾਲਾ ਜੱਟਾਂ ਕਾਂਗਰਸ, ਕੋਟ ਧਰਮੂ ਆਪ, ਬਾਜੇਵਾਲਾ ਕਾਂਗਰਸ, ਫਤਹਿਪੁਰ ਆਪ, ਖਿਆਲੀ ਚਹਿਲਾਂਵਾਲੀ ਅਕਾਲੀ ਦਲ, ਝੁਨੀਰ ਆਪ, ਕੋਰਵਾਲਾ ਆਪ, ਜਵਾਹਰਕੇ ਆਪ, ਮਾਖੇਵਾਲਾ ਅਕਾਲੀ ਦਲ, ਨੰਗਲ ਕਲਾਂ ਕਾਂਗਰਸ, ਮੂਸਾ ਆਪ, ਖੋਖਰ ਕਲਾਂ ਆਪ, ਘਰਾਂਗਣਾ ਆਪ, ਦੂਲੋਵਾਲ ਕਾਂਗਰਸ ਦੇ ਉਮੀਦਵਾਰ ਜੇਤੂ ਰਹੇ।
ਪੰਚਾਇਤ ਸੰਮਤੀ ਬੁਢਲਾਡਾ ਦੇ 22 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਤਿੰਨ ਜ਼ੋਨਾਂ ਤੋਂ ਆਜ਼ਾਦ ਉਮੀਦਵਾਰ ਨਿਰਵਿਰੋਧ ਚੁਣੇ ਗਏ। ਕਣਕਵਾਲ ਚਹਿਲਾਂ ਤੋਂ ਆਪ, ਗੁੜੱਦੀ ਤੋਂ ਆਜ਼ਾਦ, ਦੋਦੜਾ ਤੋਂ ਆਪ, ਚੱਕ ਭਾਈਕੇ ਤੋਂ ਆਪ, ਮਲਕੋਂ ਤੋਂ ਆਪ, ਗੁਰਨੇ ਕਲਾਂ ਆਪ, ਚੱਕ ਅਲੀਸ਼ੇਰ ਅਕਾਲੀ ਦਲ, ਮੱਲ ਸਿੰਘ ਵਾਲਾ ਤੋਂ ਅਕਾਲੀ ਦਲ, ਅਹਿਮਦਪੁਰ ਆਪ, ਦਿਆਲਪੁਰਾ ਆਪ, ਮੰਡੇਰ ਅਕਾਲੀ ਦਲ, ਕਲੀਪੁਰ ਅਕਾਲੀ ਦਲ, ਕੁਲਰੀਆਂ ਅਕਾਲੀ ਦਲ, ਬਖ਼ਸ਼ੀਵਾਲਾ ਅਕਾਲੀ ਦਲ, ਬਹਾਦਰਪੁਰ ਆਪ, ਮਘਾਣੀਆਂ ਆਪ, ਧਰਮਪੁਰਾ ਆਪ, ਅੱਕਾਂਵਾਲੀ ਆਪ, ਅਚਾਨਕ ਅਕਾਲੀ ਦਲ, ਫੁੱਲੂਵਾਲਾ ਡੋਡ ਅਕਾਲੀ ਦਲ, ਹਾਕਮਵਾਲਾ ਅਕਾਲੀ ਦਲ, ਬੱਛੋਆਣਾ ਆਪ ਦੇ ਉਮੀਦਵਾਰ ਜੇਤੂ ਰਹੇ। ਇਸ ਤੋਂ ਇਲਾਵਾ ਕਿਸ਼ਨਗੜ੍ਹ, ਬਰ੍ਹੇ ਤੇ ਰੱਲੀ ਵਿਖੇ ਆਜ਼ਾਦ ਉਮੀਦਵਾਰ ਨਿਰਵਿਰੋਧ ਚੁਣੇ ਗਏ।
ਪੰਚਾਇਤ ਸੰਮਤੀ ਸਰਦੂਲਗੜ੍ਹ ਦੇ 14 ਜ਼ੋਨਾਂ ਲਈ ਚੋਣ ਹੋਈ ਸੀ ਅਤੇ ਇਕ ਜ਼ੋਨ 'ਚ ਆਪ ਉਮੀਦਵਾਰ ਦੀ ਨਿਰਵਿਰੋਧ ਚੋਣ ਹੋਈ। ਫੱਤਾ ਮਾਲੋਕਾ ਤੋਂ ਭਾਜਪਾ, ਝੰਡੂਕੇ ਸ਼੍ਰੋਮਣੀ ਅਕਾਲੀ ਦਲ, ਭੂੰਦੜ ਆਪ, ਜਟਾਣਾ ਕਲਾਂ ਆਪ, ਖ਼ੈਰਾ ਕਲਾਂ ਆਜ਼ਾਦ, ਕਰੰਡੀ ਤੋਂ ਆਪ, ਝੰਡਾ ਖੁਰਦ ਆਜ਼ਾਦ, ਝੰਡਾ ਕਲਾਂ ਅਕਾਲੀ ਦਲ, ਸਰਦੂਲੇਵਾਲਾ ਆਪ, ਭਗਵਾਨਪੁਰ ਹੀਂਗਣਾ ਆਪ, ਹੀਰਕੇ ਆਪ, ਮੀਰਪੁਰ ਕਲਾਂ ਅਕਾਲੀ ਦਲ, ਕੁਸਲਾ ਅਕਾਲੀ ਦਲ ਅਤੇ ਸੰਘਾ ਵਿਖੇ ਆਪ ਦੇ ਉਮੀਦਵਾਰ ਜੇਤੂ ਰਹੇ ਅਤੇ ਆਹਲੁਪੁਰ ਵਿਖੇ ਆਪ ਉਮੀਦਵਾਰ ਨਿਰਵਿਰੋਧ ਚੁਣਿਆ ਗਿਆ।
ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ 11 ਜ਼ੋਨਾਂ ਲਈ ਚੋਣ ਹੋਈ। ਅਕਲੀਆ ਵਿਚ ਆਪ, ਦਲੇਲ ਸਿੰਘ ਵਾਲਾ ਸ਼੍ਰੋਮਣੀ ਅਕਾਲੀ ਦਲ, ਬੋੜਾਵਾਲ ਆਪ, ਬੱਛੋਆਣਾ ਅਕਾਲੀ ਦਲ, ਕੁਲਰੀਆਂ ਅਕਾਲੀ ਦਲ, ਅੱਕਾਂਵਾਲੀ ਆਪ, ਭੈਣੀ ਬਾਘਾ ਆਪ, ਨੰਗਲ ਕਲਾਂ ਆਪ, ਰਾਏਪੁਰ ਅਕਾਲੀ ਦਲ, ਝੁਨੀਰ ਆਪ, ਝੰਡਾ ਕਲਾਂ ਆਪ ਦੇ ਉਮੀਦਵਾਰ ਜੇਤੂ ਰਹੇ।