ਲੁਧਿਆਣਾ -ਭਾਰਤ ਦੀ ਜੰਗੇ ਆਜ਼ਾਦੀ ਵਿੱਚ ਸ਼ਾਮਿਲ ਰਹੀ ਪਾਰਟੀ ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਕੌਮੀ ਪ੍ਰਧਾਨ ਅਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਹ ਫਤਵਾ ਜਾਰੀ ਕੀਤਾ ਕਿ ਕਾਦੀਆਨੀ ਜਮਾਤ ਦੇ ਜਲਸੇ ਵਿੱਚ ਜਾਣ ਵਾਲੀਆਂ ਸਿਆਸੀ ਜਮਾਤਾਂ ਦੇ ਲੀਡਰਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬਾਈਕਾਟ ਕੀਤਾ ਜਾਏਗਾ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਇਹ ਗੱਲ ਜਗ ਜਾਹਰ ਹੈ ਕਿ ਅੰਗਰੇਜ਼ ਸਮਰਾਜ ਦੇ ਸਮੇਂ ਭਾਰਤ ਦੇ ਸਵਤੰਤਰਤਾ ਸੰਗਰਾਮ ਵਿੱਚ ਮੁਸਲਮਾਨਾਂ ਨੂੰ ਆਜ਼ਾਦੀ ਦੀ ਲੜਾਈ ਤੋਂ ਰੋਕਣ ਦੀ ਸਾਜਿਸ਼ ਦੇ ਤਹਿਤ ਅੰਗਰੇਜ਼ਾਂ ਨੇ ਮਿਰਜ਼ਾ ਗੁਲਾਮ ਕਾਦੀਆਨੀ ਦੇ ਜਰੀਏ ਇਹ ਜਮਾਤ ਸ਼ੁਰੂ ਕਰਵਾਈ ਸੀ ਮਿਰਜਾ ਕਾਦੀਆਨੀ ਨੇ ਹਜਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦੀ ਜਗ੍ਹਾ ਆਪਣੇ ਆਪ ਨੂੰ ਨਬੀ ਦਸਿਆ ਸੀ ਜਿਸ ਨੂੰ ਮੁਸਲਮਾਨ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦੇ , ਸ਼ਾਹੀ ਇਮਾਮ ਨੇ ਕਿਹਾ ਕਿ ਕਾਦੀਆਨੀ ਜਮਾਤ ਦੇ ਸਲਾਨਾ ਜਲਸੇ ਵਿੱਚ ਕਾਂਗਰਸ ਅਤੇ ਹੋਰ ਕੁਝ ਸਿਆਸੀ ਜਮਾਤਾਂ ਦੇ ਲੀਡਰ ਸ਼ਾਮਿਲ ਹੋ ਚੁੱਕੇ ਹਨ ਇਹਨਾਂ ਲੀਡਰਾਂ ਨੇ ਸਮੇਂ ਸਮੇਂ ਤੇ ਕਦੀਆਨੀਆਂ ਦਾ ਸਾਥ ਦੇ ਕੇ ਮੁਸਲਮਾਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਉਹਨਾਂ ਕਿਹਾ ਕਿ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕੀ ਕਾਦੀਆਨੀ ਹਜਰਤ ਮੁਹੰਮਦ ਸਲੱਲਾਹੂ ਅਲੈਹਿ ਵਸੱਲਮ ਦੀ ਜਗਹਾ ਮਿਰਜਾ ਨੂੰ ਨਬੀ ਦੱਸਦੇ ਹਨ ਜਿਸ ਨਾਲ ਦੁਨੀਆ ਭਰ ਦੇ ਮੁਸਲਮਾਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਇਸ ਲਈ ਜੋ ਵੀ ਸਿਆਸੀ ਜਮਾਤ ਦੇ ਲੋਗ ਕਾਦੀਆਨੀ ਜਮਾਤ ਦਾ ਸਾਥ ਦਏਗਾ ਉਹਨਾਂ ਖਿਲਾਫ ਵੀ ਵਿਧਾਨ ਸਭਾ ਚੋਣਾਂ ਵਿੱਚ ਅਭਿਆਨ ਚਲਾਇਆ ਜਾਏਗਾ ਸ਼ਾਹੀ ਇਮਾਮ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਵਲ ਅਦਾਰੇ ਆਮ ਲੋਕਾਂ ਦੀ ਤਰ੍ਹਾਂ ਕਾਦੀਆਨ ਵਿੱਚ ਜਨਤਾ ਨੂੰ ਜੋ ਮਰਜ਼ੀ ਦੇਣ ਲੇਕਿਨ ਜਮਾਤੇ ਕਾਦਿਆਨ ਨੂੰ ਮੁਸਲਮਾਨ ਸਮਝ ਕੇ ਟਰੀਟ ਨਾ ਕਰਨ ਕਿਉਂਕਿ ਇਹਨਾਂ ਦਾ ਇਸਲਾਮ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਸ਼ਾਹੀ ਇਮਾਮ ਪੰਜਾਬ ਨੇ ਕਿਹਾ ਕਿ ਉਹ ਸਰਬ ਧਰਮਾਂ ਦੇ ਧਾਰਮਿਕ ਆਗੂਆਂ ਨੂੰ ਵੀ ਬੇਨਤੀ ਕਰਦੇ ਹਨ ਕਿ ਕਾਦਿਆਨੀ ਜਮਾਤ ਦੇ ਸਲਾਨਾ ਜਲਸੇ ਵਿੱਚ ਸ਼ਾਮਿਲ ਨਾ ਹੋਣ ਕਿਉਂਕਿ ਇਹ ਜਮਾਤ ਇਸਲਾਮ ਧਰਮ ਦਾ ਗਲਤ ਨਾਮ ਇਸਤੇਮਾਲ ਕਰ ਰਹੀ ਹੈ ਅਤੇ ਇਸਲਾਮ ਦੇ ਮੂਲ ਸਿਧਾਂਤਾਂ ਦੇ ਖਿਲਾਫ ਚਲਦੇ ਹੋਏ ਆਪਣੇ ਆਪ ਨੂੰ ਮੁਸਲਮਾਨ ਦੱਸ ਕੇ ਲੋਕਾਂ ਨੂੰ ਧੋਖੇ ਵਿੱਚ ਰੱਖ ਰਹੀ ਹੈ