ਸੰਸਾਰ

ਜਰਮਨੀ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫ਼ਨਬੈਚ ਵਿਖੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | February 03, 2026 06:58 PM

ਨਵੀਂ ਦਿੱਲੀ - ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫ਼ਨਬੈਚ ਵਿਖੇ ਸਿਰਲੱਥ ਯੋਧੇ ਅਤੇ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਸੰਸ਼ਥਾ ਸਹੀਦ ਬਾਬਾ ਦੀਪ ਸਿੰਘ ਜੀ ਵੱਲੋ ਹਰ ਸਾਲ ਦੀ ਤਰਾ ਬਹੁਤ ਸਰਧਾ ਭਾਵਨਾਂ ਨਾਲ ਮਨਾਇਆ ਗਿਆ। ਸੰਸਥਾ ਦੇ ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਜਨਵਰੀ ਨੂੰ ਅਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੀ ਸੰਪੂਰਨਤਾ 1 ਫਰਵਰੀ, ਐਤਵਾਰ ਨੂੰ ਸਵੇਰੇ 11 ਵਜੇ ਹੋਈ। ਇਸ ਉਪਰੰਤ ਗੁਰਮਤਿ ਦੀਵਾਨ ਸਜਾਏ ਗਏ। ਸਜਾਏ ਗਏ ਦੀਵਾਨ ਵਿਚ ਭਾਈ ਪਰਮਜੀਤ ਸਿੰਘ ਅਤੇ ਭਾਈ ਗੁਰਮੇਲ ਸਿੰਘ ਵੱਲੋਂ ਰਸਭਿੰਨਾ ਸ਼ਬਦ ਕੀਰਤਨ ਉਪਰੰਤ ਪੰਥ ਪ੍ਰਸਿੱਧ ਕਵੀਸ਼ਰੀ ਜੱਥਾ ਭਾਈ ਅਵਤਾਰ ਸਿੰਘ ਜੀ ਨਿੱਝਰ ਵੱਲੋਂ ਕਵੀਸ਼ਰੀ ਰਾਹੀਂ ਸੰਗਤ ਨੂੰ ਗੁਰ ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੰਸਥਾ ਦੇ ਮੁੱਖ ਸੇਵਾਦਾਰ ਭਾਈ ਕਿਰਪਾਲ ਸਿੰਘ, ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ, ਚੇਅਰਮੇਨ ਭਾਈ ਨਿਰਮਲ ਸਿੰਘ ਵਿਰਦੀ , ਖ਼ਜ਼ਾਨਚੀ ਭਾਈ ਜਸਵਿੰਦਰ ਸਿੰਘ, ਜਨਰਲ ਸਕੱਤਰ ਭਾਈ ਹੀਰਾ ਸਿੰਘ ਮੱਤੇਵਾਲ, ਦਫ਼ਤਰ ਸਕੱਤਰ ਭਾਈ ਲਵਪ੍ਰੀਤ ਸਿੰਘ, ਪ੍ਰੈਸ ਸਕੱਤਰ ਭਾਈ ਤੇਜਿੰਦਰਪਾਲ ਸਿੰਘ ਅਤੇ ਮੁੱਖ ਸਲਾਹਕਾਰ ਭਾਈ ਇੰਦਰਪ੍ਰੀਤ ਸਿੰਘ ਸਰੋਆ ਵੱਲੋਂ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੰਦਿਆਂ ਭਾਈ ਪ੍ਰਭਦੀਪ ਸਿੰਘ ਲਿੱਦੜ, ਭਾਈ ਜਗਤਾਰ ਸਿੰਘ ਸੁਭਾਨਪੁਰ, ਭਾਈ ਸ਼ਿਵਪ੍ਰੀਤ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਸਾਹਿਬ ਸਿੰਘ ਆਦਿ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ। ਦੀਵਾਨ ਦੌਰਾਨ ਫੈਡਰੇਸ਼ਨ ਆਗੂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਗੁਰਦਿਆਲ ਸਿੰਘ ਲਾਲੀ ਨੇ ਬਾਬਾ ਦੀਪ ਸਿੰਘ ਜੀ ਦਾ ਜੀਵਨ ਸਮੁੱਚੇ ਪੰਥ ਲਈ ਪ੍ਰੇਰਨਾ ਸ੍ਰੋਤ ਹੈ। ਮੌਜੁਦਾ ਹਾਲਤਾ ਚ ਸਾਨੂੰ ਸਹੀਦਾ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਗੁਰਦੁਆਰਾ ਗੁਰੂ ਨਾਨਕ ਦਰਬਾਰ ਓਫ਼ਨਬੈਚ ਦੇ ਸਾਬਕਾ ਮੁੱਖ ਸੇਵਾਦਾਰ ਅਤੇ ਸੰਸਥਾ ਦੇ ਮੀਤ ਪ੍ਰਧਾਨ ਭਾਈ ਕਮਲਜੀਤ ਸਿੰਘ ਚੀਮਾਂ ਨੇ ਸਮੂੱਹ ਸੰਗਤਾ ਅਤੇ ਪ੍ਰਬੰਧਿਕ ਕਮੇਟੀ ਦਾ ਸਹੁਯੋਗ ਦੇਣ ਲਈ ਧਨਵਾਦ ਕੀਤਾ। ਅੰਤ 'ਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਤਜਿੰਦਰਪਾਲ ਸਿੰਘ ਨੇ ਆਈਆਂ ਸੰਗਤਾਂ ਅਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੰਸਥਾ ਜਰਮਨੀ ਦਾ ਧੰਨਵਾਦ ਕੀਤਾ। ਬਾਬਾ ਦੀਪ ਸਿੰਘ ਸੰਸਥਾ ਜਰਮਨੀ ਵੱਲੋਂ ਕਵੀਸ਼ਰੀ ਜੱਥਾ ਭਾਈ ਅਵਤਾਰ ਸਿੰਘ ਜੀ ਨਿੱਝਰ, ਸਹੀਦ ਭਾਈ ਜਸਪਾਲ ਸਿੰਘ ਪੱਡਾ ਦੇ ਭਰਾਤਾ ਭਾਈ ਸਤਪਾਲ ਸਿੰਘ ਪੱਡਾ, ਭਾਈ ਅਰਪਿੰਦਰ ਸਿੰਘ ਬਿੱਟੂ ਅਤੇ ਪੱਤਰਕਾਰ ਭਾਈ ਪਵਨ ਪ੍ਰਵਾਸੀ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਸਮੂਹ ਸਮਾਗਮ ਦੌਰਾਨ ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।

Have something to say? Post your comment

 
 
 
 

ਸੰਸਾਰ

ਬੀਰ ਸਿੰਘ ਕੈਨੇਡੀਅਨ ਦੀ ਅਦੁੱਤੀ ਰਚਨਾ ‘ਗੁਰ ਸ਼ਬਦ ਵਿਚਾਰ ਰਤਨਾਗਰ ਸਾਗਰ’ ਲੋਕ-ਅਰਪਣ

ਰਿਚਮੰਡ ਆਰ.ਸੀ.ਐਮ.ਪੀ. ਦੇ ਮੁਖੀ ਦੇਵ ਚੌਹਾਨ ਦਾ ਗੁਰਦੁਆਰਾ ਨਾਨਕ ਨਿਵਾਸ ਵਿਖੇ ਵਿਸ਼ੇਸ਼ ਸਨਮਾਨ

ਜੱਸੀ ਸਿੰਘ ਵਧਵਾ ਅਫਗਾਨ ਸਿੱਖਾਂ ਦੀ ਨੁਮਾਇੰਦਗੀ ਕਰਨਗੇ ਵਿਸ਼ਵ ਅੰਤਰ ਧਰਮ ਸਦਭਾਵਨਾ ਦਿਵਸ ਵਿੱਚ

ਈਰਾਨ 'ਤੇ ਹਮਲੇ ਦੀਆਂ ਤਿਆਰੀਆਂ ਪੂਰੀਆਂ, ਅਮਰੀਕਾ ਦਾ ਘਾਤਕ ਯੂਐਸਐਸ ਅਬ੍ਰਾਹਮ ਲਿੰਕਨ ਤਹਿਰਾਨ ਦੇ ਨੇੜੇ

ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਵੱਲੋਂ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸਮਰਪਿਤ ਕਵੀ ਦਰਬਾਰ

ਪਬਲਿਕ ਫੋਰਮ ਅਗੇਨਸਟ ਐਸਟੋਰਸ਼ਨ ਵੱਲੋਂ ਸਰੀ ਵਿੱਚ ਜਨਤਕ ਇਕੱਠ, ਫਿਰੌਤੀ ਖ਼ਿਲਾਫ਼ ਸਖ਼ਤ ਕਦਮ ਉਠਾਉਣ ਦੀ ਮੰਗ

ਬੈਲਜੀਅਮ ਦੇ ਗੁਰੂਦੁਆਰਾ ਸਿੰਤਰੁਦਨ ਦੇ ਪ੍ਰਬੰਧ ਲਈ ਸਰਬਸੰਮਤੀ ਨਾਲ ਬਣੀ ਪੰਜ ਮੈਂਬਰੀ ਕਮੇਟੀ

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਗੁਰਮੀਤ ਪਲਾਹੀ ਅਤੇ ਬਲਜੀਤ ਸਿੰਘ ਨਾਲ਼ ਰੂਬਰੂ

ਬਹੁਪੱਖੀ ਰਚਨਾਕਾਰ ਜਸਵੀਰ ਸਿੰਘ ਭਲੂਰੀਆ ਦਾ ਨਿਵੇਕਲਾ ਉਪਰਾਲਾ ‘ਨਵੀਆਂ ਬਾਤਾਂ’

ਸਰੀ ਵਿਚ ਐਮ ਪੀ ਅਮਨਦੀਪ ਸੋਢੀ ਦਾ ਨਿੱਘਾ ਸਨਮਾਨ, ਲੋਕੀ ਮੁੱਦਿਆਂ ’ਤੇ ਹੋਈ ਖੁੱਲ੍ਹੀ ਗੱਲਬਾਤ