ਸੰਸਾਰ

ਰਿਚਮੰਡ ਆਰ.ਸੀ.ਐਮ.ਪੀ. ਦੇ ਮੁਖੀ ਦੇਵ ਚੌਹਾਨ ਦਾ ਗੁਰਦੁਆਰਾ ਨਾਨਕ ਨਿਵਾਸ ਵਿਖੇ ਵਿਸ਼ੇਸ਼ ਸਨਮਾਨ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | February 02, 2026 08:45 PM

ਸਰੀ- ਇੰਡੀਆ ਕਲਚਰਲ ਸੈਂਟਰ ਆਫ਼ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ ਵਿਖੇ ਬੀਤੇ ਦਿਨੀਂ ਕਮਿਊਨਿਟੀ ਦੀ ਉੱਘੀ ਸ਼ਖ਼ਸੀਅਤ ਅਤੇ ਰਿਚਮੰਡ ਆਰ.ਸੀ.ਐਮ.ਪੀ. ਦੇ ਮੁਖੀ ਦੇਵ ਚੌਹਾਨ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀਆਂ ਮਾਣਮੱਤੀਆਂ ਸੇਵਾਵਾਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ।

ਵਰਨਣਯੋਗ ਹੈ ਕਿ ਮੂਲ ਰੂਪ ਵਿੱਚ ਪੰਜਾਬ ਨਾਲ ਸਬੰਧਤ ਦੇਵ ਚੌਹਾਨ ਕਰੀਬ 40 ਸਾਲ ਪਹਿਲਾਂ ਕੈਨੇਡਾ ਆਏ ਸਨ ਅਤੇ ਪਿਛਲੇ 31 ਸਾਲਾਂ ਤੋਂ ਇੱਕ ਪੁਲਿਸ ਅਫ਼ਸਰ ਵਜੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੇ 14 ਸਾਲ ਪ੍ਰਿੰਸ ਜੌਰਜ ਸ਼ਹਿਰ ਵਿਖੇ ਵੱਖ-ਵੱਖ ਪੁਲਿਸ ਵਿਭਾਗਾਂ ਵਿੱਚ ਗੁਜ਼ਾਰੇ। ਸਾਲ 2005 ਵਿੱਚ ਮੈਟਰੋ ਵੈਨਕੂਵਰ ਆਉਣ ਉਪਰੰਤ ਉਨ੍ਹਾਂ ਨੇ ਆਰ.ਸੀ.ਐਮ.ਪੀ. ਦੇ ਵੱਖ-ਵੱਖ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਅਤੇ ਪਿਛਲੇ ਚਾਰ ਸਾਲਾਂ ਤੋਂ ਉਹ ਰਿਚਮੰਡ ਆਰ.ਸੀ.ਐਮ.ਪੀ. ਦੇ ਮੁਖੀ ਵਜੋਂ ਸੇਵਾਵਾਂ ਨਿਭਾ ਰਹੇ ਹਨ।

ਦੇਵ ਚੌਹਾਨ ਦਾ ਗੁਰਦੁਆਰਾ ਨਾਨਕ ਨਿਵਾਸ ਨਾਲ ਗਹਿਰਾ ਲਗਾਓ ਹੈ। ਉਹ ਅਕਸਰ ਸਮਾਂ ਕੱਢ ਕੇ ਗੁਰੂ ਘਰ ਨਤਮਸਤਕ ਹੁੰਦੇ ਹਨ ਅਤੇ ਸੰਗਤਾਂ ਤੇ ਪ੍ਰਬੰਧਕਾਂ ਨਾਲ ਮੇਲ-ਮਿਲਾਪ ਕਰਦੇ ਹਨ। ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਦੇਵ ਚੌਹਾਨ ਦੀਆਂ ਪ੍ਰਾਪਤੀਆਂ ਪੂਰੀ ਕਮਿਊਨਿਟੀ ਲਈ ਮਾਣ ਵਾਲੀ ਗੱਲ ਹਨ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਸੁਰੱਖਿਆ ਅਤੇ ਬਿਹਤਰੀ ਲਈ ਸਦਾ ਤਤਪਰ ਰਹਿਣ ਵਾਸਤੇ ਦੇਵ ਚੌਹਾਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ।

ਗੁਰਦੁਆਰਾ ਕਮੇਟੀ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਦੇਵ ਚੌਹਾਨ ਨੂੰ ਯਾਦਗਾਰੀ ਪਲੇਕ (ਸਨਮਾਨ ਚਿੰਨ੍ਹ) ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਦੇਵ ਚੌਹਾਨ ਨੇ ਪ੍ਰਬੰਧਕਾਂ ਦਾ ਸ਼ੁਕਰਾਨਾ ਕਰਦਿਆਂ ਕਮਿਊਨਿਟੀ ਵਿੱਚ ਵਾਪਰ ਰਹੀਆਂ ਮੌਜੂਦਾ ਗਤੀਵਿਧੀਆਂ ਬਾਰੇ ਵੀ ਵਿਚਾਰ ਸਾਂਝੇ ਕੀਤੇ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੱਤਾ।

Have something to say? Post your comment

 
 
 
 

ਸੰਸਾਰ

ਜਰਮਨੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫ਼ਨਬੈਚ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਬੀਰ ਸਿੰਘ ਕੈਨੇਡੀਅਨ ਦੀ ਅਦੁੱਤੀ ਰਚਨਾ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਲੋਕ-ਅਰਪਣ

ਜੱਸੀ ਸਿੰਘ ਵਧਵਾ ਅਫਗਾਨ ਸਿੱਖਾਂ ਦੀ ਨੁਮਾਇੰਦਗੀ ਕਰਨਗੇ ਵਿਸ਼ਵ ਅੰਤਰ ਧਰਮ ਸਦਭਾਵਨਾ ਦਿਵਸ ਵਿੱਚ

ਈਰਾਨ 'ਤੇ ਹਮਲੇ ਦੀਆਂ ਤਿਆਰੀਆਂ ਪੂਰੀਆਂ, ਅਮਰੀਕਾ ਦਾ ਘਾਤਕ ਯੂਐਸਐਸ ਅਬ੍ਰਾਹਮ ਲਿੰਕਨ ਤਹਿਰਾਨ ਦੇ ਨੇੜੇ

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਕਵੀ ਦਰਬਾਰ

ਪਬਲਿਕ ਫੋਰਮ ਅਗੇਨਸਟ ਐਸਟੋਰਸ਼ਨ ਵੱਲੋਂ ਸਰੀ ਵਿੱਚ ਜਨਤਕ ਇਕੱਠ, ਫਿਰੌਤੀ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਮੰਗ

ਬੈਲਜੀਅਮ ਦੇ ਗੁਰੂਦੁਆਰਾ ਸਿੰਤਰੁਦਨ ਦੇ ਪ੍ਰਬੰਧ ਲਈ ਸਰਬਸੰਮਤੀ ਨਾਲ ਬਣੀ ਪੰਜ ਮੈਂਬਰੀ ਕਮੇਟੀ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ

ਬਹੁਪੱਖੀ ਰਚਨਾਕਾਰ ਜਸਵੀਰ ਸਿੰਘ ਭਲੂਰੀਆ ਦਾ ਨਿਵੇਕਲਾ ਉਪਰਾਲਾ ‘ਨਵੀਆਂ ਬਾਤਾਂ’

ਸਰੀ ਵਿਚ ਐਮ ਪੀ ਅਮਨਦੀਪ ਸੋਢੀ ਦਾ ਨਿੱਘਾ ਸਨਮਾਨ, ਲੋਕੀ ਮੁੱਦਿਆਂ ’ਤੇ ਹੋਈ ਖੁੱਲ੍ਹੀ ਗੱਲਬਾਤ