ਪੰਜਾਬ

ਇੰਡੀਅਨ ਹੁਕਮਰਾਨਾਂ ਵਲੋਂ ਇੰਡਸ ਵਾਟਰ ਟ੍ਰੀਟੀ ਰੱਦ ਕਰਣਾ ਜੰਗ ਨੂੰ ਸੱਦਾ ਦਿੰਦੇ ਹੋਏ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦੇ ਅਮਲ: ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | January 16, 2026 07:23 PM

ਨਵੀਂ ਦਿੱਲੀ- ਕਿਉਂਕਿ ਇੰਡੀਆਂ ਦੀ ਮੋਦੀ ਬੀਜੇਪੀ-ਆਰਐਸਐਸ ਹਕੂਮਤ ਨੇ ਜੋ ਮਨੁੱਖਤਾ ਵਿਰੋਧੀ ਅਮਲ ਕਰਦੇ ਹੋਏ ਇੰਡਸ ਵਾਟਰ ਟ੍ਰੀਟੀ ਨੂੰ ਰੱਦ ਕਰਨ ਦੀ ਗੱਲ ਕੀਤੀ ਹੈ, ਇਹ ਕਿਸੇ ਤਰ੍ਹਾਂ ਵੀ ਦੱਖਣੀ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਕਾਇਮ ਰੱਖਣ ਵਿਚ ਸਹਾਈ ਨਹੀ ਹੋਵੇਗੀ । ਕਿਉਂਕਿ ਪਾਕਿਸਤਾਨ ਇਸ ਹੋਣ ਵਾਲੇ ਅਮਲ ਤੋ ਜੰਗ ਦੀ ਗੱਲ ਕਰੇਗਾ । ਜਿਸ ਨਾਲ ਦੋਵੇ ਮੁਲਕ ਇੰਡੀਆ ਤੇ ਪਾਕਿਸਤਾਨ ਜੰਗ ਕਰਨ ਨੂੰ ਉਤਸਾਹਿਤ ਕਰਨਗੇ ਅਤੇ ਅਜਿਹਾ ਹੋਣ ਤੇ ਦੋਵੇ ਪੰਜਾਬ ਜੰਗ ਦਾ ਅਖਾੜਾ ਬਣ ਜਾਣਗੇ । ਜਦੋਕਿ ਦੋਵੇ ਪੰਜਾਬ ਦੇ ਨਿਵਾਸੀਆ ਦਾ ਇਸ ਵਿਚ ਕੋਈ ਵੀ ਦੋਸ ਨਹੀ ਹੋਵੇਗਾ । ਇਨ੍ਹਾਂ ਪਾਣੀਆਂ ਦੀ ਸੰਭਾਲ ਅਤੇ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਇਹ ਪਾਣੀਆ ਦੀ ਤਕਨੀਕ ਪ੍ਰਾਪਤ ਕਰਨ ਹਿੱਤ ਹੀ ਇਜਰਾਇਲ ਜਾ ਰਹੇ ਸਨ । ਜਿਨ੍ਹਾਂ ਦੇ ਦੌਰੇ ਨੂੰ ਰੋਕ ਕੇ ਹੁਕਮਰਾਨਾਂ ਨੇ ਹੋਰ ਵੀ ਪੰਜਾਬੀਆਂ ਨਾਲ ਜ਼ਬਰ, ਬੇਇਨਸਾਫੀ ਕਰਨ ਦੇ ਅਮਲ ਕੀਤੇ ਜਾ ਰਹੇ ਹਨ । ਮਨੁੱਖੀ ਅਧਿਕਾਰਾਂ ਦੀ ਵਿਸ਼ਵਵਿਆਪੀ ਘੋਸ਼ਣਾ ਦੀ ਧਾਰਾ 13 (1) ਕਹਿੰਦੀ ਹੈ ਕਿ “ਹਰੇਕ ਨੂੰ ਹਰੇਕ ਰਾਜ ਦੀਆਂ ਸਰਹੱਦਾਂ ਦੇ ਅੰਦਰ ਆਵਾਜ਼ਾਈ ਅਤੇ ਨਿਵਾਸ ਦੀ ਆਜ਼ਾਦੀ ਦਾ ਅਧਿਕਾਰ ਹੈ ਅਤੇ (2) ਹਰੇਕ ਨੂੰ ਆਪਣਾ ਦੇਸ਼ ਸਮੇਤ ਕਿਸੇ ਵੀ ਦੇਸ਼ ਨੂੰ ਛੱਡਣ ਅਤੇ ਆਪਣੇ ਮੁਲਕ ਵਿਚ ਵਾਪਸ ਆਉਣ ਦਾ ਅਧਿਕਾਰ ਹੈ, ਦੀ ਵੀ ਹਿੰਦੂਤਵ ਹੁਕਮਰਾਨਾਂ ਨੇ ਘੋਰ ਉਲੰਘਣਾ ਕੀਤੀ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਸੈਟਰ ਦੀ ਬੀਜੇਪੀ-ਆਰਐਸਐਸ ਅਤੇ ਪਹਿਲੀਆ ਹਕੂਮਤਾਂ ਨੇ ਪੰਜਾਬ ਦੇ ਪਾਣੀਆਂ ਨੂੰ ਜਬਰੀ ਖੋਹਕੇ ਪਹਿਲੋ ਹੀ ਸਾਡੀ ਉਪਜਾਊ ਜਮੀਨ ਨੂੰ ਬੰਜਰ ਬਣਾਉਣ ਦੇ ਦੁੱਖਦਾਇਕ ਅਮਲ ਕੀਤੇ ਹੋਏ ਹਨ । ਸਾਡੇ ਪਾਣੀਆਂ ਨੂੰ ਮੌਜੂਦਾ ਹਕੂਮਤ ਫਿਰ ਤੋ ਖੋਹਕੇ, ਲੁੱਟਕੇ ਰਾਜਸਥਾਂਨ ਤੇ ਮੱਧ ਪ੍ਰਦੇਸ ਨੂੰ ਦੇਣ ਦੇ ਮਨਸੂਬੇ ਬਣਾਏ ਜਾ ਰਹੇ ਹਨ । ਹੁਣ ਸਾਡੀ ਰੇਤਲੀ ਜਮੀਨ ਲਈ ਪਾਣੀ ਕਿਥੋ ਆਵੇਗਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡਸ ਵਾਟਰ ਟ੍ਰੀਟੀ ਦੇ ਕੌਮਾਂਤਰੀ ਫੈਸਲੇ ਨੂੰ ਰੱਦ ਕਰਨ ਦੀ ਗੱਲ ਕਰਕੇ ਪੰਜਾਬ ਦੇ ਪਾਣੀਆ ਦੇ ਮਸਲੇ ਨੂੰ ਜਿਥੇ ਹੋਰ ਗੰਭੀਰ ਕਰ ਦਿੱਤਾ ਹੈ, ਉਥੇ ਸਾਡੀ ਇਸ ਪੰਜਾਬ ਦੀ ਪਵਿੱਤਰ ਜਰਖੇਜ ਧਰਤੀ ਨੂੰ ਬਿਨ੍ਹਾਂ ਵਜਹ ਦੋ ਮੁਲਕਾਂ ਦੀ ਜੰਗ ਵਿਚ ਧਕੇਲਣ ਦੇ ਦੁੱਖਦਾਇਕ ਅਮਲ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸੈਂਟਰ ਦੇ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਲੰਮੇ ਸਮੇ ਤੋ ਕੀਤੇ ਜਾਂਦੇ ਆ ਰਹੇ ਜ਼ਬਰ-ਬੇਇਨਸਾਫ਼ੀਆਂ ਨੇ ਪਹਿਲੋ ਹੀ ਪੰਜਾਬੀਆਂ ਨੂੰ ਇਸ ਮੁਲਕ ਵਿਚ ਬੇਚੈਨ ਕੀਤਾ ਹੋਇਆ ਹੈ । ਲੇਕਿਨ ਹੁਣ ਜਦੋ ਮੁੱਖ ਮੰਤਰੀ ਪੰਜਾਬ ਇਥੋ ਦੇ ਖੇਤੀ ਪ੍ਰਧਾਨ ਸੂਬੇ ਦੇ ਲਈ ਪਾਣੀਆ ਦੀ ਸੰਭਾਲ ਅਤੇ ਉਸਦੀ ਜਾਰੀ ਕਰਨ ਦੀ ਤਕਨੀਕ ਨੂੰ ਦੂਸਰੇ ਮੁਲਕਾਂ ਤੋ ਪ੍ਰਾਪਤ ਕਰਕੇ ਸਾਡੇ ਕਿਸਾਨ ਜੋ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹਨ, ਉਨ੍ਹਾਂ ਦੀ ਇਸ ਮੁਸਕਿਲ ਨੂੰ ਹੱਲ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਵਿਰੋਧੀ ਮੁਤੱਸਵੀ ਬੀਜੇਪੀ-ਆਰ.ਐਸ.ਐਸ ਹੁਕਮਰਾਨਾਂ ਨੇ ਉਨ੍ਹਾਂ ਦੇ ਇਜਰਾਇਲ ਦੌਰੇ ਨੂੰ ਰੱਦ ਕਰਕੇ ਪੰਜਾਬ ਅਤੇ ਪੰਜਾਬੀਆਂ ਵਿਰੋਧੀ ਹੋਣ ਨੂੰ ਪ੍ਰਤੱਖ ਕਰ ਦਿੱਤਾ ਹੈ । ਜੋ ਕਿ ਪੰਜਾਬੀਆਂ ਤੇ ਸਿੱਖ ਕੌਮ ਲਈ ਅਸਹਿ ਹੈ ।

Have something to say? Post your comment

 
 
 
 

ਪੰਜਾਬ

ਪੰਜਾਬੀ ਲੇਖਕ ਸਭਾ ਨੇ ਕੀਤੀਆਂ ਡਾ. ਮਨਜੀਤ ਸਿੰਘ ਮਝੈਲ ਦੀਆਂ ਦੋ ਪੁਸਤਕਾਂ ਲੋਕ-ਅਰਪਣ

ਪੰਜਾਬ: ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਦਾ ਪ੍ਰਦਰਸ਼ਨ

ਰਵਨੀਤ ਬਿੱਟੂ ਨੇ ਖੁਦ ਮੰਨਿਆ ਕਿ ਬਾਦਲਾਂ ਨਾਲ ਗਠਜੋੜ ਦਾ ਮਤਲਬ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਵਾਪਸੀ: ਆਪ

ਜੱਟਪੁਰੀ ਪੰਜਾਬ ਵਿਧਾਨ ਸਭਾ ਪ੍ਰੈਸ ਗੈਲਰੀ ਕਮੇਟੀ ਦੇ ਪ੍ਰਧਾਨ ਚੁਣੇ ਗਏ

ਭਾਰਤ ਸਰਕਾਰ ਵੱਲੋਂ ਜਾਰੀ ਸੂਬਿਆਂ ਦੀ ਸਟਾਰਟਅੱਪ ਈਕੋਸਿਸਟਮ ਰੈਂਕਿੰਗ ਵਿੱਚ ਪੰਜਾਬ ਫਿਰ ਤੋਂ ਮੋਹਰੀ : ਸੰਜੀਵ ਅਰੋੜਾ

ਬਾਸਮਤੀ ਚੌਲ ਨਿਰਯਾਤਕਾਂ ਦੇ ਹਿੱਤਾਂ ਦੀ ਰਾਖੀ ਲਈ ਕੇਂਦਰ ਸਰਕਾਰ ਦੇ ਫੌਰੀ ਦਖਲ ਦੀ ਲੋੜ : ਕੁਲਤਾਰ ਸਿੰਘ ਸੰਧਵਾਂ

ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਦਾ- ਐਡਵੋਕੇਟ ਧਾਮੀ ਨੇ ਪੜਤਾਲੀਆ ਟੀਮ ਨੂੰ ਦਿੱਤੇ ਜਾਣ ਵਾਲੇ ਦਸਤਾਵੇਜਾਂ ਦਾ ਆਪ ਨਿਰੀਖਣ ਕੀਤਾ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਨੂੰ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਦੱਸਿਆ

ਸਾਡੇ ਬਜ਼ੁਰਗ, ਸਾਡਾ ਮਾਣ' ਮੁਹਿੰਮ ਦੇ ਦੂਜੇ ਪੜਾਅ ਅਧੀਨ 2 ਤੋਂ 18 ਫਰਵਰੀ ਤੱਕ ਬਾਕੀ ਸਾਰੇ ਜ਼ਿਲ੍ਹਿਆਂ ਨੂੰ ਕਵਰ ਕੀਤਾ ਜਾਵੇਗਾ: ਡਾ. ਬਲਜੀਤ ਕੌਰ

ਸ੍ਰੀ ਦਰਬਾਰ ਸਾਹਿਬ ਪ੍ਰਕਰਮਾਂ ਵਿਚ ਯੋਗਾ ਗਰਲ ਦੀ ਵੀਡੀਓ ਤੋ ਬਾਅਦ ਆਈ ਵੁਜੂ ਬੁਆਏ ਦੀ ਵੀਡੀਓ