ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਨਿਹੰਗ ਸ਼ਬਦ ਦਾ ਅਰਥ ਨਿਡਰ ਦਿੱਲ ਵਾਲੇ ਯੋਧਾ ਤੋਂ ਹੈ ਅਤੇ ਖੁਦ ਗੁਰੂ ਸਾਹਿਬਾਨ ਨੇ ਨਿਹੰਗ ਸਿੰਘਾਂ ਨੂੰ ਸ਼ਸਤਰਧਾਰੀ ਅਕਾਲ ਸੇਨਾ ਦਾ ਸਰੂਪ ਪ੍ਰਦਾਨ ਕੀਤਾ ਸੀ। ਖਾਲਸਾ ਪੰਥ ਵਿੱਚ ਨਿਹੰਗ ਸਿੰਘ ਸੰਪ੍ਰਦਾਏ ਦੀ ਸਥਾਪਨਾ ਦਾ ਉਦੇਸ਼ ਧਰਮ ਅਤੇ ਦੇਸ਼ ਦੀ ਰੱਖਿਆ ਕਰਨਾ ਸੀ, ਵਿਸ਼ੇਸ਼ਕਰ ਉਨ੍ਹਾਂ ਹਮਲਾਕਾਰੀਆਂ ਤੋਂ ਜੋ ਬਾਹਰ ਤੋਂ ਆ ਕੇ ਭਾਰਤ ਦੀ ਸਭਿਅਤਾ ਅਤੇ ਸਭਿਆਚਾਰ ਨੂੰ ਚਨੌਤੀ ਦਿੰਦੇ ਹਨ।
ਮੁੱਖ ਮੰਤਰੀ ਅੱਜ ਆਪਣੇ ਚੰਡੀਗੜ੍ਹ ਸਥਿਤ ਆਵਾਸ ਸੰਤ ਕਬੀਰ ਕੁਟੀਰ ਵਿੱਚ ਆਯੋਜਿਤ ਨਿਹੰਗ ਸਿੰਘ ਸੰਪ੍ਰਦਾਏ ਸਮੇਲਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਨਿਹੰਗ ਸਿੰਘ ਸਾਹਿਬਾਨ ਨੇ ਮੁੱਖ ਮੰਤਰੀ ਨੂੰ ਸਰੋਪਾ ਅਤੇ ਸਕ੍ਰਿਤੀ ਚਿੰਨ੍ਹ ਭੇਂਟ ਕਰ ਸਨਮਾਨਿਤ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ 18ਵੀਂ ਸ਼ਤਾਬਦੀ ਵਿੱਚ ਅਫਗਾਨ ਹਮਲਾਵਰ ਅਹਿਮਦਸ਼ਾਹ ਅਬਦਾਲੀ ਦੇ ਵਾਰ-ਵਾਰ ਕੀਤੇ ਗਏ ਹਮਲਿਆਂ ਨੂੰ ਰੋਕਣ ਵਿੱਚ ਨਿਹੰਗ ਸਿੰਘਾਂ ਦੀ ਭੁਮਿਕਾ ਇਤਿਹਾਸਕ ਰਹੀ। ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ-ਏ-ਖਾਲਸਾ ਦੀ ਮਜਬੂਤੀ ਦਾ ਕੇ੍ਰਡਿਟ ਵੀ ਨਿਹੰਗ ਸਿੰਘ ਯੋਧਾਵਾਂ ਨੂੰ ਜਾਂਦਾ ਹੈ। ਉਨ੍ਹਾਂ ਦੀ ਸੇਨਾ ਵਿੱਚ ਨਿਹੰਗ ਸਿੰਘਾਂ ਦਾ ਵਿਸ਼ੇਸ਼ ਜੱਥਾ ਹੁੰਦਾ ਸੀ, ਜੋ ਮੁਗਲ ਹਮਲਾਵਰਾਂ ਨਾਲ ਮੁਕਾਬਲਾ ਕਰਨ ਵਿੱਚ ਨਿਪੁੰਣ ਸੀ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਗਾਨੀ ਅਤੇ ਚਮਕੌਰ ਦੇ ਰਣਖੇਤਰਾਂ ਵਿੱਚ ਨਿਹੰਗ ਸਿੰਘ ਗੁਰੂ ਸਾਹਿਬਾਨ ਦਾ ਢਾਲ ਬਣ ਕੇ ਖੜੇ ਰਹੇ। ਬਾਅਦ ਵਿੱਚ ਬਾਬਾ ਬੰਦਾ ਸਿੰਘ ਬਹਾਦਰ ੧ੀ, ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਨਿਹੰਗ ਯੋਧਾਵਾਂ ਨੇ ਮੁਗਲਾਂ ਨੂੱ ਸ਼ਿਕਸਤ ਦੇ ਕੇ ਖਾਲਸਾ ਪੰਥ ਨੂੰ ਮਜਬੂਤ ਕੀਤਾ। ਸਿੱਖ ਸਮਾਜ ਵਿੱਚ ਨਿਹੰਗ ਸਿੰਘਾਂ ਦਾ ਸਥਾਨ ਬਹੁਤ ਗੌਰਵਪੂਰਣ ਹੈ, ਉਹ ਖਾਲਸਾ ਪੰਥ ਦੀ ਰੀੜ ਦੀ ਹੱਡੀ ਹਨ ਅਤੇ ਉਨ੍ਹਾ ਦਾ ਜੀਵਨ ਗੁਰੂ ਸਾਹਿਬਾਨ ਦੀ ਸਿਖਿਆਵਾਂ ਨੂੰ ਸਮਰਪਿਤ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਗੁਰੂ ਸਾਹਿਬਾਨਾਂ ਦੀ ਸਿਖਿਆਵਾਂ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ। ਪਿਛਲੀ ਨਵੰਬਰ ਮਹੀਨੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਮੌਕੇ 'ਤੇ ਪੂਰੇ ਸੂਬੇ ਵਿੱਚ ਅਨੇਕ ਪ੍ਰੋਗਰਾਮ ਆਯੋਜਿਤ ਕੀਤੇ। ਕੁਰੂਕਸ਼ੇਤਰ ਦੇ ਜੋਤੀਸਰ ਵਿੱਚ 25 ਨਵੰਬਰ, 2025 ਨੁੰ ਰਾਜ ਪੱਧਰੀ ਵਿਸ਼ਾਲ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਹਿਭਾਗਤਾ ਕੀਤੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਸਿੱਕੇ, ਡਾਕ ਟਿਕਟ ਅਤੇ ਕਾਫੀ ਟੇਬਲ ਬੁੱਕ ਦੀ ਘੁੰਡ ਚੁਕਾਈ ਕੀਤੀ। ਇਸ ਮੌਕੇ 'ਤੇ ਲੱਖਾਂ ਸ਼ਰਧਾਲੂਆਂ ਨੇ ਗੁਰੂ ਜੀ ਨੂੰ ਨਮਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਦੀ ਸਿਖਿਆਵਾਂ ਦੇ ਪ੍ਰਚਾਰ-ਪ੍ਰਸਾਰ ਤਹਿਤ ਹਰਿਆਣਾ ਦੇ ਰੋੜੀ, ਪਿੰਜੌਰ, ਫਰੀਦਾਬਾਦ ਅਤੇ ਸਢੌਰਾ ਤੋਂ ਚਾਰ ਯਾਤਰਾਵਾਂ ਕੱਢੀਆਂ ਗਈ, ਜੋ ਸੂਬੇ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈਆਂ 24 ਨਵੰਬਰ ਨੁੰ ਕੁਰੂਕਸ਼ੇਤਰ ਪਹੁੰਚੀ। ਕਰਨਾਲ ਵਿੱਚ ਹਿੰਦ ਦੀ ਚਾਦਰ ਮੈਰਾਥਨ ਆਯੋਜਿਤ ਕੀਤੀ ਗਈ, ਜਿਸ ਵਿੱਚ 80 ਹਜਾਰ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਸੋਨੀਪਤ ਦੇ ਪਿੰਡ ਬੜਖਾਲਸਾ ਵਿੱਚ ਦਾਦਾ ਕੁਸ਼ਾਲ ਸਿੰਘ ਦਹੀਆ ਦੀ ਸ਼ਹਾਦਤ ਥਾਂ 'ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤਾ ਗਿਆ।
ਮੁੱਖ ਮੰਤਰੀ ਨੇ ਕਿਹਾ ਕਿ ਯਮੁਨਾਨਗਰ ਦੇ ਕਲੇਸਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਵਨ ਸਥਾਪਿਤ ਕਰਨ ਅਤੇ ਉਨ੍ਹਾਂ ਦੀ ਸਮ੍ਰਿਤੀ ਵਿੱਚ ਯਾਦਗਾਰੀ ਗੇਟ ਦੇ ਨਿਰਮਾਣ ਦਾ ਫੈਸਲਾ ਕੀਤਾ ਗਿਆ ਹੈ। ਕਿਸ਼ਨਪੁਰਾ, ਯਮੁਨਾਨਗਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਖੇਤੀਬਾੜੀ ਕਾਲਜ ਖੋਲਣ ਦਾ ਐਲਾਨ ਕੀਤਾ ਗਿਆ ਹੈ। ਸਾਲ 1984 ਦੇ ਦੰਗਿਆਂ ਵਿੱਚ ਪ੍ਰਭਾਵਿਤ 121 ਸਿੱਖ ਪਰਿਵਾਰਾਂ ਦੇ ਇੱਕ-ਇੱਕ ਮੈਂਬਰ ਨੂੰ ਨੋਕਰੀ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਹੈ। ਪੰਚਕੂਲਾ ਵਿੱਚ ਵੀਰ ਬਾਲ ਦਿਵਸ 'ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਨੇ ਅਜਿਹੇ ਪਰਿਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਵਿੱਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਾਲ ਆਯੋਜਨਾ 'ਤੇ ਸਰਵਸੰਮਤੀ ਨਾਲ ਪ੍ਰਸਤਾਵ ਪਾਸ ਕੀਤਾ ਗਿਆ। ਇਸੀ ਤਰ੍ਹਾ ਨਾਲ ਸਿਰਸਾ ਸਥਿਤ ਚੌਧਰੀ ਦੇਵੀਲਾਲ ਯੂਨੀਵਰਸਿਟੀ ਵਿੱਚ ਗੁਰੂ ਜੀ 'ਤੇ ਖੋਜ ਲਈ ਸਥਾਪਿਤ ਚੇਅਰ ਨਵੀਂ ਖੋਜ ਰਿਵਾਇਤਾਂ ਨੂੱ ਦਿਸ਼ਾ ਦਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਗਵਰਨਮੈਂਟ ਪੋਲੀਟੈਕਨਿਕ ਕਾਲਜ ਅੰਬਾਲਾ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ, ਟੋਹਾਨਾ-ਜੀਂਦ-ਧਮਤਾਨ ਸਾਹਿਬ ਮਾਰਗ ਨੂੱ ਸ੍ਰੀ ਗੁਰੂ ਤੇਗ ਬਹਾਦਰ ਮਾਰਗ ਨਾਮ ਦਿੱਤਾ ਗਿਆ ਹੈ ਅਤੇ ਯਮੁਨਾਨਗਰ ਦੇ ਮੈਡੀਕਲ ਕਾਲਜ ਦਾ ਨਾਮ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ। ਅਸੰਧ ਕਾਲਜ ਦਾ ਨਾਮ ਬਾਬਾ ਫਤਿਹ ਸਿੰਘ ਜੀ ਦੇ ਨਾਮ 'ਤੇ ਅਤੇ ਲੱਖਨੌਰ ਸਾਹਿਬ ਵਿੱਚ ਮਾਤਾ ਗੁੱਜਰ ਕੌਰ ਦੇ ਨਾਮ ਨਾਲ ਵੀਐਲਡੀਏ ਕਾਲਜ ਸਥਾਪਿਤ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਨੂੰ ਲੰਬੇ ਸਮੇਂ ਤੱਕ ਪੰਜਾਬ ਦਾ ਛੋਟਾ ਭਰਾ ਕਿਹਾ ਜਾਂਦਾ ਰਿਹਾ, ਪਰ ਅੱਜ ਮਜਬੂਤ ਅਗਵਾਈ, ਦੁਰਦਰਸ਼ੀ ਨੀਤੀਆਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਹਰਿਆਣਾ ਦੇਸ਼ ਦੇ ਮੋਹਰੀ ਸੂਬਿਆਂ ਵਿੱਚ ਸ਼ਾਮਿਲ ਹੈ। ਨਿਵੇਸ਼, ਵਿਕਾਸ, ਪ੍ਰਤੀ ਵਿਅਕਤੀ ਆਮਦਨ, ਮਨੁੱਖ ਵਿਕਾਸ, ਕਿਸਾਨ ਭਲਾਈ, ਮਹਿਲਾ ਸਸ਼ਕਤੀਕਰਣ, ਨੋਜੁਆਨ ਭਾਗੀਦਾਰੀ ਅਤੇ ਖੇਡ ਵਰਗੇ ਹਰ ਖੇਤਰ ਵਿੱਚ ਹਰਿਆਣਾ ਨੇ ਨਵੀਂ ਪਹਿਚਾਣ ਬਣਾਈ ਹੈ। ਪੰਜਾਬ ਨੂੰ ਮੁੜ ਗੌਰਵਸ਼ਾਲੀ ਬਨਾਉਣ ਵਿੱਚ ਨਿਹੰਗ ਸਿੰਘ ਨਿਰਣਾਇਕ ਭੁਮਿਕਾ ਨਿਭਾ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਨਿਹੰਗ ਸਿੰਘ ਸੰਪ੍ਰਦਾਏ ਨੇ ਹਿੰਮਤ, ਤਿਆਗ ਅਤੇ ਬਹਾਦਰੀ ਦੀ ਜਿੰਦਾ ਮਿਸਾਲ ਬਣ ਕੇ ਆਪਣੇ ਜਾਨ ਦੀ ਪਰਵਾਹ ਕੀਤੇ ਬਿਨ੍ਹਾ ਧਰਮ, ਨਿਆਂ ਅਤੇ ਮਨੁੱਖੀ ਮੁੱਲਾਂ ਦੀ ਰੱਖਿਆ ਕੀਤੀ ਹੈ।
ਇਸ ਮੌਕੇ 'ਤੇ ਨਿਹੰਗ ਸਿੰਘ ਸੰਪ੍ਰਦਾਏ ਦੇ ਜੱਥੇਦਾਰ ਬਾਬਾ ਜਸਵੰਤ ਸਿੰਘ, ਬਾਬਾ ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਾਤਾ ਜਸਬੀਰ ਕੌਰ, ਬਾਬਾ ਬਾਲਕ ਸਿੰਘ, ਬਾਬਾ ਬਲਬੀਰ ਸਿੰਘ, ਬਾਬਾ ਸੁਖਦੇਵ ਸਿੰਘ, ਬਾਬਾ ਮੇਜਰ ਸਿੰਘ, ਬਾਬਾ ਕੁਲਵਿੰਦਰ ਸਿੰਘ, ਬਾਬਾ ਜੋਧਾ ਸਿੰਘ, ਬਾਬਾ ਸੁਖਜੀਤ ਸਿੰਘ ਕੰਨਹਿਆ, ਮੁੱਖ ਮੰਤਰੀ ਦੇ ਓਐਸਡੀ ਸ੍ਰੀ ਬੀਬੀ ਭਾਰਤੀ, ਮੁੱਖ ਮੰਤਰੀ ਦੇ ਪੋਲੀਟੈਕਨਿਕ ਸੇਕ੍ਰੇਟਰੀ ਸ੍ਰੀ ਤਰੁਣ ਭੰਡਾਰੀ ਤੇ ਹੋਰ ਮਾਣਯੋਗ ਲੋਕ ਮੌਜੂਦ ਰਹੇ।