ਪੰਜਾਬ

ਕਾਬਜ਼ ਧਿਰ ਦੱਸੇ ਕਿ ਦੋਸ਼ੀਆਂ ਨੂੰ ਬਚਾਉਣ ਵਿੱਚ ਕਿਸ ਦਾ ਹੱਥ’ ਹੈ: ਸੰਧਵਾਂ

ਸੁਖਮਨਦੀਪ ਸਿੰਘ/ ਕੌਮੀ ਮਾਰਗ ਬਿਊਰੋ | January 07, 2026 07:06 PM

 

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੇ ਸੰਵੇਦਨਸ਼ੀਲ ਮਸਲੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) 'ਤੇ ਕਾਬਜ਼ ਧਿਰ ਨੂੰ ਘੇਰਦੀਆਂ ਕਿਹਾ ਕਿ ਇੱਕ ਪਾਸੇ ਕਾਬਜ਼ ਧਿਰ ਦਾਅਵਾ ਕਰ ਰਹੀ ਹੈ ਕਿ ਈਸ਼ਰ ਸਿੰਘ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਨੇ ਦੋਸ਼ੀਆਂ ਖ਼ਿਲਾਫ਼ ਸਪਸ਼ਟ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ, ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਉਹ ਸਿਫ਼ਾਰਸ਼ਾਂ ਅੱਜ ਤੱਕ ਲਾਗੂ ਕਿਉਂ ਨਹੀਂ ਹੋਈਆਂ? ਕੀ ਇਹ ਮੰਨ ਲਿਆ ਜਾਵੇ ਕਿ ਕਾਰਵਾਈ ਨਾ ਕਰਨਾ ਹੀ ਦੋਸ਼ੀਆਂ ਨੂੰ ਸੁਰੱਖਿਅਤ ਰਸਤਾ ਦੇਣ ਦੀ ਸਿਆਸੀ ਸਾਜ਼ਿਸ਼ ਸੀ?

ਸੰਧਵਾਂ ਨੇ ਤਿੱਖਾ ਹਮਲਾ ਕਰਦਿਆਂ ਪੁੱਛਿਆ ਕਿ ਕੀ ਦੋਸ਼ੀ ਇੰਨੇ ਪ੍ਰਭਾਵਸ਼ਾਲੀ ਸਨ ਜਾਂ ਅਪਣੇ ਹੀ ਘੇਰੇ ਵਿਚੋਂ ਸਨ ਕਿ ਉਨ੍ਹਾਂ ਨੂੰ ਸਜ਼ਾ ਦੇਣ ਦੀ ਬਜਾਏ ਪੰਥਕ ਮਰਿਆਦਾ ਨੂੰ ਛਿੱਕੇ 'ਤੇ ਟੰਗ ਦਿੱਤਾ ਗਿਆ? ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਅਤੇ ਮਰਿਆਦਾ ਨਾਲੋਂ ਸਿਆਸੀ ਮੁਫ਼ਾਦਾਂ ਨੂੰ ਉੱਪਰ ਰੱਖਿਆ ਗਿਆ ਹੈ। ਜੇਕਰ ਰਿਪੋਰਟਾਂ ਵਿੱਚ ਸਭ ਕੁਝ ਸਾਫ਼ ਸੀ, ਤਾਂ ਸੱਚ ਨੂੰ ਜਾਣਬੁੱਝ ਕੇ ਸੰਗਤ ਤੋਂ ਲੁਕਾਉਣ ਪਿੱਛੇ ਕਿਹੜੀ ਮਜਬੂਰੀ ਸੀ? ਇਹ ਚੁੱਪ ਸਿੱਧੇ ਤੌਰ ’ਤੇ ਗੁਨਾਹਗਾਰਾਂ ਦੀ ਪਿੱਠ ਥਾਪੜਨ ਦੇ ਬਰਾਬਰ ਹੈ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਜਾਂਚ ਕਮੇਟੀਆਂ ਦੀਆਂ ਰਿਪੋਰਟਾਂ ਸਹੀ ਸਨ, ਤਾਂ ਉਹਨਾਂ ’ਤੇ ਅਮਲ ਨਾ ਕਰਨਾ ਇੱਕ ਗੰਭੀਰ ਪੰਥਕ ਅਪਰਾਧ ਹੈ ਜਿਸ ਲਈ ਮੌਜੂਦਾ ਐਸਜੀਪੀਸੀ ਆਗੂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ। ਅਤੇ ਜੇਕਰ ਉਹ ਰਿਪੋਰਟਾਂ ਗਲਤ ਸਨ, ਤਾਂ ਅੱਜ ਤੱਕ ਸਿੱਖ ਜਗਤ ਨੂੰ ਅਸਲੀ ਸੱਚ ਤੋਂ ਵਾਂਝਾ ਕਿਉਂ ਰੱਖਿਆ ਗਿਆ? ਐਸਜੀਪੀਸੀ ਦੀ ਇਸ ਦੋਹਰੀ ਨੀਤੀ ਨੇ ਸੰਸਥਾ ਦੀ ਭਰੋਸੇਯੋਗਤਾ ਨੂੰ ਭਾਰੀ ਸੱਟ ਮਾਰੀ ਹੈ, ਜਿਸ ਦਾ ਜਵਾਬ ਸੰਗਤ ਨੂੰ ਦੇਣਾ ਹੀ ਪਵੇਗਾ।

ਸੰਧਵਾਂ ਨੇ ਸਪਸ਼ਟ ਕੀਤਾ ਕਿ ਅੱਜ ਸਿੱਖ ਕੌਮ ਨੂੰ ਇਹ ਜਾਣਨ ਦਾ ਪੂਰਾ ਹੱਕ ਹੈ ਕਿ ਉਹ ਕਿਹੜੀਆਂ ਤਾਕਤਾਂ ਸਨ ਜਿਨ੍ਹਾਂ ਨੇ ਇਨਸਾਫ਼ ਦੇ ਰਾਹ ਵਿੱਚ ਰੋੜਾ ਅਟਕਾਇਆ। ਸਵਾਲ ਸਿਰਫ਼ ਸਿਫ਼ਾਰਸ਼ਾਂ ਬਣਾਉਣ ਵਾਲਿਆਂ ਦਾ ਨਹੀਂ, ਸਗੋਂ ਉਨ੍ਹਾਂ ਨੂੰ ਰੋਕਣ ਵਾਲੇ ਹੱਥਾਂ’ ਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਵਿੱਤਰ ਸਰੂਪਾਂ ਦੀ ਬੇਅਦਬੀ ਅਤੇ ਲਾਪਰਵਾਹੀ ਦੇ ਮਾਮਲੇ ਵਿੱਚ ਚੁੱਪ ਰਹਿਣ ਵਾਲੇ ਅਤੇ ਦੋਸ਼ੀਆਂ ਨੂੰ ਪਨਾਹ ਦੇਣ ਵਾਲੇ ਇਤਿਹਾਸ ਦੇ ਕਟਹਿਰੇ ਵਿੱਚ ਹਮੇਸ਼ਾ ਗੁਨਾਹਗਾਰ ਰਹਿਣਗੇ।

 

Have something to say? Post your comment

 
 
 

ਪੰਜਾਬ

ਖਾਲਸਾ ਕਾਲਜ ਨਰਸਿੰਗ ਦੀ ਟੀਮ ਨੇ ਡੇਂਗੂ ਸਬੰਧੀ ਕੀਤਾ ਜਾਗਰੂਕ

ਪਿਛਲੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਨੇ ਹਮੇਸ਼ਾ ਲੋਕਾਂ ਦੇ ਫੀਡਬੈਕ ਤੋਂ ਘਬਰਾਉਂਦੀਆਂ ਰਹੀਆਂ: ਅਰਵਿੰਦ ਕੇਜਰੀਵਾਲ

ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ, ਨਸ਼ਾ ਵਿਰੋਧੀ ਮੁਹਿੰਮ ਨਾਲ  ਜੁੜਨ ਦਾ ਦਿੱਤਾ ਭਰੋਸਾ

ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਵਾਂਗਾ ਅਤੇ ਸਮੁੱਚੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਹੋਵੇ: ਭਗਵੰਤ ਸਿੰਘ ਮਾਨ

ਖੇਤੀਬਾੜੀ-ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੰਜਾਬ ਦੋ ਅਵਾਰਡਾਂ ਨਾਲ ਸਨਮਾਨਿਤ : ਮੋਹਿੰਦਰ ਭਗਤ

852 ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ 17.44 ਕਰੋੜ ਰੁਪਏ ਤੋਂ ਵੱਧ ਫੰਡ ਜਾਰੀ: ਬੈਂਸ

ਗੁਰੂ ਸਾਹਿਬ ਪ੍ਰਤੀ ਵਰਤੀ ਸ਼ਬਦਾਵਲੀ ਲਈ ਸ਼੍ਰੋਮਣੀ ਕਮੇਟੀ ਨੇ ਸਪੀਕਰ ਨੂੰ ਆਤਿਸ਼ੀ ਦੀ ਮੈਂਬਰਸ਼ਿਪ ਰੱਦ ਕਰਨ ਲਈ ਕੀਤੀ ਅਪੀਲ

ਪੰਜਾਬ ਰਾਜ ਜੰਗਲੀ ਜੀਵ ਬੋਰਡ ਦੀ ਸਟੈਂਡਿੰਗ ਕਮੇਟੀ ਨੇ ਦਿੱਤੀ ਪ੍ਰਵਾਨਗੀ

ਬਲਬੀਰ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਦੇ ਆਗੂਆਂ ਨੂੰ ਕਾਂਗਰਸ ਪਾਰਟੀ ਵਿੱਚ ਕਰਵਾਈ ਸ਼ਮੂਲੀਅਤ

ਆਪ ਨੇ ਮਗਨਰੇਗਾ ਨੂੰ ਖ਼ਤਮ ਕਰਨ ਵਿਰੁੱਧ ਨਾਭਾ ਵਿੱਚ ਕੇਂਦਰ ਖ਼ਿਲਾਫ਼ ਕੀਤਾ ਪ੍ਰਦਰਸ਼ਨ, ਪੀਐਮ ਮੋਦੀ ਦਾ ਫੂਕਿਆ ਪੁਤਲਾ