ਚੰਡੀਗੜ੍ਹ-ਰਾਜ ਵਿਚ ਦਿਨੋਂ ਦਿਨ ਨਿਘਰਦੀ ਕਾਨੂੰਨ ਵਿਵਸਥਾ ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਹੈ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਸਭ ਤੋਂ ਮਾੜੀ ਸਥਿਤੀ ਵਿਚ ਪਹੁੰਚ ਗਈ ਹੈ।
ਅੱਜ ਇਸ ਸਬੰਧੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ 7 ਦਿਨ ਵਿਚ ਗੈਂਗਸਟਰ ਖ਼ਤਮ ਕਰਨ ਦੇ ਦਾਅਵੇ ਨੂੰ ਮੁੱਖ ਮੰਤਰੀ ਦੀ ਫੇਰੀ ਤੋਂ ਪਹਿਲਾਂ ਅੱਜ ਫਗਵਾੜਾ ਵਿਚ ਗੈਂਗਟਰਾਂ ਨੇ ਇਕ ਮਿਠਾਈਆਂ ਦੀ ਦੁਕਾਨ ਤੇ 7 ਫਾਇਰ ਕਰਕੇ ਪੁਲਿਸ ਦੀ ਥਾਂ ਤੇ ਉਨ੍ਹਾਂ ਨੂੰ ਗੈਂਗਸਟਰਾਂ ਨੇ ਸਲਾਮੀ ਦਿੱਤੀ ਹੈ। ਇਸ ਤੋਂ ਪਹਿਲਾਂ ਫਗਵਾੜਾ ਵਿਚ ਹੀ ਆਪ ਦੇ ਹੀ ਆਗੂ ਦਲਜੀਤ ਸਿੰਘ ਰਾਜੂ ਦੇ ਘਰ ਇਸੇ ਤਰਾਂ ਤਾਬੜਤੋੜ ਫਾਇਰਿੰਗ ਕੀਤੀ ਸੀ। ਕੀ ਆਪ ਸਰਕਾਰ ਇਸ ਸੰਬਧੀ ਕੁਝ ਕਰਨ ਦੇ ਸਮਰੱਥ ਹੈ ਵੀ, ਜਾਂ ਲੋਕਾਂ ਨੂੰ ਗੈਂਗਸਟਰਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਹੈ।
ਭਾਜਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਰਾਜ ਵਿਚ ਸਰਕਾਰ ਨਾਂ ਦੀ ਕੋਈ ਚੀਜ ਵਿਖਾਈ ਨਹੀਂ ਦਿੰਦੀ ਹੈ ਅਤੇ ਲੋਕ ਭਾਰੀ ਡਰ ਅਤੇ ਸਹਿਮ ਵਿਚ ਜੀਵਨ ਜਿਉਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਪੂਰੀ ਤਰਾਂ ਅਸਫਲ ਸਿੱਧ ਹੋਈ ਹੈ ਅਤੇ ਗੈਂਗਸਟਰ ਨਿੱਤ ਦਿਨ ਵਾਰਦਾਤਾਂ ਕਰਕੇ ਸਰਕਾਰ ਨੂੰ ਚੁਣੋਤੀ ਦੇ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਹਾਲੇ ਵੀ ਆਪਣੇ ਦਿੱਲੀ ਵਾਲੇ ਆਕਾਵਾਂ ਨੂੰ ਖੁ਼ਸ ਕਰਨ ਦੀ ਬਜਾਏ ਰਾਜ ਦੀ ਸਥਿਤੀ ਵੱਲ ਧਿਆਨ ਦੇਣ।