BREAKING NEWS
ਚਿਹਰੇ ਦੇ ਨੈਣ-ਨਕਸ਼, ਕੱਦ, ਸਰੀਰਕ ਬਣਤਰ, ਸਾਈਡ ਪ੍ਰੋਫਾਈਲ ਅਤੇ ਬੈਕ ਪ੍ਰੋਫਾਈਲ ਵਿੱਚ ਸਾਫ਼ ਫਰਕ ਪਾਇਆ ਗਿਆ: ਹਰਪਾਲ ਸਿੰਘ ਚੀਮਾਰੋਜ਼ਗਾਰ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਹੁਲਾਰਾ ਦੇਣ ਲਈ ਉਦਯੋਗ ਨਾਲ ਜੁੜੇ ਕੋਰਸ 1 ਜੁਲਾਈ ਤੋਂ ਹੋਣਗੇ ਸ਼ੁਰੂਸਪੀਕਰ ਸੰਧਵਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਸ਼ਰਧਾਂਜਲੀਪੰਜਾਬ ਕਈ ਵਾਰ ਉੱਜੜਿਆ ਹੈ; ਹੁਣ ਇਸ ਦੀ ਤਰੱਕੀ ਦੀ ਰਫ਼ਤਾਰ ਨੂੰ ਮੱਠੀ ਨਾ ਪੈਣ ਦਿਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨਤਕਨਾਲੋਜੀ ਰਾਹੀਂ ਸ਼ਾਸਨ ਹੋਰ ਪਾਰਦਰਸ਼ੀ, ਜਵਾਬਦੇਹ ਅਤੇ ਲੋਕ-ਪੱਖੀ ਬਣ ਰਿਹਾ ਹੈ: ਅਮਨ ਅਰੋੜਾਡਾ. ਬਲਜੀਤ ਕੌਰ ਨੇ ਕਿਹਾ, ਐਸ.ਸੀ., ਓ.ਬੀ.ਸੀ. ਅਤੇ ਘੱਟ ਗਿਣਤੀ ਵਰਗਾਂ ਦੇ ਨੌਜਵਾਨਾਂ ਨੂੰ ਬੈਂਕਿੰਗ ਅਤੇ ਬੀਮਾ ਖੇਤਰ ਵਿੱਚ ਕਰੀਅਰ ਬਣਾਉਣ ਦਾ ਮਿਲੇਗਾ ਮੌਕਾ

ਸੰਸਾਰ

ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸਮਰਪਿਤ ਪੁਸਤਕ ‘ਵਿਰਾਸਤ ਦੇ ਰੂਬਰੂ’ ਰਿਲੀਜ਼

ਹਰਦਮ ਮਾਨ/ ਕੌਮੀ ਮਾਰਗ ਬਿਊਰੋ | March 17, 2026 07:43 PM

ਸਰੀ- ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸਰੀ ਵਿਖੇ ਗੁਰਮਿੰਦਰ ਕੌਰ ਜੱਬਲ ਦੀ ਪਹਿਲੀ ਬਰਸੀ ਮੌਕੇ ਇੱਕ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿੱਥੇ ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਵੱਲੋਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਸੁਰਿੰਦਰ ਸਿੰਘ ਜੱਬਲ ਵੱਲੋਂ ਆਪਣੀ ਪਤਨੀ ਗੁਰਮਿੰਦਰ ਕੌਰ ਜੱਬਲ ਦੀ ਯਾਦ ਨੂੰ ਸਮਰਪਿਤ ਕਾਵਿ-ਸੰਗ੍ਰਹਿ ‘ਵਿਰਾਸਤ ਦੇ ਰੂਬਰੂ’ ਰਿਲੀਜ਼ ਕੀਤਾ ਗਿਆ। ਸਮਾਗਮ ਦੌਰਾਨ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਕੱਤਰ ਚਰਨਜੀਤ ਸਿੰਘ ਮਰਵਾਹਾ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਦੇ ਸੀਈਓ ਗਿਆਨ ਸਿੰਘ ਸੰਧੂ, ਸਰੀ ਨਿਊਟਨ ਤੋਂ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ, ਗਜ਼ਲਗੋ ਹਰਦਮ ਸਿੰਘ ਮਾਨ, ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਫਾਊਂਡਰ ਪ੍ਰਧਾਨ ਤੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਸਾਬਕਾ ਪ੍ਰਧਾਨ ਮੋਤਾ ਸਿੰਘ ਝੀਤਾ, ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਅਤੇ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਧਰਮ ਸਿੰਘ ਪਨੇਸਰ ਨੇ ਗੁਰਮਿੰਦਰ ਕੌਰ ਜੱਬਲ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਨਿਭਾਈਆਂ ਗਈਆਂ ਸਮਾਜਿਕ ਅਤੇ ਧਾਰਮਿਕ ਸੇਵਾਵਾਂ ਦਾ ਵਿਸ਼ੇਸ਼ ਜ਼ਿਕਰ ਕੀਤਾ।

ਪੁਸਤਕ ਬਾਰੇ ਵਿਸਤ੍ਰਿਤ ਚਰਚਾ ਕਰਦਿਆਂ ਗਿਆਨ ਸਿੰਘ ਸੰਧੂ ਨੇ ਕਿਹਾ ਕਿ ਇਸ ਪੁਸਤਕ ਤੋਂ ਪਹਿਲਾਂ ਸੁਰਿੰਦਰ ਸਿੰਘ ਜੱਬਲ ਨੇ 'ਚਾਚਾ ਵੈਨਕੂਵਰੀਆ' ਦੇ ਸਿਰਲੇਖ ਹੇਠ 80ਵਿਆਂ ਵਿੱਚ ਕੈਨੇਡਾ ਦੀਆਂ ਘਟਨਾਵਾਂ ਬਾਰੇ ਬਹੁਤ ਨਿਧੜਕ ਹੋ ਕੇ ਲਿਖਿਆ ਸੀ। ਉਨ੍ਹਾਂ ਕਿਹਾ ਕਿ ‘ਵਿਰਾਸਤ ਦੇ ਰੂਬਰੂ’ ਪੜ੍ਹ ਕੇ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਉਸੇ ਵਾਰਤਕ ਦਾ ਕਵਿਤਾ ਵਿੱਚ ਦੂਜਾ ਰੂਪ ਹੈ, ਜੋ ਸਾਨੂੰ 1984 ਤੋਂ ਬਾਅਦ ਦੇ ਸਿੱਖ ਇਤਿਹਾਸ ਨਾਲ ਜੋੜਦੀ ਹੈ। ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਨੇ ਕਿਹਾ ਕਿ ਸੁਰਿੰਦਰ ਸਿੰਘ ਜੱਬਲ ਵਿਰਾਸਤ ਪੱਖੋਂ ਬਹੁਤ ਹੀ ਸ਼ਲਾਘਾਯੋਗ ਰੋਲ ਨਿਭਾ ਰਹੇ ਹਨ ਅਤੇ ਉਨ੍ਹਾਂ ਨੇ ਇਸ ਪੁਸਤਕ ਦੀ ਘੁੰਡ-ਚੁਕਾਈ ਕਰਦਿਆਂ ਲੇਖਕ ਨੂੰ ਮੁਬਾਰਕਬਾਦ ਦਿੱਤੀ।

ਪੰਜਾਬੀ ਗਜ਼ਲਗੋ ਹਰਦਮ ਸਿੰਘ ਮਾਨ ਨੇ ਇੱਕ ਪਾਠਕ ਦੇ ਤੌਰ 'ਤੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਪੁਸਤਕ ਪੰਜਾਬੀ ਪਾਠਕਾਂ ਲਈ ਇੱਕ ਅਨਮੋਲ ਤੋਹਫ਼ਾ ਹੈ। ਉਨ੍ਹਾਂ ਦੱਸਿਆ ਕਿ 1973 ਤੋਂ 2019 ਤੱਕ ਦੀਆਂ ਕਵਿਤਾਵਾਂ ਵਿੱਚ ਸਿੱਖ ਗੁਰੂਆਂ ਦੇ ਜੀਵਨ, ਇਲਾਹੀ ਬਾਣੀ, ਬਾਬਾ ਫ਼ਰੀਦ ਅਤੇ ਪੰਜ ਦਹਾਕਿਆਂ ਦੇ ਇਤਿਹਾਸਕ ਪੈਂਡੇ ਦੀ ਕਾਵਿਕ ਡਾਇਰੀ ਦਰਜ ਹੈ। ਇਸ ਪੁਸਤਕ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ, ਸਾਕਾ ਨਨਕਾਣਾ ਸਾਹਿਬ, ਬੱਬਰ ਅਕਾਲੀ ਲਹਿਰ ਅਤੇ ਜੂਨ 84 ਦੇ ਘੱਲੂਘਾਰੇ ਦੇ ਦਰਦ ਬਾਰੇ ਕਵਿਤਾਵਾਂ ਪਾਠਕ ਨੂੰ ਜਿੱਥੇ ਭਾਵੁਕ ਕਰਦੀਆਂ ਹਨ, ਉੱਥੇ ਹੀ ਕੌਮੀ ਮਸਲਿਆਂ ਬਾਰੇ ਸੁਚੇਤ ਵੀ ਕਰਦੀਆਂ ਹਨ।

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਫਾਊਂਡਰ ਪ੍ਰਧਾਨ ਮੋਤਾ ਸਿੰਘ ਝੀਤਾ ਨੇ ਕਿਹਾ ਕਿ ਕਿਤਾਬ ਵਿੱਚ ਦਰਜ 70ਵਿਆਂ ਤੋਂ ਹੁਣ ਤੱਕ ਦੀਆਂ ਲਿਖਤਾਂ ਤੋਂ ਸਾਡੇ ਪਿਛੋਕੜ ਦਾ ਪਤਾ ਲੱਗਦਾ ਹੈ ਅਤੇ ਹਰ ਲਿਖਤ ਵਿੱਚੋਂ ਲੇਖਕ ਦਾ ਕਿਰਦਾਰ ਝਲਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਵਿਰਸੇ, ਧਰਮ ਅਤੇ ਬਹਾਦਰ ਯੋਧਿਆਂ ਦੀਆਂ ਗੱਲਾਂ ਬਾਖ਼ੂਬੀ ਕੀਤੀਆਂ ਗਈਆਂ ਹਨ। ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਰਾਹੀਂ ਉੱਤਰੀ ਅਮਰੀਕਾ, ਖਾਸ ਕਰਕੇ ਕੈਨੇਡਾ ਵਿੱਚ ਸਿੱਖਾਂ ਦੇ ਅੱਧੀ ਸਦੀ ਦੇ ਸੰਘਰਸ਼ ਨੂੰ ਕਲਮਬੰਦ ਕੀਤਾ ਗਿਆ ਹੈ, ਜੋ ਕਿ ਇੱਕ ਇਤਿਹਾਸਕ ਦਸਤਾਵੇਜ਼ ਹੈ। ਧਰਮ ਸਿੰਘ ਪਨੇਸਰ ਨੇ ਵੀ ਸੁਰਿੰਦਰ ਸਿੰਘ ਜੱਬਲ ਨੂੰ ਇਸ ਉੱਦਮ ਲਈ ਮੁਬਾਰਕਬਾਦ ਦਿੱਤੀ।

ਸਮਾਗਮ ਦੇ ਅੰਤ ਵਿੱਚ ਸੁਰਿੰਦਰ ਸਿੰਘ ਜੱਬਲ ਨੇ ਪੁਸਤਕ ਦੇ ਪਿਛੋਕੜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇੱਕ ਕਵਿਤਾ ਰਾਹੀਂ ਆਪਣੀਆਂ ਭਾਵਨਾਵਾਂ ਪੇਸ਼ ਕੀਤੀਆਂ। ਉਨ੍ਹਾਂ ਗੁਰਮਿੰਦਰ ਕੌਰ ਜੱਬਲ ਦੇ ਸ਼ਰਧਾਂਜਲੀ ਸਮਾਗਮ ਅਤੇ ਪੁਸਤਕ ਰਿਲੀਜ਼ ਮੌਕੇ ਪਹੁੰਚੇ ਸਮੂਹ ਬੁਲਾਰਿਆਂ ਅਤੇ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ।

 

Have something to say? Post your comment

 
 
 
 

ਸੰਸਾਰ

ਪੰਜਾਬੀ ਬੋਲੀ ਰਮਜ਼ਾਂ, ਰੁਕਾਵਟਾਂ ਤੇ ਰਾਹ ਪੁਸਤਕ ਇੰਗਲੈਂਡ ਵਿੱਚ ਲੇਖਕ ਪਾਠਕ ਮੰਚ ਵੱਲੋਂ ਲੋਕ ਅਰਪਣ

ਸਰੀ 'ਚ ਉਭਰਦੇ ਨੌਜਵਾਨ ਸ਼ਾਇਰਾਂ ਨੇ ਉਸਤਾਦ ਤਜੰਮੁਲ ਕਲੀਮ ਦੀ ਯਾਦ 'ਚ ਸਜਾਈ ਯਾਦਗਾਰੀ ਮਹਿਫ਼ਿਲ

ਸੰਸਦ ਮੈਂਬਰ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ

ਇਜਰਾਇਲ ਅਤੇ ਲੇਬਨਾਨ ਦੇ ਵਿੱਚ ਅਮਰੀਕਾ ਦੀ ਵਿਚੋਲਗੀ ਨਾਲ ਯੁੱਧ ਵਿਰਾਮ ਉੱਤੇ ਬਣੀ ਸਹਿਮਤੀ

ਈਰਾਨੀ ਲੋਕਾਂ ਦੇ ਅਧਿਕਾਰਾਂ ਦੀ ਰੱਖਿਆ ਹੋਣ ਤੱਕ ਅਮਰੀਕਾ ਨਾਲ ਕੋਈ ਸਮਝੌਤਾ ਨਹੀਂ - ਬਾਘੇਰ ਗਾਲਿਬਾਫ

ਈਰਾਨ ਨੇ ਅਮਰੀਕੀ ਡਰੋਨ ਨੂੰ ਡੇਗਣ ਦਾ ਕੀਤਾ ਦਾਅਵਾ - ਖਾੜੀ ਖੇਤਰ ਵਿੱਚ ਤਣਾਅ ਗਿਆ ਵਧ 

ਗ਼ਜ਼ਲ ਮੰਚ ਸਰੀ ਵੱਲੋਂ ਰਚਾਈ ਸੁਰੀਲੀ ਸੰਗੀਤਕ ਸ਼ਾਮ ਨੂੰ ਸੈਂਕੜੇ ਸਰੋਤਿਆਂ ਨੇ ਰੂਹ ਨਾਲ ਮਾਣਿਆ

ਸਰੀ ਦੇ ਮੇਅਰ ਲਈ ਕੰਸਰਵੇਟਿਵ ਉਮੀਦਵਾਰ ਹੋਨਵੀਰ ਸਿੰਘ ਰੰਧਾਵਾ ਨੇ ਪਾਣੀ ਦੇ ਬਿੱਲ 50% ਘਟਾਉਣ ਦਾ ਵਾਅਦਾ ਕੀਤਾ

ਪੰਜਾਬ ਦੇ ਆਰਮੀ ਸਕੂਲਾਂ ਵਿਚ ਪੰਜਾਬੀ ਦੀ ਥਾਂ ਸੰਸਕ੍ਰਿਤ ਲਾਜ਼ਮੀ ਕਰਨ ਦੇ ਫ਼ੈਸਲੇ ਦੀ ਜ਼ੋਰਦਾਰ ਨਿਖੇਧੀ

ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ: ਸਾਹਿਤਕ ਰਚਨਾਵਾਂ ਅਤੇ ਇਤਿਹਾਸਕ ਚਰਚਾ ਨਾਲ ਭਰਪੂਰ ਰਹੀ