BREAKING NEWS

ਨੈਸ਼ਨਲ

ਢਾਡੀ ਬੀਬੀ ਦਲੇਰ ਕੌਰ ਨਾਲ ਕੀਤਾ ਗਿਆ ਦੁਰਵਿਵਹਾਰ ਨਿੰਦਾਜਨਕ : ਬੀਬੀ ਰਣਜੀਤ ਕੌਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | December 25, 2025 07:29 PM

ਨਵੀਂ ਦਿੱਲੀ - ਢਾਡੀਆਂ ਦੀ ਵਿਰਾਸਤ ਦਾ ਬੁੱਟਾ ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਜੀ ਨੇ ਅਪਣੇ ਹੱਥੀਂ ਲਾਇਆ ਹੈ ਅਤੇ ਢਾਡੀਆਂ ਨੂੰ ਗੁਰੂ ਘਰ ਵਿੱਚ ਨਿਵਾਜਿਆ ਹੈ । ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਨੇ ਕਿਹਾ ਕਿ ਢਾਡੀ ਕੌਮੀ ਇਤਿਹਾਸ ਅਤੇ ਜਜ਼ਬਾਤਾਂ ਨੂੰ ਬੀਰ ਰਸ ਦੇ ਨਾਲ ਪ੍ਰਸੰਗਾ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਦੇ ਹਨ । ਪੰਥ ਕੌਮ ਦੇ ਢਾਡੀਆਂ ਪ੍ਰਚਾਰਕਾਂ ਤੋ ਇਹ ਹੀ ਸੁਣਦਾ ਆ ਰਿਹਾ ਹੈ ਕਿ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਸਰਸਾ ਨਦੀ ਦੇ ਕੰਢੇ ਸ਼ਹੀਦ ਹੋ ਗਏ ਸਨ ਅਤੇ ਕਲਗ਼ੀਧਰ ਦਸਮੇਸ ਪਿਤਾ ਜੀ ਨੇ ਚਮਕੌਰ ਦੀ ਕੱਚੀ ਗੜੀ ਵਿੱਚ ਕਲਗੀ ਭਾਈ ਸੰਗਤ ਸਿੰਘ ਜੀ ਨੂੰ ਹੀ ਦਿੱਤੀ ਹੈ । ਵਿਦਵਾਨਾਂ ਦਾ ਲਿਖਿਆ ਇਤਹਾਸ ਹੀ, ਬੀਬੀ ਦਲੇਰ ਕੌਰ ਜੀ ਜਾਂ ਬਾਕੀ ਢਾਡੀਆਂ ਨੁੰ ਪਰਾਪਰਤ ਹੋਇਆ ਊਹਨਾ ਨੇ ਅੱਗੇ ਸੰਗਤਾਂ ਨੂੰ ਸਨਾਊਣਾ ਸ਼ੁਰੂ ਕਰ ਦਿੱਤਾ । ਕੌਮ ਵਿੱਚ ਪਹਿਲਾਂ ਹੀ ਬਹੁਤ ਵਿਵਾਦ ਹਨ ਸਾਨੂੰ ਹੋਰ ਵਿਵਾਦ ਖੜੇ ਕਰਨ ਤੋਂ ਬਚਣਾ ਚਾਹੀਦਾ ਹੈ । ਬੀਬੀ ਦਲੇਰ ਕੌਰ ਦਾ ਇਸ ਕਿਸਮ ਦੇ ਮਸਲਿਆਂ ਨੂੰ ਲੈ ਕੇ ਅਪਮਾਨ ਕਰਨਾ ਬਿੱਲਕੁੱਲ ਗਲਤ ਹੈ । ਮਸਾਂ ਤਾਂ ਲੜਕੀਆਂ ਢਾਡੀ ਖੇਤਰ ਵਿੱਚ ਆਉਣ ਲੱਗੀਆਂ ਹਨ ਜੇ ਅਸੀਂ ਊਹਨਾ ਦਾ ਇਸ ਤਰਾ ਅਪਮਾਨ ਕਰਨ ਲੱਗ ਪਏ ਫਿਰ ਕੱਲ ਨੂੰ ਕਿਹੜੀ ਲੜਕੀ ਢਾਡੀ ਖੇਤਰ ਵਿੱਚ ਆਏਗੀ । ਇਸ ਲਈ ਪੰਥ ਵਿਚ ਵਿਵਾਦ ਖੜੇ ਕਰਣ ਵਾਲਿਆਂ ਨੂੰ ਬੇਨਤੀ ਹੈ ਕਿ ਕੌਈ ਵੀਂ ਮਸਲਾ ਹੋਏ ਓਸ ਨੂੰ ਮਿਲ਼ ਬੈਠ ਕੇ ਵਿਚਾਰ ਚਰਚਾ ਕਰਣ ਰਾਹੀਂ ਨਿਬੇੜ ਲੈਣਾ ਚਾਹੀਦਾ ਹੈ ਜੇ ਕਰ ਵਿਚਾਰਾਂ ਰਾਹੀਂ ਨਾ ਨਿਬੜ ਸਕੇ ਫਿਰ ਅਕਾਲ ਤਖਤ ਸਾਹਿਬ ਅੱਗੇ ਮਸਲੇ ਨੂੰ ਪੇਸ਼ ਕਰਨਾ ਚਾਹੀਦਾ ਹੈ ।

Have something to say? Post your comment

 
 
 

ਨੈਸ਼ਨਲ

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਗੁਰਦੁਆਰਾ ਕਮੇਟੀ ਨੇ ਸਜਾਇਆ ਵਿਸ਼ਾਲ ਨਗਰ ਕੀਰਤਨ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੁਸਤਿਕਾ ਦਾ ਵਿਮੋਚਨ

ਸ਼ਹੀਦੀ ਦਿਹਾੜੇ ਕੌਮ ਲਈ ਪ੍ਰੇਰਨਾ ਸ੍ਰੋਤ, ਸੰਗਤਾਂ ਜਸ਼ਨਾਂ ਤੋਂ ਗੁਰੇਜ ਕਰਨ - ਅਤਲਾ

ਜਤਿੰਦਰ ਸਿੰਘ ਸੋਨੂੰ ਵੱਲੋਂ 95ਵੀਂ ਵਾਰ ਕੀਤੇ ਖੂਨ ਦਾਨ ਨੂੰ ਕੀਤਾ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ

ਭਾਜਪਾ ਦੇ ਕਾਰਜਕਾਰੀ ਕੌਮੀ ਪ੍ਰਧਾਨ ਨਿਤਿਨ ਨਵੀਨ ਤਖ਼ਤ ਪਟਨਾ ਸਾਹਿਬ ਵਿਖੇ ਹੋਏ ਨਤਮਸਤਕ

ਭਾਜਪਾ ਸ਼ਾਸਨ ਅਧੀਨ ਚੋਣ ਹੇਰਾਫੇਰੀ ਅਤੇ ਸੰਸਥਾਗਤ ਕਬਜ਼ੇ ਦਾ ਰਾਹੁਲ ਗਾਂਧੀ ਨੇ ਕੀਤਾ ਪਰਦਾਫਾਸ਼

ਦਿੱਲੀ ਕਮੇਟੀ ਵਲੋਂ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ

ਤਖ਼ਤ ਪਟਨਾ ਸਾਹਿਬ ਕਮੇਟੀ ਵੱਲੋਂ ਦਸਮ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਤਿਆਰੀਆਂ ਮੁਕੰਮਲ

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਾਈਕਵਾਡੋਂ ਖੇਡਾਂ

ਸੁਖਬੀਰ ਬਾਦਲ ਜਾਂ ਮੈਂ ਕਦੇ ਵੀ ’ਵੀਰ ਬਾਲ ਦਿਵਸ’ ਨਾਮ ਰੱਖੇ ਜਾਣ ਦੀ ਸਿਫਾਰਸ਼ ਨਹੀਂ ਕੀਤੀ: ਮਨਜੀਤ ਸਿੰਘ ਜੀ.ਕੇ