ਨੈਸ਼ਨਲ

ਕੇਂਦਰ ਸਰਕਾਰ ਵੀਰ ਬਾਲ ਦਿਵਸ ਨਹੀਂ "ਸਾਹਿਬਜਾਦੇ ਸ਼ਹੀਦੀ ਦਿਹਾੜਾ" ਦੇ ਰੂਪ ਵਿਚ ਮਨਾ ਕੇ ਸਿੱਖ ਪਰੰਪਰਾਵਾ ਦਾ ਕਰੇ ਸਨਮਾਨ - ਵੀਰਜੀ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 18, 2025 09:47 PM

ਨਵੀਂ ਦਿੱਲੀ - ਸਿੱਖ ਕੌਮ ਦਾ ਇਤਿਹਾਸ ਵੱਡੀਆ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਪਿਆ ਹੈ । ਇਨ੍ਹਾਂ ਸ਼ਹਾਦਤਾਂ ਦੇ ਸਫ਼ਰ ਵਿਚ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਦੀ ਸ਼ਹਾਦਤ ਹੈ, ਉਹ ਦੁਨੀਆ ਦੇ ਸਭ ਇਤਿਹਾਸਾਂ ਵਿਚ ਸਭ ਤੋ ਵੱਡੀ ਇਨਸਾਨੀਅਤ ਪੱਖੀ ਮਕਸਦ ਲਈ ਹੋਈ ਹੈ । ਇਹ ਬਹੁਤ ਦੁੱਖ ਤੇ ਅਫਸੋਸ ਵਾਲੀ ਮੰਦਭਾਵਨਾ ਭਰੀ ਕਾਰਵਾਈ ਹੈ ਕਿ ਦੁਨੀਆ ਵਿਚ ਸਭ ਤੋ ਛੋਟੀ ਉਮਰ ਦੀ ਇਸ ਵੱਡੀ ਮਹਾਨ ਸ਼ਹਾਦਤ ਦੇ ਮਹੱਤਵ ਨੂੰ ਬੋਨਾ ਕਰਨ ਅਤੇ ਸਾਡੇ ਕੌਮੀ ਫ਼ਖਰ ਵਾਲੇ ਇਤਿਹਾਸ ਦਾ ਹਿੰਦੂਕਰਨ ਕਰਨ ਹਿੱਤ ਹੀ ਕੇਂਦਰ ਦੀ ਮੌਜੂਦਾ ਹਕੂਮਤ ਨੇ ‘ਸਾਹਿਬਜਾਦੇ ਸ਼ਹਾਦਤ ਦਿਹਾੜੇ’ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਸਮੁੱਚੀ ਸਿੱਖ ਕੌਮ ਦੇ ਮਨਾਂ ਤੇ ਆਤਮਾਵਾ ਨੂੰ ਡੂੰਘੀ ਠੇਸ ਪਹੁੰਚਾਉਣ ਦੀ ਬਜਰ ਗੁਸਤਾਖੀ ਕੀਤੀ ਜਾ ਰਹੀ ਹੈ ।

ਮੌਜੂਦਾ ਹਕੂਮਤ ਵੱਲੋ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਦਾ ਨਾਮ ਦੇ ਕੇ ਪ੍ਰਚਾਰਨ ਤੇ ਪ੍ਰਸਾਰਨ ਦੇ ਸਿੱਖ ਕੌਮ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸ ਦਿਹਾੜੇ ਨੂੰ ਸਾਹਿਬਜਾਦੇ ਸ਼ਹੀਦੀ ਦਿਹਾੜੇ ਦਾ ਨਾਮ ਦੇਣ ਦੀ ਅਪੀਲ ਕਰਦੇ ਹੋਏ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਕਿਹਾ ਕਿ ਵੀਰ ਬਾਲ ਦਿਵਸ ਹਿੰਦੀ ਦੇ ਸ਼ਬਦ ਹਨ ਜਿਸ ਨਾਲ ਸਿੱਖ ਕੌਮ ਦਾ ਕੋਈ ਵਾਸਤਾ ਨਹੀ ਕਿਉਕਿ ਸਾਡੀ ਬੋਲੀ ਪੰਜਾਬੀ ਤੇ ਗੁਰਮੁੱਖੀ ਹੈ । ਸਾਡੇ ਇਤਿਹਾਸ ਦੇ ਸੱਚ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ ਉਸਦਾ ਹਿੰਦੀਕਰਨ ਕਰਨ ਦੀ ਕਾਰਵਾਈ ਕਤਈ ਬਰਦਾਸਤ ਯੋਗ ਨਹੀ । ਇਸ ਲਈ ਮੌਜੂਦਾ ਹਕੂਮਤ ਵਲੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਅਮਲਾਂ ਲਈ ਸੁਚੇਤ ਕਰਦੇ ਹਾਂ, ਅਤੇ ਗੁਜਾਰਿਸ ਵੀ ਕਰਦੇ ਹਾਂ ਕਿ ਸਾਹਿਬਜਾਦਿਆ ਦੇ ਸ਼ਹਾਦਤ ਦਿਹਾੜੇ ਨੂੰ ਵੀਰ ਬਾਲ ਦਿਵਸ ਨਾਮ ਦੇ ਕੇ ਜੋ ਸਰਕਾਰੀ ਪੱਧਰ ਦੇ ਸਮਾਗਮ ਹੋ ਰਹੇ ਹਨ, ਉਨ੍ਹਾਂ ਨੂੰ ‘ਸਾਹਿਬਜ਼ਾਦੇ ਸ਼ਹੀਦੀ ਦਿਹਾੜੇ’ ਦਾ ਨਾਮ ਦਿੱਤਾ ਜਾਵੇ ਨਾ ਕਿ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਦੇ ਅਮਲ ਹੋਣ । ਉਨ੍ਹਾਂ ਕਿਹਾ ਕਿ ਸਿੱਖ ਪਾਰਲੀਮੈਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵੱਖ-ਵੱਖ ਸੂਬਿਆਂ ਵਿਚ ਕੰਮ ਕਰ ਰਹੀਆ ਗੁਰਦੁਆਰਾ ਪ੍ਰਬੰਧਕ ਕਮੇਟੀਆ ਅਤੇ ਸੰਸਾਰ ਭਰ ਦੇ ਸਿੱਖ ਸੰਗਠਨਾਂ ਵੱਲੋ ਇਸ ਦਿਹਾੜੇ ਨੂੰ ‘ਸਾਹਿਬਜਾਦੇ ਸ਼ਹੀਦੀ ਦਿਹਾੜਾ’ ਨਾਮ ਦੇਣ ਦੀ ਜੋਰਦਾਰ ਮੰਗ ਉੱਠ ਰਹੀ ਹੈ ਤਾਂ ਹੁਕਮਰਾਨ ਸਿੱਖ ਕੌਮ ਦੀਆਂ ਭਾਵਨਾਵਾ ਨੂੰ ਨਜਰਅੰਦਾਜ ਕਰਕੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਰ ਬਾਲ ਦਿਵਸ ਦਾ ਨਾਮ ਦੇਣ ਦੀ ਗੁਸਤਾਖੀ ਕਿਉਂ ਕੀਤੀ ਜਾ ਰਹੀ ਹੈ ? ਸਿੱਖ ਭਾਵਨਾਵਾ ਅਨੁਸਾਰ ਸਿੱਖਾਂ ਨੂੰ ਇਸ ਗੰਭੀਰ ਵਿਸੇ ਉਤੇ ਸੰਤੁਸਟ ਕਰਨ ਅਤੇ ਉਨ੍ਹਾਂ ਦੇ ਮਨ ਆਤਮਾ ਵਿਚ ਉੱਠ ਰਹੇ ਰੋਹ ਨੂੰ ਕੇਂਦਰ ਵਲੋਂ ਸ਼ਾਂਤ ਕਰਣ ਦਾ ਉਪਰਾਲਾ ਕਿਉਂ ਨਹੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਇਸ ਕੰਮ ਲਈ ਸਿੱਖ ਮੰਤਰੀ ਅਤੇ ਨੇਤਾਵਾਂ ਨੂੰ ਵੀਂ ਅੱਗੇ ਆਉਣ ਦੀ ਲੋੜ ਹੈ ਜਿਸ ਨਾਲ ਓਹ ਹਕੂਮਤ ਨੂੰ ਸਿੱਖ ਮਨਾਂ ਦੀਆਂ ਭਾਵਨਾਵਾਂ ਨੂੰ ਸਮਝਾ ਸਕਣ ।

Have something to say? Post your comment

 
 

ਨੈਸ਼ਨਲ

ਮਨਰੇਗਾ ਦਾ ਨਾਮ ਬਦਲਣ 'ਤੇ ਸਿਆਸੀ ਹੰਗਾਮਾ, ਹਰਸਿਮਰਤ ਬਾਦਲ ਨੇ ਇਸਨੂੰ ਗਰੀਬਾਂ ਤੋਂ ਨੌਕਰੀਆਂ ਖੋਹਣ ਦੀ ਕੋਸ਼ਿਸ਼ ਦੱਸਿਆ

ਯੂਕੇ ਵਿਚ ਬਲਾਤਕਾਰ ਅਤੇ ਵਰਗਲਾਣ ਵਾਲੇ ਗਿਰੋਹਾਂ ਦੀ ਸਿੱਖ ਰਾਸ਼ਟਰੀ ਜਾਂਚ ਦੀ ਸ਼ੁਰੂਆਤ: ਦੀਪਾ ਸਿੰਘ

ਮੁੱਖ ਮੰਤਰੀ ਰੇਖਾ ਗੁਪਤਾ ਅਤੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਨੂੰ ਡੀਐਸਜੀਐਮਸੀ ਨੇ ਕੀਤਾ ਸਨਮਾਨਿਤ

ਮਨਰੇਗਾ ਦਾ ਨਾਮ ਬਦਲਣ ਤੇ ਵਿਰੋਧੀ ਧਿਰ ਨੇ ਕੀਤਾ ਸੰਸਦ ਵੱਲ ਮਾਰਚ ਪੁੱਛਿਆ ਸਮੱਸਿਆ ਕੀ ਹੈ ਨਾਮ ਵਿੱਚ

'ਆਪ੍ਰੇਸ਼ਨ ਸਿੰਦੂਰ' ਨੇ ਭਾਰਤ ਦੀ ਪ੍ਰਭਾਵਸ਼ਾਲੀ ਫੌਜੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ-ਰਾਜਨਾਥ ਸਿੰਘ

ਉਪ ਰਾਸ਼ਟਰਪਤੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਆਜ਼ਾਦੀ ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ ਅੰਤਰ-ਧਰਮ ਸੰਮੇਲਨ ਦੀ ਕੀਤੀ ਅਗਵਾਈ

ਨੈਸ਼ਨਲ ਹੈਰਾਲਡ ਕੇਸ ਬਦਲੇ ਤੋਂ ਪ੍ਰੇਰਿਤ, ਸੱਚਾਈ ਦੀ ਜਿੱਤ ਹੋਈ ਹੈ: ਮਲਿਕਾਰਜੁਨ ਖੜਗੇ

ਪਹਿਲਗਾਮ ਅੱਤਵਾਦੀ ਹਮਲਾ: ਐਨਆਈਏ ਨੇ ਚਾਰਜਸ਼ੀਟ ਦਾਇਰ ਕੀਤੀ, ਪਾਕਿਸਤਾਨ ਦਾ ਨਾਮ ਸਾਹਮਣੇ ਆਇਆ

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਦੀ ਉਤਾਰੀ ਗਈ ਪੱਗ, ਖਿੱਚੇ ਗਏ ਕੇਸ ਅਤੇ ਕੀਤੀ ਗਈ ਕੁੱਟਮਾਰ

ਭਾਰਤੀ ਭਾਸ਼ਾ ਉਤਸਵ ਦੌਰਾਨ ਗੁਰੂ ਨਾਨਕ ਪਬਲਿਕ ਸਕੂਲ ਦੇ ਵਿੱਦਿਆਰਥੀ ਭਾਸ਼ਾ ਦੂਤ ਅਤੇ ਅਧਿਆਪਕ ਭਾਸ਼ਾ ਗੌਰਵ ਸਨਮਾਨ ਨਾਲ ਸਨਮਾਨਿਤ