ਹਰਿਆਣਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚਰਨ ਕੰਵਲ ਸਾਹਿਬ ਮਾਛੀਵਾੜਾ ਗੁਰੂਦੁਆਰਾ ਸਾਹਿਬ ਵਿੱਚ ਟੇਕਿਆ ਮੱਥਾ

ਕੌਮੀ ਮਾਰਗ ਬਿਊਰੋ | January 11, 2026 07:04 PM

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਐਂਤਵਾਰ ਨੂੰ ਆਪਣੇ ਪੰਜਾਬ ਦੌਰੇ ਦੌਰਾਨ ਇਤਿਹਾਸਕ ਗੁਰੂਦੁਆਰਾ ਚਰਨ ਕੰਵਲ ਸਾਹਿਬ, ਮੱਛੀਵਾੜਾ, ਲੁਧਿਆਨਾ ਪਹੁੰਚ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਸਥਾਨ 'ਤੇ ਆ ਕੇ ਉਹ ਆਪਣੇ ਆਪ ਨੂੰ ਸੌਭਾਗਸ਼ਾਲੀ ਮਹਿਸੂਸ ਕਰ ਰਹੇ ਹਨ। ਇਹ ਉਹੀ ਇਤਿਹਾਸਕ ਸਥਾਨ ਹੈ ਜਿੱਥੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਕੇ ਕਠੋਰ ਤੱਪ ਕੀਤਾ ਸੀ ਅਤੇ ਦੇਸ਼ ਅਤੇ ਸਮਾਜ ਨੂੰ ਧਰਮ, ਹਿੱਮਤ ਅਤੇ ਮਨੁੱਖਤਾ ਦਾ ਸਿੱਖਿਆ ਦਿੱਤੀ ਸੀ।

ਉਨ੍ਹਾਂ ਨੇ ਕਿਹਾ ਕਿ ਗੁਰੂਆਂ ਨੇ ਹਮੇਸ਼ਾ ਸਮਾਜ ਅਤੇ ਦੇਸ਼ ਦੀ ਭਲਾਈ ਲਈ ਸੰਘਰਸ਼ ਕੀਤਾ ਅਤੇ ਮਹਾਨ ਬਲਿਦਾਨ ਦਿੱਤੇ। ਸਾਨੂੰ ਉਨ੍ਹਾਂ ਦੀ ਸਿੱਖਿਆਵਾਂ ਅਤੇ ਉਨ੍ਹਾਂ ਦੇ ਵਿਖਾਏ ਰਸਤੇ 'ਤੇ ਤੁਰਦੇ ਹੋਏ ਰਾਸ਼ਟਰ ਸੇਵਾ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਇਤਿਹਾਸਕ ਗੁਰੂਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਪਏ ਅਤੇ ਉਨ੍ਹਾਂ ਨੇ ਇੱਥੇ ਰਹਿ ਕੇ ਸਮਾਜ ਨੂੰ ਦਿਸ਼ਾ ਦਿੱਤੀ, ਅਜਿਹੇ ਪਵਿੱਤਰ ਸਥਾਨ ਨੂੰ ਨੇੜਿਓ ਵੇਖਣਾ ਅਤੇ ਸ਼ੀਸ਼ ਨਿਵਾਉਣ ਦਾ ਮੌਕਾ ਮਿਲਣਾ ਉਨ੍ਹਾਂ ਲਈ ਬੜੇ ਸੌਭਾਗ ਦੀ ਗੱਲ੍ਹ ਹੈ।

ਇੱਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹ ਕਿ ਜੇਕਰ ਗੁਰੂਆਂ ਨੇ ਕੁਰਬਾਨਿਆਂ ਨਾ ਦਿੱਤੀ ਹੁੰਦੀ ਤਾਂ ਅੱਜ ਸਾਡਾ ਇਤਿਹਾਸ ਕੁੱਝ ਹੋਰ ਹੀ ਹੁੰਦਾ। ਗੁਰੂਆਂ ਨੇ ਕਿਸੇ ਇੱਕ ਵਰਗ ਲਈ ਨਹੀਂ ਸਗੋਂ ਪੂਰੇ ਸਮਾਜ ਅਤੇ ਪੂਰੇ ਦੇਸ਼ ਲਈ ਸੰਘਰਸ਼ ਕੀਤਾ ਅਤੇ ਆਪਣਾ ਬਲਿਦਾਨ ਦਿੱਤਾ। ਉਨ੍ਹਾਂ ਦੀ ਸਿੱਖਿਆਵਾਂ ਨੂੰ ਗ੍ਰਹਿਣ ਕਰ ਕੇ ਸਾਨੂੰ ਅੱਗੇ ਵੱਧਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਮੇ-ਸਮੇ 'ਤੇ ਉਨ੍ਹਾਂ ਨੂੰ ਗੁਰੂਆਂ ਦੀ ਪਵਿੱਤਰ ਭੂਮਿ 'ਤੇ ਆਉਣ ਦਾ ਮੌਕਾ ਮਿਲਦਾ ਰਿਹਾ ਹੈ।

ਇੱਕ ਹੋਰ ਸੁਆਲ 'ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁੱਝ ਲੋਕ ਆਪਣੀ ਰਾਜਨੀਤੀ ਚਮਕਾਉਣ ਲਈ ਗਲਤ ਬਿਆਨਬਾਜੀ ਕਰਦੇ ਹਨ, ਜੋ ਬਿਲਕੁਲ੍ਹ ਗਲਤ ਹੈ। ਗੁਰੂਆਂ ਨੂੰ ਲੈ ਕੇ ਅਜਿਹੀ ਭਾਸ਼ਾ ਨਾ ਤਾਂ ਬੋਲਣੀ ਚਾਹੀਦੀ ਹੈ ਅਤੇ ਨਾ ਹੀ ਸੋਚਣੀ ਚਾਹੀਦੀ ਹੈ। ਉਨ੍ਹਾਂ ਨੇ ਬਿਨਾ ਕਿਸੇ ਦਾ ਨਾਮ ਲਏ ਕਿਹਾ ਕਿ ਵਿਪੱਖ ਦੇ ਕੁੱਝ ਨੇਤਾਵਾਂ ਵੱਲੋਂ ਇਸ ਤਰ੍ਹਾਂ ਦੀ ਗੱਲ੍ਹਾਂ ਕਰਨਾ ਨਿੰਦਾਯੋਗ ਹੈ।

ਇਸ ਤੋਂ ਬਾਅਦ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਾਚੀਨ ਸ੍ਰੀ ਮੁਕਮੇਸ਼ਵਰ ਸ਼ਿਵ ਮੰਦਰ ( ਮੁਕਤੀਧਾਮ ) ਚਹਿਲਾ ਵਿੱਚ ਜਾ ਕੇ ਪੂਜਾ ਕੀਤੀ ਅਤੇ ਦੇਸ਼ਵਾਸਿਆਂ ਦੇ ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕਰਦੇ ਹੋਏ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ 'ਤੇ ਰਾਜਸਭਾ ਸਾਂਸਦ ਸਤਨਾਮ ਸਿੰਘ ਸੰਧੂ, ਮੁੱਖ ਮੰਤਰੀ ਦੇ ਓਐਸਡੀ ਡਾ. ਪ੍ਰਭਲੀਨ ਸਿੰਘ, ਗੁਰੂਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਸਬੀਰ ਸਿੰਘ, ਹੇਡ ਗ੍ਰੰਥੀ ਗਿਆਨੀ ਹਰਚਰਨ ਸਿੰਘ ਵੀ ਮੌਜ਼ੂਦ ਰਹੇ।

Have something to say? Post your comment

 
 
 
 

ਹਰਿਆਣਾ

ਝੂਠ ਦੀ ਰਾਜਨੀਤੀ ਨੂੰ ਸੱਤਾ ਤੋਂ ਬਾਹਰ ਕਰਨ ਪੰਜਾਬ ਦੇ ਲੋਕ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰ ਵਰਗ ਦੀ ਭਲਾਈ ਨੂੰ ਸਮਰਪਿਤ ਹੋਵੇਗਾ ਹਰਿਆਣਾ ਦਾ ਆਮ ਬਜਟ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਸੌਦਾ ਸਾਧ ਰਾਮ ਰਹੀਮ ਨੂੰ ਹਰਿਆਣਾ ਦੀ ਸੈਣੀ ਸਰਕਾਰ ਵੱਲੋਂ ਫਿਰ ਪੈਰੋਲ- ਪੰਥਕ ਧਿਰਾ ਵੱਲੋਂ ਚੁਫੇਰਿਓ ਨਿਖੇਧੀ

ਨਿਹੰਗ ਸਿੰਘਾਂ ਨੇ ਸਦਾ ਧਰਮ, ਰਾਸ਼ਟਰ ਅਤੇ ਮਨੁੱਖਤਾ ਦੀ ਰੱਖਿਆ ਕੀਤੀ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਾ ਦਾ ਨੌਜੁਆਨ ਅੱਜ ਸੇਨਾ, ਖੇਡ, ਸਿਖਿਆ, ਖੇਤੀਬਾੜੀ, ਉਦਮਤਾ ਸਮੇਤ ਹਰ ਖੇਤਰ ਵਿੱਚ ਨਿਭਾ ਰਿਹਾ ਹੈ ਮੋਹਰੀ ਭੂਮਿਕਾ - ਨਾਇਬ ਸਿੰਘ ਸੈਣੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ 5,061 ਜਵਾਨ ਪੁਲਿਸ ਫੋਰਸ ਵਿੱਚ ਸ਼ਾਮਲ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਪੰਚਕੂਲਾ ਵਿੱਚ "ਟਿਕਾਊ ਖੇਤੀਬਾੜੀ ਵਿੱਚ ਸਹਿਕਾਰਤਾ ਦੀ ਭੂਮਿਕਾ" 'ਤੇ ਸਹਿਕਾਰੀ ਸੰਮੇਲਨ ਨੂੰ ਸੰਬੋਧਨ ਕੀਤਾ

ਮੁੱਖ ਮੰਤਰੀ ਸੈਣੀ ਨੇ ਚਰਖੀ ਦਾਦਰੀ ਬੱਸ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ, ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ

ਸਾਹਿਬਜਾਦਿਆਂ ਦੇ ਜੀਵਨ ਨਾਲ ਵਿਦਿਆਰਥੀਆਂ ਨੇ ਸਿੱਖੇ ਸਿੱਧਾਂਤ, ਅਨੁਸ਼ਾਸਨ ਅਤੇ ਰਾਸ਼ਟਰ ਪ੍ਰੇਮ ਦੀ ਭਾਵਨਾ -ਨਾਇਬ ਸਿੰਘ ਸੈਣੀ

ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸੱਚ, ਬਲਿਦਾਨ ਅਤੇ ਮਨੁੱਖਤਾ ਦੀ ਅਮਰ ਵਿਰਾਸਤ-ਮੁੱਖ ਮੰਤਰੀ