ਨੈਸ਼ਨਲ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ "ਹਿੰਦ ਦੀ ਚਾਦਰ" ਨਾਂਦੇੜ ਵਿਖੇ 24 ਅਤੇ 25 ਜਨਵਰੀ ਨੂੰ ਮਨਾਇਆ ਜਾਏਗਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 11, 2026 06:09 PM

ਨਵੀਂ ਦਿੱਲੀ - ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਹਿੰਦ ਦੀ ਚਾਦਰ ਨਾਂਦੇੜ ਵਿਖੇ 24 ਅਤੇ 25 ਤਰੀਕ ਨੂੰ ਮਨਾਇਆ ਜਾਵੇਗਾ। ਬੱਲ ਮਲਕੀਤ ਸਿੰਘ ਕਾਰਜਕਾਰੀ ਪ੍ਰਧਾਨ ਮਹਾਰਾਸ਼ਟਰ ਰਾਜ ਪੰਜਾਬੀ ਸਾਹਿਤ ਅਕਾਦਮੀ, ਮਹਾਰਾਸ਼ਟਰ ਸਰਕਾਰ ਨੇ ਇਸ ਦੋ ਰੋਜ਼ਾ ਸਮਾਗਮ ਵਿੱਚ ਨਾਂਦੇੜ, ਮਹਾਰਾਸ਼ਟਰ, ਦੇਸ਼-ਵਿਦੇਸ਼ ਤੋਂ ਸਮੂਹ ਜਾਤਾਂ ਤੇ ਧਰਮਾਂ ਦੇ ਨਾਗਰਿਕਾਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ । ਮਲਕੀਤ ਸਿੰਘ ਬਲ ਮਹਾਰਾਸ਼ਟਰ ਸਰਕਾਰ ਦੇ ਘੱਟ ਗਿਣਤੀ ਵਿਭਾਗ ਅਤੇ ਰਾਜ ਪੱਧਰੀ ਸਮਾਗਮ ਕਮੇਟੀ ਵੱਲੋਂ ਬੀਤੇ ਦਿਨੀਂ ਆਯੋਜਿਤ ਦਿੱਲੀ ਦੇ ਮਹਾਰਾਸ਼ਟਰ ਸਦਨ ਵਿਚ ਪੱਤਰਕਾਰ ਸੰਮੇਲਨ 'ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਰਤ ਦੇ ਸਾਰੇ ਧਰਮਾਂ ਦੀ ਰੱਖਿਆ ਲਈ ਸ਼ਹੀਦ ਹੋਏ ਸਨ। ਇਸੇ ਲਈ ਉਨ੍ਹਾਂ ਨੂੰ 'ਹਿੰਦ-ਦੀ-ਚਾਦਰ' ਕਿਹਾ ਜਾਂਦਾ ਸੀ। ਉਨ੍ਹਾਂ ਦੀ ਸ਼ਹਾਦਤ ਦੇ ਇਤਿਹਾਸ ਨੂੰ ਸੂਬੇ ਦੇ ਹਰ ਘਰ ਤੱਕ ਪਹੁੰਚਾਉਣਾ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁੱਖੀ ਸੰਤ ਬਾਬਾ ਹਰਨਾਮਸਿੰਘ ਜੀ ਧੂੰਮਾ, ਗੁਰਦੁਆਰਾ ਬੋਰਡ ਦੇ ਚੇਅਰਮੈਨ ਵਿਜੇ ਸਤਬੀਰ ਸਿੰਘ, ਰਾਮੇਸ਼ਵਰ ਨਾਇਕ ਰਾਜਪਧਰੀ ਕਮੇਟੀ ਮੈਂਬਰ ਅਤੇ ਹੋਰ ਵੀ ਬੁਲਾਰੇ ਹਾਜ਼ਰ ਸਨ। ਇਸ ਮੌਕੇ ਦਮਦਮੀ ਟਕਸਾਲ ਦੇ ਸੰਤ ਬਾਬਾ ਹਰਨਾਮ ਸਿੰਘ ਜੀ ਨੇ ਇਸ ਪ੍ਰੋਗਰਾਮ ਦੀ ਰੂਪ-ਰੇਖਾ ਸੰਖੇਪ ਵਿੱਚ ਦੱਸੀ। ਇਸ ਪ੍ਰੋਗਰਾਮ ਦਾ ਪਹਿਲਾ ਹਿੱਸਾ ਦਸੰਬਰ ਵਿੱਚ ਨਾਗਪੁਰ ਵਿੱਚ ਆਯੋਜਿਤ ਕੀਤਾ ਗਿਆ ਸੀ । ਨਾਂਦੇੜ ਵਿੱਚ ਪ੍ਰੋਗਰਾਮ ਇਸ ਮਹੀਨੇ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਮੁੰਬਈ ਵਿੱਚ ਇਹ ਪ੍ਰੋਗਰਾਮ ਫਰਵਰੀ ਵਿੱਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਮਹਾਰਾਸ਼ਟਰ ਸਰਕਾਰ ਨੇ ਅੰਮ੍ਰਿਤਸਰ, ਹਰਿਆਣਾ, ਮੁੰਬਈ, ਹੈਦਰਾਬਾਦ ਵਰਗੇ ਵੱਖ-ਵੱਖ ਹਿੱਸਿਆਂ ਤੋਂ ਸ਼ਰਧਾਲੂਆਂ ਨੂੰ ਲਿਆਉਣ ਲਈ ਛੇ ਰੇਲਵੇ ਰੇਲਗੱਡੀਆਂ ਪ੍ਰਦਾਨ ਕੀਤੀਆਂ ਹਨ। ਇਸ ਮੌਕੇ ਹਜੂਰ ਸਾਹਿਬ ਬੋਰਡ ਦੇ ਮੈਂਬਰ ਵਿਜੈ ਸਤਬੀਰ ਸਿੰਘ ਅਤੇ ਰਾਮੇਸ਼ਵਰ ਨਾਇਕ ਰਾਜਪਧਰੀ ਕਮੇਟੀ ਮੈਂਬਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਨ । ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਸਬੰਧੀ ਵੱਖ ਵੱਖ ਜਗ੍ਹਾ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਸਮਾਗਮ ਨੂੰ ਸਫਲ ਬਣਾਉਣ ਲਈ ਅਤੇ ਵੱਖ ਵੱਖ ਡਿਊਟੀਆਂ ਲਗਾਉਣ ਸਬੰਧੀ ਇੱਕ ਮੀਟਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ, ਤਖਤ ਸ਼੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਕੀਤੀ ਗਈ ਸੀ ਉਪਰੰਤ ਸਮਾਗਮ ਵਾਲੀ ਜਗ੍ਹਾ ‘ਤੇ ਚੱਲ ਰਹੇ ਕਾਰਜਾ ਦਾ ਨਿਰੀਖਣ ਕੀਤਾ ਗਿਆ ਸੀ ।

Have something to say? Post your comment

 
 
 
 

ਨੈਸ਼ਨਲ

ਦਸ਼ਮ ਪਿਤਾ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਰਾਮਗੜ੍ਹੀਆ ਸ਼ਿਵ ਨਗਰ ਵਿਖੇ ਰੂਹਾਨੀ ਕੀਰਤਨ ਸਮਾਗਮ

ਬੰਗਾਲ ਐਸਆਈਆਰ: ਚੋਣ ਕਮਿਸ਼ਨ ਨੇ ਆਈ-ਪੈਕ ਸਟਾਫ ਦੀ ਡਾਟਾ-ਐਂਟਰੀ ਆਪਰੇਟਰਾਂ ਵਜੋਂ ਕਥਿਤ ਨਿਯੁਕਤੀ ਸੰਬੰਧੀ ਸ਼ਿਕਾਇਤਾਂ 'ਤੇ ਸਖ਼ਤ ਕਾਰਵਾਈ

ਅਸਾਮ ਵੋਟਰ ਸੂਚੀ ਵਿੱਚ ਹੇਰਾਫੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਭਾਜਪਾ ਵਿਰੁੱਧ ਕਰਵਾਈ ਸ਼ਿਕਾਇਤ ਦਰਜ

ਭਾਰਤ ਸਮੂਹਿਕ ਅੱਤਿਆਚਾਰਾਂ ਦੇ ਜੋਖਮ ਵਾਲੇ ਦੇਸ਼ਾਂ ਵਿੱਚ ਸ਼ਾਮਲ- ਅਮਰੀਕੀ ਹੋਲੋਕਾਸਟ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਕਾਲਕਾ ਜੀ ਵਿਖੇ ਮਹਾਨ ਨਗਰ ਕੀਰਤਨ- ਕਾਲਕਾ

ਆਤਿਸ਼ੀ ਵੀਡੀਓ ਵਿਵਾਦ: ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਤੇ ਸਵਾਲ ਉਠਾਏ

ਮਮਤਾ ਬੈਨਰਜੀ ਨੂੰ 72 ਘੰਟਿਆਂ ਦੇ ਅੰਦਰ ਕੋਲਾ ਤਸਕਰੀ ਦੇ ਦੋਸ਼ ਸਾਬਤ ਕਰਨੇ ਪੈਣਗੇ ਨਹੀਂ ਤਾਂ ਮਾਣਹਾਨੀ ਦਾ ਸਾਹਮਣਾ ਕਰਨਾ ਪਵੇਗਾ: ਭਾਜਪਾ

ਸੰਸਦ ਦਾ ਬਜਟ ਸੈਸ਼ਨ 28 ਜਨਵਰੀ ਤੋਂ ਸ਼ੁਰੂ ਹੋਵੇਗਾ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦਿੱਤੀ ਮਨਜ਼ੂਰੀ

ਆਤਿਸ਼ੀ ਖਿਲਾਫ ਦਿੱਲੀ ਗੁਰਦੁਆਰਾ ਕਮੇਟੀ ਨੇ ਕਰਵਾਈ ਫੌਜਦਾਰੀ ਸ਼ਿਕਾਇਤ

ਦਿੱਲੀ ਵਿਧਾਨਸਭਾ ਵਿਚ ਪ੍ਰਦੂਸ਼ਣ ਮੁੱਦੇ ਤੇ ਆਪ ਵਿਧਾਇਕਾਂ ਨੇ ਕੀਤਾ ਹੰਗਾਮਾ, ਸਪੀਕਰ ਨੇ ਕਢਿਆ ਵਿਧਾਨਸਭਾ ਤੋਂ ਬਾਹਰ