ਨੈਸ਼ਨਲ

ਸੌਦਾ ਸਾਧ ਰਾਮ ਰਹੀਮ ਦੀ ਵਾਰ ਵਾਰ ਪੈਰੋਲ ਉੱਤੇ ਚੁੱਕੇ ਸ਼੍ਰੋਮਣੀ ਰਾਗੀ ਸਭਾ ਨੇ ਵੀ ਸਵਾਲ ਕੀ ਦੇਸ਼ ਵਿੱਚ ਵੱਖ-ਵੱਖ ਕਾਨੂੰਨ ਹਨ..??

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 06, 2026 09:40 PM

ਨਵੀਂ ਦਿੱਲੀ - ਗੁਰਮੀਤ ਰਾਮ ਰਹੀਮ ਨੂੰ 15ਵੀਂ ਵਾਰ ਪੈਰੋਲ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਡੇਰਾ ਮੁਖੀ, ਜੋ ਕਿ ਇੱਕ ਸਾਧਵੀ ਦੇ ਜਿਨਸੀ ਸ਼ੋਸ਼ਣ, ਇੱਕ ਪੱਤਰਕਾਰ ਦੇ ਕਤਲ ਅਤੇ ਦਸਮ ਪਾਤਸ਼ਾਹ ਦੇ ਸੁਆਂਗ ਰਚਣ ਦਾ ਦੋਸ਼ੀ ਹੈ, ਆਪਣੇ ਅਪਰਾਧਾਂ ਲਈ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਵਾਰ-ਵਾਰ ਰਿਹਾਅ ਕੀਤਾ ਗਿਆ ਹੈ, ਖਾਸ ਕਰਕੇ ਚੋਣਾਂ ਜਾਂ ਵੱਡੇ ਡੇਰਾ ਸਮਾਗਮਾਂ ਤੋਂ ਪਹਿਲਾਂ, ਜਿਸ ਨਾਲ ਰਾਜਨੀਤਿਕ ਬਹਿਸ ਅਤੇ ਜਨਤਕ ਰੋਸ ਪੈਦਾ ਹੋਇਆ ਹੈ। ਇਸ ਬਾਰੇ ਗੱਲਬਾਤ ਕਰਦਿਆਂ ਸ਼੍ਰੋਮਣੀ ਰਾਗੀ ਸਭਾ (ਸ੍ਰੀ ਅੰਮ੍ਰਿਤਸਰ) ਦੇ ਪ੍ਰਧਾਨ ਭਾਈ ਉਂਕਾਰ ਸਿੰਘ  ਨੇ ਕਿਹਾ ਕਿ ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਜਾਂਦਾ ਸੀ, ਇਹ ਕਿਸੇ ਚੋਣ ਜਾਂ ਕਿਸੇ ਖਾਸ ਸਮਾਗਮ ਨਾਲ ਮੇਲ ਖਾਂਦਾ ਸੀ। ਚੋਣਾਂ ਤੋਂ ਠੀਕ ਪਹਿਲਾਂ ਉਸਨੂੰ ਪੈਰੋਲ ਜਾਂ ਫਰਲੋ ਦੇਣ ਨਾਲ ਅਕਸਰ ਰਾਜਨੀਤਿਕ ਵਿਵਾਦ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਇਸ ਵਾਰ, ਭਾਵੇਂ ਕੋਈ ਚੋਣਾਂ ਨਹੀਂ ਹਨ, ਪਰ ਜਦੋਂ ਵੀ ਸਿਰਸਾ ਦੇ ਡੇਰਾ ਸੱਚਾ ਸੌਦਾ ਹੈੱਡਕੁਆਰਟਰ ਵਿੱਚ ਕੋਈ ਵੱਡਾ ਸਮਾਗਮ ਜਾਂ ਧਾਰਮਿਕ ਇਕੱਠ ਹੁੰਦਾ ਹੈ ਤਾਂ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ 'ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਸਿੱਖ ਬੰਦੀ ਸਿੰਘ ਭਾਵੇਂ ਓਹ ਦਿਬਰੂਗੜ, ਬੁੜੈਲ ਜੇਲ੍ਹ ਵਿਚ ਬੰਦ ਹੋਵੇ ਜਾਂ ਫਿਰ ਦੇਸ਼ ਦੀ ਕਿਸੇ ਜੇਲ੍ਹ ਅੰਦਰ ਹੋਣ ਉਨ੍ਹਾਂ ਨੂੰ ਪੈਰੋਲ/ਫਰਲੋ ਨਹੀਂ ਦਿੱਤੀ ਜਾਂਦੀ ਪਰ ਬਲਾਤਕਾਰੀ ਅਤੇ ਕਾਤਿਲ ਉਪਰ ਸਰਕਾਰ ਇਤਨੀ ਮੇਹਰਬਾਨੀ ਕਿਉਂ ਦਿਖਾ ਰਹੀ ਹੈ ਜਿਸ ਕਰਕੇ ਜਿਸ ਕਰਕੇ ਬਹੁਤ ਸਾਰੇ ਸਵਾਲ ਖੜ੍ਹੇ ਹੋਏ ਹਨ। ਗੁਰਮੀਤ ਰਾਮ ਰਹੀਮ ਦੀ ਪੈਰੋਲ ਬਾਰੇ, ਭਾਈ ਉਂਕਾਰ ਸਿੰਘ ਜੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਪੰਜਾਬ ਵਿੱਚ ਗੁਰਮੀਤ ਰਾਮ ਰਹੀਮ ਵਿਰੁੱਧ ਮਾਮਲਿਆਂ ਵਿੱਚ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਦੱਸੇ ਕਿ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਹਰਿਆਣਾ ਸਰਕਾਰ ਹਰ 15-20 ਦਿਨਾਂ ਬਾਅਦ ਰਾਮ ਰਹੀਮ ਨੂੰ ਪੈਰੋਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ (ਆਪ-ਭਾਜਪਾ) ਰਾਮ ਰਹੀਮ ਮਾਮਲੇ ਵਿੱਚ ਇੱਕ-ਦੂਜੇ ਦੀ ਟੀਮ ਵਜੋਂ ਕੰਮ ਕਰ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਧਿਰਾਂ ਪੰਜਾਬ ਵਿੱਚ ਵਿਗੜਦੇ ਹਾਲਾਤ ਲਈ ਜ਼ਿੰਮੇਵਾਰ ਹਨ। ਅੰਤ ਵਿਚ ਉਨ੍ਹਾਂ ਕਿਹਾ ਹਰਿਆਣਾ ਸਰਕਾਰ ਨੂੰ ਤੁਰੰਤ ਰਾਮ ਰਹੀਮ ਦੀ ਪੈਰੋਲ ਰੱਦ ਕਰਕੇ ਮੁੜ ਜੇਲ੍ਹ ਅੰਦਰ ਬੰਦ ਕਰਣਾ ਚਾਹੀਦਾ ਹੈ ।

Have something to say? Post your comment

 
 
 

ਨੈਸ਼ਨਲ

ਭਾਜਪਾ ਵਿਧਾਇਕਾਂ ਨੇ ਦਿੱਲੀ ਵਿਧਾਨ ਸਭਾ ਵਿੱਚ ਆਤਿਸ਼ੀ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ, ਸਿੱਖ ਗੁਰੂ ਸਾਹਿਬ ਦਾ ਅਪਮਾਨ ਕਰਨ ਦਾ ਲਗਾਇਆ ਦੋਸ਼

ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੇ ਅਮਰੀਕਾ ਤੋਂ ਮੰਗੀ ਸੀ ਮਦਦ

ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਵਾਦਪੂਰਨ ਪੋਸਟ ਮਾਮਲਾ: ਨੇਹਾ ਸਿੰਘ ਰਾਠੌਰ ਨੂੰ ਸੁਪਰੀਮ ਕੋਰਟ ਤੋਂ ਅੰਤਰਿਮ ਰਾਹਤ ਮਿਲੀ

ਦਿੱਲੀ ਕਮੇਟੀ ਵਫਦ ਵਲੋਂ ਆਪ ਆਗੂ ਆਤਿਸ਼ੀ ਵਿਰੁੱਧ ਕਾਰਵਾਈ ਲਈ ਮੁੱਖਮੰਤਰੀ ਨਾਲ ਮੁਲਾਕਾਤ

ਆਤਿਸ਼ੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਅਪਮਾਨ ਕੀਤਾ, ਸਦਨ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਹੈ: ਭਾਜਪਾ

ਆਲ ਇੰਡੀਆ ਰਾਮਗੜ੍ਹੀਆ ਵਿਸ਼ਵਕਰਮਾ ਫੈਡਰੇਸ਼ਨ ਦੀ 25ਵੀਂ ਵਰੇਗੰਡ ਧੂਮਧਾਮ ਨਾਲ ਮਨਾਈ ਗਈ

ਅਪਰਾਧ ਦੀ ਗੰਭੀਰਤਾ ਤੇਜ਼ ਸੁਣਵਾਈ ਦਾ ਅਧਿਕਾਰ ਨਹੀਂ ਰੋਕ ਸਕਦੀ, ਲੰਬੇ ਸਮੇਂ ਤੱਕ ਮੁਕੱਦਮੇ ਤੋਂ ਪਹਿਲਾਂ ਹਿਰਾਸਤ ਬਣ ਜਾਂਦੀ ਹੈ ਸਜ਼ਾ: ਸੁਪਰੀਮ ਕੋਰਟ

ਤਿਲਕ ਨਗਰ ਵਿਖੇ 62ਵਾਂ ਗੁਰਮਤਿ ਸਮਾਗਮ 12 ਤੋਂ 18 ਜਨਵਰੀ ਤੱਕ: ਹਰਮੀਤ ਸਿੰਘ ਕਾਲਕਾ

ਭਗਵੰਤ ਮਾਨ ਨੂੰ ਪੂਰੀ ਨਿਮਰਤਾ ਨਾਲ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ-ਸਰਨਾ

ਸੁਪਰੀਮ ਕੋਰਟ ਨੇ ਅਜਮੇਰ ਦਰਗਾਹ 'ਤੇ ਪ੍ਰਧਾਨ ਮੰਤਰੀ ਨੂੰ ਚਾਦਰ ਚੜ੍ਹਾਉਣ 'ਤੇ ਪਾਬੰਦੀ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਕਰ ਦਿੱਤੀ ਖਾਰਜ