ਸੰਸਾਰ

ਸਰੀ ਵਿੱਚ ਗ਼ਜ਼ਲ ਮੰਚ ਵੱਲੋਂ ‘ਕਾਵਸ਼ਾਰ’ ਕਵਿਤਾ ਸਮਾਗਮ 21 ਦਸੰਬਰ ਨੂੰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | December 17, 2025 07:19 PM

ਸਰੀ-ਗ਼ਜ਼ਲ ਮੰਚ ਸਰੀ ਵੱਲੋਂ 21 ਦਸੰਬਰ 2025 (ਐਤਵਾਰ) ਨੂੰ ਦੁਪਹਿਰ 1.30 ਵਜੇ ਫ਼ਲੀਟਵੁਡ ਕਮਿਊਨਿਟੀ ਸੈਂਟਰ (15996 84 ਐਵੇਨਿਊ, ਸਰੀ) ਵਿੱਚ ਦੂਜਾ ਕਵਿਤਾ ਸਮਾਗਮ ‘ਕਾਵਸ਼ਾਰ’ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਅਤੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਹੈ ਕਿ ਇਸ ਵਾਰੀ ਦਾ ‘ਕਾਵਸ਼ਾਰ’ ਪ੍ਰੋਗਰਾਮ ਗ਼ਜ਼ਲ ਮੰਚ ਸਰੀ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ, ਕਿਉਂਕਿ ਨੌਜਵਾਨ ਕਵੀਆਂ ਵੱਲੋਂ ਇਸ ਵਾਸਤੇ ਬੇਹੱਦ ਉਤਸ਼ਾਹ ਦਿਖਾਇਆ ਜਾ ਰਿਹਾ ਹੈ।


ਇਸ ਕਾਵਿ ਸਮਾਗਮ ਵਿੱਚ ਜਸਪਾਲ ਮਠਾਰੂ, ਰੂਬੀ ਔਲਖ, ਡਾ. ਦਵਿੰਦਰ ਕੌਰ, ਜਸਬੀਰ ਮਾਨ, ਸੁਖਪ੍ਰੀਤ ਬੱਡੋਂ, ਅਮਰਜੀਤ ਸ਼ਾਂਤ, ਅਯੁਸ਼ ਅਰੋੜਾ, ਸ਼ਾਨ ਗਿੱਲ, ਦਲਜੀਤ ਖੋਸਲਾ, ਸ਼ਿਵਾਲਿਕਾ, ਸੋਨਲ ਕੌਰ, ਪਰਮਿੰਦਰ ਸਵੈਚ, ਪ੍ਰੇਮਦੀਪ, ਹਰਪ੍ਰੀਤ ਐਸ. ਧਾਲੀਵਾਲ, ਗੁਰਸਾਹਿਬ ਸਿੰਘ, ਸੰਦੀਪ ਐਸ. ਗਿੱਲ, ਗੁਰਜੀਵਨ ਸਿੰਘ, ਜਸਵੰਤ ਕੇ. ਰਾਣਾ, ਹਰਮਨਪ੍ਰੀਤ ਸਿੰਘ, ਮੀਨੂ ਬਾਵਾ, ਪ੍ਰੀਤ ਬੈਂਸ, ਮਹਿੰਦਰਪਾਲ ਪਾਲ, ਨਰਿੰਦਰ ਬਾਹੀਆ, ਮਨਜਿੰਦਰ ਐਸ. ਘੁਮਾਣ, ਡਾ. ਦਿਲਬਾਗ ਰਾਣਾ, ਸ਼ੁੱਭਪ੍ਰੀਤ ਸਿੰਘ, ਕੁਲਵਿੰਦਰ ਕੌਰ, ਸਾਧਿਕ ਪ੍ਰੀਤ ਸਿੰਘ, ਅਭਿਸ਼ੇਕ, ਬਲਤੇਜ ਬਰਾੜ, ਨਵਦੀਪ ਬਰਾੜ ਅਤੇ ਜੈਦੀਪ ਸਿੰਘ ਸ਼ਿਰਕਤ ਕਰਨਗੇ।

ਪ੍ਰੋਗਰਾਮ ਦੌਰਾਨ ਪ੍ਰਸਿੱਧ ਸ਼ਾਇਰ ਇੰਦਰਜੀਤ ਧਾਮੀ ਨੂੰ ‘ਲਾਈਫ਼ ਟਾਈਮ ਅਚੀਵਮੈਂਟ ਅਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਗ਼ਜ਼ਲ ਮੰਚ ਸਰੀ ਵੱਲੋਂ ਸਾਰੇ ਸਾਹਿਤ–ਪ੍ਰੇਮੀਆਂ ਨੂੰ ਇਸ ਸਾਹਿਤਕ ਮਹਿਫ਼ਲ ਵਿੱਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ।

Have something to say? Post your comment

 
 
 

ਸੰਸਾਰ

ਕੈਨੇਡੀਅਨ ਰਾਮਗੜ੍ਹੀਆ ਸੋਸਾਇਟੀ ਨੇ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ

ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਸੁਖਪ੍ਰੀਤ ਬੱਡੋਂ ਦੀ ਪੁਸਤਕ ‘ਯਾਰ ਰਬਾਬੀ’ ਲੋਕ ਅਰਪਣ

ਸਰੀ ਵਿਚ ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ’ਤੇ ਸਿੱਖ ਨਜ਼ਰੀਏ ਤੋਂ ਇਤਿਹਾਸਕ ਸੰਵਾਦ

ਪੰਜਾਬੀ ਸਾਹਿਤ ਸਭਾ ਮੁਢਲੀ ਐਬਸਫੋਰਡ ਵੱਲੋਂ ਪ੍ਰੋ. ਕਿਸ਼ਨ ਸਿੰਘ ਰਚਨਾਵਲੀ ਦੇ ਚਾਰ ਭਾਗ ਲੋਕ ਅਰਪਣ

ਸਰੀ ਵਿੱਚ ‘ਗੁਰੂ ਕਾ ਬੇਟਾ ਦਿਵਸ’ ਸ਼ਰਧਾ ਅਤੇ ਚੇਤਨਾ ਨਾਲ ਮਨਾਇਆ ਗਿਆ

ਗੱਤਕੇ ‘ਚ ਨਵੇਂ ਮਾਪਦੰਡ ਨਿਰਧਾਰਤ ; ਨੈਸ਼ਨਲ ਗੱਤਕਾ ਐਸੋਸੀਏਸ਼ਨ ਨੇ ਸਰਟੀਫਿਕੇਸ਼ਨ ਰਾਹੀਂ ਰੈਫ਼ਰੀਸ਼ਿੱਪ ਦਾ ਮਿਆਰ ਵਧਾਇਆ

ਪ੍ਰਸਿੱਧ ਕਹਾਣੀਕਾਰ ਭਗਵੰਤ ਰਸੂਲਪੁਰੀ ਦਾ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਲੇਖਕ ਮਿੱਤਰਾਂ ਵੱਲੋਂ ਸਵਾਗਤ

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਸ਼ਰਧਾਪੂਰਵਕ ਮਨਾਇਆ ਗਿਆ

ਸਰੀ ਵਿੱਚ 100 ਤੋਂ ਵੱਧ ਫਰੋਤੀ ਮੰਗਣ ਦੀਆਂ ਰਿਪੋਰਟਾਂ ਜਦ ਕਿ ਵੈਨਕੂਵਰ ਵਿੱਚ ਜ਼ੀਰੋ-ਐਮਐਲਏ ਮਨਦੀਪ ਧਾਲੀਵਾਲ

ਸਨਸਿਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਹਫ਼ਤਾਵਾਰ ਇਕੱਤਰਤਾ