ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾ ਨੌਜੁਆਨਾਂ ਨੂੰ ਆਪਣੀ ਨੀਤੀਆਂ ਦੇ ਕੇਂਦਰ ਵਿੱਚ ਰੱਖਦੇ ਹੋਏ ਅਨੇਕ ਨੌਜੁਆਨ ਕੇਂਦ੍ਰਿਤ ਯੋਜਨਾਵਾਂ ਚਲਾਈਆਂ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਪਿਛਲੇ ਇੱਕ ਦਿਹਾਕੇ ਵਿੱਚ ਉਹ ਕਰ ਦਿਖਾਇਆ ਹੈ ਜੋ ਹੋਰ ਸਰਕਾਰਾਂ ਕਈ ਦਿਹਾਕਿਆਂ ਵਿੱਚ ਨਹੀਂ ਕਰ ਸਕੀਆਂ।
ਮੁੱਖ ਮੰਤਰੀ ਨੇ ਅੱਜ ਪੰਚਕੂਲਾ ਵਿੱਚ 29ਵੇਂ ਰਾਸ਼ਟਰੀ ਯੁਵਾ ਮਹੋਤਸਵ-2026 ਵਿੱਚ ਹਿੱਸਾ ਲੈਣ ਵਾਲੇ ਹਰਿਆਣਾ ਸੂਬੇ ਦੇ ਵਫਦ ਦੇ ਨਾਲ ਆਯੋਜਿਤ ਪ੍ਰੇਰਣਾਦਾਈ ਸੰਵਾਦ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਯੁਵਾ ਅਧਿਕਾਰਤਾ ਅਤੇ ਉਦਮਤਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਰਾਸ਼ਟਰੀ ਯੁਵਾ ਮਹੋਤਸਵ -2026 ਵਿੱਚ ਹਿੱਸਾ ਲੈਣ ਵਾਲੇ 64 ਨੌਜੁਆਨਾਂ ਵਿੱਚ ਜੋਸ਼ ਭਰਦੇ ਹੋਏ ਉਨ੍ਹਾਂ ਦੇ ਨਾਲ ਸਮੂਹ ਫੋਟੋ ਖਿਚਵਾਈ ਅਤੇ ਵਫਦ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਵਫਦ ਭਾਰਤ ਮੰਡਪਮ, ਨਵੀਂ ਦਿੱਲੀ ਵਿੱਚ 9 ਜਨਵਰੀ ਤੋਂ 12 ਜਨਵਰੀ ਤੱਕ ਆਯੋਜਿਤ ਹੋਣ ਵਾਲੇ ਰਾਸ਼ਟਰੀ ਯੁਵਾ ਮਹੋਤਸਵ-2026 ਵਿੱਚ ਹਰਿਆਣਾ ਦਾ ਪ੍ਰਤੀਨਿਧੀਤਵ ਕਰਣਗੇ ਅਤੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਜਿਨ੍ਹਾਂ ਵਿੱਚ ਗਰੁੱਪ ਡਾਂਸ, ਵਾਦ-ਵਿਵਾਦ ਮੁਕਾਬਲਾ, ਪੇਂਟਿੰਗ, ਯੰਗ ਲੀਡਰਸ ਡਾਇਲਾਗ, ਹੈਕ ਫਾਰ ਸੋਸ਼ਲ ਕੋਜ਼, ਡਿਜਾਇਨ ਫਾਰ ਵਿਕਸਿਤ ਭਾਰਤ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਵਫਦ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਬਾਅਦ ਨੌਜੁਆਨਾਂ ਨਾਲ ਸੰਵਾਦ ਕਰਦੇ ਹੋਏ ਕਿਹਾ ਕਿ ਇਹ ਝੰਡਾ ਸਿਰਫ ਕਪੜੇ ਦਾ ਇੱਕ ਟੁੱਕੜਾ ਨਹੀਂ ਹੈ। ਇਹ ਸਾਡੇ ਬਜੁਰਗਾਂ ਤੋਂ ਮਿਲੇ ਸੰਸਕਾਰਾਂ, ਸਾਡਾ ਵੀਰ ਸਭਿਆਚਾਰ ਅਤੇ ਸਾਡੇ ਨੌਜੁਆਨਾਂ ਦੀ ਹਿੰਮਤ ਦਾ ਪ੍ਰਤੀਕ ਹੈ। ਇਹ ਉਸ ਭਰੋਸੇ ਦਾ ਵਾਹਕ ਹੈ, ਜੋ ਅੱਜ ਪੂਰਾ ਸੂਬੇ ਤੁਹਾਡੇ 'ਤੇ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਯੁਵਾ ਦਿਵਸ ਸੰਤ ਸਵਾਮੀ ਵਿਵੇਕਾਨੰਦ ਜੀ ਦੇ ਜਨਮਦਿਨ 'ਤੇ ਆਯੋਜਿਤ ਕੀਤਾ ਜਾਂਦਾ ਹੈ। ਸਵਾਮੀ ਵਿਵੇਕਾਨੰਦ ਉਮਰ ਤੋਂ ਹੀ ਨਹੀਂ ਸਗੋ ਆਪਣੀ ਸੋਚ ਤੋਂ, ਆਪਦੇ ਮਨ ਤੋਂ, ਆਪਣੇ ਵਿਚਾਰਾਂ ਤੋਂ ਅਤੇ ਆਪਣੇ ਕਰਮਾਂ ਤੋਂ ਵੀ ਯੁਵਾ ਸਨ।
ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਰਾਸ਼ਟਰ ਦਾ ਭਵਿੱਖ ਉਸ ਦੀ ਨੌਜੁਆਨ ਸ਼ਕਤੀ ਤੋਂ ਤੈਅ ਹੁੰਦਾ ਹੈ। ਜਦੋਂ ਨੌਜੁਆਨ ਊਰਜਵਾਨ, ਸਿਖਿਅਤ, ਆਤਮਵਿਸ਼ਵਾਸੀ ਅਤੇ ਰਾਸ਼ਟਰ ਪ੍ਰਤੀ ਸਮਰਪਿਤ ਹੁੰਦੇ ਹਨ, ਉਦੋਂ ਕੋਈ ਵੀ ਟੀਚਾ ਅਸੰਭਵ ਨਹੀਂ ਹੁੰਦਾ, ਹਰਿਆਣਾ ਦੇ ਨੌਜੁਆਨ ਸਦਾ ਮਿਹਨਤੀ, ਅਨੁਸਾਸ਼ਿਤ ਅਤੇ ਰਾਸ਼ਟਰ ਭਗਤ ਰਹੇ ਹਨ। ਇਹੀ ਕਾਰਨ ਹੈ ਕਿ ਹਰਿਆਣਾ ਦਾ ਨੌਜੁਆਨ ਅੱਜ ਸੇਨਾ, ਖੇਡ, ਸਿਖਿਆ, ਖੇਤੀਬਾੜੀ, ਉਦਮਤਾ ਸਮੇਤ ਹਰ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਤਰ੍ਹਾ ਸਾਡਾ ਲੋਕ ਸਭਿਆਚਾਰ-ਸਾਡੇ ਨਾਚ, ਸੰਗੀਤ, ਕਲਾ ਅਤੇ ਪਰੰਪਰਾਵਾਂ, ਸਾਦਗੀ, ਸ਼ਕਤੀ ਅਤੇ ਆਤਮਤਾ ਦਾ ਪ੍ਰਤੀਕ ਹਨ। ਰਾਸ਼ਟਰੀ ਯੁਵਾ ਮਹੋਤਸਵ ਵਿੱਚ ਜਦੋਂ ਤੁਸੀਂ ਇਸ ਦਾ ਪ੍ਰਦਰਸ਼ਨ ਕਰਣਗੇ, ਤਾਂ ਪੂਰੇ ਦੇਸ਼ ਨੂੰ ਹਰਿਆਣਾ ਦੀ ਆਤਮਾ ਦੇ ਦਰਸ਼ਨ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਨੌਜੁਆਨ ਸਸ਼ਕਤੀਕਰਣ ਹੀ ਮਜਬੂਤ ਭਾਰਤ ਦੀ ਕੁੰਜੀ ਹੈ ਅਤੇ ਜੇਕਰ ਭਾਰਤ ਨੂੰ ਵਿਸ਼ਵਗੁਰੂ ਬਨਾਉਣਾ ਹੈ ਤਾਂ ਨੌਜੁਆਨਾ ਦੀ ਇਸ ਵਿੱਚ ਮਹਤੱਵਪੂਰਣ ਭੁਮਿਕਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੇ ਹੀ ਯਤਨਾਂ ਦਾ ਨਤੀਜਾ ਹੈ ਕਿ ਭਾਰਤ ਅੱਜ ਵਿਸ਼ਵ ਦੀ ਚੌਥੀ ਵੱਡੀ ਅਰਥਵਿਵਸਥਾ ਬਣ ਪਾਇਆ ਹੈ। ਊਨ੍ਹਾਂ ਦਾ ਸਪਨਾ ਭਾਰਤ ਨੂੰ 2047 ਤੱਕ ਵਿਕਸਿਤ ਭਾਰਤ ਅਤੇ ਵਿਸ਼ਵ ਦੀ ਸੱਭ ਤੋਂ ਵੱਡੀ ਅਰਥਵਿਵਸਥਾ ਬਨਾਉਣ ਦਾ ਹੈ।
ਸ੍ਰੀ ਨਾਇਬ ਸਿੰਘ ਸੈਣੀ ਨੇ ਹਰਿਆਣਾ ਦਾ ਵਰਨਣ ਕਰਦੇ ਹੋਏ ਦਸਿਆ ਕਿ ਮੌਜੂਦਾ ਸੂਬਾ ਸਰਕਾਰ ਨੇ ਸਦਾ ਪੂਰਾ ਯਤਨ ਕੀਤਾ ਹੈ ਕਿ ਨੌਜੁਆਨਾ ਦੀ ਪ੍ਰਤਿਭਾ ਦਾ ਸਨਮਾਨ ਹੋਵੇ। ਅਸੀਂ ਨੌਜੁਆਨ ਨੀਤੀ 'ਤੇ ਕੰਮ ਕੀਤਾ ਹੈ। ਵਿਧਾਨਸਭਾ ਚੋਣਾਂ ਦਾ ਉਹ ਦੌਰ, ਜਦੋਂ ਉਨ੍ਹਾਂ ਨੇ ਨੌਜੁਆਨਾਂ ਨੂੰ ਵਾਅਦਾ ਕੀਤਾ ਸੀ ਕਿ ਅਹੁਦਾ ਗ੍ਰਹਿਣ ਕਰਦੇ ਹੀ ਸੱਭ ਤੋਂ ਪਹਿਲਾਂ 24 ਹਜਾਰ ਨੌਜੁਆਨਾਂ ਦੇ ਘਰਾਂ ਵਿੱਚ ਸਰਕਾਰੀ ਨੌਕਰੀ ਦਾ ਦੀਵਾ ਜੱਗੇਗਾ। ਅਸੀਂ ਆਪਣੇ ਉਸ ਵਚਨ ਨੂੰ ਪੱਥਰ ਦੀ ਲਕੀਰ ਮੰਨਿਆ ਅਤੇ 17 ਅਕਤੂਬਰ, 2024 ਨੂੰ ਕੈਬਨਿਟ ਗਠਨ ਦੇ ਨਾਲ ਹੀ 24 ਹਜਾਰ ਨੌਜੁਆਨਾਂ ਨੂੰ ਗਰੁੱਪ-ਸੀ ਦੀ ਨੌਕਰੀਆਂ ਦੇ ਨਿਯੁਕਤੀ ਪੱਤਰ ਸੌਂਪੇ ਗਏ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਸਿਰਫ ਸਰਕਾਰੀ ਨੌਕਰੀਆਂ ਤੱਕ ਹੀ ਸੀਮਤ ਨਹੀਂ ਰਹੀ, ਸਗੋ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਰਾਹੀਂ ਕੰਮ ਕਰ ਰਹੇ ਆਪਣੇ ਨੌਜੁਆਨਾਂ ਦੀ ਚਿੰਤਾ ਵੀ ਕੀਤੀ। ਸਰਕਾਰ ਨੇ ਕਾਨੂੰਨ ਬਣਾ ਕੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਹੈ। ਹੁਣ ਇੰਨ੍ਹਾਂ ਨੌਜੁਆਨਾਂ ਨੂੰ ਵੀ ਨਿਯਮਤ ਕਰਮਚਾਰੀਆਂ ਦੀ ਤਰ੍ਹਾ ਮਹਿੰਗਾਈ ਭੱਤਾ ਅਤੇ ਸਾਲਾਨਾ ਇੰਕ੍ਰੀਮੈਂਟ ਦਾ ਲਾਭ ਮਿਲੇਗਾ, ਤਾਂ ਜੋ ਉਹ ਪੂਰੇ ਮਾਨ-ਸਨਮਾਨ ਦੇ ਨਾਲ ਆਪਣਾ ਜੀਵਨ ਬਤੀਤ ਕਰ ਸਕਣ।
ਮੁੱਖ ਮੰਤਰੀ ਨੇ ਡੰਕੀ ਰੂਟ ਰਾਹੀਂ ਵਿਦੇਸ਼ ਜਾਣ ਦੇ ਮਾਮਲਿਆਂ 'ਤੇ ਚਿੰਤਾ ਜਾਹਰ ਕਰਦੇ ਹੋਏ ਕਿਹਾ ਕਿ ਇਸ ਧੋਖਾਧੜੀ ਅਤੇ ਅਵੈਧ ਏਜੰਟਾਂ ਦੇ ਖੇਡ ਨੁੰ ਖਤਮ ਕਰਨ ਲਈ ਸੂਬਾ ਸਰਕਾਰ ਨੇ 26 ਮਾਰਚ, 2025 ਨੂੰ ਵਿਧਾਨਸਭਾ ਵਿੱਚ ਇੱਕ ਇਤਿਹਾਸਕ ਬਿੱਲ ਪਾਸ ਕਰ ਕਾਨੂੰਨ ਬਣਾਇਆ ਹੈ। ਹੁਣ ਟ੍ਰੈਵਲ ਏਜੰਟਾਂ ਦੇ ਕੰਮ ਵਿੱਚ ਪਾਰਦਰਸ਼ਿਤਾ ਹੋਵੇਗੀ ਅਤੇ ਧੋਖਾਧੜੀ ਕਰਨ ਵਾਲੀ 'ਤੇ ਨਕੇਲ ਕਸੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਨ ਕਿ ਸਾਡਾ ਨੌਜੁਆਨ ਵਿਦੇਸ਼ ਜਾਵੇ, ਪਰ ਸਨਮਾਨ ਅਤੇ ਸੁਰੱਖਿਆ ਦੇ ਨਾਲ ਜਾਵੇ। ਇਸੀ ਲੜੀ ਵਿੱਚ 1 ਲੱਖ 14 ਹਜਾਰ ਨੌਜੁਆਨਾਂ ਨੂੰ ਸਕਿਲ ਸਿਖਲਾਈ ਵੀ ਦਿੱਤੀ ਹੈ ਤਾਂ ਜੋ ਉਹ ਦੁਨੀਆਭਰ ਦੇ ਬਾਜਾਰਾਂ ਵਿੱਚ ਆਪਣੀ ਧਾਕ ਜਮ੍ਹਾ ਸਕਣ।
ਇਸ ਤੋਂ ਪਹਿਲਾਂ ਨੌਜੁਆਨ ਅਧਿਕਾਰਤਾ ਅਤੇ ਉਦਮਾ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਰਾਜ ਤੋਂ ਵੱਖ-ਵੱਖ ਸ਼ੈਲੀਆਂ ਦੇ ਕੁੱਲ 64 ਪ੍ਰਤੀਭਾਗੀ ਜੋ ਕਿ ਹਰਿਆਣਾ ਦੇ ਵੱਖ-ਵੱਖ ਜਿਲ੍ਹਿਆਂ ਤੋਂ ਹਨ, ਕੌਮੀ ਪੱਧਰ 'ਤੇ ਆਪਣੇ -ਆਪਣੇ ਖੇਤਰਾਂ ਵਿੱਚ ਜੌਹਰ ਦਿਖਾਉਣਗੇ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਣਗੇ। ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਦੇ ਨੌਜੁਆਨ ਰਾਸ਼ਟਰੀ ਪੱਧਰ 'ਤੇ ਸੂਬੇ ਦੀ ਵੱਖ ਛਾਪ ਛੱਡਣ ਦਾ ਕੰਮ ਕਰਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਹਰਿਆਣਾ ਦਾ ਨੌਜੁਆਨ ਸਿਰਫ ਪਰੰਪਰਾਵਾਂ ਦਾ ਵਾਹਨ ਨਹੀਂ, ਸਗੋ ਇਨੋਵੇਸ਼ਨ ਦਾ ਅਗਰਦੂਤ ਵੀ ਹੈ। ਸਾਡੇ ਨੌਜੁਆਨ ਸਟਾਰਟਅੱਪ ਰਾਹੀਂ ਰੁਜ਼ਗਾਰ ਸ੍ਰਿਜਨ ਕਰ ਰਹੇ ਹਨ, ਖੇਡਾਂ ਵਿੱਚ ਕੌਮਾਂਤਰੀ ਪੱਧਰ 'ਤੇ ਤਿਰੰਗਾ ਫਹਿਰਾ ਰਹੇ ਹਨ, ਵਿਗਿਆਨ, ਤਕਨੀਕੀ, ਕਲਾ ਅਤੇ ਸਭਿਆਚਾਰ ਵਿੱਚ ਨਵੀਂ ਪਹਿਚਾਣ ਬਣਾ ਰਹੇ ਹਨ।
ਇਸ ਮੌਕੇ 'ਤੇ ਕਾਲਕਾ ਦੀ ਵਿਧਾਇਕ ਸ਼ਕਤੀ ਰਾਣੀ ਸ਼ਰਮਾ, ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਸੂਬਾ ਉੱਪ ਪ੍ਰਧਾਨ ਬੰਤੋਂ ਕਟਾਰਿਆ, ਜਿਲ੍ਹਾ ਪ੍ਰਧਾਨ ਅਜੈ ਮਿੱਤਲ, ਨੌਜੁਆਨ ਅਧਿਕਾਰਤਾ ਅਤੇ ਉਦਮਤਾ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਨਿਦੇਸ਼ਕ ਵਿਵੇਕ ਅਗਰਵਾਲ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ ਸਮੇਤ ਪ੍ਰਤੀਭਾਗੀ ਅਤੇ ਭਾਰੀ ਗਿਣਤੀ ਵਿੱਚ ਨੋਜੁਆਨ ਮੌਜੂਦ ਸਨ।