ਫ਼ਤਿਹਗੜ੍ਹਸਾਹਿਬ-ਦਸਮੇਸ਼ ਪਿਤਾ, ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਉਣ ਹਿੱਤ ਅਤੇ ਮੌਜੂਦਾ ਸਮੇਂ ਦੀ ਸਿੱਖ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਸਹਿਬਜ਼ਾਦਿਆਂ ਦੀ ਸ਼ਹਾਦਤ ਤੋ ਪ੍ਰੇਣਾ ਲੈ ਕੇ ਆਪਣੇ ਧਰਮ ਪ੍ਰਪੱਕ ਹੋ ਕੇ ਆਪਣੇ ਸਿਰਾ ਤੇ ਸੋਹਣੀਆਂ ਦਸਤਰਾਂ ਸਜਾਉਣ ਦੇ ਮਿਸ਼ਨ ਨੂੰ ਲੈ ਕੇ ਯੂਨਾਈਟਿਡ ਸਿੱਖਸ ਵੱਲੋ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਜੋਤਿ ਸਰੂਪ ਸਾਹਿਬ ਨੇੜੇ ਸਥਿਤ ਸੰਤ ਬਾਬਾ ਸੰਤੋਖ ਸਿੰਘ ਦੇ ਡੇਰੇ ਦੇ ਬਾਹਰ ਸੰਤ ਬਾਬਾ ਬਲਜਿੰਦਰ ਸਿੰਘ ਦੇ ਨਿੱਘੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ ਨੂੰ ਸਮਰਪਿਤ ਦੋ ਰੋਜਾ ਦਸਤਾਰ ਸਜਾਉਣ ਦਾ ਕੈਂਪ ਲਗਾਇਆ ਗਿਆ! ਜਿਸ ਅੰਦਰ ਸੈਕੜਿਆਂ ਦੀ ਗਿਣਤੀ ਵਿੱਚ ਪਤਿਤ ਨੌਜਵਾਨਾਂ ਤੇ ਬੱਚਿਆਂ ਨੇ ਯੂਨਾਈਟਿਡ ਸਿੱਖਸ ਵੱਲੋ ਦਿੱਤੇ ਪ੍ਰਣ ਪੱਤਰਾਂ ਨੂੰ ਭਰਕੇ ਜਿੱਥੇ ਸਿੱਖੀ ਦੀ ਮੁੱਖਧਾਰਾ ਵਿੱਚ ਵਾਪਸੀ ਕਰਨ ਦਾ ਐਲਾਨ ਕੀਤਾ ਉੱਥੇ ਕੇਸ ਰੱਖਕੇ ਆਪਣੇ ਸਿਰਾ ਤੇ ਦਸਤਾਰ ਸਜਾਉਣ ਦਾ ਅਹਿਦ ਜੈਕਾਰਿਆਂ ਦੀ ਗੂੰਜ ਵਿੱਚ ਕੀਤਾ ਗਿਆ!ਇਸ ਸਬੰਧੀ ਜਾਣਕਾਰੀ ਦਿੰਦਿਆਂ
ਯੂਨਾਈਟਿਡ ਸਿੱਖਸ ਦੇ ਸ. ਅੰਮ੍ਰਿਤਪਾਲ ਸਿੰਘ ਡਾਇਰੈਕਟਰ ਪੰਜਾਬ ਤੇ ਦਸਤਾਰ ਸਜਾਉ ਕੈਂਪ ਦੇ ਕੋਆਰਡੀਨੇਟਰ ਭੁਪਿੰਦਰ ਸਿੰਘ ਮਕੱੜ ਨੇ ਸਾਂਝੇ ਰੂਪ ਵਿੱਚ ਦੱਸਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਾਡਾ ਵੱਡਮੁੱਲਾ ਸਰਮਾਇਆ ਹਨ, ਖਾਸ ਕਰਕੇ
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਸਮੇਤ ਸਮੂਹ ਸ਼ਹੀਦ ਸਿੰਘ–ਸਿੰਘਣੀਆਂ ਦੀ ਲਾਸਾਨੀ ਸ਼ਹਾਦਤ ਸਾਡੇ ਲਈ ਪ੍ਰੇਣਾ ਦਾ ਸਰੋਤ ਹੈ!ਇਸ ਲਈ ਮੌਜੂਦਾ ਸਮੇ ਦੀ ਨੌਜਵਾਨ ਪੀੜ੍ਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਤੋ ਪ੍ਰੇਣਾ ਲੈ ਕੇ ਆਪਣੇ ਧਰਮ 'ਚ ਪ੍ਰਪੱਕ ਹੋਵੇ!ਯੂਨਾਈਟਿਡ ਸਿੱਖਸ ਵੱਲੋ ਦਸਤਾਰ ਸਜਾਉ ਕੈਂਪ ਲਗਾਕੇ ਪਤੀਤ ਨੌਜਵਾਨਾਂ ਤੇ ਬੱਚਿਆਂ ਨੂੰ ਨਿਸ਼ਕਾਮ ਰੂਪ ਵਿੱਚ ਦਸਤਾਰਾਂ ਤਕਸੀਮ ਕਰਨ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਦੀਆਂ ਮਹਾਨ ਕੁਰਬਾਨੀਆਂ ਨਾਲ ਜੋੜਨਾ, ਅਤੇ ਉਨਾਂ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਜੀਵਨ ਜੀਊਣ ਲਈ ਪ੍ਰੇਰਿਤ ਕਰਕੇ ਦਸਤਾਰ ਦੀ ਮਹੱਤਤਾ ਨੂੰ ਦਰਸਾਉਣਾ ਹੈ!ਇਸੇ ਮਿਸ਼ਨ ਦੀ ਪ੍ਰਾਪਤੀ ਲਈ ਸੰਤ ਬਾਬਾ ਸੰਤੋਖ ਸਿੰਘ ਦੇ ਡੇਰੇ ਦੇ ਬਾਹਰ ਸੰਤ ਬਾਬਾ ਬਲਜਿੰਦਰ ਸਿੰਘ ਦੇ ਨਿੱਘੇ ਸਹਿਯੋਗ ਨਾਲ ਸ਼ਹੀਦੀ ਜੋੜ ਮੇਲ ਤੇ ਦੋ ਰੋਜਾ ਦਸਤਾਰ ਸਜਾਉਣ ਦਾ ਕੈਂਪ ਲਗਾਇਆ ਗਿਆ! ਸ. ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਿੱਖ ਨੌਜਵਾਨਾਂ ਤੇ ਬੱਚਿਆਂ ਵਿੱਚ ਵੱਧ ਰਹੇ ਪਤਿਤਪੁਣੇ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਸਿੱਖੀ ਦੇ ਤਾਜ ਦਸਤਾਰ ਦੀ ਸ਼ਾਨ ਬਹਾਲ ਰਂਖਣ ਦੇ ਮਨੋਰਥ ਨਾਲ ਉਕਤ ਦਸਤਾਰ ਸਜਾਉ ਕੈਂਪ ਅੰਦਰ ਪਤਿਤ ਸਿੱਖ ਨੌਜਵਾਨਾਂ ਤੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਬੜੇ ਉਤਸ਼ਾਹ ਦੇ ਨਾਲ ਆਪਣੇ ਸਿਰਾਂ ਤੇ ਦਸਤਾਰਾਂ ਸਜਾਈਆਂ!ਉਨ੍ਹਾਂ ਨੇ ਕਿਹਾਕਿ ਦਸਤਾਰ ਸਿੱਖ ਦਾ ਅਨਿੱਖੜਵਾਂ ਅੰਗ ਹੈ ਅਤੇ ਇਸੇ ਸਦਕਾ ਸਿੱਖ ਲੱਖਾਂ ਵਿੱਚ ਖਲੋਤਾ ਹੋਇਆ ਦੂਰੋਂ ਹੀ ਪਹਿਚਾਣਿਆ ਜਾਂਦਾ ਹੈ। ਉਨ੍ਹਾਂ ਨੇ ਸੁੰਦਰ ਦਸਤਾਰਾਂ ਸਜਾਉਣ ਲਈ ਪੁੱਜੇ ਨੌਜਵਾਨਾਂ ਤੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਮਹਾਰਾਜ ਵੱਲੋਂ ਬਖਸ਼ੀ ਗਈ ਦਸਤਾਰ ਕੇਵਲ ਇੱਕ ਸਨਮਾਨ ਹੀ ਨਹੀਂ ਸਗੋਂ ਹਰ ਸਿੱਖ ਦੇ ਸਿਰ ਦਾ ਤਾਜ ਹੈ। ਜਿਸ ਦੇ ਅੰਦਰੋਂ ਸਰਦਾਰੀ, ਅਣਖ ਅਤੇ ਸਿੱਖੀ ਜਾਹੋ ਜਲਾਲ ਦੇ ਪ੍ਰਤੱਖ ਰੂਪ ਵਿੱਚ ਦਰਸ਼ਨ ਦੀਦਾਰੇ ਹੁੰਦੇ ਹਨ। ਇਸ ਲਈ ਮੌਜੂਦਾ ਸਮੇਂ ਦੀ ਨੌਜਵਾਨ ਪੀੜ੍ਹੀ ਤੇ ਬੱਚਿਆਂ ਨੂੰ ਪਟਕਿਆ ਤੇ ਟੋਪੀ ਕਲਚਰ ਦੇ ਰੁਝਾਨ ਤੋ ਮੁਕਤ ਹੋ ਕੇ ਸੋਹਣੀਆਂ ਦਸਤਾਰਾਂ ਸਜਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਦਸਤਾਰ ਸਜਾਉਣ ਦੀ ਜਾਗਰੂਕ ਮੁਹਿੰਮ ਨੂੰ ਪ੍ਰਚੰਡ ਕਰਨ ਲਈ ਸੰਤ ਬਾਬ ਬਲਜਿੰਦਰ ਸਿੰਘ ਵੱਲੋ ਦਿੱਤੇ ਜਾ ਰਹੇ ਸਹਿਯੋਗ ਸਦਕਾ ਆਉਣ ਵਾਲੇ ਸਮੇਂ ਵਿੱਚ ਦਸਤਾਰ ਸਜਾਉ ਮੁਹਿੰਮ
ਨੌਜਵਾਨਾਂ ਤੇ ਬੱਚਿਆਂ ਲਈ ਇੱਕ ਚਾਨਣ ਮੁਨਾਰਾ ਬਣੇਗੀ ।ਇਸ ਦੌਰਾਨ ਯੂਨਾਈਟਿਡ ਸਿੱਖਸ ਦੇ ਕੈਂਪ ਕੋਆਰਡੀਨੇਟਰ ਸ. ਭੁਪਿੰਦਰ ਸਿੰਘ
ਪ੍ਰਮੁੱਖ ਵਲੰਟੀਅਰ ਚਰਨਜੀਤ ਸਿੰਘ ਨੇ
ਜਾਣਕਾਰੀ ਦਿੰਦਿਆਂ ਹੋਇਆ ਕਿਹਾ ਕਿ ਦਸਤਾਰ ਸਜਾਉ ਕੈਂਪ ਅੰਦਰ ਸਿੱਖ ਨੌਜਵਾਨਾਂ, ਬੱਚਿਆਂ ਤੇ ਬੱਚੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸੰਗਤਾਂ ਦੇ ਸਨਮੁੱਖ ਆਪਣੇ ਸਿਰਾਂ ਤੇ ਦਸਤਾਰਾਂ ਅਤੇ ਦੁਮਾਲੇ ਸਜਾਏ!ਸੋ ਯੂਨਾਈਟਿਡ ਸਿੱਖਸ ਦੇ ਵੱਲੋਂ ਛੋਟੇ ਸਾਹਿਬਜਾਦਿਆਂ ਦੀ ਲਸਾਨੀ ਸ਼ਹਾਹਤ ਨੂੰ ਸਮਰਪਿਤ ਲਗਾਇਆ ਗਿਆ ਦਸਤਾਰ ਸਜਾਉ ਕੈਂਪ
ਆਪਣੇ ਆਪ ਵਿੱਚ ਇੱਕ ਮਿਸਾਲੀ ਤੇ ਪ੍ਰੇਣਾ ਸਰੋਤ ਕਾਰਜ ਹੋ ਨਿਭੜਿਆ!