BREAKING NEWS
ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਾਅਦ, ਹੁਣ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਵੀਬੀ-ਜੀ ਰਾਮ ਜੀ ਬਿੱਲ ਲੈ ਕੇ ਆਈ ਹੈ: ਕੰਗਗੈਂਗਸਟਰਾਂ ਦੀ ਮਦਦ ਲੈਣ ਵਾਲੇ ਅਕਾਲੀਆਂ ਨੂੰ ਪੰਜਾਬ ਨੇ ਨਕਾਰ ਦਿੱਤਾ - ਧਾਲੀਵਾਲਮੁੱਖ ਮੰਤਰੀ ਵੱਲੋਂ ਪਿੰਡਾਂ ਨੂੰ ਧੜੇਬੰਦੀ ਤੋਂ ਉਪਰ ਕੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲਕੇਂਦਰ ਸਰਕਾਰ ਨਵੇਂ ਨਿਯਮਾਂ ਰਾਹੀਂ ਮਨਰੇਗਾ ਨੂੰ ਕਮਜ਼ੋਰ ਕਰ ਰਹੀ ਹੈ, ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾ ਦੇ ਲਾਭਪਾਤਰੀਆਂ ਲਈ 12.44 ਕਰੋੜ ਦੀ ਰਾਸ਼ੀ ਜਾਰੀ ਡਾ. ਬਲਜੀਤ ਕੌਰਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

ਪੰਜਾਬ

ਗੱਤਕੇ ਲਈ ਇਤਿਹਾਸਕ ਪੁਲਾਂਘ : ਨੀਲਮ ਯੂਨੀਵਰਸਿਟੀ ਤੇ ਐਨ.ਜੀ.ਏ.ਆਈ. ਵੱਲੋਂ ਗੱਤਕੇ ਦੇ ਵਿਕਾਸ ਲਈ ਭਾਈਵਾਲੀ

ਕੌਮੀ ਮਾਰਗ ਬਿਊਰੋ | December 18, 2025 08:51 PM

ਚੰਡੀਗੜ੍ਹ-ਭਾਰਤ ਦੀ ਅਮੀਰ ਜੰਗਜੂ ਵਿਰਾਸਤ ਨੂੰ ਸੰਸਥਾਗਤ ਰੂਪ ਦੇਣ ਦੀ ਦਿਸ਼ਾ ‘ਚ ਇੱਕ ਇਤਿਹਾਸਕ ਪਹਿਲ ਕਰਦਿਆਂ ਐਨ.ਆਈ.ਆਈ.ਐਲ.ਐਮ. ਯੂਨੀਵਰਸਿਟੀ ਕੈਥਲ ਅਤੇ ਨੇਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਨੇ ਗੱਤਕੇ ਨੂੰ ਯੋਜਨਾਬੱਧ ਅਤੇ ਮੁਕਾਬਲੇਬਾਜ਼ੀ ਦੀ ਖੇਡ ਵਜੋਂ ਵੱਡੇ ਪੱਧਰ ‘ਤੇ ਵਿਕਸਤ ਕਰਨ ਦੇ ਉਦੇਸ਼ ਨਾਲ ਇੱਕ ਸਹਿਮਤੀ ਪੱਤਰ (ਐਮ.ਓ.ਯੂ.) ‘ਤੇ ਦਸਤਖ਼ਤ ਕੀਤੇ ਹਨ। ਇਹ ਭਾਈਵਾਲੀ ਗੱਤਕੇ ਦੇ ਯੋਜਨਾਬੱਧ ਪ੍ਰਚਾਰ, ਸੰਸਥਾਗਤ ਵਿਕਾਸ ਅਤੇ ਲੋਕਪ੍ਰਿਯਤਾ ਵਿੱਚ ਵਾਧਾ ਕਰਨ ਲਈ ਸਮਰਪਿਤ ਹੈ।
ਇਸ ਮਹੱਤਵਪੂਰਨ ਸਮਝੌਤੇ ‘ਤੇ ਐਨ.ਆਈ.ਆਈ.ਐਲ.ਐਮ. (ਨੀਲਮ) ਯੂਨੀਵਰਸਿਟੀ ਦੇ ਚੇਅਰਮੈਨ ਅਮਿਤ ਚਹਿਲ ਅਤੇ ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਦੀ ਤਰਫੋਂ ਉਪ ਪ੍ਰਧਾਨ ਸੁਖਚੈਨ ਸਿੰਘ ਕਲਸਾਣੀ ਨੇ ਦਸਤਖ਼ਤ ਕਰਦਿਆਂ ਇਸ ਕਰਾਰ ਨੂੰ ਰਸਮੀ ਰੂਪ ਦਿੱਤਾ। ਇਸ ਮੌਕੇ ਯੂਨੀਵਰਸਿਟੀ ਦੇ ਡਾਇਰੈਕਟਰ (ਖੇਡਾਂ) ਨਰਿੰਦਰ ਢੁੱਲ੍ਹ ਅਤੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਨਰਿੰਦਰ ਪਾਲ ਸਿੰਘ ਵੀ ਮੌਜੂਦ ਰਹੇ ਜਿਸ ਨਾਲ ਇਸ ਦੂਰਦਰਸ਼ੀ ਪਹਿਲ ਨੂੰ ਖੇਤਰੀ ਪੱਧਰ ‘ਤੇ ਮਜ਼ਬੂਤ ਸਮਰਥਨ ਮਿਲਿਆ।
ਇਸ ਮੌਕੇ ‘ਤੇ ਚੇਅਰਮੈਨ ਅਮਿਤ ਚਹਿਲ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਹ ਦੁਵੱਲੀ ਸਾਂਝ ਵਿਦਿਆਰਥੀਆਂ, ਖਿਡਾਰੀਆਂ ਅਤੇ ਅਕਾਦਮਿਕ ਖੋਜਾਰਥੀਆਂ ਲਈ ਵਾਧੂ ਮੌਕੇ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਗੱਤਕੇ ਨੂੰ ਸੁਚੱਜੀ ਮੁਕਾਬਲੇਬਾਜ਼ੀ ਦੀ ਖੇਡ ਅਤੇ ਅਕਾਦਮਿਕ ਖੇਤਰਾਂ ‘ਚ ਵਿਸਥਾਰ ਕਰਨ ਅਤੇ ਖੇਡ ਦੀ ਸਥਾਪਤੀ ਵੱਲ ਇੱਕ ਠੋਸ ਕਦਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਹਿਯੋਗ ਨਾਲ ਨੀਲਮ ਯੂਨੀਵਰਸਿਟੀ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਨਿਰਧਾਰਤ ਨਿਯਮਾਂ ਅਨੁਸਾਰ ਰਸਮੀ ਤੌਰ ‘ਤੇ ਜੁੜਨ ਵਾਲੀਆਂ ਚੋਣਵੀਆਂ ਉੱਚ ਸਿੱਖਿਆ ਸੰਸਥਾਵਾਂ ‘ਚ ਸ਼ੁਮਾਰ ਹੋ ਗਈ ਹੈ ਜਿਸ ਨਾਲ ਰਵਾਇਤੀ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਹਰਿਆਣਾ ਦੀ ਭੂਮਿਕਾ ਹੋਰ ਮਜ਼ਬੂਤ ਹੋਵੇਗੀ।
ਇਸ ਸਮਝੌਤੇ ਦੇ ਉਦੇਸ਼ ਸਪੱਸ਼ਟ ਕਰਦਿਆਂ ਗੱਤਕਾ ਪ੍ਰਮੋਟਰ ਐਡਵੋਕੇਟ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਐਮ.ਓ.ਯੂ. ਗੱਤਕੇ ਦੀ ਸਿਖਲਾਈ, ਮੁਕਾਬਲਿਆਂ ਅਤੇ ਅਕਾਦਮਿਕ ਅਧਿਐਨ ਨੂੰ ਵਿਦਿਅਕ ਸੰਸਥਾਵਾਂ ਵਿੱਚ ਸਥਾਪਿਤ ਕਰਨ ਦੀ ਇੱਕ ਰਣਨੀਤਕ ਪਹਿਲ ਹੈ। ਉਨ੍ਹਾਂ ਦੱਸਿਆ ਕਿ ਇਸ ਸਮਝੌਤੇ ਅਧੀਨ ਨੀਲਮ ਯੂਨੀਵਰਸਿਟੀ ਰਾਸ਼ਟਰੀ ਪੱਧਰ ਦੀਆਂ ਗੱਤਕਾ ਗਤੀਵਿਧੀਆਂ ਲਈ ਖੇਡ ਲਈ ਆਧੁਨਿਕ ਬੁਨਿਆਦੀ ਢਾਂਚਾ ਅਤੇ ਸਹਿਯੋਗ ਮੁਹੱਈਆ ਕਰੇਗੀ ਜਦਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਤਕਨੀਕੀ ਮਹਾਰਤ, ਪ੍ਰਮਾਣਿਤ ਕੋਚ ਅਤੇ ਤਕਨੀਕੀ ਆਫੀਸ਼ੀਅਲ ਉਪਲਬਧ ਕਰਵਾਏਗੀ। ਇਸ ਤੋਂ ਇਲਾਵਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਅਤੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਕਰਵਾਉਣ ਵਿੱਚ ਸਹਿਯੋਗ ਦੇਵੇਗੀ।
ਐਨ.ਜੀ.ਏ.ਆਈ. ਦੇ ਪ੍ਰਧਾਨ ਗਰੇਵਾਲ ਨੇ ਕਿਹਾ ਕਿ ਇਸ ਭਾਈਵਾਲੀ ਰਾਹੀਂ ਖੇਡ ਪ੍ਰਤਿਭਾ ਦੀ ਸੁਚੱਜੀ ਪਛਾਣ, ਤਕਨੀਕੀ ਆਫੀਸ਼ੀਅਲਾਂ ਦੀ ਸਮਰੱਥਾ ਵਧਾਉਣ ਸਮੇਤ ਅਕਾਦਮਿਕ ਅਤੇ ਖੇਡ ਮੁਕਾਬਲਿਆਂ ਰਾਹੀਂ ਗੱਤਕੇ ਦੇ ਵਿਸ਼ਾਲ ਪ੍ਰਚਾਰ-ਪਸਾਰ ਦੀ ਦੂਰਦਰਸ਼ੀ ਯੋਜਨਾ ਤਿਆਰ ਕੀਤੀ ਗਈ ਹੈ।
ਇਸੇ ਭਾਵਨਾ ਨੂੰ ਦੁਹਰਾਉਂਦਿਆਂ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਕਲਸਾਣੀ ਨੇ ਕਿਹਾ ਕਿ ਐਨ.ਆਈ.ਆਈ.ਐਲ.ਐਮ. ਯੂਨੀਵਰਸਿਟੀ ਨਾਲ ਇਹ ਇਤਿਹਾਸਕ ਸਾਂਝ ਗੱਤਕੇ ਦੀ ਜੰਗਜੂ ਪ੍ਰਦਰਸ਼ਨੀ ਅਤੇ ਆਧੁਨਿਕ ਖੇਡ, ਦੋਵਾਂ ਰੂਪਾਂ ਵਿੱਚ, ਵਧ ਰਹੀ ਮਾਨਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਚੇਰੀ ਵਿੱਦਿਅਕ ਸੰਸਥਾਵਾਂ ਰਵਾਇਤੀ ਖੇਡਾਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਮਹੱਤਤਾ ਵਧਾਉਣ ਲਈ ਬਿਹਤਰ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਹ ਐਮ.ਓ.ਯੂ. ਉਸੇ ਦਿਸ਼ਾ ‘ਚ ਇੱਕ ਫੈਸਲਾਕੁਨ ਕਦਮ ਹੈ।

Have something to say? Post your comment

 
 

ਪੰਜਾਬ

ਵੀਰ ਬਾਲ ਦਿਵਸ ਦਾ ਨਾਮ ਬਦਲਣ ਲਈ ਜਥੇਦਾਰ ਵਲੋ ਸੰਸਦ ਮੈਂਬਰਾਂ ਵਲ ਲਿਖੀ ਚਿਠੀ ਤੋ ਭਾਈ ਰਾਜੋਆਣਾ ਨਰਾਜ

ਕਿਸਾਨ ਵਿਰੋਧੀ ਕਾਨੂੰਨਾਂ ਤੋਂ ਬਾਅਦ, ਹੁਣ ਮੋਦੀ ਸਰਕਾਰ ਮਜ਼ਦੂਰ ਵਿਰੋਧੀ ਵੀਬੀ-ਜੀ ਰਾਮ ਜੀ ਬਿੱਲ ਲੈ ਕੇ ਆਈ ਹੈ: ਕੰਗ

ਗੈਂਗਸਟਰਾਂ ਦੀ ਮਦਦ ਲੈਣ ਵਾਲੇ ਅਕਾਲੀਆਂ ਨੂੰ ਪੰਜਾਬ ਨੇ ਨਕਾਰ ਦਿੱਤਾ - ਧਾਲੀਵਾਲ

ਨਾਮਧਾਰੀ ਸਿੱਖਾਂ ਵੱਲੋਂ ਬਾਬਾ ਹਰਨਾਮ ਸਿੰਘ ਖਾਲਸਾ ਦਾ ਸਮਰਥਨ

ਮੁੱਖ ਮੰਤਰੀ ਵੱਲੋਂ ਪਿੰਡਾਂ ਨੂੰ ਧੜੇਬੰਦੀ ਤੋਂ ਉਪਰ ਕੇ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ

ਕੇਂਦਰ ਸਰਕਾਰ ਨਵੇਂ ਨਿਯਮਾਂ ਰਾਹੀਂ ਮਨਰੇਗਾ ਨੂੰ ਕਮਜ਼ੋਰ ਕਰ ਰਹੀ ਹੈ, ਕਾਮਿਆਂ ਦੇ ਹੱਕਾਂ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਜਾਵੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ

ਜ਼ਿਲ੍ਹਾ ਪ੍ਰੀਸ਼ਦ ਦੇ 11 ਜ਼ੋਨਾਂ ਅਤੇ ਪੰਚਾਇਤ ਸੰਮਤੀ ਦੇ 86 ਜ਼ੋਨਾਂ ਦੇ ਨਤੀਜੇ ਐਲਾਨੇ

ਪੰਜਾਬ ਸਰਕਾਰ ਵੱਲੋਂ ਪੱਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾ ਦੇ ਲਾਭਪਾਤਰੀਆਂ ਲਈ 12.44 ਕਰੋੜ ਦੀ ਰਾਸ਼ੀ ਜਾਰੀ ਡਾ. ਬਲਜੀਤ ਕੌਰ

ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ