BREAKING NEWS

ਪੰਜਾਬ

ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਪਿੰਡ ਝੰਝੇੜੀ ਵਿਖੇ ਸਾਹਿਬਜਾਦਿਆਂ ਦੀ ਯਾਦ ਵਿੱਚ ਲਗਾਇਆ ਲੰਗਰ

ਕੌਮੀ ਮਾਰਗ ਬਿਊਰੋ | December 25, 2025 07:35 PM


ਐਸ.ਏ.ਐਸ. ਨਗਰ - ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਸੀ.ਪੀ.ਏ.) ਵੱਲੋਂ ਮਾਤਾ ਗੁਜਰੀ ਜੀ, ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਵਿੱਚ ਸਜਾਏ ਜਾਣ ਵਾਲੇ ਸਫ਼ਰ-ਏ-ਸ਼ਹਾਦਤ ਸਮਾਗਮ ਮੌਕੇ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਲਈ ਲਾਂਡਰਾ-ਫਤਿਹਗੜ੍ਹ ਸਾਹਿਬ ਰੋਡ ਤੇ ਸਥਿਤ ਪਿੰਡ ਝੰਝੇੜੀ ਵਿਖੇ ਲੰਗਰ ਲਗਾਇਆ ਗਿਆ। ਇਸ ਮੌਕੇ ਸੰਗਤ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਚੇਅਰਮੈਨ ਜੇ.ਪੀ. ਗਰਚਾ, ਪ੍ਰਧਾਨ ਸਰੋਜ ਚੌਹਾਨ, ਜਨਰਲ ਸਕੱਤਰ ਸੁਨੀਲ ਭੱਟ, ਗੁਰਚਰਨ ਸਿੰਘ (ਬਿੱਲਾ) ਸਾਬਕਾ ਪ੍ਰਧਾਨ ਸੀ.ਪੀ.ਏ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਤੁੱਟ ਲੰਗਰ ਦੀ ਸੇਵਾ ਨਿਭਾਈ ਗਈ। ਸਵੇਰ ਵੇਲੇ ਅਰਦਾਸ ਕਰਨ ਉਪਰੰਤ ਚਾਹ, ਪਾਣੀ ਅਤੇ ਪਰਸ਼ਾਦੇ ਦਾ ਅਤੁੱਟ ਲੰਗਰ ਪ੍ਰੇਮ ਅਤੇ ਸ਼ਰਦਾ ਨਾਲ ਵਰਤਾਇਆ ਗਿਆ।
ਇਸ ਦੌਰਾਨ ਐਸੋਸੀਏਸ਼ਨ ਮੈਂਬਰਾਂ ਨੇ ਕਿਹਾ ਕਿ ਇਸ ਪ੍ਰਕਾਰ ਦੀ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਨਾਲ ਸਾਰਿਆਂ ਵਿੱਚ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤੀ ਮਿਲਦੀ ਹੈ। ਸੀ.ਪੀ.ਏ. ਭਵਿੱਖ ਵਿੱਚ ਵੀ ਲਗਾਤਾਰ ਸਮਾਜਿਕ ਅਤੇ ਧਾਰਮਿਕ ਉਪਰਾਲੇ ਕਰਦੀ ਰਹੇਗੀ, ਤਾਂ ਜੋ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਿਆ ਜਾ ਸਕੇ। ਇਸ ਮੌਕੇ ਐਸੋਸੀਏਸ਼ਨ ਦੇ ਸਮੂੰਹ ਮੈਂਬਰ ਮੌਜੂਦ ਰਹੇ।

Have something to say? Post your comment

 
 
 

ਪੰਜਾਬ

ਅਕਾਲੀ ਦਲ ਤੇ ਉਸਦੀ ਲੀਡਰਸ਼ਿਪ ਨੂੰ 2019 ਤੱਕ "ਬਾਲ ਦਿਵਸ" ਨਾਮ ਸਹੀ ਲੱਗਦਾ ਸੀ, ਪਰ ਗਠਜੋੜ ਟੁੱਟਣ ਤੋਂ ਬਾਅਦ ਗਲਤ ਜਾਪਣ -ਬੱਲੀਏਵਾਲ

ਸ਼ਹੀਦੀ ਜੋੜ ਮੇਲੇ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਅਸ਼ਵਨੀ ਸ਼ਰਮਾ ਸ਼੍ਰੀ ਫਤਿਹਗੜ੍ਹ ਸਾਹਿਬ ਹੋਏ ਨਤਮਸਤਕ

76 ਲੱਖ ਰੁਪਏ ਦੀ ਵੱਜੀ ਠੱਗੀ ਸਾਬਕਾ ਆਈਏਐਸ ਅਧਿਕਾਰੀ ਨਾਲ ਨੇ ਸੁਣਾਈ ਆਪ ਬੀਤੀ

ਪੰਜਾਬ ਪੁਲਿਸ ਸੰਗਤਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਸੇਵਾ ਵਜੋਂ ਡਿਊਟੀ ਨਿਭਾ ਰਹੀ ਹੈ: ਡੀਜੀਪੀ ਪੰਜਾਬ

ਪੰਜਾਬ ਪੁਲਿਸ ਸੰਗਤਾਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਸੇਵਾ ਵਜੋਂ ਡਿਊਟੀ ਨਿਭਾ ਰਹੀ ਹੈ: ਡੀਜੀਪੀ ਪੰਜਾਬ

328 ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਵਿੱਚ ਐਸ.ਜੀ.ਪੀ.ਸੀ. ਨੂੰ ਐਸ.ਆਈ.ਟੀ. ਦਾ ਸਹਿਯੋਗ ਕਰਨਾ ਚਾਹੀਦਾ ਹੈ-ਪੰਨੂ

ਪੰਜਾਬ ਦੇ ਖੇਡ ਸਾਮਾਨ ਉਦਯੋਗ ਲਈ ਵੱਡਾ ਹੁੰਸਲਾ; ਜਲੰਧਰ ਵਿੱਚ ਟੈਕਨੋਲੋਜੀ ਐਕਸਟੈਂਸ਼ਨ ਸੈਂਟਰ ਮਨਜ਼ੂਰ

ਸਾਲ 2022 ਤੋਂ ਹੁਣ ਤੱਕ ਪੰਜਾਬ ਵਿੱਚ 1.50 ਲੱਖ ਕਰੋੜ ਰੁਪਏ ਦਾ ਹੋਇਆ ਅਹਿਮ ਨਿਵੇਸ਼

ਪੰਜਾਬ ਦੇ ਸਾਰੇ ਪਰਿਵਾਰ 10 ਲੱਖ ਰੁਪਏ ਦਾ ਮੁਫਤ ਨਕਦ ਰਹਿਤ ਇਲਾਜ ਕਰਵਾਉਣ ਦੇ ਹੱਕਦਾਰ ਹੋਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਕਾਂਗਰਸ ਦੇ ਕਈ ਨੇਤਾ ਭਾਜਪਾ ਵਿੱਚ ਸ਼ਾਮਲ, ਪੰਜਾਬ ਵਿੱਚ ਪਾਰਟੀ ਨੂੰ ਮਿਲੀ ਮਜ਼ਬੂਤੀ