BREAKING NEWS
ਪੰਜਾਬ ਨੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਸਿਖਰਲਾ ਸਥਾਨ ਰੱਖਿਆ ਬਰਕਰਾਰ: ਹਰਜੋਤ ਸਿੰਘ ਬੈਂਸਸਾਲ 2025 ਵਿੱਚ ਡਰੋਨ ਅਧਾਰਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਵੱਡੀ ਸਫ਼ਲਤਾ ਮਿਲੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨਕੇਂਦਰ ਦੀ ਨਵੀਂ ਵੀਬੀ-ਜੀ ਰਾਮ ਜੀ ਸਕੀਮ ਮਨਰੇਗਾ ਮਜ਼ਦੂਰਾਂ ਅਤੇ ਸੰਘੀ ਢਾਂਚੇ 'ਤੇ ਸਿੱਧਾ ਹਮਲਾ: ਤਰੁਣਪ੍ਰੀਤ ਸਿੰਘ ਸੌਂਦਜੇਲ੍ਹ ਵਿਭਾਗ ਪੰਜਾਬ ‘ਚ ਸੁਧਾਰ, ਨਵੀਨਤਾ ਅਤੇ ਕੈਦੀ ਸਸ਼ਕਤੀਕਰਨ ਦੇ ਨਾਂ ਰਿਹਾ ਸਾਲ 2025: ਲਾਲਜੀਤ ਸਿੰਘ ਭੁੱਲਰਉਦਯੋਗ ਤੇ ਵਣਜ ਮੰਤਰੀ ਵੱਲੋਂ ਐਮ.ਐਸ.ਐਮ.ਈਜ਼. ਨਾਲ ਮੁਲਾਕਾਤ; ਕੰਪਨੀਆਂ ਵੱਲੋਂ ਪੰਜਾਬ ਵਿੱਚ ਨਿਵੇਸ਼ ਅਤੇ ਵਿਸਥਾਰਤ ਯੋਜਨਾਵਾਂ ਦਾ ਐਲਾਨਵੀਰ ਬਾਲ ਦਿਵਸ ਨਾਲੋਂ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਵਸ ਛੋਟੇ ਸਾਹਿਬਜ਼ਾਦਿਆਂ ਨੂੰ ਸੱਚੀ ਸ਼ਰਧਾਂਜਲੀ: ਅਮਨ ਅਰੋੜਾ

ਸੰਸਾਰ

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਖਿਡੌਣਾ ਮੁਹਿੰਮ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਕਲੱਬ 16 ਨਿਊਟਨ ਦੀ ਟੀਮ ਦਾ ਸਨਮਾਨ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 25, 2025 07:39 PM

ਸਰੀ, -ਸਮਾਜ ਸੇਵਾ ਅਤੇ ਮਨੁੱਖੀ ਸਰੋਕਾਰਾਂ ਪ੍ਰਤੀ ਅਟੱਲ ਵਚਨਬੱਧਤਾ ਦੀ ਮਿਸਾਲ ਕਾਇਮ ਕਰਦਿਆਂ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਲੱਬ 16 ਨਿਊਟਨ ਦੇ ਮੈਨੇਜਰ ਅੰਕਿਤ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਛੋਟੇ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਚੱਲ ਰਹੀ ਟੁਆਏ ਡਰਾਈਵ ਲਈ ਉਨ੍ਹਾਂ ਵੱਲੋਂ ਦਿੱਤੇ ਗਏ ਨਿਸ਼ਕਾਮ ਅਤੇ ਸਰਾਹਣਯੋਗ ਯੋਗਦਾਨ ਦੇ ਸਨਮਾਨ ਵਜੋਂ ਭੇਟ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਕਲੱਬ 16 ਨਿਊਟਨ ਵੱਲੋਂ 10 ਦਸੰਬਰ ਤੋਂ 22 ਦਸੰਬਰ ਤੱਕ ਆਪਣੀ ਅਲੱਗ ਟੁਆਏ ਡਰਾਈਵ ਚਲਾਈ ਗਈ, ਜਿਸ ਦੌਰਾਨ ਇਕੱਠੇ ਕੀਤੇ ਗਏ ਬੇਸ਼ੁਮਾਰ ਖਿਡੌਣੇ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਨੂੰ ਸੌਂਪੇ ਗਏ। ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਹ ਸਾਰੇ ਖਿਡੌਣੇ ਨਵੇਂ ਸਾਲ ਵਿੱਚ ਬੀਸੀ ਚਿਲਡਰਨਜ਼ ਹਸਪਤਾਲ ਨੂੰ ਦਾਨ ਕੀਤੇ ਜਾਣਗੇ, ਤਾਂ ਜੋ ਬਿਮਾਰੀ ਨਾਲ ਜੂਝ ਰਹੇ ਨਿੱਕੇ-ਨਿੱਕੇ ਬੱਚਿਆਂ ਦੇ ਮਨਾਂ ਵਿੱਚ ਆਸ, ਹੌਂਸਲਾ ਅਤੇ ਰੌਸ਼ਨੀ ਦੀ ਕਿਰਨ ਭਰੀ ਜਾ ਸਕੇ।

ਇਸ ਸਨਮਾਨ ਸਮਾਗਮ ਦੌਰਾਨ ਜਸਵਿੰਦਰ ਸਿੰਘ ਦਿਲਾਵਰੀ, ਹਰਪ੍ਰੀਤ ਸਿੰਘ ਮਨਕਟਲਾ, ਬਲਜੀਤ ਸਿੰਘ ਰਾਏ, ਗੁਲਾਬ ਅਰੋੜਾ ਅਤੇ ਸੁਰਿੰਦਰ ਸਿੰਘ ਜੱਬਲ (ਸਾਬਕਾ ਪ੍ਰਧਾਨ, ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ) ਦੀ ਹਾਜ਼ਰੀ ਨੇ ਸਮਾਗਮ ਨੂੰ ਹੋਰ ਵੀ ਮਹੱਤਵਪੂਰਨ ਬਣਾਇਆ। ਬੁਲਾਰਿਆਂ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੀਤੀ ਜਾ ਰਹੀ ਇਹ ਸੇਵਾ ਸਿਰਫ਼ ਦਾਨ ਨਹੀਂ, ਸਗੋਂ ਮਨੁੱਖਤਾ, ਦਰਦ ਅਤੇ ਸਾਂਝੇਪਣ ਦਾ ਜੀਵੰਤ ਪ੍ਰਗਟਾਵਾ ਹੈ।

ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਟੁਆਏ ਡਰਾਈਵ 30 ਦਸੰਬਰ 2025 ਤੱਕ ਜਾਰੀ ਰਹੇਗੀ। ਅਖੀਰ ’ਚ ਸਮੂਹ ਸਮਾਜ ਨੂੰ ਦਿਲੀ ਅਪੀਲ ਕੀਤੀ ਗਈ ਕਿ ਵੱਧ ਚੜ੍ਹ ਕੇ ਇਸ ਪਵਿੱਤਰ ਉਪਰਾਲੇ ਨਾਲ ਜੁੜਿਆ ਜਾਵੇ ਤਾਂ ਜੋ ਹਰ ਖਿਡੌਣਾ ਕਿਸੇ ਨਿੱਕੇ ਚਿਹਰੇ ’ਤੇ ਮੁਸਕਰਾਹਟ ਅਤੇ ਦਿਲ ਵਿੱਚ ਨਵਾਂ ਹੌਂਸਲਾ ਭਰ ਸਕੇ।

Have something to say? Post your comment

 
 
 

ਸੰਸਾਰ

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਖਪ੍ਰੀਤ ਬੱਡੋਂ ਦੀ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ

ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ

ਸਰੀ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ’ਤੇ ਸਿੱਖ ਨਜ਼ਰੀਏ ਤੋਂ ਇਤਿਹਾਸਕ ਸੰਵਾਦ

ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਵੱਲੋਂ ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਦੇ ਚਾਰ ਭਾਗ ਲੋਕ ਅਰਪਣ

ਸਰੀ ਵਿੱਚ ‘ਗੁਰੂ ਕਾ ਬੇਟਾ ਦਿਵਸ’ ਸ਼ਰਧਾ ਅਤੇ ਚੇਤਨਾ ਨਾਲ ਮਨਾਇਆ ਗਿਆ

ਗੱਤਕੇ ‘ਚ ਨਵੇਂ ਮਾਪਦੰਡ ਨਿਰਧਾਰਤ ; ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਰਟੀਫਿਕੇਸ਼ਨ ਰਾਹੀਂ ਰੈਫ਼ਰੀਸ਼ਿੱਪ ਦਾ ਮਿਆਰ ਵਧਾਇਆ

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ