ਫ਼ਤਹਿਗੜ੍ਹ ਸਾਹਿਬ-“ਇੰਡੀਆਂ ਦੇ ਵਿਧਾਨ ਘਾੜਤਾ ਕਮੇਟੀ ਵਿਚ 2 ਸਿੱਖ ਨੁਮਾਇੰਦਿਆ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਲਏ ਗਏ ਸਨ । ਕਿਉਂਕਿ ਇੰਡੀਆਂ ਦੇ ਬਣਨ ਤੋ ਪਹਿਲੇ ਹਿੰਦੂਤਵ ਆਗੂਆ ਨੇ ਸਿੱਖ ਕੌਮ ਦੀ ਲੀਡਰਸਿਪ ਨਾਲ ਅਤੇ ਸਿੱਖਾਂ ਨਾਲ ਇਹ ਜਨਤਕ ਤੌਰ ਤੇ ਵਾਅਦਾ ਕੀਤਾ ਸੀ ਕਿ ਉਹ ਉੱਤਰੀ ਭਾਰਤ ਵਿਚ ਸਿੱਖਾਂ ਨੂੰ ਇਕ ਅਜਿਹਾ ਆਜਾਦ ਖਿੱਤਾ ਪ੍ਰਦਾਨ ਕਰਨਗੇ ਜਿਥੇ ਸਿੱਖ ਕੌਮ ਆਪਣੀ ਰਹੁਰੀਤੀਆ ਅਨੁਸਾਰ ਪੂਰਨ ਆਜਾਦੀ ਨਾਲ ਵਿਚਰ ਸਕੇਗੀ । ਪਰ ਹਿੰਦੂਤਵ ਆਗੂਆ ਵੱਲੋ ਆਪਣੇ ਕੀਤੇ ਗਏ ਬਚਨ ਤੋ ਹੀ ਮੁਨਕਰ ਨਹੀ ਹੋਇਆ ਗਿਆ ਬਲਕਿ ਸਿੱਖ ਕੌਮ ਨਾਲ ਧੋਖੇ ਫਰੇਬ ਕੀਤੇ । ਇਹੀ ਵਜਹ ਹੈ ਕਿ ਸਾਡੇ ਵਿਧਾਨ ਘਾੜਤਾ ਕਮੇਟੀ ਵਿਚ ਸਿੱਖ ਨੁਮਾਇੰਦਿਆ ਨੇ ਦਸਤਖਤ ਨਹੀ ਕੀਤੇ ਸਨ । ਜਿਸ ਵਿਧਾਨ ਉਤੇ ਸਾਡੇ ਨੁਮਾਇੰਦਿਆ ਨੇ ਹੀ ਦਸਤਖਤ ਨਹੀ ਕੀਤੇ ਅਤੇ ਜਿਸ ਨੂੰ ਉਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾ ਦੀ ਪੂਰਤੀ ਨਾ ਹੋਣ ਦੀ ਬਦੌਲਤ ਇਸ ਵਿਧਾਨ ਨੂੰ ਰੱਦ ਕਰ ਦਿੱਤਾ ਸੀ ਅਜਿਹੇ ਵਿਧਾਨ ਨੂੰ ਸਿੱਖ ਕੌਮ ਕਿਵੇ ਪ੍ਰਵਾਨ ਕਰ ਸਕਦੀ ਹੈ ? ਇਸ ਲਈ ਅਸੀ ਇੰਡੀਆ, ਭਾਰਤ, ਹਿੰਦੂਸਤਾਨ ਦੇ ਇਸ ਬਹੁਗਿਣਤੀ ਦੇ ਪੱਖ ਪੂਰਨ ਵਾਲੇ ਵਿਧਾਨ ਦੇ ਬਿਲਕੁਲ ਅਧੀਨ ਨਹੀ ਹਾਂ । ਸਿੱਖ ਕੌਮ ਪੂਰਨ ਰੂਪ ਵਿਚ ਆਜਾਦ ਹੈ । ਇਹ ਗੱਲ ਕਿਸੇ ਵੀ ਕਾਨੂੰਨ ਦੀ ਵਾਕਫੀਅਤ ਰੱਖਣ ਵਾਲੇ ਤੋ ਕੋਈ ਵੀ ਪੁੱਛ ਸਕਦਾ ਹੈ ਕਿ ਅਸੀ ਇੰਡੀਆ ਦੇ ਸਹਿਰੀ ਹਾਂ ਜਾਂ ਨਹੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਲਕ ਦੀ ਵੰਡ ਹੋਣ ਉਪਰੰਤ ਹਿੰਦੂਤਵ ਆਗੂਆਂ ਵੱਲੋ ਸਿੱਖ ਕੌਮ ਨਾਲ ਆਜਾਦ ਖਿੱਤੇ ਸੰਬੰਧੀ ਅਤੇ ਇਸ ਵਿਧਾਨ ਵਿਚ ਸਿੱਖ ਕੌਮ ਦੇ ਸਭ ਸਮਾਜਿਕ, ਧਾਰਮਿਕ, ਭੂਗੋਲਿਕ ਹੱਕਾਂ ਨੂੰ ਸੁਰੱਖਿਅਤ ਰੱਖਣ ਦੇ ਕੀਤੇ ਗਏ ਬਚਨਾਂ ਤੋ ਮੁਨਕਰ ਹੋਣ ਅਤੇ ਸਾਡੇ ਸਿੱਖ ਨੁਮਾਇੰਦਿਆ ਵੱਲੋ ਇਸ ਵਿਧਾਨ ਤੇ ਦਸਤਖਤ ਨਾ ਕਰਨ ਦੀ ਬਦੌਲਤ ਸਿੱਖ ਕੌਮ ਇਸ ਵਿਧਾਨ ਦੇ ਅਧੀਨ ਨਾ ਹੋਣ ਦੀ ਗੱਲ ਕਰਦੇ ਹੋਏ ਅਤੇ ਸਿੱਖ ਕੌਮ ਇੰਡੀਆ ਵਿਚ ਵਿਚਰਦੇ ਹੋਏ ਵੀ ਪੂਰਨ ਤੌਰ ਤੇ ਆਜਾਦ ਹੋਣ ਦਾ ਦਾਅਵਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕੌਮਾਂਤਰੀ ਰੀਪੇਰੀਅਨ ਕਾਨੂੰਨ ਅਨੁਸਾਰ ਜਿਸ ਸੂਬੇ ਵਿਚ ਦਰਿਆਵਾ ਦਾ ਪਾਣੀ ਵਹਿੰਦਾ ਹੈ, ਉਹ ਸੂਬਾ ਹੀ ਉਨ੍ਹਾਂ ਪਾਣੀਆ ਦੀ ਵਰਤੋ ਕਰਨ ਦਾ ਅਧਿਕਾਰਿਤ ਹੁੰਦਾ ਹੈ । ਕਿਉਂਕਿ ਤਿੱਬਤ ਤੇ ਹੋਰ ਚੜ੍ਹਦੇ ਵੱਲ ਤੋ ਜੋ ਵੀ ਪਾਣੀ ਬਿਆਸ, ਸਤਲੁਜ ਰਾਹੀ ਪੰਜਾਬ ਵਿਚ ਆਉਦਾ ਹੈ ਉਹ ਪੰਜਾਬ ਤੋ ਹੋ ਕੇ ਪਾਕਿਸਤਾਨ ਜਾਂਦਾ ਹੈ । ਇਸ ਲਈ ਇਨ੍ਹਾਂ ਪਾਣੀਆ ਉਤੇ ਹਰਿਆਣਾ, ਰਾਜਸਥਾਂਨ, ਦਿੱਲੀ ਦਾ ਕੋਈ ਹੱਕ ਨਹੀ ਇਸਦਾ ਹੱਕ ਤਾਂ ਸਭ ਤੋ ਜਿਆਦਾ ਪਾਕਿਸਤਾਨ ਦਾ ਹੈ । ਪੰਜਾਬ ਵਿਚ ਪਾਣੀਆ ਅਤੇ ਜਮੀਨਾਂ ਨਾਲ ਸੰਬੰਧਤ ਗਿਆਨਵਾਨ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਸਾਡੇ ਪਾਣੀਆ ਦੇ ਪ੍ਰਦੂਸਣ ਵੱਧਣ ਕਾਰਨ ਕੈਸਰ ਦੀ ਬਿਮਾਰੀ ਬਹੁਤ ਵੱਧ ਗਈ ਹੈ ਵਿਸੇਸ ਤੌਰ ਤੇ ਮਾਲਵੇ ਵਿਚ ਇਹ ਬਿਮਾਰੀ ਬਹੁਤ ਜਿਆਦਾ ਹੈ । ਇਥੇ ਇਹ ਵਰਣਨ ਕਰਨਾ ਤੇ ਜਾਣਕਾਰੀ ਦੇਣਾ ਜਰੂਰੀ ਹੈ ਕਿ ਜਦੋ ਤਿੱਬਤ ਤੋ ਪਾਣੀ ਆਉਦਾ ਹੈ ਉਸਦਾ ਉਥੇ ਉਪਰ ਹੁਕਮਰਾਨਾਂ ਨੇ ਵਾਟਰ ਇਨਰਿਚਮੈਟ ਪਲਾਟ ਲਗਾਇਆ ਹੋਇਆ ਹੈ । ਜਿਥੋ ਯੂਰੇਨੀਅਮ ਦੀ ਉਹ ਧਾਤ ਉਤਪੰਨ ਹੁੰਦੀ ਹੈ ਜਿਸ ਨਾਲ ਨਿਊਕਲੀਅਰ ਬੰਬ ਬਣਦੇ ਹਨ । ਫਿਰ ਨੀਚੇ ਆ ਕੇ ਨੰਗਲ ਵਿਖੇ ਜਿਥੇ ਫਰਟੀਲਾਈਜਰ ਫੈਕਟਰੀ ਹੈ ਉਥੇ ਹੈਵੀ ਵਾਟਰ ਪਲਾਟ ਲਗਾਇਆ ਹੋਇਆ ਹੈ । ਜਿਸ ਨਾਲ ਐਟਮਬੰਬ ਬਣਦਾ ਹੈ । ਇਨ੍ਹਾਂ ਦਰਿਆਵਾ ਦਾ ਪਾਣੀ ਜੋ ਮਾਲਵੇ ਤੇ ਹੋਰ ਇਲਾਕੇ ਵਿਚ ਆਉਦਾ ਹੈ, ਉਹ ਕੈਸਰ ਤੋ ਪੀੜ੍ਹਤ ਹਨ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਇਕੋ ਇਕ ਬੰਦਾ ਹੈ ਜੋ ਇਸ ਸਮੇ ਅਜਿਹੇ ਗੰਭੀਰ ਮੁੱਦਿਆ ਉਤੇ ਪੰਜਾਬੀਆਂ, ਸਿੱਖ ਕੌਮ ਤੇ ਇਨਸਾਨੀਅਤ ਦੀ ਨੁਮਾਇੰਦਗੀ ਕਰਦਾ ਹੈ । ਵੀਆਨਾ ਵਿਚ ਅੰਤਰਰਾਸਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ) ਦਾ ਦਫਤਰ ਹੈ ਜੋ ਸਮੁੱਚੇ ਸੰਸਾਰ ਵਿਚ ਨਿਊਕਲਰ ਜਾਂ ਐਟਮਬੰਬ ਬਣਾਉਣ ਵਾਲੇ ਮੁਲਕਾਂ ਦੀ ਜਾਂਚ ਕਰਦੀ ਹੈ । ਮੈਂ 2-3 ਵਾਰ ਉਨ੍ਹਾਂ ਨੂੰ ਤਿੱਬਤ ਤੇ ਹੋਰ ਉਪਰੋ ਆਉਣ ਵਾਲੇ ਬਿਆਸ, ਸਤਲੁਜ ਦੇ ਪਾਣੀਆ ਜਿਨ੍ਹਾਂ ਉਤੇ ਪਾਵਰ ਇਨਰਿਚਮੈਟ ਪਲਾਟ ਅਤੇ ਹੈਵੀ ਵਾਟਰ ਪਲਾਟ ਲੱਗੇ ਹੋਏ ਹਨ ਉਨ੍ਹਾਂ ਦੀ ਨਿਰੀਖਣ ਕਰਨ ਲਈ ਲਿਖਿਆ ਹੈ । ਪਰ ਕਿਉਂਕਿ ਅਸੀ ਸਟੇਟਲੈਸ ਕੌਮ ਹਾਂ ਅਤੇ ਸਾਡੇ ਇਨ੍ਹਾਂ ਪੱਤਰਾਂ ਉਤੇ ਕੋਈ ਗੌਰ ਨਹੀ ਕੀਤੀ ਗਈ । ਜੇਕਰ ਵੱਡੇ ਮੁਲਕ ਇਸ ਵਿਸੇ ਉਤੇ ਸੱਚ ਦੀ ਆਵਾਜ ਨੂੰ ਪਹਿਚਾਨਣ ਫਿਰ ਹੀ ਇਸ ਵਿਸੇ ਉਤੇ ਕੁਝ ਸਵਾਰਿਆ ਜਾ ਸਕਦਾ ਹੈ । ਅਸੀ ਗੰਭੀਰ ਸਥਿਤੀ ਵਿਚ ਹਾਂ ਜਦੋ ਅਮਰੀਕਾ ਨੇ ਬਰਤਾਨੀਆ ਤੋ ਆਜਾਦੀ ਲਈ ਉਨ੍ਹਾਂ ਦਾ ਨਾਅਰਾ ‘ਜੇ ਨੁਮਾਇੰਦਗੀ ਨਹੀ ਤਾਂ ਟੈਕਸ ਵੀ ਨਹੀ’ (No taxation without representation) ਜੇ ਸਾਡੇ ਤੋ ਟੈਕਸ ਲੈਣੇ ਹਨ ਤਾਂ ਪਾਰਲੀਮੈਟ ਵਿਚ ਸਾਡੀ ਬਣਦੀ ਨੁਮਾਇੰਦਗੀ ਵੀ ਹੋਵੇਗੀ । ਲੇਕਿਨ ਦੁੱਖ ਅਤੇ ਅਫਸੋਸ ਹੈ ਕਿ ਬੀਤੇ 14 ਸਾਲਾਂ ਤੋ ਸਾਡੀ ਸਿੱਖ ਪਾਰਲੀਮੈਟ ਦੀਆਂ ਚੋਣਾਂ ਹੀ ਨਹੀ ਕਰਵਾਈਆ ਗਈਆ । ਜੇ ਇਹ ਚੋਣਾਂ ਹੋਣਗੀਆ ਤਾਂ ਹੀ ਸਾਡੀ ਨੁਮਾਇੰਦਗੀ ਹੋ ਸਕੇਗੀ । ਅਜਿਹਾ ਭੰਬਲਭੂਸਾ ਹੁਕਮਰਾਨਾਂ ਵੱਲੋ ਜਾਣਬੁੱਝ ਕੇ ਪਾਇਆ ਗਿਆ ਹੈ । ਸਾਨੂੰ ਇਸ ਸਮੇ 2 ਵੱਡੇ ਡਰ ਹਨ ਇਕ ਹਾਈਡਰੋਲੋਜੀਕਲ ਵਾਰ ਦੂਸਰੀ ਐਟੋਮਿਕ ਵਾਰ ਇਹ ਦੋਵੇ ਸਾਨੂੰ ਤਬਾਹ ਕਰ ਸਕਦੇ ਹਨ । ਕਿਉਂਕਿ ਇੰਡੀਆ ਕਦੇ ਸਰਜੀਕਲ ਸਟ੍ਰਾਈਕ ਕਰ ਦਿੰਦਾ ਹੈ, ਕਦੇ ਬਾਲਾਕੋਟ ਅਤੇ ਹੁਣ ਆਪ੍ਰੇਸਨ ਸਿੰਧੂਰ ਕਰ ਦਿੱਤਾ । ਭਾਵੇ ਉਹ ਪਾਕਿਸਤਾਨ ਉਤੇ ਕੀਤਾ ਹੈ ਪਰ ਅਜਿਹੇ ਆਪ੍ਰੇਸ਼ਨਾਂ ਤੇ ਹਮਲਿਆ ਸਮੇ ਨਿਸ਼ਾਨਾਂ ਤਾਂ ਪੰਜਾਬੀ ਅਤੇ ਸਿੱਖ ਕੌਮ ਹੀ ਬਣਦੇ ਹਨ । ਅਜਿਹੇ ਮੁੱਦਿਆ ਉਤੇ ਅਸੀ ਗੱਲ ਕਿਥੇ ਕਰੀਏ । ਕਿਉਂਕਿ ਸਾਡੀ ਨਾ ਨੁਮਾਇੰਦਗੀ ਪਾਰਲੀਮੈਟ ਵਿਚ ਹੈ ਅਤੇ ਨਾ ਹੀ 14 ਸਾਲਾਂ ਤੋ ਐਸ.ਜੀ.ਪੀ.ਸੀ ਚੋਣਾਂ ਨਾ ਕਰਵਾਕੇ ਸਾਡੀ ਸਿੱਖ ਪਾਰਲੀਮੈਟ ਵਿਚ ਨੁਮਾਇੰਦਗੀ ਕਾਇਮ ਕੀਤੀ ਗਈ । ਜੇਕਰ ਹੁਣ ਉਪਰੋਕਤ ਗੰਭੀਰ ਮੁੱਦਿਆ ਨੂੰ ਸਮਝਦੇ ਹੋਏ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਆਉਣ ਵਾਲੇ ਸਮੇ ਵਿਚ ਆਪਣੀ ਵੋਟ ਤਾਕਤ ਦੀ ਸਹੀ ਵਰਤੋ ਕਰਕੇ ਸਾਨੂੰ ਪਾਰਲੀਮੈਟ, ਅਸੈਬਲੀ ਅਤੇ ਐਸ.ਜੀ.ਪੀ.ਸੀ ਵਿਚ ਨੁਮਾਇੰਦਗੀ ਦੇਣ ਦੇ ਫਰਜ ਅਦਾ ਕਰੇਗੀ, ਫਿਰ ਹੀ ਅਸੀ ਉਪਰੋਕਤ ਸਭ ਸੰਜ਼ੀਦਾ ਮਸਲਿਆ ਨੂੰ ਹੱਲ ਕਰਨ ਦੇ ਸਮਰੱਥ ਹੋਵਾਂਗੇ ਅਤੇ ਆਪਣੇ ਸਭ ਵਿਧਾਨਿਕ, ਸਮਾਜਿਕ, ਭੂਗੋਲਿਕ, ਧਾਰਮਿਕ ਹੱਕਾਂ ਦੀ ਆਜਾਦੀ ਨਾਲ ਆਨੰਦ ਮਾਣਦੇ ਹੋਏ ਇਕ ਆਜਾਦ ਮੁਲਕ ਵਿਚ ਵਿਚਰ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਆਉਣ ਵਾਲੀਆ ਕਿਸੇ ਤਰ੍ਹਾਂ ਦੀਆਂ ਚੋਣਾਂ ਵਿਚ ਪੰਜਾਬ ਨਿਵਾਸੀ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਹਰ ਤਰਫੋ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਦਾਸ ਨੂੰ ਦ੍ਰਿੜਤਾ ਨਾਲ ਸਹਿਯੋਗ ਕਰਨਗੇ ।